ਮੈਂ ਕਦ ਚਾਹਿਆ ਅੱਗ ਦੇ ਮੌਸਮ
ਮੈਨੂੰ ਛੇੜਨ ਆ ਕੇ ਨੀ
ਤੇ ਫਿਰ ਟੁਰ ਜਾਣ ਚੁੱਪ ਚੁਪੀਤੇ
ਮੇਰਾ ਜੀ ਪਰਚਾ ਕੇ ਨੀ
ਮੈਂ ਤਨਹਾਈਆਂ ਜੀਣ ਦਾ ਆਦੀ
ਜੀਵਾਂ ਛੁੱਪ ਛੁੱਪਾ ਕੇ ਨੀ
ਮਤੇ ਕੋਈ ਸਾਹਾਂ ਘੁੱਟ ਜਾਵੇ
ਮੌਤ ਭੁਲੇਖਾ ਖਾ ਕੇ ਨੀ
ਮੈਂ ਛਾਵਾਂ ਦੀ ਚੁੱਪ ਦਾ ਹਾਣੀ
ਰੁੱਕਦਾ ਪੈਰ ਉਠਾ ਕੇ ਨੀ
ਮਤੇ ਕੋਈ ਪੈਂਡਾ ਲੂਹ ਦੇਵੇ
ਸੂਰਜ ਵੈਰ ਕਮਾ ਕੇ ਨੀ
ਮੈਂ ਸਾਗਰ ਦਾ ਖਾਰਾ ਪਾਣੀ
ਨਿੱਤ ਰੋਇਆ ਪਛਤਾ ਕੇ ਨੀ
ਕਿਸੇ ਨੇ ਆਪਣੀ ਤੇਹ ਬੁਝਾਈ
ਤੇਹ ਮੇਰੇ ਨਾਲ ਲਾ ਕੇ ਨੀ
ਵੱਢ ਖਾਣੀਆਂ ਨਜ਼ਰਾਂ ਘੂਰਨ
ਮੈਨੂੰ ਪੀੜ ਵਖਾ ਕੇ ਨੀ
ਮੈਂ ਲੁੱਕਿਆ ਪਰਛਾਈਆਂ ਓਹਲੇ
ਜ਼ਿਕਰਾਂ ਤੋਂ ਘਬਰਾ ਕੇ ਨੀ
ਸੰਪਰਕ: +91 98551 45330

