By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸੈਲਫ਼ਾਂ ’ਤੇ ਪਈਆਂ ਕਿਤਾਬਾਂ -ਡਾ. ਅਮਰਜੀਤ ਟਾਂਡਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਸੈਲਫ਼ਾਂ ’ਤੇ ਪਈਆਂ ਕਿਤਾਬਾਂ -ਡਾ. ਅਮਰਜੀਤ ਟਾਂਡਾ
ਕਾਵਿ-ਸ਼ਾਰ

ਸੈਲਫ਼ਾਂ ’ਤੇ ਪਈਆਂ ਕਿਤਾਬਾਂ -ਡਾ. ਅਮਰਜੀਤ ਟਾਂਡਾ

ckitadmin
Last updated: September 4, 2025 8:58 am
ckitadmin
Published: June 3, 2016
Share
SHARE
ਲਿਖਤ ਨੂੰ ਇੱਥੇ ਸੁਣੋ

ਸੈਲਫ਼ਾਂ ’ਤੇ ਪਈਆਂ ਕਿਤਾਬਾਂ
ਚਿਰਾਂ ਤੋਂ ਝਾਕ ਰਹੀਆਂ ਹਨ-
ਕਦੇ ਮੇਰੇ ਵੱਲ
ਤੇ ਕਦੇ ਓਹਦੇ ਵੱਲ—ਸ਼ੀਸ਼ਿਆਂ ਚ ਪਈਆਂ ਕਿਤਾਬਾਂ
‘ਕੱਲੀਆਂ ਵੀ ਕੀ ਕਰਨ-
ਜਿਹਨਾਂ ਨੂੰ ਮੈਂ ਕਦੇ ਹੱਥਾਂ ਚ ਰੱਖ ਰੱਖ
ਪੜ੍ਹਦਾ ਸਾਂ ਚੁੰਮਦਾ ਸਾਂ-ਸਵੇਰ ਸ਼ਾਮ-
ਬਿੱਟ ਬਿੱਟ ਝਾਕ ਰਹੀਆਂ ਹਨ-

ਅਲਮਾਰੀ ਵਿੱਚ-
ਕਿਸੇ ਨੇ ਹੁਣ
ਕਦੇ ਘੱਟਾ ਵੀ ਨਹੀਂ ਸਾਫ਼ ਕੀਤਾ ਆ ਕੇ
ਵਿਹਲ ਹੀ ਨਹੀਂ ਦੁਨੀਆਂ ਨੂੰ ਲੈਪਟੌਪ ਤੋਂ-
ਨਜ਼ਰ ਜੇ ਹੈ ਤਾਂ ਕਰਸਰ ਤੇ
ਕਾਲੀਆਂ ਪਲਕਾਂ ਤੇ ਨਹੀਂ ਹੈ
ਜਾਂ ਬਾਰੀਆਂ ਚੋਂ ਜਨਮਦੇ
ਰੰਗੀਨ ਗੁਮਨਾਮ ਉਦਾਸ ਜਾਂ
ਅਹਿਸਾਸੀ ਚਿੱਤਰਾਂ ‘ਤੇ-

 

 

ਚਾਹ ਰੋਟੀ ਵੇਲੇ
ਹੁਣ ਪੋਟੇ ਲੱਭਦੇ ਹਨ -ਆਈਪੈਡ
ਹਰਫ਼ਾਂ ਤੋਂ ਹੋ ਗਈਆਂ ਹਨ ਦੂਰੀਆਂ-
ਕਿਤਾਬਾਂ ਦੇ ਸਫ਼ੇ ਕੋਈ ਨਹੀਂ ਛੁੰਹਦਾ,ਪਰਤਦਾ
ਕੀ ਕਰਾਂਗਾ ਨਵੀਂ ਕਿਤਾਬ
ਛਪਵਾ ਕੇ –ਕਵਰ ਤੇ ਆਪਣਾ ਨਾਂ ਲਿਖਵਾ ਕੇ-
ਕਿਸੇ ਨੇ ਨਹੀਂ ਪੜ੍ਹਨੀ ਮੇਰੀ ਕਿਤਾਬ-
ਪਈ ਰਹੇਗੀ ਕਿਸੇ ਦੀ ਸੈਲਫ ਤੇ
ਬੰਦ ਸਦੀਆਂ ਤੀਕ-ਮੇਰੀ ਭੇਟ ਕੀਤੀ ਕਿਤਾਬ
ਕਿੰਨਾ ਕੁਝ ਦਿਤਾ ਸੀ-

ਮੇਰੀ ਪਾਠ ਪੁਸਤਕ, ਕਵਿਤਾ,
ਤੇ ਕਹਾਣੀਆਂ ਵਾਲੀ ਕਿਤਾਬ ਨੇ-
ਲੋਕ ਸਾਰੇ ਕਿਤਾਬਾਂ ‘ਚ ਹੀ ਜਨਮੇਂ
ਵੱਡੇ ਵੱਡੇ ਅਹੁਦਿਆਂ ਤੇ ਬੈਠੇ-
ਇਹ ਸਾਰਾ ਕਿਤਾਬਾਂ ਨੇ ਹੀ ਦਿਤਾ –
ਕਿਤਾਬਾਂ ਉਦਾਸ ਤੱਕ ਰਹੀਆਂ ਹਨ ਹੁਣ
ਸੈਲਫ਼ਾਂ ਤੋਂ-

ਉਡੀਕ ਰਹੀਆਂ ਹਨ ਕਿਸੇ ਆਪਣੇ ਨੂੰ-
ਕਿ ਕੋਈ ਆਵੇ
ਤੇ ਓਹਦੇ ਸਫ਼ਿਆਂ ਨੂੰ ਅੰਗਾਂ ਵਾਂਗ ਛੋਹੇ,
ਵਰਕਾ ਵਰਕਾ ਥੱਲੇ-ਹੋਟਾਂ ਤੋਂ ਆਏ ਪੋਟਿਆਂ ਨਾਲ-
ਕਿਤਾਬਾਂ ਜਿਹੜੀਆਂ ਲੈਣ ਦੇਣ ਵੇਲੇ
ਵਿਚੋਲੀਆਂ ਬਣਦੀਆਂ ਸਨ-
ਪਿਆਰ ਰਿਸ਼ਤੇ ਬਣਾਉਂਦੀਆਂ ਸਨ-
ਬੇਵੱਸ, ਬੇਚੈਨ ਪਈਆਂ ਹਨ-

ਹੁਣ ਕਿੱਥੇ ਰੱਖਿਆ ਕਰਾਂਗੇ
ਕਿਸੇ ਆਪਣੇ ਦੇ ਦਿੱਤੇ
ਪਿਆਰੇ ਹੱਥਾਂ ਨਾਲ ਸੂਹੇ ਗੁਲਾਬ-
ਜੋ ਮੁੱਦਤਾਂ ਤੀਕ ਸਾਂਭੇ ਰਹਿੰਦੇ ਸਨ-
ਖੇਲਦੇ ਸਨ ਕਦੇ ਕਦੇ ਉਂਗਲੀਆਂ ‘ਚ-

ਕਿਤਾਬਾਂ ਨੇ ਯਾਦਾਂ ਦਿੱਤੀਆਂ
ਉਦਾਸ ਮਨਾਂ ਤੋਂ ਉਦਰੇਵੇਂ ਪੂੰਝੇ-
ਹੁਣ ਹਨੇਰਿਆਂ ‘ਚ ‘ਕੱਲੀਆਂ ਤੁਰਦੀਆਂ ਹਨ-

ਜਿਹਨਾਂ ਨੂੰ ਕਦੇ ਸੌਂ ਜਾਂਦੇ ਸਾਂ
ਹਿੱਕ ਨਾਲ ਲਾ ਕੇ
ਕਦੇ ਸਰਾ੍ਹਣੇ ਰੱਖ ਕੇ –
ਪੱਟਾਂ ਤੇ ਹੁਣ ਲੈਪਟੌਪ ਹੈ-
ਹੱਥਾਂ ‘ਚ ਸਮਾਰਟ ਫ਼ੋਨ ਜਾਂ ਆਈਪੈਡ-

ਕਿਤਾਬਾਂ ਗੁਆਚ ਗਈਆਂ ਹਨ-
ਪਿਆਰ ਰਿਸ਼ਤੇ ਗੁੰਮ ਹੋ ਗਏ ਹਨ- ਕਿਤੇ
ਲੈਪਟੌਪ ਤੇ ਪਲਾਂ ਦੇ ਈਮੇਲ
ਵਟਸਅੱਪ ਤੇ ਸਕਿੰਟਾਂ ਦਾ ਮਿਲਣ-

ਕਿਤਾਬਾਂ ਵਰਗੀ ਨਹੀਂ ਹੈ ਮੁਲਾਕਾਤ
ਹਰਫ਼ ਹਰਫ਼ ਨਹੀਂ ਹੈ ਬਰਸਾਤ
ਫੁੱਲਾਂ ਲਈ ਨਹੀਂ ਹੈ ਹਵਾਲਾਤ
ਓਹਦੇ ਵਰਗੀ ਨਹੀਂ ਹੈ ਪਰਭਾਤ

ਈ-ਮੇਲ: drtanda101@gmail.com
ਕੁਝ ਕਵਿਤਾਵਾਂ
ਮਾਂ ਬੋਲੀ ਪੰਜਾਬੀ -ਸਤਗੁਰ ਸਿੰਘ ਬਹਾਦੁਰਪੁਰ
ਤੱਤੀ ਤੱਤੀ ਲੋਅ –ਗੁਰਪ੍ਰੀਤ ਬਰਾੜ
ਸੱਚ ਦਾ ਰਾਹ -ਬਿੰਦਰ ਜਾਨ-ਏ-ਸਾਹਿਤ
ਕਿਉਂ ਨਾ ਬੋਲਾਂ ? – ਮਨਦੀਪ ਸੁੱਜੌ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਪੰਜਾਬ ਦੀ ਕਿਸਾਨੀ ਦਾ ਗੰਭੀਰ ਹੁੰਦਾ ਸੰਕਟ – ਰਾਕੇਸ਼ ਸ਼ਰਮਾ

ckitadmin
ckitadmin
July 25, 2020
‘ਪਿੰਜਰੇ ਦਾ ਤੋਤਾ’ ਬਣਿਆ ਮਾਲਕਾਂ ਦੇ ਗਲੇ ਦੀ ਹੱਡੀ -ਮਨਦੀਪ
ਪੁਸਤਕ: ਹਿੰਦੂ ਸਾਮਰਾਜਵਾਦ ਦਾ ਇਤਿਹਾਸ
ਵਿਦੇਸ਼ਾਂ ’ਚ ਅਕਸ ਸੁਧਾਰਦਿਆਂ ਖੁਦ ਲਈ ਕਲੇਸ਼ ਖੜ੍ਹਾ ਕਰ ਲਿਆ ਪੰਜਾਬ ਸਰਕਾਰ ਨੇ! -ਉਜਾਗਰ ਸਿੰਘ
ਮੇਰਾ ਦਿਲ ਪਾਸ਼-ਪਾਸ਼: ਅਹਿਮਦ ਸਲੀਮ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?