ਵਤਨ ਮੇਰੇ ਦੇ ਮੇਰੇ ਵੀਰੋ
ਕਦੇ ਵੀ ਵਤਨ ਭੁਲਾਇਓ ਨਾ
ਇੱਕ ਸਲਾਹ ਹੈ ਮੇਰੀ ਤੁਹਾਨੂੰ
ਇਟਲੀ ਕਦੇ ਵੀ ਆਇਓ ਨਾ।
ਇਟਲੀ ਦੇ ਵਿੱਚ ਕੁਝ ਨੀ ਰੱਖਿਆ
ਬੜੀ ਮਿਹਨਤ ਅਸੀਂ ਕਰਦੇ
ਇੱਕ ਦਿਹਾੜੀ ਲਾਉਣ ਦੀ ਖਾਤਿਰ
ਅਸੀਂ ਕਈ ਕਈ ਵਾਰ ਹਾਂ ਮਰਦੇ।
ਤੜਕੇ ਉੱਠ ਕੇ ਕੰਮ ’ਤੇ ਜਾਣਾ
ਸਾਰੀ ਦਿਹਾੜੀ ਪੇਪਰ ਹੈ ਪਾਉਣਾ
ਰਾਤ ਨੂ ਸ਼ਇਦ 8,9,10 ਵਜੇ ਹੈ ਆਉਣਾ
ਯੂਰੋ ਮਿਲਦੇ 25 ਨੇ
ਮਿਤਰੋ ਮੈਂ ਝੂਠ ਨ੍ਹੀਂ ਕਹਿੰਦਾ
ਇਹ ਗੱਲ ਸੱਚੀ ਏ।
ਕਦੇ ਵੀ ਵਤਨ ਭੁਲਾਇਓ ਨਾ
ਇੱਕ ਸਲਾਹ ਹੈ ਮੇਰੀ ਤੁਹਾਨੂੰ
ਇਟਲੀ ਕਦੇ ਵੀ ਆਇਓ ਨਾ।
ਇਟਲੀ ਦੇ ਵਿੱਚ ਕੁਝ ਨੀ ਰੱਖਿਆ
ਬੜੀ ਮਿਹਨਤ ਅਸੀਂ ਕਰਦੇ
ਇੱਕ ਦਿਹਾੜੀ ਲਾਉਣ ਦੀ ਖਾਤਿਰ
ਅਸੀਂ ਕਈ ਕਈ ਵਾਰ ਹਾਂ ਮਰਦੇ।
ਤੜਕੇ ਉੱਠ ਕੇ ਕੰਮ ’ਤੇ ਜਾਣਾ
ਸਾਰੀ ਦਿਹਾੜੀ ਪੇਪਰ ਹੈ ਪਾਉਣਾ
ਰਾਤ ਨੂ ਸ਼ਇਦ 8,9,10 ਵਜੇ ਹੈ ਆਉਣਾ
ਯੂਰੋ ਮਿਲਦੇ 25 ਨੇ
ਮਿਤਰੋ ਮੈਂ ਝੂਠ ਨ੍ਹੀਂ ਕਹਿੰਦਾ
ਇਹ ਗੱਲ ਸੱਚੀ ਏ।
ਹਿਸਾਬ ਲਗਾਓ ਜ਼ਰਾ ਪੈੱਨ ਉਠਾ ਕੇ
ਮਹੀਨੇ ਵਿੱਚ 30 ਦਿਨ ਹੁੰਦੇ ਨੇ
5 ਕੁ ਦਿਨ ਮੀਂਹ ਪੈ ਜਾਂਦਾ
ਨਾਲੇ 4 ਐਤਵਾਰ ਹੁੰਦੇ ਨੇ
3 ਕੁ ਦਿਨ ਪੇਪਰ ਨੀ ਆਏ
ਛੁੱਟੀ ਉਹਨਾ ਕਰਾ ਦਿੱਤੀ
ਕੀਹਨੂੰ ਦਿਲ ਦੀ ਗੱਲ ਸੁਣਾਈਏ
ਸਾਡੀ ਤਾਂ ਆਸ ਮੁਕਾ ਦਿੱਤੀ।
ਇਹ ਯਾਰੋ ਮੇਰੀ ਹੱਡ ਬੀਤੀ ਸੀ
ਇੱਕ ਦਿਨ ਕੰਮ ਤੋਂ ਆ ਕੇ ਫੇਰ ਯਾਰਾਂ ਨੇ
ਰੱਜ ਕੇ ਪੀਤੀ ਸੀ
ਤੇ ਦੂਜੇ ਦਿਨ ਫਿਰ ਮਿੱਤਰਾਂ
ਨੇ ਆਪੇ ਛੁੱਟੀ ਕੀਤੀ ਸੀ
ਜੋੜ ਕਰੋ ਤੇ ਛੁੱਟੀਆਂ ਦੇ 12 ਦਿਨ
ਤੇ ਕੰਮ ਦੇ 18 ਕੁ ਦਿਨ ਬਣਦੇ ਨੇ
ਉਪਰਲੀ ਇੱਕ ਛੁੱਟੀ ਦੇ ਨਾਲ
ਹੁਣ 17 ਦਿਨ ਰਹਿ ਗਏ ਨੇ
ਤੇ ਉੱਧਰ ਇੰਡੀਆ ’ਚ
ਭਾਪਾ ਜੀ ਤੋਂ ਲਾਲਾ ਜੀ
ਘਰ ਦੀ ਰਜਿਸਟਰੀ ਲੇ ਗਏ ਨੇ।
ਇੱਕ ਦਿਨ ਕੰਮ ਤੋਂ ਆ ਕੇ ਫੇਰ ਯਾਰਾਂ ਨੇ
ਰੱਜ ਕੇ ਪੀਤੀ ਸੀ
ਤੇ ਦੂਜੇ ਦਿਨ ਫਿਰ ਮਿੱਤਰਾਂ
ਨੇ ਆਪੇ ਛੁੱਟੀ ਕੀਤੀ ਸੀ
ਜੋੜ ਕਰੋ ਤੇ ਛੁੱਟੀਆਂ ਦੇ 12 ਦਿਨ
ਤੇ ਕੰਮ ਦੇ 18 ਕੁ ਦਿਨ ਬਣਦੇ ਨੇ
ਉਪਰਲੀ ਇੱਕ ਛੁੱਟੀ ਦੇ ਨਾਲ
ਹੁਣ 17 ਦਿਨ ਰਹਿ ਗਏ ਨੇ
ਤੇ ਉੱਧਰ ਇੰਡੀਆ ’ਚ
ਭਾਪਾ ਜੀ ਤੋਂ ਲਾਲਾ ਜੀ
ਘਰ ਦੀ ਰਜਿਸਟਰੀ ਲੇ ਗਏ ਨੇ।
ਕਿੰਝ ਸਮਝਾਵਾਂ ਮੈਂ ਉਹਨਾਂ ਨੁੰ
ਅਸਾਂ ਇੱਥੇ ਮੁੱਕ ਜਾਣਾਂ
ਉਹਨਾਂ ਉੱਥੇ ਮੁੱਕ ਜਾਣਾਂ
ਸਾਡਾ ਪੇਪਰ ਪਾਉਦਿਆਂ ਦਾ
ਇੱਕ ਦਿਨ ਸਭ ਕੁਝ ਲੁੱਟ ਜਾਣਾਂ।
ਨਾ ਆਇਓ ਇਟਲੀ ਨੂੰ
ਹੱਥ ਬੰਨ ਕੇ ਕੰਹਿੰਦਾ ਹਾਂ
ਕਦੇ ਆਪ ਮੈਂ ਹੱਸਿਆ ਨ੍ਹੀਂ
ਰੋਂਦਾ ਹੀ ਰਹਿੰਦਾ ਹਾਂ
ਰੋਂਦਾ ਹੀ ਰਹਿੰਦਾ ਹਾਂ ।।
ਈ ਮੇਲ: kumarpawan176@yahoo.com


