ਮਨ ਵਿਚ ਸ਼ੋਰ ਤੇ ਮੂੰਹ ’ਤੇ ਜਿੰਦੇ
ਕਿੰਨਾ ਚਿਰ ਇਉਂ ਰਖਿਆ ਰਹਿੰਦੇ
ਰੀਝਾਂ ਨੇ ਨਟਖਟ ਜੇਹੇ ਬੱਚੇ
ਟਿਕਣ ਨਾ ਦੇਵਣ ਉਠਦੇ ਬਹਿੰਦੇ
ਮਸਤ ਹਵਾ ਤੇ ਸਾਉਣ ਛਰਾਟੇ
ਕੌਣ ਇਹ ਕਹਿੰਦਾ ਕੁਝ ਨਹੀਂ ਕਹਿੰਦੇ
ਹਾਸੇ ਦਾ ਮਟਕਾ ਕੇ ਸੁਰਮਾ
ਪੂੰਝ ਦੇ ਗ਼ਮ ਦੇ ਹੰਝੂ ਵਹਿੰਦੇ
ਪੀੜ ਦੇ ਰਿਸ਼ਤੇ , ਗਮ ਦੇ ਸਾਏ
ਜਿੱਥੇ ਜਾਈਏ, ਓਥੇ ਰਹਿੰਦੇ
ਉਹ ਪੁਛਦੈ ਕਿੰਝ ਪੱਥਰ ਹੋਇਓਂ
ਮੈਂ ਕਿਹਾ, ਸੱਟਾਂ ਸਹਿੰਦੇ ਸਹਿੰਦੇ
ਆਖ਼ਰ ਕੰਢੇ ਟੁਟਣਗੇ ਹੀ
ਲਹਿਰਾਂ ਵਾਂਗ ਰਹੇ ਜੇ ਖਹਿੰਦੇ
ਸੰਪਰਕ : 98557 22338

