By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮੈਂ ਪੁੱਛਦਾ ਹਾਂ ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ –ਡਾ. ਅਮਰਜੀਤ ਟਾਂਡਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਮੈਂ ਪੁੱਛਦਾ ਹਾਂ ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ –ਡਾ. ਅਮਰਜੀਤ ਟਾਂਡਾ
ਕਾਵਿ-ਸ਼ਾਰ

ਮੈਂ ਪੁੱਛਦਾ ਹਾਂ ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ –ਡਾ. ਅਮਰਜੀਤ ਟਾਂਡਾ

ckitadmin
Last updated: October 19, 2025 11:22 am
ckitadmin
Published: June 19, 2012
Share
SHARE
ਲਿਖਤ ਨੂੰ ਇੱਥੇ ਸੁਣੋ

ਇਹ ਗੱਲ ਓਦੋਂ ਦੀ ਹੈ
ਚੁਫੇਰੇ ਚੀਕਾਂ ਦੀ ਕਿਣਮਿਣ, ਵੈਣ ਹੀ ਵੈਣ
ਘਰਾਂ ਵਿੱਚ ਖੌਫ਼ ਰਿੱਝਦੇ ਸਨ,
ਤਲਵਾਰਾਂ, ਗੋਲੀਆਂ ਤੇ ਅਸਾਲਟਾਂ ਦਾ ਪਹਿਰਾ ਸੀ
ਜਦੋਂ ਮੇਰੇ ਪਿੰਡਾਂ ਸ਼ਹਿਰਾਂ ਦੀ ਮਿੱਟੀ ਲਹੂ ਨਾਲ ਭਿੱਜ ਗਈ ਸੀ
ਕਲਮਾਂ ਤੜਫ਼ ਤੜਫ਼ ਹਵਾਵਾਂ ਨੂੰ ਕਹਿੰਦੀਆਂ ਰਹੀਆਂ
ਕਿ ਕੋਈ ਪੰਜਾਬ ਨੂੰ ਲੱਗੀ ਨਜ਼ਰ ਉਤਾਰੋ

ਕਿਸੇ ਸੋਚਿਆ ਵੀ ਨਹੀਂ ਸੀ ਕਿ
ਇਸ ਦੌਰ ਦੀ ਸੀਮਾ ਹਰਫ਼ਾਂ ਨੂੰ ਵੀ ਟੱਪ ਜਾਵੇਗੀ
ਮੱਥੇ ਦੀਆਂ ਲਕੀਰਾਂ ਤੋਂ ਪਰੇ ਜੇਹੇ ਹੋਇਆਂ ਸਾਰਾ ਕੁਝ
ਬਿਰਖਾਂ ਅਰਜ਼ਾਂ ਕੀਤੀਆਂ ਕਿ ਇਹ ਰੁੱਤ ਬਦਲ ਜਾਵੇ
ਡਾਲੀਆਂ ਦੇ ਜਿਸਮ ਤੇ ਹਰੀਆਂ ਕਰੂੰਬਲਾਂ ਖਿੜ੍ਹ ਪੈਣ
ਤੇ ਰੁੱਖਾਂ ਨੂੰ ਉਹਨਾਂ ਦੀ ਉਮਰ ਮਿਲੇ

ਇਨਸਾਨੀਅਤ ਦੇ ਸੂਰਜਾਂ, ਮਨੁੱਖਤਾ ਦੇ ਸਹਾਰਿਆਂ,
ਤੇਰੇ ਮਹਾਨ ਸ਼ਹੀਦੀ ਦਿਵਸ ’ਤੇ
ਚਰਨਾਂ ਨੂੰ ਪ੍ਰਣਾਮ ਕਰਨ ਗਏ
ਬੇਗੁਨਾਹ ਮਾਂਵਾਂ ਦੇ ਪੁੱਤ, ਮਤਾਂਵਾਂ, ਭੈਣਾਂ ਤੇ ਬਜ਼ੁਰਗ
ਸਮੇਂ ਨੇ ਪਲਾਂ ’ਚ ਹੀ ਮੌਤ ਦੀ ਗੋਦ ’ਚ ਸੁਆ ਦਿੱਤੇ
ਮਨ ਝੰਜੋੜੇ ਗਏ, ਤਨ ਵਲੂੰਧਰੇ ਗਏ ਸਨ

 

 

ਦੁਖਾਂਤ ਨੇ ਇਨਸਾਨੀਅਤ ਨੂੰ ਮਿੱਟੀ ’ਚ ਰੋਲਿਆ
ਇਨਸਾਨੀਅਤ ਦਾ ਸ਼ਰੇਆਮ ਕਤਲ ਹੋਇਆ
ਜ਼ਾਲਮਾਂ ਨੇ ਬੱਚਿਆਂ ਦੀਆਂ ਚੀਕਾਂ ਵੀ ਨਾ ਸੁਣੀਆਂ
ਮੈਂ ਪੁੱਛਦਾ ਹਾਂ -ਸੁਰਖ਼ ਤਵੀਆਂ ਦੇ ਸੱਚੇ ਪਾਤਸ਼ਾਹ

ਦੇਗਾਂ ਨੂੰ ਠਾਰਨ ਵਾਲਿਆ,
ਓਸ ਵੇਲੇ ਮੇਰੇ ਕੋਲ ਤੇਰੇ ਤੋਂ ਵੱਡਾ ਕਿਹੜਾ ਸਹਾਰਾ ਸੀ
ਜਦੋਂ ਦਰ ਦਰ ਲਹੂ ਨਾਲ ਭਿੱਜਿਆ
ਰਾਵੀ ‘ਚ ਟੁੱਬੀ ਮਾਰ ਕੇ ਛੁਪ ਜਾਣ ਵਾਲਿਆ,
ਤੇਰੇ ’ਤੇ ਬਹੁਤ ਆਸਾਂ ਸਨ

ਆਪਣੇ ਅੰਮ੍ਰਿਤਸਰ ਦਾ ਹਾਲ ਤਾਂ ਪੁੱਛ ਜਾਂਦਾ,
ਤੇਰੇ ਪੰਜਾਬ ਨਾਲ ਕੀ ਬੀਤਿਆ
ਰਾਵੀ ਝਨ੍ਹਾਂ ਦੇ ਪਾਣੀਆਂ ’ਚ ਤੂਫਾਨ ਆਏ
ਉੱਜੜੇ ਲੋਕ ਹੱਕ ਮੰਗਦੇ ਮੰਗਦੇ ਥੱਕ ਗਏ ਨੇ
ਜਲਾਵਤਨ ਹੋਏ ਬੈਠੇ ਹਾਂ ਅਸੀਂ ਆਪਣੇ ਘਰਾਂ ’ਚੋਂ
ਘਰ ਘਰ ਸੁੰਨਾ ਹੋਇਆ ਦਿਸਦਾ ਹੈ
ਗੱਭਰੂਆਂ ਦੀਆਂ ਟੋਲੀਆਂ ਜਾਂ ਤਾਂ ਰਹੀਆਂ ਨਹੀਂ
ਜਾਂ ਜੋ ਬਚੇ ਛੁਪ ਕੇ ਬਦੇਸ਼ਾਂ ‘ਚ ਜਾ ਵਸੇ
ਹਾਕਮ ਦੀਆਂ ਗੋਲੀਆਂ ਤੋਂ
ਰਾਹ ਖਹਿੜੇ ਬੇਗੁਨਾਹ ਵਿੰਨ੍ਹ ਹੋ ਜਾਣ ਤੋਂ ਡਰਦੇ

ਪੰਜਾਬ ਦੀਆਂ ਛਾਂਵਾਂ ਵਰਗੀਆਂ ਮਾਂਵਾਂ ਦੇ ਹੱਥ
ਰੱਸੀਆਂ ਨਾਲ ਬੰਨ੍ਹ ਬੰਨ੍ਹ
ਕਿਸੇ ਔਰੰਗੇ ਦੇ ਸਿਪਾਹੀ ਜੋਰੋ ਜ਼ਰਬੀ ਲਈ ਜਾ ਰਹੇ ਸਨ
ਸੱਚ ’ਤੇ ਪਹਿਰਾ ਦੇਣ ਵਾਲਿਆਂ ਨੂੰ
ਬਲਦੀਆਂ ਸਲਾਖਾਂ ਨਾਲ ਤਸੀਹੇ ਦੇ ਦੇ ਛੁਪਾਇਆ ਗਿਆ

ਅਦਾਲਤ ਅੰਨ੍ਹੀ ਹੋ ਗਈ ਸੀ
ਜੰਗਲ ਰਾਜ ਸੀ – ਫਰਿਆਦ ਮਰ ਗਈ ਸੀ,
ਤਾਰੀਖ ਦੇ ਵਰਕੇ ਦੇਖ ਬੇਸਹਾਰਾ ਹੋ ਗਏ ਸਨ
ਤੂੰ ਕਹੇਂਗਾ ਮੈਂ ਕੌਣ ਹਾਂ
ਜ਼ਬਰ ਜ਼ਿਨਾਹ ‘ਚ ਲਿਤਾੜੀ-ਮੈਂ ਲੋਕਾਂ ਦੀ ਹੀ ਅਵਾਜ਼ ਹਾਂ

ਈ ਮੇਲ: dramarjittanda@yahoo.com.au
ਦੀਪ ਠੂਠਿਆਂਵਾਲੀ ਐਂਨ ਜੈਡ ਦੀ ਇਕ ਰਚਨਾ
ਗ਼ਜ਼ਲ -ਨੀਲ
ਹਰਿੰਦਰ ਬਰਾੜ ਦੀਆਂ ਦੋ ਕਵਿਤਾਵਾਂ
ਸ਼ਹੀਦਾਂ ਦੀ ਕੁਰਬਾਨੀ – ਬਲਜਿੰਦਰ ਮਾਨ
ਅਜੋਕਾ ਸਮਾਜ -ਬਿੰਦਰ ਜਾਨ-ਏ-ਸਾਹਿਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਸਟੱਡੀ ਵੀਜ਼ੇ ਲਈ ਮਾਪੇ ਕਰਜ਼ੇ ਚੁੱਕਣ ਨੂੰ ਮਜਬੂਰ

ckitadmin
ckitadmin
October 9, 2019
ਈਦ ਮਾਹੀ ਦੀ ਦੀਦ -ਐੱਸ ਸੁਰਿੰਦਰ ਇਟਲੀ
ਆਬਾਦੀ: ਪ੍ਰਤੀਕਰਮ –ਗੁਰਚਰਨ ਨੂਰਪੁਰ
ਏਜਾਜ਼ ਦੀਆਂ ਕੁਝ ਬੋਲੀਆਂ
ਜਿਬਗਨਿਉ ਹਰਬਰਟ ਦੀਆਂ ਕੁਝ ਕਵਿਤਾਵਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?