ਹੁਸ਼ਿਆਰਪੁਰ: ਸੋਸ਼ਲ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜ਼ਿਲਾ ਸਕੱਤਰ ਗੁਲਸ਼ਨ ਕੁਮਾਰ ਅਤੇ ਸੁਨੀਲ ਕੁਮਾਰ ਨੇ ਹੁਸ਼ਿਆਰ ਪੁਰ ਸਿਵਲ ਹਸਪਤਾਲ ਦੇ ਕੈਂਪਸ ਵਿਚ ਕੂੜੇ ਕਰਕਟ ਦੀਆਂ ਢੇਰੀਆਂ ਕਾਰਨ ਆਮ ਲੋਕਾਂ ਜੀਣਾ ਬੇਹਾਲ ਹੋਇਆ ਪਿਆ ਹੈ। ਹਸਪਤਾਲ ਅੰਦਰ ਅੱਗਾਂ ਲਗਾਉਣ ਅਤੇ ਪਲਾਸਟਿਕ ਦੇ ਲਿਫਾਫੇ ਸਾੜਨ, ਅਵਾਰਾ ਕੁੱਤਿਆਂ ਦਾ ਸਿਵਲ ਸਰਜਨ ਦੇ ਦਫਤਰ ਦੇ ਬਾਹਰ ਬੈਠੇ ਰਹਿਣਾ ਆਦਿ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਜਿਹੜੇ ਪੜ੍ਹੇ ਲਿਖੇ ਅਧਿਕਾਰੀ ਲੋਕਾਂ ਦਾ ਸਿਹਤ ਦੀ ਰਖਵਾਲੀ ਕਰਨ ਵਾਲੇ ਅਧਿਕਾਰੀ ਅਪਣੇ ਸਿਵਲ ਹਸਪਤਾਲ ਦੀ ਚਾਰ ਦਿਵਾਰੀ ਦੇ ਅੰਦਰ ਹੀ ਸਫਾਈ ਨਹੀਂ ਰੱਖ ਸਕਦੇ ਅਤੇ ਅਪਣੇ ਹੀ ਬਣੇ ਨਿਯਮਾਂ ਉਤੇ ਪਹਿਰਾ ਨਹੀਂ ਦੇ ਸਕਦੇ ਉਨ੍ਹਾਂ ਤੋਂ ਜ਼ਿਲ੍ਹੇ ਅੰਦਰ ਸਿਹਤ ਸਹੂਲਤਾਂ ਵਾਰੇ ਹੋਰ ਕੀ ਆਸ਼ਾ ਕੀਤੀ ਜਾ ਸਕਦੀ ਹੈ।

ਧੀਮਾਨ ਨੇ ਅਪਣੇ ਸਾਥੀਆਂ ਨੂੰ ਨਾਲ ਲੈ ਕੇ ਸਾਰੇ ਹਸਪਤਾਲ ਦੇ ਅੰਦਰ ਵੇਖਿਆ ਤਾਂ 11 ਥਾਵਾਂ ਉਤੇ ਕੂੜੇ ਦੀਆਂ ਢੇਰੀਆਂ ਤੇ ਪਲਾਸਟਿਕ ਦੇ ਲਿਫਾਫੇ ਇਕਠੇ ਕਰਕੇ ਸਾੜੇ ਜਾ ਰਹੇ ਸਨ। ਪਰ ਤੁਰੰਤ ਇਹ ਮਾਮਲਾ ਸੀਨੀਅਰ ਮੇਡੀਕਲ ਅਫਸਰ ਦੇ ਧਿਆਨ ਹੇਠ ਲਿਆਂਦਾ, ਜਿਨ੍ਹਾਂ ਨਿਯਮਾਂ ਤਹਿਤ ਜੁੰਮੇਵਾਰੀ ਬਣਦੀ ਹੈ ਕਿ ਉਹ ਅਜਿਹਾ ਗੈਰ ਕਨੂੰਨੀ ਕੰਮਾਂ ਰੋਕਣ ਤੇ ਹਸਪਤਾਲ ਨੂੰ ਮਨੁੱਖੀ ਕਦਰਾਂ ਵਾਲਾ ਮਿਆਰ ਦੇਣ। ਅਜਿਹੇ ਗੈਰ ਕਨੂੰਨੀ ਕੰਮ ਜਿਥੇ ਵਾਤਾਵਰਣ ਨੂੰ ਤਬਾਹ ਕਰ ਰਹੇ ਹਨ ਉਥੇ ਹਸਪਤਾਲ ਦੇ ਅੰਦਰ ਹੀ ਧੂਐਂ ਭਰਿਆ ਮਾਹੋਲ ਬਣਿਆ ਰਹਿੰਦਾ ਹੈ, ਉਨ੍ਹਾਂ ਗੰਦਗੀ ਦੀਆਂ ਢੇਰੀਆਂ । ਦਸੁਰੇ ਪਾਸੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੀ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਤੇ ਉਸ ਦਾ ਮੰਤਰਾਲਾ ਵੀ ਝੂਠੇ ਹੀ ਵਿਕਾਸ ਦੇ ਖਰਾਂਟੇ ਮਾਰ ਕੇ ਡੰਗ ਟਪਾ ਰਿਹਾ ਹੈ। ਜਿਹੜਾ ਕੰਨਟੇਨਰ ਕੂੜੇ ਲਈ ਨਗਰ ਨਿਗਮ ਵਲੋਂ ਸਿਵਲ ਹਸਪਤਾਲ ਮੁਹਈਆ ਕਰਵਾਇਆ ਜਾ ਰਿਹਾ ਹੈ ਉਸ ਦੇ ਢਕੱਣ ਵੀ ਨਹੀਂ ਹਨ, ਕੂੜਾ ਬਾਹਰ ਹੀ ਖਿਲਰਿਆ ਰਹਿੰਦਾ ਹੈ। ਧੀਮਾਨ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਅਣਗਹਿਲੀਆਂ ਕਾਰਨ ਹੀ ਪੰਜਾਬ ਕੈਸਰ, ਟੀ ਬੀ, ਦਮਾ ਆਦਿ ਬੀਮਾਰੀਆਂ ਦਾ ਮੋਹਰੀ ਪ੍ਰਦੇਸ਼ ਬਣ ਰਿਹਾ ਹੈ। ਤੰਦਰੁਸਤ ਸਮਾਜ ਦੀ ਹੋਂਦ ਡਾਕਟਰਾਂ ਦੀ ਕਾਰਗੁਜ਼ਾਰੀ ਉਤੇ ਤਹਿ ਹੈ।
ਧੀਮਾਨ ਨੇ ਦਸਿਆ ਕਿ ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਅਨੁਸਾਰ ਕਿਸੇ ਤਰ੍ਹਾਂ ਦੇ ਕੂੜੇ ਨੂੰ ਸਾੜਨਾ ਕਾਨੂੰਨੀ ਜ਼ਰੁਮ ਹੈ ਤੇ ਪਾਪ ਵੀ ਪਰ ਪੜ੍ਹੇ ਲਿੱਖੇ ਅਧਿਕਾਰੀਆਂ ਦੀਆਂ ਮੇਹਿਰਬਾਨੀਆਂ ਕਰਕੇ ਸਭ ਕੁਭ ਚਲ ਰਿਹਾ ਹੈ। ਇਸ ਮਾੜੇ ਪ੍ਰਬੰਧ ਲਈ ਜਿਥੇ ਹਸਪਤਾਲ ਦੇ ਅਧਿਕਾਰੀ ਜੁੰਮੇਵਾਰ ਹਨ ਉਥੇ ਨਾਲ ਪ੍ਰਦੂਸ਼ਣ ਕੰਟਰੋਲ ਤੇ ਨਗਰ ਨਿਗਮ ਦੇ ਵੀ ਜ਼ਿੰਮੇਵਾਰ ਹਨ। ਸਾੜੇ ਜਾ ਰਹੇ ਕੂੜੇ ਨੂੰ ਅਸਾਨੀ ਨਾਲ ਰੀਸਾਇਕਲਡ ਵੀ ਕੀਤਾ ਜਾ ਸਕਦਾ ਹੈ। ਕਿੰਨਾ ਬੁਰਾ ਲਗਦਾ ਹੋਵੇਗਾ ਜਦੋਂ ਬਾਹਰੋਂ ਜਾ ਕੇ ਲੌਕ ਸੁਝਾਓ ਦਿੰਦੇ ਹਨ। ਹਸਪਤਾਲ ਅੰਦਰ ਅਵਾਰਾ ਕੁੱਤੇ ਸਿਵਲ ਸਰਜਨ ਦੇ ਦਫਤਰ ਮੋਹਰੇ ਹੀ ਡੇਰਾ ਪਾਈ ਰਖਦੇ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਸਿਹਤ ਸੇਵਾਵਾਂ ਦੇ ਸਬੰਧ ਵਿਚ ਦਿਸ਼ਾ ਨਿਰਦੇਸ਼ ਦੇਣ ਵਾਲਿਆਂ ਦੀ ਸੋਚ ਪੂਰੀ ਤਰ੍ਹਾਂ ਅਣਗਹਿਲੀਆਂ ਭਰੀ ਬਣੀ ਪਈ ਹੈ ਪਰ ਉਸ ਦਾ ਨੁਕਸਾਨ ਸਮੁੱਚੇ ਸਮਾਜ ਨੂੰ ਹੋ ਰਿਹਾ ਹੈ। ਧੀਮਾਨ ਨੇ ਦਸਿਆ ਕਿ ਵਰਕ ਕਲਚਰ ਵਿਚ ਗਿਰਾਵਟ ਹੀ ਨਹੀਂ ਆਈ ਉਸ ਕੰਮ ਦੀ ਗੁਣਵਤਾ ਵੀ ਉਜੜ ਗਈ ਹੈ, ਹਰ ਕੰਮ ਕਾਗਜਾਂ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਕਿਉ ਹੋ ਰਿਹਾ ਹੈ ਡੰਗ ਟਪਾਓ ਨੀਤੀ ਦੇ ਤਹਿਤ ਕੰਮ, ਸਰਕਾਰ ਨੂੰ ਸੋਚਣ ਦੀ ਸਖਤ ਜਰੂਰਤ ਹੈ। ਧੀਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਹਤ ਅਧਿਕਾਰੀਆਂ ਨੂੰ ਨੇਤਿਕਤਾ ਦਾ ਅਤੇ ਸਿਹਤ ਸੇਵਾਵਾਂ ਦਾ ਪਾਠ ਵੀ ਹਸਪਤਾਲਾਂ ਵਿਚ ਪੜ੍ਹਾਉਣ ਦੀ ਸਖਤ ਜ਼ਰੂਰਤ ਹੈ ਤੇ ਜਲਦੀ ਹੀ ਕਲਾਸਾਂ ਲਗਾਈਆਂ ਜਾਣ।
ਧੀਮਾਨ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰੀ ਹਸਪਤਾਲ ਦੇ ਸੁਧਾਰ ਤੇ ਉਸ ਕੈਂਪ ਅੰਦਰ ਹੋ ਰਹੇ ਗੈਰ ਕਨੂੰਨੀ ਕੰਮਾਂ ਵਾਰੇ ਅਧਿਕਾਰੀਆਂ ਦੇ ਧਿਆਨ ਹੇਠਾਂ ਲਿਆ ਚੁੱਕੇ ਹਨ, ਪਰ ਸਭ ਕੁਝ ਜਿਉ ਹੀ ਚਲ ਰਿਹਾ ਹੈ, ਹੁਣ ਇਸ ਮੁਸਿਕਲ ਦਾ ਹੱਲ ਇਕ ਹੀ ਹੈ ਸਿਵਲ ਹਸਪਤਾਲ ਦੇ ਬਾਹਰ ਬੈਠ ਕੇ ਸਰਕਾਰ ਨੂੰ ਗੰਦਗੀ ਫੈਲਾਉਣ ਲਈ ਵਧਾਈਆਂ ਦਿਤੀਆਂ ਜਾਣ।


