ਜੁਹਲ ਬੁਰੇ ਦਾ ਰੋਗ
ਦੋ ਮੂੰਹੀਂ ਸੱਪ ਏ
ਡੰਗਨੋਂ ਬਾਜ਼ ਨਾ ਆਉਂਦਾ
ਮਨ ਦੀ ਪੀੜ ਵਧਾਉਂਦਾ
ਸੁੱਖ ਦੇ ਸੱਭੇ ਮੌਸਮ
ਜੋਗੀ ਬਣ ਕੇ
ਜੰਗਲਾਂ ਨੂੰ ਤੁਰ ਜਾਂਦੇ
ਮੁੜ ਫੇਰਾ ਨਾ ਪਾਉਂਦੇ
ਰੁੱਸੇ ਰੱਖ ਹਯਾਤੀ ਉੱਤੇ
ਪੰਛੀ ਕਦੀ ਨਾ ਬਹਿੰਦੇ

ਪਤਝੜ ਦੇ ਵਿੱਚ
ਫੁੱਲ਼ ਨਾ ਪੈਂਦੇ
ਆਸ ਗੁਆਚੀ ਥਲਾਂ ਵਿੱਚ
ਕਿੱਕਰਾਂ ਰਸਤੇ ਮੱਲੇ
ਰੋਗ ਜੁਹਲ ਦੇ
ਪਰਛਾਂਵੇਂ ਵਿੱਚ
ਸਭ ਮੁਸਾਫ਼ਰ ਇਕੱਲੇ

