By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੱਖਾਂ ਰੁਪਏ ਦੀਆਂ ‘ਉਸਾਰੀਆਂ’ ਬਰਸਾਤਾਂ ’ਚ ਹੋ ਜਾਣਗੀਆਂ ਢਹਿ-ਢੇਰੀ !
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਲੱਖਾਂ ਰੁਪਏ ਦੀਆਂ ‘ਉਸਾਰੀਆਂ’ ਬਰਸਾਤਾਂ ’ਚ ਹੋ ਜਾਣਗੀਆਂ ਢਹਿ-ਢੇਰੀ !
ਖ਼ਬਰਸਾਰ

ਲੱਖਾਂ ਰੁਪਏ ਦੀਆਂ ‘ਉਸਾਰੀਆਂ’ ਬਰਸਾਤਾਂ ’ਚ ਹੋ ਜਾਣਗੀਆਂ ਢਹਿ-ਢੇਰੀ !

ckitadmin
Last updated: August 27, 2025 7:30 am
ckitadmin
Published: January 18, 2015
Share
SHARE
ਲਿਖਤ ਨੂੰ ਇੱਥੇ ਸੁਣੋ

– ਜਸਪਾਲ ਸਿੰਘ ਜੱਸੀ

 

ਮਗਨਰੇਗਾ ਸਮੇਤ ਹੋਰ ਜਨਤਕ ਇਮਾਰਤਾਂ ਦੀਆਂ ਨੀਹਾਂ ਸੜਕਾਂ ਮਿੱਟੀ ਤੋਂ ਸੱਖਣੀਆਂ

ਗ੍ਰਾਮ ਪੰਚਾਇਤਾਂ ਅਤੇ ਸਬੰਧਤ ਵਿਭਾਗਾਂ ਨੂੰ ਕਰਾਂਗੇ ਨੋਟਿਸ ਜਾਰੀ: ਐਸ.ਡੀ.ਐਮ

 

ਬੁਢਲਾਡਾ: ਪੰਜਾਬ ਸਰਕਾਰ ਦੁਆਰਾ ਸੂਬੇ ਨੂੰ ਵਿਕਾਸ ਦੀਆਂ ਰਾਹਾਂ ’ਤੇ ਤੋਰਦਿਆਂ ਪਿੰਡਾਂ ਚ ਕਰਵਾਏ ਉਸਾਰੀ ਕਾਰਜ ‘ਬਰਸਾਤਾਂ’ ਦੇ ਦਿਨਾਂ ਚ ‘ਨੁਕਸਾਨੇ’ ਜਾਣਗੇ ਅਤੇ ਇਨ੍ਹਾਂ ਕਾਰਜਾਂ ਉਪਰ ਸਰਕਾਰ ਦੁਆਰਾ ਖਰਚ ਕੀਤੇ ਅਰਬਾਂ ਰੁਪਏ ‘ਖੂਹ-ਖਾਤੇ’ ਪੈਣ ਦਾ ਖ਼ਾਦਸ਼ਾ ਹੈ।ਇਹ ਤੱਥ ਕਿਸੇ ਜੋਤਸ਼ੀ ਦੁਆਰਾ ਲਗਾਇਆ ਗਿਆ ਟੇਵਾ ਨਹੀਂ ਅਤੇ ਨਾ ਹੀ ‘ਸ਼ਨੀ’ ਜਾਂ ‘ਰਾਹੂ’ ਦੀ ‘ਕਰੋਪੀ’ ਹਨ, ਇਹ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਅਣਗਿਹਲੀ ਦਾ ਖਮਿਆਜਾ ਹੋਵੇਗਾ।ਗੱਲ ਪਿੰਡਾਂ ਚ ਆਂਗਣਵਾੜੀ ਸੈਟਰਾਂ, ਸਕੂਲਾਂ, ਹਸਪਤਾਲਾਂ, ਕਮਿਊਨਿਟੀ ਸੈਟਰਾਂ, ਪੰਚਾਇਤ ਘਰਾਂ ਦੀਆਂ ਇਮਾਰਤਾਂ ਦੀ ਤਾਜਾ ਉਸਾਰੀ ਅਤੇ ਵੱਖ-ਵੱਖ ਸਾਂਝੀਆਂ ਥਾਵਾਂ ਦੀ ਚਾਰਦਿਵਾਰੀ ਕਰਨ ਲਈ ਖਰਚ ਕੀਤੇ ਕਰੋੜਾਂ ਰੁਪਏ ਦੇ ਸੰਦਰਭ ਚ ‘ਕਰੀਏ’ ਅਤੇ ਇਮਾਰਤਾਂ ਦੀ ‘ਹਕੀਕਤ’ ਦੇਖੀਏ ਤਾਂ ਸਾਡਾ ਇਹ ਕਥਨ ‘ਨੇੜੇ’ ਢੁੱਕੇਗਾ।

ਹੋਰ ਤਾਂ ਹੋਰ ਮਗਨਰੇਗਾ ਤਹਿਤ ਕੀਤੀਆਂ ਉਸਾਰੀਆਂ ਵੀ ਇਸ ਰੋਗ ਤੋਂ ਮੁਕਤ ਨਹੀਂ ਰਹਿ ਸਕੀਆਂ ਜਿੱਥੇ ਮਿੱਟੀ ਦੇ ਕੰਮ ਅਤੇ ਮਜਦੂਰਾਂ ਦੀ ਕਮੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ।ਪੱਤਰਕਾਰਾਂ ਦੀ ਟੀਮ ਦੁਆਰਾ ਅੱਜ ਜਦ ਹਲਕੇ ਪਿੰਡਾਂ ਦਾ ਦੌਰਾ ਕੀਤਾ ਤਾਂ ਕੁਲਾਣਾ, ਭਖੜਿਆਲ, ਬੀਰੇਵਾਲਾ ਡੋਗਰਾ, ਸ਼ੇਰਖਾਂ ਵਾਲਾ, ਬੋਹਾ, ਗੰਢੂ ਕਲਾਂ, ਗੰਢੂ ਖੁਰਦ, ਲੱਖੀਵਾਲਾ, ਰਿਉਦ ਕਲਾਂ, ਕਲੀਪੁਰ, ਆਦਿ ਪਿੰਡਾਂ ਚ ਕੀਤੇ ਵਿਕਾਸ ਕੰਮ ਉਕਤ ਖਤਰੇ ਦੇ ਨੇੜੇ ਦਿਖਾਈ ਦਿੱਤੇ।ਸ਼ੁਰੂਆਤ ਗੰਢੂ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋ ਕਰਦੇ ਹਾਂ ਜਿਸ ਨੂੰ ਅਜ਼ਾਦੀ ਦੇ 6 ਦਹਾਕਿਆਂ ਬਾਅਦ ਮਸਾਂ ਚਾਰਦਿਵਾਰੀ ਨਸੀਬ ਹੋਈ ਪਰ ਚਾਰਦਿਵਾਰੀ ਦੀ ਨੀਂਹ ਦੋਵੇਂ ਪਾਸਿਆਂ ਤੋ ਮਿੱਟੀ ਤੋ ਸੱਖਣੀ ਹੈ।

 

 

ਇਸੇ ਤਰਾਂ ਪਿੰਡ ਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵਿਸ਼ੇਸ਼ ਕੋਟੇ ਦੀ ਗ੍ਰਾਂਟ ਨਾਲ ਨਵੇਂ ਉਸਾਰੇ ਜਲ ਘਰ ਦੀ ਚਾਰਦਿਵਾਰੀ ਦੀ ਨੀਂਹ ਵੀ ‘ਖੱਡੇ’ ਦਾ ਰੂਪ ਧਾਰਨ ਕਰ ਚੱਕੀ ਹੈ।ਗੰਢੂ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰਵਿਦਾਰੀ ਵੀ ਖੱਡੇ ਵਾਂਗ ਹੈ ਜਿੱਥੇ ‘ਖੱਡੇ’ ਬਰਸਾਤਾਂ ਦੇ ਦਿਨਾਂ ਚ ਪਾਣੀ ਜਮਾਂ ਹੋਣ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਕੀਤੀ ਚਾਰ ਦਿਵਾਰੀ ਨੂੰ ਤਹਿਸ-ਨਹਿਸ ਕਰਨ ਦੇ ਸਮਰੱਥ ਭਾਂਪਦੇ ਹਨ।ਲੱਖੀਵਾਲਾ ਚ ਮਗਨਰੇਗਾ ਦੇ ਵਿਸ਼ੇਸ਼ ਕਾਰਜਾਂ ਚ ਸ਼ਾਮਲ ਆਂਗਣਵਾੜੀ ਇਮਾਰਤਾਂ ਦੀ ਉਸਾਰੀ ਦਾ ਕੰਮ ਕੀਤਾ ਗਿਆ ਹੈ।ਜਿਸ ਉਪਰ ਸਰਕਾਰ ਨੇ ਲੱਖਾਂ ਰੁਪਏ ਖਰਚੇ ਪਰ ਹਲਾਤ ਇਸਦੇ ਵੀ ਚੰਗੇ ਨਹੀਂ।ਲੱਖੀਵਾਲਾ ਚ ਬਣਾਇਆ ਇਹ ਆਂਗਣਵਾੜੀ ਸੈਟਰ ਦੀ ਨੀਹ ਵੀ ਮਿੱਟੀ ਤੋ ਸੱਖਣੀ ਹੈ ਅਤੇ ਇਸੇ ਪਿੰਡ ਚ ਪਸ਼ੂ ਡਿਸਪੈਸਰੀ ਦੀ ਕੀਤੀ ਚਾਰਦਿਵਾਰੀ ਵੀ ਦੋਸ਼ ਮੁਕਤ ਨਹੀਂ।ਪਸ਼ੂ ਡਿਸਪੈਸਰੀ ਦੀ ਇਹ ਚਾਰ ਦਿਵਾਰੀ ਦੀ ਨੀਂਹ ਜਮੀਨੀ ਪੱਧਰ ਤੋ ਤਕਰੀਬਨ 2.5 ਫੁੱਟ ਨੀਵੀ ਹੈ।ਕੰਧ ਦੀ ਉਸਾਰੀ ਹੋਇਆਂ ਕਈ ਮਹੀਨੇ ਲੰਘਣ ਦੇ ਬਾਵਜੂਦ, ਨੀਂਹ ਨਾਲ ਮਿੱਟੀ ਅੱਜ ਤੱਕ ਨਹੀਂ ਲੱਗੀ।

ਕੁਲਾਣਾ ਵਿਖੇ ਬਣ ਰਿਹਾ ਮਗਨਰੇਗਾ ਭਵਨ ਵੀ ਇਸ ਬਿਮਾਰੀ ਤੋ ਅਛੂਤਾ ਨਹੀਂ ਹੈ।ਪਤਵੰਤਿਆਂ ਦਾ ਕਹਿਣੈ ਹੈ ਕਿ ਅਜਿਹੀ ਹਾਲਤ ਚ ਬਰਸਾਤਾਂ ਦਾ ਪਾਣੀ ਇਨ੍ਹਾਂ ਦੀਵਾਰਾਂ ਅਤੇ ਇਮਾਰਤਾਂ ਦੀਆਂ ਨੀਹਾਂ ਚ ਦਾਖਲ ਹੋਕੇ ਇਸ ਨੂੰ ਖੋਖਲਾ ਕਰਗਾ ਅਤੇ ਇਹਨਾਂ ਦਾ ਨੁਕਸਾਨਿਆਂ ਜਾਣਾ ਕੰਧ ਤੇ ਲਿਖੇ ਵਾਂਗ ਸਾਫ ਹੈ।ਉਨ੍ਹਾਂ ਕਿਹਾ ਕਿ ਸਮਾਂ ਰਹਿੰਦੇ ਸਰਕਾਰ ਦੁਆਰਾ ਕਰੋੜਾਂ ਰੁਪਏ ਖਰਚਕੇ ਬਣਾਈਆਂ ਇਹ ਵਿਕਾਸ ਇਮਾਰਤਾਂ ਦੀ ਸਾਂਭ ਸੰਭਾਲ ਲਈ ਉਚੇਚੇ ਕਦਮ ਨਾ ਚੁੱਕੇ ਗਏ ਤਾਂ ਸਰਕਾਰ ਕੋਲ ਟੈਕਸਾਂ ਦੇ ਰੂਪ ਚ ਲੋਕਾਂ ਵੱਲੋਂ ਸਰਕਾਰ ਨੂੰ ਜਮਾਂ ਕਰਾਈ ਗਈ ਖੂਨ-ਪਸੀਨੇ ਦੀ ਕਮਾਈ ‘ਅਜਾਈ’ ਜਾਵੇਗੀ।ਇਸੇ ਤਰਾਂ ਇਲਾਕੇ ਚ ਪੰਜਾਬ ਮੰਡੀਕਰਨ ਬੋਰਡ ਅਤੇ ਹੋਰ ਸਕੀਮਾਂ ਤਹਿਤ ਬਣੀਆਂ ਸੜਕਾਂ ਵੀ ਕਿਨਾਰਿਆਂ ਨਾਲ ਮਿੱਟੀ ਨਾ ਲੱਗਣ ਕਾਰਨ ਹੁਣੇ ਤੋ ਹੀ ਖਿਡਣ ਲੱਗੀਆਂ ਹਨ।

ਇਸ ਸਬੰਧੀ ਜਦ ਪਿੰਡਾਂ ਦੇ ਸਰਪੰਚਾਂ, ਸਕੂਲ ਅਧਿਆਪਕਾਂ, ਕੰਮ ਦੇ ਠੇਕੇਦਾਰਾਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਵੱਲੋ ਵੀ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਿਆ।ਸਰਪੰਚਾਂ ਦਾ ਕਹਿਣੈ ਕਿ ਗ੍ਰਾਂਟ ਕੇਵਲ ਉਸਾਰੀ ਦੀ ਸੀ ਜਦਕਿ ਮਿੱਟੀ ਪਾਉਣ ਦਾ ਕੰਮ ਵੱਖਰਾ ਹੈ।ਠੇਕੇਦਾਰ ਨੇ ਕਿਹਾ ਕਿ ਕੰਧਾਂ ਨਾਲ ਮਿੱਟੀ ਲਗਾਉਣ ਦਾ ਕੰਮ ਉਸ ਨਾਲ ਹੋਏ ਐਗਰੀਮੈਟ ਚ ਸ਼ਾਮਲ ਨਹੀਂ ਹੈ।ਇਸ ਸਬੰਧੀ ਜਦ ਐਸ.ਡੀ.ਐਮ ਬੁਢਲਾਡਾ ਸ੍ਰ.ਅਨਮੋਲ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਨਿਆ ਕਿ ਮਿੱਟੀ ਤੋ ਸੱਖਣੀਆਂ ਦੀਵਾਰਾਂ ਬਰਸਾਤਾਂ ਦੀ ਮਾਰ ਨਹੀਂ ਝੱਲ ਪਾਉਣਗੀਆਂ ਅਤੇ ਇਨਾਂ ਦਾ ਨੁਕਸਾਨਿਆ ਜਾਣਾ ਸੁਭਾਵਿਕ ਹੈ।ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਚ ਨਹੀਂ ਸੀ ਹੁਣ ਉਹ ਸਬੰਧਤ ਪੰਚਾਇਤਾਂ ਅਤੇ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਤਸੱਲੀਬਖ਼ਸ਼ ਪ੍ਰਬੰਧਾਂ ਦੇ ਉਪਰਾਲੇ ਕਰਨਗੇ।ਓਧਰ ਸਮਾਜ ਸੇਵੀ ਅਤੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਉਘੇ ਵਕੀਲ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਇਹ ਕੰਮ ਮਗਨਰੇਗਾ ਦੁਆਰਾ ਕੀਤੇ ਜਾ ਸਕਦੇ ਹਨ ਜਿਸ ਨਾਲ ਜਿਥੇ ਗਰੀਬ ਪਰਿਵਾਰਾਂ ਨੂੰ ਕੰਮ ਮਿਲੇਗਾ, ਉਥੇ ਜਨਤਕ ਸੰਸਥਾਵਾ ਦੀ ਸਾਂਭ-ਸੰਭਾਲ ਵੀ ਹੋ ਸਕੇਗੀ।

ਪੈਸੇ ਲੈਕੇ ਦਿੱਤੇ ਕੰਡੇ-ਵੱਟੇ ਦਰੁਸਤ ਹੋਣ ਦੇ ਸਰਟੀਫੀਕੇਟ
ਮਾਹਿਲਪੁਰ ਨਗਰ ਪੰਚਾਇਤ ਸ਼ਹਿਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਅਸਫਲ – ਸ਼ਿਵ ਕੁਮਾਰ ਬਾਵਾ
‘ਸ਼ਹੀਦਾਂ ਵਾਲਾ ਖੂਹ’ ਕੌਮੀ ਸ਼ਹੀਦਾਂ ਦੀ ਲਾਮਿਸਾਲ ਕੁਰਬਾਨੀ ਦਾ ਪ੍ਰਤੀਕ -ਮਨਦੀਪ
ਇਰਾਕ ’ਚ ਅਗਵਾ ਹੋਏ 40 ਪੰਜਾਬੀਆਂ ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਰਜਨ ਨੌਜਵਾਨ ਸ਼ਾਮਿਲ – ਸ਼ਿਵ ਕੁਮਾਰ ਬਾਵਾ
ਅੱਧ ਨੰਗੀ ਕੁੜੀ ਨਾਲ ਅਖੰਡ ਕੀਰਤਨੀ ਜਥੇ ਦੇ ਆਗੂ ਦੀ ਵੀਡੀਓ ਸੋਸ਼ਿਲ ਮੀਡੀਆਂ ਦੀ ਚਰਚਾ ‘ਚ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਲੋਕ ਦਿਲਾਂ ਉੱਤੇ ਰਾਜ ਪੈਸੇ ਦੇ ਸਿਰ ’ਤੇ ਨਹੀਂ ਕਲਾ ਸਿਰ ’ਤੇ ਹੁੰਦਾ ਹੈ:ਇੰਦਰਜੀਤ ਹਸਨਪੁਰੀ

ckitadmin
ckitadmin
May 28, 2013
ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
ਮੇਰਾ ਇਹ ਵਿਸ਼ਵਾਸ ਨਹੀਂ ਕਿ ਜੈਂਡਰ ਸਿਰਫ਼ ਦੋ ਹੀ ਹਨ – ਅਰੁੰਧਤੀ ਰਾਏ
ਆਧੁਨਿਕ ਸਮਾਜ ਵਿੱਚ ਬਜ਼ੁਰਗਾਂ ਦੀ ਦੁਰਦਸ਼ਾ ਦੇ ਕਾਰਨ – ਗੁਰਚਰਨ ਪੱਖੋਕਲਾਂ
ਸ਼ਹੀਦ ਊਧਮ ਸਿੰਘ ਦੀ ਸ਼ਾਨਦਾਰ ਯਾਦਗਾਰ ਸੁਨਾਮ ’ਚ ਉਸਾਰੀ ਜਾਵੇਗੀ : ਬਾਦਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?