ਸੁਣਿਆ ਹੈ
ਛੱਡਣਾ ਪੈਂਦਾ
ਚੱਲਣਾ, ਰੁਕਣਾ ਤੇ ਭੱਜਣਾ
ਤੇ ਬਣਨਾ ਪੈਂਦਾ ਹੈ ਸਿਰਫ ਮੂਕ-ਦਰਸ਼ਕ
ਸੁਣਿਆ ਹੈ
ਯੁੱਗ ਲੱਗਦੇ ਨੇ
ਅਵਾਜ਼ਾਂ ‘ਚੋਂ ਅਨਹਾਦ ਪ੍ਰਗਟ ਹੋਣ ਨੂੰ
ਤੇ ਸੁਣਦਾ ਹੈ ਸਿਰਫ ਚੁੱਪ-ਚਪੀਤੇ
ਤੇ ਸੁਣਿਆ ਹੈ
ਮੂਕ-ਦਰਸ਼ਕ ਦੀ ਪਲਕ ਚਪਕਿਆਂ
ਮੁਕਦਾ ਹੈ ਸਿਰਫ ਤੋਂ ਸ਼ਿਫਰ ਤੱਕ ਦਾ ਫਾਸਲਾ
ਤੇ ਚੁਪ-ਚਪੀਤੇ ਟੁਟਦੀ ਹੈ ਯੁੱਗਾ ਦੀ ਚੁੱਪ
ਸੰਪਰਕ: +61 433934573

