By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਜੰਗਲਾਤ ਵਿਭਾਗ ਦੀਆਂ ਨਰਸਰੀਆਂ ਅਤੇ ਉਹਨਾਂ ’ਚ ਕੰਮ ਕਰਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਜੰਗਲਾਤ ਵਿਭਾਗ ਦੀਆਂ ਨਰਸਰੀਆਂ ਅਤੇ ਉਹਨਾਂ ’ਚ ਕੰਮ ਕਰਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ
ਖ਼ਬਰਸਾਰ

ਜੰਗਲਾਤ ਵਿਭਾਗ ਦੀਆਂ ਨਰਸਰੀਆਂ ਅਤੇ ਉਹਨਾਂ ’ਚ ਕੰਮ ਕਰਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ

ckitadmin
Last updated: August 29, 2025 9:51 am
ckitadmin
Published: December 26, 2013
Share
SHARE
ਲਿਖਤ ਨੂੰ ਇੱਥੇ ਸੁਣੋ

-ਸ਼ਿਵ ਕੁਮਾਰ ਬਾਵਾ


ਮਾਹਿਲਪੁਰ : ਗਲੋਬਲ ਵਾਰਮਿੰਗ ਦੇ ਦੌਰ ਵਿੱਚ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਵਲੋਂ ਜਿਥੇ ਅਣਥੱਕ ਮਿਹਨਤ ਕਰਕੇ ਹਰੇ ਭਰੇ ਜੰਗਲਾਂ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੀ ਦਿੱਖ ਸੁਧਾਰੀ ਜਾ ਰਹੀ ਹੈ, ਉੱਥੇ ਵਿਭਾਗ ਦੀਆਂ ਨਰਸਰੀਆਂ ਅਤੇ ਦਿਹਾੜੀਦਾਰ ਕਾਮਿਆਂ ਦੀ ਤਰਸਯੋਗ ਹਾਲਤ ਦੇਖ ਕੇ ਵਿਭਾਗ ਦੀਆਂ ਕਮੀਆਂ ਦਾ ਸਹਿਜੇ ਹੀ ਖੁਲਾਸਾ ਹੋ ਜਾਂਦਾ ਹੈ। ਸਰਕਾਰੀ ਨਰਸਰੀਆਂ ਦੀ ਹਾਲਤ ਐਨੀ ਮਾੜੀ ਹੈ ਕਿ ਬੂਟਿਆਂ ਦੇ ਰੱਖ ਰਖਾਅ ਅਤੇ ਰਾਖੀ ਲਈ ਕੋਈ ਵੀ ਵਧੀਆਂ ਪ੍ਰਬੰਧ ਨਹੀਂ ਕੀਤੇ ਗਏ।

 


ਵਣ ਮੰਡਲ ਗੜ੍ਹਸ਼ੰਕਰ ਅਧੀਨ ਆਉਂਦੀ ਪਿੰਡ ਪਰਸੋਤਾ ਦੀ ਸਰਕਾਰੀ ਨਰਸਰੀ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਸ ਨਰਸਰੀ ਵਿੱਚ ਤਿਆਰ ਕੀਤੇ ਗਏ ਵੱਖ ਵੱਖ ਕਿਸਮਾਂ ਦੇ ਪੌਦਿਆਂ ਦੀ ਸੰਭਾਲ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾ ਹੀ ਨਰਸਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਮੁਢਲੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਬੈਠਣ ਉਠਣ ਅਤੇ ਰਹਿਣ ਲਈ ਕੋਈ ਪੱਕੀ ਸ਼ੈਡ ਬਣਾਈ ਗਈ ਹੈ। ਕੜਾਕੇ ਦੀ ਠੰਢ ਵਿੱਚ ਕੰਮ ਕਰਦੇ ਉਕਤ ਨਰਸਰੀ ਦੇ ਮਜ਼ਦੂਰ ਮੁਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਪ੍ਰੰਤੂ ਉਹ ਪੌਦਿਆਂ ਦੀ ਸੇਵਾ ਸੰਭਾਲ ਦਾ ਕੰਮ ਅਣਥੱਕ ਮਿਹਨਤ ਅਤੇ ਇਮਾਨਦਾਰੀ ਨਾਲ ਕਰ ਰਹੇ ਹਨ ਪਰ ਉਹਨਾਂ ਦੇ ਕੰਮ ਦੀ ਵਿਭਾਗ ਵਲੋਂ ਕੋਈ ਕਦਰ ਨਹੀਂ ਕੀਤੀ ਜਾ ਰਹੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਰਸੋਤਾ ਦੀ ਸਰਕਾਰੀ ਨਰਸਰੀ ਵਿੱਚ ਹਰ ਸਾਲ ਇਕ ਲੱਖ ਦੇ ਲੱਗਭਗ ਵੱਖ ਵੱਖ ਕਿਸਮਾਂ ਦੇ ਫਲ, ਫੁੱਲ ਅਤੇ ਛਾਂਦਾਰ ਪੌਦੇ ਤਿਆਰ ਕੀਤੇ ਜਾਂਦੇ ਹਨ ਪ੍ਰੰਤੂ ਇਸ ਨਰਸਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਗਿਣਤੀ 2 ਜਾਂ 3 ਹੀ ਹੁੰਦੀ ਹੈ। ਪੌਦਿਆਂ ਨੂੰ ਪਾਣੀ ਦੇਣ ਲਈ ਇਕੋ ਇੱਕ ਪੀਟਰ ਇੰਜਣ ਵਾਲਾ ਪੁਰਾਣਾ ਟਿਊਬਵੈਲ ਹੈ ਜੋ ਅਕਸਰ ਖਰਾਬ ਹੀ ਰਹਿੰਦਾ ਹੈ । ਮਜ਼ਦੂਰਾਂ ਨੂੰ ਕਈ ਵਾਰ ਆਪਣੇ ਪੀਣ ਲਈ ਵੀ ਪਾਣੀ ਨਸੀਬ ਨਹੀਂ ਹੁੰਦਾ। ਪਿੰਡ ਤੋਂ ਬਾਹਰਵਾਰ ਜੰਗਲ ਦੇ ਨਾਲ ਬਣਾਈ ਗਈ ਉਕਤ ਨਰਸਰੀ ਵਿੱਚ ਤਿਆਰ ਕੀਤੇ ਪੌਦਿਆਂ ਦੀ ਰਾਖੀ ਲਈ ਕੰਡਿਆਲੀ ਤਾਰ ਜਾਂ ਵਾੜ ਆਦਿ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਕਰਕੇ ਅਵਾਰਾ ਪਸ਼ੂ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ। ਗਰਮੀ, ਸਰਦੀ ਅਤੇ ਬਰਸਾਤ ਦੇ ਦਿਨਾ ਵਿੱਚ ਮਜ਼ਦੂਰਾਂ ਨੂੰ ਅਰਾਮ ਵੇਲੇ ਸਿਰ ਢਕਣ ਲਈ ਵੀ ਕੋਈ ਯੋਗ ਪ੍ਰਬੰਧ ਨਹੀਂ ਹਨ। ਮਜ਼ਦੂਰਾਂ ਵਲੋਂ ਆਪ ਹੀ ਆਪਣੇ ਰਹਿਣ ਲਈ ਸਰਕੰਡਿਆਂ ਦੀ ਛੰਨ ਬਣਾਈ ਹੋਈ ਹੈ ਜਿਸ ਵਿੱਚ ਕਈ ਵਾਰ ਜ਼ਹਿਰੀਲੇ ਸੱਪ ਅਤੇ ਹੋਰ ਕੀੜੇ ਮਕੌੜੇ ਆ ਵੜਦੇ ਹਨ।

ਨਰਸਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਵਲੋਂ ਜੰਗਲਾਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮੁੱਢਲੀਆਂ ਸਹੂਲਤਾਂ ਦੇ ਪ੍ਰਬੰਧ ਕਰਨ ਲਈ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਵਿਭਾਗ ਵਲੋਂ ਇਥੇ ਅੱਜ ਤੱਕ ਕੋਈ ਵੀ ਅਜਿਹੇ ਪ੍ਰਬੰਧ ਨਹੀਂ ਕੀਤੇ ਗਏ ਜਿਹਨਾਂ ਨਾਲ ਮਜ਼ਦੂਰਾਂ ਨੂੰ ਰਾਹਤ ਮਿਲ ਸਕੇ। ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਵਣ ਪ੍ਰੇਮੀਆਂ ਸਾਬਕਾ ਸਰਪੰਚ ਬਲਦੇਵ ਸਿੰਘ ਸੰਧੂ , ਗੁਰਦੀਪ ਸਿੰਘ ਕੂਨਰ, ਸਰਪੰਚ ਬਲਵਿੰਦਰ ਕੁਮਾਰ ਬੱਬੂ ਅਤੇ ਤਲਵਿੰਦਰ ਹੀਰ ਆਦਿ ਵਲੋਂ ਮੰਗ ਕੀਤੀ ਗਈ ਹੈ ਕਿ ਸਰਕਾਰੀ ਨਰਸਰੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਮਜ਼ਦੂਰਾਂ ਲਈ ਵੀ ਮੁਢਲੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ।

ਪੰਜਾਬੋ ਮਾਂ ਦੀ ਬੁੱਕਲ ਵਿੱਚ ਚਾਂਦਨੀ ਹਨੇਰ ਕਿਉਂ ਢੋਵੇ…
ਸਾਥੀ ਸ਼ਿੰਦਰ ਨੱਥੂਵਾਲਾ ਦਾ ਬੇਵਕਤੀ ਵਿਛੋੜਾ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਘਾਟਾ : ਕੰਵਲਜੀਤ ਖੰਨਾ
ਸਾਈਕਲ ਲੈਜੋ…ਮਾਸਟਰ ਦੇਜੋ!
ਹੜ੍ਹ ਤੇ ਜ਼ਿੰਦਗੀ ਦੇ ਗੋਤੇ
ਜਾਨਵਰਾਂ ਦੇ ਸ਼ਿਕਾਰ ਲਈ ਲਾਈਆਂ ਤਾਰਾਂ ਤੇ ਕੁੰਡੀਆਂ ਕਾਰਣ ਕੰਢੀ ਖੇਤਰ ਦੀ ਬਿਜਲੀ ਰਹਿੰਦੀ ਗੁੱਲ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਸਮਾਜ ਵਿਚ ਕਾਇਮ ਰਹਿਣਾ ਚਾਹੀਦਾ ਹੈ ਅਸਹਿਮਤੀ ਦਾ ਅਧਿਕਾਰ –ਪ੍ਰਫੁਲ ਬਿਦਵਈ

ckitadmin
ckitadmin
November 10, 2014
ਅੰਗਰੇਜ਼ੀ ਰਾਜ ਤੋਂ 1947 ਤੱਕ ਅਤੇ ਬਾਅਦ ‘ਚ ਚੋਣ ਧੋਖੇ ਦੀ ਖੇਡ ਤੇ ਹਕੂਮਤੀ ਮਸ਼ੀਨਰੀ ਦੇ ਰੋਲ ਬਾਰੇ -ਮੱਖਣ ਕਾਲਸਾਂ
ਰਾਸ਼ਟਰੀ ਖੇਡ ਦਿਵਸ – ਗੋਬਿੰਦਰ ਸਿੰਘ ਢੀਂਡਸਾ
ਸਿੱਖਿਆ ਦਾ ਚਾਨਣ ਮੁਨਾਰਾ ਪਿੰਡ ਮੌਜੀਆਂ ਦਾ ਸਰਕਾਰੀ ਸਕੂਲ – ਸੰਦੀਪ ਕੁਮਾਰ ਰਾਣਾ
8 ਮਾਰਚ ਕੌਮਾਂਤਰੀ ਔਰਤ ਦਿਵਸ ਨੂੰ ਔਰਤ ਮੁਕਤੀ ਦਿਵਸ ਵਜੋਂ ਮਨਾਓ -ਮਨਦੀਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?