By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ? – ਸਰੁੱਚੀ ਕੰਬੋਜ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ? – ਸਰੁੱਚੀ ਕੰਬੋਜ
ਕਾਵਿ-ਸ਼ਾਰ

ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ? – ਸਰੁੱਚੀ ਕੰਬੋਜ

Suhi Saver
Last updated: May 7, 2026 6:01 am
Suhi Saver
Published: August 16, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕੀ ਅਸੀਂ ਆਜ਼ਾਦ ਹੋ ਗਏ?
ਸੋਚਦੀ ਰਹੀ ਕਾਫੀ ਦੇਰ ਤੱਕ ਮੈਂ,
ਫਿਰ ਦਿਮਾਗ਼ ਵਿੱਚ ਕਈ ਮੇਰੇ
ਸਵਾਲ ਜੋ ਇਜਾਦ ਹੋ ਗਏ ।
ਕਿ ਲੱਗਦਾ ਹੈ ਹੁਣ ਤਾਂ ਜੀ
ਪਹਿਲੇ ਤੋਂ ਵੀ ਵੱਧ ਨੇ ਫਸਾਦ ਹੋ ਗਏ ।
ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ?ਲੜਕੇ ਲੜਕੀ ਵਿੱਚ ਫਰਕ ਕਰਦੇ ਹਾਂ,
ਅੱਜ ਵੀ ਅਸੀਂ ਤਾਂ ਦਹੇਜ ਮੰਗਦੇ ਹਾਂ,
ਸੱਸ ਨੂੰਹ ਦੇ ਝਗੜੇ ਸਰੇਆਮ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਪੁੱਤਰ ਹੀ ਘਰ ਦਾ ਚਿਰਾਗ ਹੁੰਦਾ ਹੈ,
ਧੀ ਅਤੇ ਨੂੰਹ ਦੇ ਵਿੱਚ ਫਰਕ ਹੁੰਦਾ ਹੈ,
ਭਰੂਣ ਹੱਤਿਆ ਦੇ ਕੇਸ ਆਮ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਹੁਣ ਧਰਮਾਂ ਚ ਫਰਕ ਵੀ ਹੋਰ ਵੱਧ ਗਿਆ,
ਇਨਸਾਨ ਇਨਸਾਨੀਅਤ ਨੂੰ ਇਥੇ ਛੱਡ ਗਿਆ,
ਫਿਰਕਾਪ੍ਰਸਤੀ ਦੰਗੇ ਫਸਾਦ ਤਾਂ ਆਮ ਹੋ ਗਏ
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

 

 

ਕਿਸੇ ਨੂੰ ਵੀ ਮਾਰ ਦਿਉ ਕੋਈ ਗੱਲ ਨਹੀਂ,
ਪੈਸਾ ਹੈ ਤਾਂ ਕੋਈ ਜਾਂਦਾ ਤੈਥੋਂ ਵੱਲ ਨਹੀਂ,
ਦੇਸ਼ ਤੇ ਰਿਸ਼ਵਤਖੋਰੀ ਦੇ ਤਾਂ ਰਾਜ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।
ਕੰਮ ਜੇ ਕਢਾਉਣਾ ਥੋੜ੍ਹੀ ਰਿਸ਼ਵਤ ਦੇ ਦਿਉ,
ਨਹੀਂ ਤਾਂ ਕਤਾਰ ਚ ਹੀ ਲੱਗੇ ਰਹਿਣ ਦਿਉ,
ਸਾਡੇ ਸਾਹਮਣੇ ਕੀ ਕੀ ਅਪਰਾਧ ਹੋ ਗਏ ।
ਕਿਉਂਕਿ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਕੋਈ ਜਬਰਦਸਤੀ ਕਰ ਲਏ ਸਜ਼ਾ ਵੀ ਨਹੀਂ,
ਚੋਰੀ ਦੀ ਰਿਪੋਰਟ ਦਰਜ ਕੋਈ ਕਰਦਾ ਹੀ ਨਹੀਂ,
ਪੈਸੇ ਨਾਲ ਸਭ ਇਨਸਾਫ਼ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਗਰੀਬ ਫੁੱਟਪਾਥ ਤੇ ਅੱਜ ਵੀ ਸੌਂਦਾ ਹੈ,
ਅਮੀਰ ਅੱਜ ਵੀ ਇਸਦਾ ਮਾਸ ਟੋਂਹਦਾ ਹੈ,
ਮਹਿੰਗਾਈ ਦੇ ਜੀ ਰੋਗ ਲਾਇਲਾਜ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਅਸ਼ਲੀਲਤਾ ਨਾਲ ਹਰ ਟੀ. ਵੀ. ਚੈਨਲ ਭਰ ਗਏ,
ਬੇਕਾਰ ਜਿਹੇ ਫੈਸ਼ਨ ਸਾਡੇ ਸਿਰ ਤੇ ਚੜ ਗਏ,
ਗਾਲ੍ਹਾਂ ਤੇ ਭੱਦੇ ਬੋਲਾਂ ਦੇ ਲਬਾਂ ਨੂੰ ਸਵਾਦ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਨੇਤਾ ਸੇਵਕ ਨੂੰ ਅਸੀਂ ਹੈ ਮਾਲਕ ਕਰ ਲਿਆ,
ਆਪਣਾ ਹੀ ਪੈਰ ਹੇਠ ਕੁਹਾੜੀ ਧਰ ਲਿਆ,
ਅਸੀਂ ਪਹਿਲਾਂ ਤੋਂ ਵੀ ਵੱਧ ਹਾਂ ਗੁਲਾਮ ਹੋ ਗਏ,
ਜਾਂ ਅਸੀਂ ਸੱਚ ਵਿੱਚ ਹਾਂ ਅਜ਼ਾਦ ਹੋ ਗਏ ।

ਨਸ਼ਿਆਂ ਦਾ ਜਾਦੂ ਯੂਥ ਉੱਤੇ ਚਡ਼ ਗਿਆ,
ਬਾਕੀ ਬਚਿਆ ਨੂੰ ਬੇਰੁਜ਼ਗਾਰੀ ਫਡ਼ ਲਿਆ,
ਲੱਗੇ ਬਦ ਤੋਂ ਵੀ ਬਦਤਰ ਹਾਲਾਤ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਚੋਰ ਚੋਰੀ ਕਰ ਇਥੇ ਸੀਨਾ ਜੋਰੀ ਕਰਦਾ,
ਆਪਣਾ ਹੀ ਆਪਣਿਆਂ ਨਾਲ ਸਡ਼ਦਾ,
“ਕੰਬੋਜ” ਆਪਣੇ ਹੀ ਸਾਡੇ ਤਾਂ ਖਿਲਾਫ਼ ਹੋ ਗਏ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।

ਈ-ਮੇਲ: kamboj.saruchi@gmail.com

ਬਲਕਰਨ ਕੋਟ ਸ਼ਮੀਰ ਦੀ ਇੱਕ ਕਾਵਿ ਰਚਨਾ
ਮੇਰੀ ਆਵਾਜ਼ – ਮਨਦੀਪ ਸੁੱਜੋਂ
ਕਵਿਤਾ ਪੌਣ ਹੋ ਗਈ – ਬਾਜਵਾ ਸੁਖਵਿੰਦਰ
ਨਸ਼ਿਆਂ ਨੂੰ ਕਹੋ ਬਾਏ -ਬਲਜਿੰਦਰ ਮਾਨ
ਅੱਖ – ਰਵੇਲ ਸਿੰਘ ਇਟਲੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਐੱਸ.ਐੱਸ.ਡੀ ਕਾਲਜ ਬਰਨਾਲਾ ਵਿਚ ਐੱਸ.ਸੀ.ਵਿਦਿਆਰਥੀਆਂ ਦੀਆਂ ਫੀਸਾਂ ਦਾ ਮਸਲਾ

Suhi Saver
Suhi Saver
October 9, 2015
ਵੇਖੀ ਸੁਣੀ – ਰਵੇਲ ਸਿੰਘ ਇਟਲੀ
ਮੋਦੀ ਦੀ ਮੁਸਲਿਮ ਲੀਡਰਾਂ ਨਾਲ ਗੱਲਬਾਤ ਇੱਕ ਮਾਇਆਜ਼ਾਲ – ਰਾਮ ਪੁਨਿਆਨੀ
ਮੋਦੀ ਸਰਕਾਰ ਦਾ ਵਾਤਾਵਰਨ ਸੁਰੱਖਿਆ ਕਾਨੂੰਨਾਂ ’ਤੇ ਮਾਰੂ ਹੱਲਾ – ਮੋਹਨ ਸਿੰਘ
ਅਫ਼ਜ਼ਲ ਸਾਹਿਰ ਦੀਆਂ ਕੁਝ ਨਜ਼ਮਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?