ਸੜਕ ਉੱਤੇ ਮਾਰੀਆਂ ਲਖੀਰਾਂ
ਕਾਨੂੰਨ ਦਰਸਾਵਣ
ਇਹ ਰੰਗੋਲੀ ਨਹੀਂ ਹੁੰਦੀਆਂ
ਹੱਥਾਂ ਉੱਤੇ ਬਣੀਆਂ ਲਖੀਰਾਂ
ਮਾਸ ਦੇ ਮੋੜਾਂ ਦੀ ਭਾਨ
ਇਹ ਕਿਸਮਤ ਨਹੀਂ ਹੁੰਦੀਆਂ
ਮੇਰੇ ਹੱਥਾਂ ਦਾ ਆਸ਼ਕ
ਪੈਰਾਂ ਦਾ ਚੁੰਮਣ ਲੈ ਗਿਆ
ਝਾਂਜਰ ਉਹਦਾ ਨਾਮ ਜਪੇ
ਕੱਢ ਵੰਗਾਂ ਦਾ ਕਾਲ਼ਜਾ ਲੈ ਗਿਆ
ਮੈਂ ਕਸੋਭਲ਼ੀ
ਸੋਹਣਾ ਫੁੱਲਾਂ ਤੋਂ ਵਧਕੇ ਉਹ
ਰੂਹ ਮੇਰੀ ਆਪਣੇ ਸੰਗ ਹੀ ਲੈ ਗਿਆ
ਰੁੜ੍ਹ ਜਾਣਾ ਦਿਲ ਨਾ ਰੁਕਦਾ
ਡੈਮ ਠੱਲ ਦਿੰਦੇ ਵਹਿਣ ਦਰਿਆਵਾਂ ਦੇ
ਮੈਂ ਡਰਦੀ
ਭਰਝਿੱਟੀ ਨੂੰ ਕਦੇ ਕੋਈ ਫੁੱਲਦਾਨ ਵਿੱਚ ਨਹੀਂ ਰੱਖਦਾ
ਸੰਪਰਕ: 001-604-825-8053

