ਇੰਕਲਾਬ ਪੌਣਾਂ ’ਚ ਖ਼ਿਲਾਰ ਚੱਲਿਆਂ।
ਨੇਰ੍ਹੀਆਂ ’ਚ ਰੱਖ ਅੰਗਿਆਰ ਚੱਲਿਆਂ।
ਨੇਰ੍ਹੀਆਂ ’ਚ ਰੱਖ ਅੰਗਿਆਰ ਚੱਲਿਆਂ।
ਮੇਰੀ ਕਬਰ ’ਤੇ ਦੀਵਾ ਬਲੇ ਨਾ ਬਲੇ
ਧੜਕਦੇ ਦਿਲਾਂ ’ਚ ਦੀਵੇ ਬਾਲ ਚੱਲਿਆਂ।
ਹੁਣ ਸੌਖਾ ਨਹੀਂ ਰਿਹਾ ਮੇਰਾ ਦੇਸ਼ ਲੁੱਟਣਾ
ਤੁਹਾਡੀ ਲੁੱਟ ਦੇ ਮੰਸੂਬੇ ਉਜਾੜ ਚੱਲਿਆਂ।
ਮੇਰੇ ਪਿੱਛੋਂ ਦੋਸਤਾਂ ਦੇ ਪੂਰ ਆਉਣਗੇ
ਤੁਹਾਡੀ ਸੇਜ਼ ਉੱਤੇ ਕੰਡੇ ਖ਼ਿਲਾਰ ਚੱਲਿਆਂ।
ਜਿਹੜੇ ਬੰਬਾਂ ਤੇ ਬਰੂਦਾਂ ਕੋਲੋਂ ਮੁੱਕਣੇ ਨਹੀਂ
ਕਰ ਮੌਤ ਦੇ ਆਸ਼ਿਕ ਤਿਆਰ ਚੱਲਿਆਂ।
ਖ਼ੂਨ ਨਾਲ ਸਿੰਜਿਆ ਬਸੰਤੀ ਰੰਗ ਨੂੰ
ਕਰ ਜ਼ਿੰਦਗੀ ਤੇ ਮੌਤ ਦਾ ਵਪਾਰ ਚੱਲਿਆਂ।
ਚਲੋ ਭੈਣੋਂ ਮੇਰੀਓ ਘੋੜੀ ਮੇਰੀ ਗਾਓ
ਮੌਤ ਲਾੜੀ ਕੋਲੇ ਹੋਕੇ ਤਿਆਰ ਚੱਲਿਆਂ।
ਸੁਣ ਮਾਏ ਮੇਰੀਏ ਹੰਝੂ ਨਾ ਵਹਾਈਂ
ਕਰਜ਼ਾ ਧਰਤੀ ਮਾਂ ਦਾ ਉਤਾਰ ਚੱਲਿਆਂ।
ਕਰਜ਼ਾ ਧਰਤੀ ਮਾਂ ਦਾ ਉਤਾਰ ਚੱਲਿਆਂ।
ਜਿੱਥੇ ਮੇਰੇ ਦੋਸਤ ਉਡੀਕਦੇ ਨੇ ਮੈਨੂੰ
ਉਸੇ ਰਾਹ ਤੇ ਉਸੇ ਹੀ ਬਾਜ਼ਾਰ ਚੱਲਿਆਂ।
ਇੱਕ ਦਿਨ ਘਰ ਘਰ ਹੋਵੇਗੀ ਰੋਸ਼ਨੀ
ਕੁਝ ਚਾਨਣ ਦੇ ਸਿੱਟੇ ਖ਼ਿਲ਼ਾਰ ਚੱਲਿਆਂ।
ਸੰਪਰਕ: 98132 37322


