ਚੜ੍ਹ ਕੋਠੇ ਦੇਖਾਂ ਰਾਹ , ਬਿਨਾਂ ਤੇਰੇ ਸੁੰਨਾ ਲੱਗਦਾ ,
ਦਿੱਸੇ ਨਾ ਤੂੰ ਸਾਨੂੰ ,ਸੀਨਾ ਭੱਠੀ ਵਾਂਗ ਮੱਘਦਾ,
ਨਿੱਤ ਬੈਠੇ ਰਾਹ ਤੇਰੇ , ਕਿੱਥੇ ਜਾ ਮੱਲ੍ਹਾਂ ਮੱਲੀਆਂ ,
ਕਦੇ ਆ ਕੇ ਕੋਲ ਬਹਿ ਜਾ , ਖਾਈਏ ਭੁੰਨ ਛੱਲੀਆਂ,
ਭੁੱਲੇ ਨਾ ਤੂੰ ਮਿੱਤਰਾ ਵੇ , ਹੁਣ ਬੈਠੀ ਘਰ ਕੱਲੀਆਂ ,
ਉੱਠ ਤੈਨੂੰ ਦੇਖਣ ਵੇ , ਦੂਜੀ ਵਾਰ ਕੋਠੇ ਚੱਲੀਆਂ,
ਤੇਰੇ ਨਾਲ ਸਾਂਝ ਪਾਉਣੀ , ਬੋਲ ਬੁੱਲ੍ਹੀਆ ’ਚ ਰੱਸਦਾ,
ਚੜ੍ਹ ਕੋਠੇ ਦੇਖਾ ਰਾਹ , ਬਿਨਾਂ ਤੇਰੇ ਸੁੰਨਾ ਲੱਗਦਾ…

ਜਿਸ ਦਿਨ ਤੂੰ ਤੜਕੇ ਸੁੱਤੇ , ਆ ਜਾਵੇ ਖਾਬ ਵਿੱਚ ,
ਰੂਪ ਵੱਖਰਾ ਹੀ ਦਿੱਸੇ, ਟੋਹਰ ਕੱਢ ਆਵੇਂ ਰਾਤ ਵਿੱਚ,
ਸੱਜਣਾ ਜਿੰਦ ਮੇਰੀ ਨੂੰ ਹਮੇਸ਼ਾਂ, ਤੈਨੂੰ ਦੇਖਣੇ ਦਾ ਸ਼ੌਕ ,
`ਵਾਸ ਦੇਵ` ਰਾਹਾਂ ਸੁੰਨੀਆ ’ਚ ਆ ਕੇ , ਹੁਣ ਦੂਰੀਆਂ ਨੂੰ ਰੋਕ
ਆਨੰਦ ਖੁਸ਼ੀਆਂ ਦਾ ਆਉਣਾ, ਫਿਰ ਨਾ ਕੋਈ ਰਾਹ ਤੱਕਦਾ,
ਚੜ੍ਹ ਕੋਠੇ ਦੇਖਾਂ ਰਾਹ , ਬਿਨਾਂ ਤੇਰੇ ਸੁੰਨਾ ਲੱਗਦਾ…
ਸੰਪਰਕ: 0039-3334187704
ਈ ਮੇਲ: email.vasdev37@gmail.com
ਈ ਮੇਲ: email.vasdev37@gmail.com