ਪਾਕ ਤੇ ਹਿੰਦੁਸਤਾਨ ਵਾਲੇਓ
ਇਕ ਮਿਕ ਹੋ ਜਾਓ ਯਾਰੋ
ਬੜੇ ਮਾਰਲੇ ਇਕ ਦੂਜੇ ਦੇ
ਹੋਰ ਨਾ ਮਿੱਤਰੋ ਮਾਰੋ
ਹਥਿਆਰਾਂ ਦੀ ਰੇਸ ਨੂ ਛਡੋ
ਨਾ ਜੀਤੋ ਨਾ ਹਾਰੋ
ਜਿਵੇਂ ਯੂਰਪੀ ਮੁਲਖ ਨੇ ਵਸਦੇ
ਤੁਸੀਂ ਵੀ ਵਕਤ ਵਿਚਾਰੋ
ਮਜ਼੍ਹਬੀ ਕੱਟਰਪੰਥੀ ਚੰਦਰੀ
ਮਨ ਚੋਂ ਮੈਲ ਉਤਾਰੋ
ਅੱਤਵਾਦ ਦਾ ਰੁਖ ਜੋ ਪਲਦਾ
ਜੜ੍ਹ ਤੋਂ ਤੁਸੀਂ ਉਖਾੜੋ
ਗ਼ੁੱਸੇ ਗਿਲੇ ਮਿਟਾ ਕੇ ਮਨ ਚੋਂ
ਰਿਸ਼ਤੇ ਨਵੇਂ ਉਸਾਰੋ
ਇਕ ਦੂਜੇ ਨੂੰ ਗਲ ਨਾਲ ਲਾ ਕੇ
ਸੀਨੇ ਬਿੰਦਰਾ ਠਾਰੋ
ਸੰਪਰਕ: 003 934 543 68549

