By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗੀਤਾਂ ਦੀ ਰਿਮਝਿਮ -ਡਾ: ਗੁਰਮਿੰਦਰ ਸਿੱਧੂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗੀਤਾਂ ਦੀ ਰਿਮਝਿਮ -ਡਾ: ਗੁਰਮਿੰਦਰ ਸਿੱਧੂ
ਕਾਵਿ-ਸ਼ਾਰ

ਗੀਤਾਂ ਦੀ ਰਿਮਝਿਮ -ਡਾ: ਗੁਰਮਿੰਦਰ ਸਿੱਧੂ

ckitadmin
Last updated: September 1, 2025 11:02 am
ckitadmin
Published: July 22, 2016
Share
SHARE
ਲਿਖਤ ਨੂੰ ਇੱਥੇ ਸੁਣੋ

ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ…

 

ਇਹ ਹੰਝੂਆਂ ਭਿੱਜੀ ਗਾਥਾ,ਹਰ ਉਸ ਘਰ ਵਿਚ ਵਰਤਦੀ ਹੈ, ਜਿਸ ਘਰ ਦਾ ਪੁੱਤ ਕਮਾਉਣ ਲਈ ਕਿਸੇ ਹੋਰ ਦੇਸ ਵੱਲ ਨੂੰ ਤੁਰਦਾ ਹੈ:

ਮਾਂ:ਲੱਗਿਆ ਵੀਜ਼ਾ ਹੋਈ ਤਿਆਰੀ,
ਖੁਸ਼ੀਆਂ ਦੀ ਪੰਡ ਹੋ ਗਈ ਭਾਰੀ
ਇਸ ਮਿੱਟੀ ਦੀਆਂ ਮੁੱਠਾਂ ਨਾ ਪਰ ਥਿਆਉਣਗੀਆਂ
ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ…

ਪੁੱਤ:ਡਾਲਰਾਂ ਵਾਲਾ ਦੇਸ ਬੁਲਾਏ,
ਕਿਉਂ ਘਬਰਾਏਂ ਝੱਲੀਏ ਮਾਏ!
ਹੁਣ ਨਾ ਤੈਨੂੰ ਤੰਗੀਆਂ ਕਦੇ ਸਤਾਉਣਗੀਆਂ
ਪਰਦੇਸਾਂ ਦੀਆਂ ਮਿੱਟੀਆਂ ਰੰਗ ਦਿਖਾਉਣਗੀਆਂ

ਮਾਂ:ਵੰਡ ਦੱਤਾ ਸਭ ਲੀੜਾ-ਲੱਤਾ,
ਕਿੱਲੀ ਟੰਗਿਆ ਰਹਿ ਗਿਆ ਕੁੜਤਾ
ਉੱਤੇ ਕੱਢੀਆਂ ਮੋਰਨੀਆਂ ਤੜਪਾਉਣਗੀਆਂ,
ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ

 

 

——————
ਬਕਸੇ ਵਿੱਚ ਕਿਤਾਬਾਂ ਭਰੀਆਂ,
ਫੋਟੋਆਂ,ਟੇਪਾਂ ਨੁੱਕਰੇ ਧਰੀਆਂ
ਕੋਲੋਂ ਦੀ ਜਦ ਲੰਘੂੰਗੀ ਕੁਰਲਾਉਣਗੀਆਂ,
ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……ਪੁੱਤ:ਸੋਨੇ ਦਾ ਮਾਂ!ਮਹਿਲ ਪਵਾ ਦੂੰ,
ਉੱਤੇ ਤੇਰਾ ਨਾਂ ਲਿਖਵਾ ਦੂੰ
ਚਾਚੀਆਂ ਤਾਈਆਂ ਅੱਗੇ ਪਿੱਛੇ ਭੌਣਗੀਆਂ
ਅੱਖਾਂ ਨਾ ਭਰ ਮਾਏ!ਖੁਸ਼ੀਆਂ ਆਉਣਗੀਆਂ

ਮਾਂ:ਚੁੱਕ ਛਣਕਣਾ,ਗੇਂਦ,ਖਿਡੌਣਾ,
ਫਿਰੂੰ ਟੋਲਦੀ ਰੌਣਾ-ਭੋਣਾ,
ਦਾਦੀਆਂ ਹਿੱਸੇ ਹੁਣ ਇਹ ਜੂਨਾਂ ਆਉਣਗੀਆਂ,
ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……

——————
ਹੱਥੀਂ ਕਦੇ ਨਾ ਪਾਣੀ ਪਾਇਆ,
ਭਈਆਂ ਉੱਤੇ ਹੁਕਮ ਚਲਾਇਆ
ਕਿੱਦਾਂ ਪੁੱਤ ਮਜ਼ਦੂਰੀਆਂ ਤੈਥੌਂ ਹੋਣਗੀਆਂ?
ਸੁਣ ਸੁਣ ਮੈਂ ਤੱਤੜੀ ਨੂੰ ਗਸ਼ੀਆਂ ਆਉਣਗੀਆਂ
ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……

ਪੁੱਤ:ਮਾਂ ਤੇਰਾ ਪੁਤ ਸ਼ੇਰਾਂ ਵਰਗਾ,
ਸ਼ੇਰਾਂ ਚੋਂ ਸ਼ਮਸ਼ੇਰਾਂ ਵਰਗਾ
ਖੁਦ ਤਕਦੀਰਾਂ ਮੈਥੋਂ ਲੇਖ ਲਿਖਾਉਣਗੀਆਂ
ਰਾਹ ਦੀਆਂ ਸੂਲਾਂ ਆਪਣਾ ਰੂਪ ਵਟਾਉਣਗੀਆਂ

ਮਾਂ:ਰਾਹ ਵਿੱਚ ਤੇਰੇ ਵਿਛਣ ਗਲੀਚੇ,
ਹਰੀਆਂ ਛਾਵਾਂ,ਸੁਰਖ ਬਗੀਚੇ
ਏੇਥੇ ਸਾਰੀਆਂ ਵੇਲਾਂ ਪਰ ਕੁਮਲਾਉਣਗੀਆਂ,
ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……
——————
ਚੰਗਾ ਹੁਣ ਤੂੰ ਰੱਬ ਹਵਾਲੇ!
ਸਭ ਅਸੀਸਾਂ ਲੈ ਜਾ ਨਾਲੇ!
ਏੇਹੀ ਤੇਰੀ ਔਖੀ ਘੜੀ ਲੰਘਾਉਣਗੀਆਂ
ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……।

***
 
ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…

ਮਾਂ ਵੱਲੋਂ ਉਸ ਧੀ ਨੂੰ,ਜਿਸ ’ਤੇ ਸਰੀਰਕ-ਮਾਨਸਿਕ ਜ਼ੁਲਮ ਹੋਏ ਨੇ,ਚਾਹੇ ਉਹ ਬਲਾਤਕਾਰ ਹੈ,ਸਹੁਰਿਆਂ ਵੱਲੋਂ ਅਣਮਨੁੱਖੀ ਵਤੀਰਾ ਜਾਂ ਕੋਈ ਹੋਰ ਜ਼ੁਲਮ-ਸਿਤਮ ਤੇ ਜਿਹੜੀ ਇੰਜ ਟੁੱਟੀ-ਬਿਖਰੀ ਹੈ,ਕਿ ਜੀਣ ਦਾ ਚਾਅ ਮੁੱਕ ਗਿਐ:

ਮਨ ਦਿਆਂ ਥੇਹਾਂ ਦੇ ਉੱਤੇ ਮੋਮਬੱਤੀ ਧਰ ਦਿਆਂ
ਆਪਣੀ ਸ਼ਕਤੀ ਨੂੰ ਪਛਾਣੇਂ,ਐਸਾ ਚਾਨਣ ਕਰ ਦਿਆਂ
ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…

ਸੂਰਜ-ਗੋਲੇ ਨਾਲੋਂ ਤੋੜਾਂਕਿਰਨਾਂ ਦੀ ਕੋਈ ਡੋਰ ਮੈਂ
ਸਾਰੇ ਫੱਟ ਸਿਉਂ ਦਿਆਂ ਤੇਰੇ,ਕਰ ਦਿਆਂ ਨਵੀਂ ਨਕੋਰ ਮੈਂ
ਬੁਝਿਆਂ ਬੁਝਿਆਂ ਨੈਣਾਂ ਦੇ ਵਿੱਚਖ਼ਾਬ ਰੰਗਲੇ ਧਰ ਦਿਆਂ
ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…

ਕੇਸਰ ਦਾ ਮਲ਼-ਮਲ਼ ਕੇ ਵਟਣਾਦਾਗ ਸਾਰੇ ਲਾਹ ਦਿਆਂ
ਤੇਰੇ ਆਤਮ-ਬਲ ਦਾ ਭਾਂਡਾਮਾਂਜ ਕੇ ਲਿਸ਼ਕਾ ਦਿਆਂ
ਜ਼ਾਲਿਮ ਅੱਗੇ ਅੜਨ ਦਾ ਕੋਈ ਐਸਾ ਮੰਤਰ ਪੜ੍ਹ ਦਿਆਂ
ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…

ਕਾਸ਼ਨੀ ਕੋਈ ਸੰਦਲੀ ਧੁੱਪਾਂ ਦੇ ਲੀੜੇ ਪਾ ਦਿਆਂ
ਚੰਦ ਦੇ ਕੁੜਤੀ ਤੇਰੀ ਨੂੰਫੇਰ ਬੀੜੇ ਲਾ ਦਿਆਂ
ਸਿੰਗ-ਤਵੀਤਾਂ ਤੇਰਿਆਂ ਵਿੱਚ ਨਾਗ-ਮਣੀਆਂ ਮੜ੍ਹ ਦਿਆਂ
ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…

ਤੇਰਿਆਂ ਕੰਨਾਂ ਦੇ ਵਿੱਚ ਸੱਧਰਾਂ ਦੇ ਬੁੰਦੇ ਪਾ ਦਿਆਂ
ਮੱਥੇ ਉੱਤੇ ਲਿਸ਼ਕਦੇ ਲੇਖਾਂ ਦੀ ਬਿੰਦੀ ਲਾ ਦਿਆਂ
ਫੇਰ ਤੈਨੂੰ ਮੌਲੀਆਂ ਦਾ,ਮਹਿੰਦੀਆਂ ਦਾ ਵਰ ਦਿਆਂ
ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…

ਤਾਰਿਆਂ ਨੂੰ ਗੁੰਦ ਕੇਮੈਂ ਤੇਰੀ ਜ਼ੁਲਫ ਸਜਾ ਦਿਆਂ
ਰਾਤ-ਰਾਣੀ ਤੋਂ ਫੜ ਖੁਸ਼ਬੋਆਂਤੇਰੀ ਰੂਹ ਮਹਿਕਾ ਦਿਆਂ
ਤੇਰੀਆਂ ਪੀੜਾਂ ਨੂੰ ਮੈਂ,ਆਪਣੇ ਜਿਸਮ ’ਤੇ ਜਰ ਦਿਆਂ
ਆ ਕਿ ਤੈਨੂੰ ਫੇਰ ਤੋਂ ਮੈਂ ਜੀਣ-ਜੋਗੀ ਕਰ ਦਿਆਂ…

ਪੰਜ ਨਦੀਆਂ ਦੇ ਪਾਣੀ ਦੇ ਵਿੱਚਪੰਜ ਪਤਾਸੇ ਘੋਲ ਕੇ
ਤੇਰੇ ਸੁੱਕਿਆਂ ਬੁਲ੍ਹਾਂ ਉੱਤੇ ਮਿੱਠਾ ਸ਼ਰਬਤ ਡੋਲ੍ਹ ਕੇ
ਚੂਸ ਲਵਾਂ ਹਟਕੋਰੇ ਸਾਰੇ ਸੁਰਖ ਹਾਸੇ ਭਰ ਦਿਆਂ
ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…।

***

ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ…

ਜਿਵੇਂ ਡੈਫੋਡਿਲਜ਼ ਦੇ ਫੁੱਲਾਂ ਵਾਲੀ ਨਜ਼ਮ ਹੈ ,ਮੈਂ ਕੁਦਰਤ ਦਾ ਇਹੋ ਜਿਹਾ ਨਜ਼ਾਰਾ ਦੇਖਿਆ, ਤੁਸੀਂ ਵੀ ਦੇਖੇ ਹੋਣੇ ਨੇ ਸਰ੍ਹੋਂ ਦੇ ਪੂਰੇ ਖਿੜੇ ਹੋਏ ਖੇਤ ਕਿ ਲੱਗਦੈ ਜਿਵੇਂ ਧਰਤੀ ਨੇ ਪੀਲੀ ਸ਼ਾਲ ਲਈ ਹੋਈ ਐ,ਖੱਟੀ ਲੋਈ,ਤੇ ਇਕ ਖੇਤ ਕੋਲ ਖੜ੍ਹ ਕੇ ਮੇਰਾ ਇਹ ਲੋਈ ਲੈਣ ਨੂੰ ਜੀਅ ਕੀਤਾ:

ਮੈਨੂੰ ਲੈ ਦੇ ਸੱਜਣ ਖੱਟੀ ਲੋਈ!ਲੋਈ ਸਰ੍ਹੋਆਂ ਦੀ
ਪੀਲੇ ਰੰਗ ਦੀ ਨੀਲਾਮੀ ਹੋਈ!ਲੋਈ ਸਰ੍ਹੋਆਂ ਦੀ…

ਕਿਸ ਮਿਰਜ਼ੇ ਨੇ ਖੇਤ ਇਹ ਵਾਹਿਆ?
ਦਿਲ ਬੀਜ ਦੇ ਵਿੱਚ ਰਲਾਇਆ
ਹੁਣ ਖਿੜ ਕੇ ਵੰਡੇ ਖੁਸ਼ਬੋਈ,ਲੋਈ ਸਰ੍ਹੋਆਂ ਦੀ,
ਮੈਨੂੰ ਲੈ ਦੇ ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ…

ਇਹ ਤਾਂ ਸੁੱਚੜੇ ਵਾਅਦੇ ਨੇ ਪੁੱਗੇ,
ਫੁੱਲ ਸੋਨੇ ਦੇ ਧਰਤੀ ’ਚੋਂ ਉੱਗੇ
ਪੀਲੇ ਮੋਤੀਆਂ ਵਿੱਚ ਪਰੋਈ, ਲੋਈ ਸਰ੍ਹੋਆਂ ਦੀ,
ਲੈ ਦੇ!ਲੈ ਦੇ!ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ…

ਦੇਖ!ਸੋਨਾ ਕਿਵੇਂ ਲਹਿਰਾਵੇ!
ਪੱਤਾ ਪੱਤਾ ਹੁਲ੍ਹਾਰੇ ਖਾਵੇ!
ਹਰ ਗੰਦਲ ਸ਼ਰਾਬਣ ਹੋਈ!ਲੋਈ ਸਰ੍ਹੋਆਂ ਦੀ,
ਲੈ ਦੇ!ਲੈ ਦੇ!ਸੱਜਣ! ਖੱਟੀ ਲੋਈ,ਲੋਈ ਸਰ੍ਹੋਆਂ ਦੀ…

ਪਰ੍ਹੇ ਗੰਨੇ,ਉਰੇ ਹਰੇਵਾਈ,
ਵਿੱਚ ਧੁੱਪ ਹੈ ਫੜ ਕੇ ਬਿਠਾਈ
ਪਰ੍ਹੇ ਗੰਨੇ,ਉਰੇ ਹਰੇਵਾਈ,ਵਿੱਚ ਧੁੱਪ ਹੈ ਫੜ ਕੇ ਬਿਠਾਈ
ਲੈ ਨਾ ਜਾਵੇ ਮਜਾਜਣ ਕੋਈ,ਲੋਈ ਸਰ੍ਹੋਆਂ ਦੀ,
ਮੈਨੂੰ ਲੈ ਦੇ ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ…

ਬੰਨੇ ਬੰਨੇ ਸਫੈਦੇ ਨੇ ਸੋਂਹਦੇ,
ਝੂਮ ਝੂਮ ਕੇ ਕਾਲਜਾ ਮੋਂਹਦੇ
ਕੇਹੀ ਵੰਝਲੀ ਪੌਣਾਂ ਨੇ ਛੋੲ੍ਹੀ!ਲੋਈ ਸਰ੍ਹੋਆਂ ਦੀ,
ਲੈ ਦੇ!ਲੈ ਦੇ!ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ…

ਦੂਰ ਚਮਕੇ ਪਹਾੜਾਂ ਦੀ ਸੱਗੀ,
ਵੇ ਮੈਂ ਰੰਗਾਂ ਦੇ ਮੇਲੇ ਨੇ ਠੱਗੀ
ਅੱਜ ਰੁੱਤ ਸੁਹਾਗਣ ਹੋਈ,ਲੋਈ ਸਰ੍ਹੋਆਂ ਦੀ…..

ਮੈਨੂੰ ਲੈ ਦੇ ਸੱਜਣ ਖੱਟੀ ਲੋਈ!ਲੋਈ ਸਰ੍ਹੋਆਂ ਦੀ,
ਲੈ ਦੇ!ਲੈ ਦੇ!ਸੱਜਣ ਖੱਟੀ ਲੋਈ!ਲੋਈ ਸਰ੍ਹੋਆਂ ਦੀ…..।

***

 
ਕਣਕ ਛੋਲਿਆਂ ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ…

ਜਿਸ ਤਰ੍ਹਾਂ ਡੋਲੀ ਚੜ੍ਹਦੀਆਂ ਕੁੜੀਆਂ ਦੇ ਗੀਤ ਨੇ,ਇਹ ਡੋਲੀਉਂ ਲਹਿੰਦੀਆਂ ਨੂੰਹਾਂ ਦਾ ਗੀਤ ਹੈ,ਜਿਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਉਂਦੀਆਂ ਹੀ ਆਪਣੇ ਪੇਕੇ-ਘਰ ਨੂੰ ਬਿਲਕੁਲ ਭੁੱਲ ਜਾਣ,ਇਹ ਗੀਤ ਉਹਨਾਂ ਦੀ ਫਰਿਆਦ ਹੈ:

ਕਣਕ ਛੋਲਿਆਂ ਦਾ ਖੇਤ,ਜੀ ਨਿਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…

ਅਸੀਂ ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂ
ਅਸੀਂ ਅੰਮੜੀ ਦੇ ਕਾਲਜੇ ਦਾ ਰੁੱਗ ਵੱਢ ਲਿਆਈਆਂ
ਵਗੇ ਹੰਝੂਆਂ ਦਾ ਚੇਤਾ, ਜੀ ਬਿਖਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…

ਲੈ ਮੁਹੱਬਤਾਂ ਦਾ ਸਾਲੂ ਹਾਂ ਤੁਹਾਡੇ ਵਿਹੜੇ ਆਈਆਂ
ਬਿੰਦੀ ਸਿਦਕਾਂ ਦੀ,ਟੂੰਮਾਂ ਨੇ ਹੁਨਰ ਦੀਆਂ ਪਾਈਆਂ
ਸਾਡਾ ਤੇਜ,ਸਾਡਾ ਰੂਪ, ਜੀ ਨਿੱਖਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…

ਸਾਨੂੰ ਨਦੀਆਂ ਨੂੰ ਦਾਜ ਦੇ ਨਾ ਭਾਂਬੜੀਂ ਮਚਾਇਓ
ਅਸੀਂ ਛੱਡੇ ਨੇ ਪਹਾੜ, ਸਾਡੇ ਕੰਢੇ ਬਣ ਜਾਇਓ
ਸਾਂਝਾਂ ਸਿਖਰਾਂ ਦਾ ਪੁਲ,ਜੀ ਉਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…

ਢਾਕੀਂ ਗਾਗਰਾਂ ਟਿਕਾਈਆਂ,ਅਸੀਂ ਫੇਰ ਵੀ ਤਿਹਾਈਆਂ
ਤੁਹਾਡੀ ਧਰਤੀ’ਚ ਤਾਰਿਆਂ ਦੇ ਬੂਟੇ ਲਾਉਣ ਆਈਆਂ
ਨੀਲੀ ਝੀਲ ਉੱਤੇ ਚੰਦ, ਜੀ ਨਿਤਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ…।
 
***

ਮਾਏ ਨੀ! ਸਾਨੂੰ ਝਾਂਜਰਾਂ ਮੇਚ ਨਾ ਆਈਆਂ……

ਜਦੋਂ ਵੀ ਆਪਣੇ ਅੰਦਰ ਗਹਿਰੀ ਉਤਰਦੀ ਹਾਂ ਤਾਂ ਲੱਗਦੈ ਜਿੰਨੇ ਵੀ ਜਨਮਾਂ ਵਿਚੋਂ ਗੁਜ਼ਰ ਕੇ ਆਈ ਹਾਂ,ਉਹ ਤਾਂ ਸਭ ਮੇਰੇ ਪੈਰਾਂ ਨੂੰ ਮਿਲੀਆਂ ਝਾਂਜਰਾਂ ਸਨ,ਪਰ ਮੈਥੋਂ ਤਾਂ ਇਹਨਾਂ ਦਾ ਕਰਜ਼ਾ ਲਾਹ ਹੀ ਨਾ ਹੋਇਆ, ਨੱਚ ਕੇ ਯਾਰ ਮਨਾ ਹੀ ਨਾ ਹੋਇਆ ..ਤੇ ਇਉਂ ਬਹੁਤਿਆਂ ਨਾਲ ਹੁੰਦਾ ਹੋਏਗਾ

ਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ
ਹਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ
ਵਿੱਚ ਸੰਦੂਕ ਦੇ ਰਹਿਗੀਆਂ ਧਰੀਆਂਨਾ ਕੱਢੀਆਂ ਨਾ ਪਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ………

ਇੱਕ ਝਾਂਜਰ ਸਾਡੀ ਰੂਹ ਦੀ ਬੇੜੀ ਇੱਕ ਜਨਮਾਂ ਦੀ ਭਟਕਣ
ਇੱਕ ਝਾਂਜਰ ਜਦ ਅੰਗ ਲਗਾਵਾਂ ਚਾਰ ਦਿਸ਼ਾਵਾਂ ਥਿਰਕਣ
ਲੱਭਦੇ ਨਾ ਅਗਲੇ ਦਰਵਾਜ਼ੇ, ਢੂੰਢ ਢੂੰਢ ਕੁਰਲਾਈਆਂ
ਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ………

ਇੱਕ ਝਾਂਜਰ ਰੁੱਸਦੀ, ਇੱਕ ਮੰਨਦੀ ਇੱਕ ਝਾਂਜਰ ਵੈਰਾਗਣ
ਇੱਕ ਝਾਂਜਰ ਨਿੱਤ ਕੰਜ-ਕੁਆਰੀ ਇੱਕ ਤਾਂ ਸਦਾ ਸੁਹਾਗਣ
ਬਾਕੀ ਸਭ ਦੇ ਸਾਲੂ ਫਿਕੇ,ਚੱਲੀਆਂ ਬਿਨ-ਮੁਕਲਾਈਆਂ
ਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ………

ਇੱਕ ਝਾਂਜਰ ਦੇ ਬੋਰ ਉਲਝ ਗਏ ਇੱਕ ਦੇ ਝੜ ਗਏ ਸਾਰੇ
ਇੱਕ ਝਾਂਜਰ ਦੇ ਘੁੰਗਰੂ ਉਡ ਕੇਬਣੇ ਅਰਸ਼ ਦੇ ਤਾਰੇ
ਜਿੱਥੋਂ ਤੁਰੀਆਂ ਉੱਥੇ ਖੜ੍ਹੀਆਂ,ਖਿੜੀਆਂ ਨਾ ਕੁਮਲਾਈਆਂ
ਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ………

ਵਿੱਚ ਸੰਦੂਕ ਦੇ ਰਹਿਗੀਆਂ ਧਰੀਆਂਨਾ ਕੱਢੀਆਂ ਨਾ ਪਾਈਆਂ
ਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ………।

ਸੰਪਰਕ: 001 604 763 1658
ਈ-ਮੇਲ: gurmindersidhu13@gmail.com

ਗ਼ਜ਼ਲ -‘ਨੀਲ’
ਗੀਤ -ਕੁਲਦੀਪ ਸਿੰਘ ਘੁਮਾਣ
ਨਜ਼ਮ- ਰਾਜ਼ ਨੂਰਪੂਰੀ
ਨਹੁੰ ਪਾਲਿਸ਼ -ਗੋਬਿੰਦਰ ਸਿੰਘ ‘ਬਰੜ੍ਹਵਾਲ’
ਅਸਤ … ਉਦੈ – ਹਰਿੰਦਰ ਬਰਾੜ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਗ਼ਜ਼ਲ -ਹਰਮਨ “ਸੂਫ਼ੀ”

ckitadmin
ckitadmin
April 19, 2014
ਗ਼ੁਲਾਮੀ -ਗੁਰਤੇਜ ਸਿੱਧੂ
ਸਿਲਵਟ – ਮਨਪ੍ਰੀਤ ‘ਮੀਤ’
ਭੋਂ ਪ੍ਰਾਪਤੀ ਬਿੱਲ 2013 ਦਾ ਲੇਖਾ ਜੋਖਾ -ਮੋਹਨ ਸਿੰਘ
ਨਸ਼ੇ ਦੇ ਖਿਲਾਫ਼ ਇੱਕ ਉਮੀਦ – ਗੋਬਿੰਦਰ ਸਿੰਘ ਢੀਂਡਸਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?