By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪ੍ਰਧਾਨ ਮੰਤਰੀ ਦੀ ਪਿੱਠ ’ਤੇ ਕਿਸਦਾ ਹੱਥ ਹੈ ? -ਮਧੁਕਰ ਉਪਾਧਿਆਇ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਪ੍ਰਧਾਨ ਮੰਤਰੀ ਦੀ ਪਿੱਠ ’ਤੇ ਕਿਸਦਾ ਹੱਥ ਹੈ ? -ਮਧੁਕਰ ਉਪਾਧਿਆਇ
ਨਜ਼ਰੀਆ view

ਪ੍ਰਧਾਨ ਮੰਤਰੀ ਦੀ ਪਿੱਠ ’ਤੇ ਕਿਸਦਾ ਹੱਥ ਹੈ ? -ਮਧੁਕਰ ਉਪਾਧਿਆਇ

ckitadmin
Last updated: July 28, 2025 8:31 am
ckitadmin
Published: December 15, 2014
Share
SHARE
ਲਿਖਤ ਨੂੰ ਇੱਥੇ ਸੁਣੋ

ਅਨੁਵਾਦ : ਮਨਦੀਪ
ਸੰਪਰਕ: +91 98764 42052

ਇਕ ਬੰਦ ਦਰਵਾਜਾ ਸੀ, ਜੋ ਬੇਮਿਸਾਲ ਸ਼ਾਇਰ ਫ਼ਿਰਾਕ ਗੋਰਖਪੁਰੀ ਨੇ ਪਹਿਲਾਂ ਹੀ ਖੋਲ੍ਹ ਦਿੱਤਾ ਸੀ। ਪਿਛਲੀ ਸਦੀ ’ਚ। ‘ਉਰਦੂ ਭਾਸ਼ਾ ਅਤੇ ਸਾਹਿਤ’ ਦੇ ਹਵਾਲੇ ਨਾਲ। ਸ਼ਬਦਾਂ ਦਾ ਜ਼ਿਕਰ ਕਰਦੇ ਹੋਏ, ਉਦਾਹਰਣ ਦੇ ਕੇ।

ਕਹਿ ਗਏ ਸਨ ਕਿ ਕਿੰਨ੍ਹਾਂ ਵੀ ਕੇਂਦਰੀ ਕਿਉਂ ਨਾ ਹੋਵੇ, ਸ਼ਬਦ ਆਪਣੇ ਅਰਥ ’ਚ ਬਦਲ ਜਾਂਦਾ ਹੈ। ਇਸ ਹੱਦ ਤੱਕ ਕਿ ਕਈ ਵਾਰ ਜਰੂਰੀ ਵੱਖਰੇ ਰੰਗਾਂ ਤੋਂ ਅੱਗੇ ਨਿਕਲ ਕੇ ਬਿਲਕੁਲ ਉਲਟਾ ਪੈ ਜਾਵੇ। ਮਾਮੂਲੀ ਦਿਖਾਈ ਦੇਣ ਵਾਲੇ ਵਾਕਾਂ ’ਚ ਵੀ। ਮੁਹਾਵਰੇ ਹੋਣ ਤਾਂ ਸੋਨੇ ਤੇ ਸੁਹਾਗਾ।

 

 

ਉਦਾਹਰਣ ਦਿੱਤਾ ‘ਸਾਫ’ ਦਾ। ਇਸ ਤੋਂ ਸਾਫ ਉਦਾਹਰਣ ਸ਼ਾਇਦ ਹੋ ਹੀ ਨਹੀਂ ਸਕਦੀ ਕਿ ਸਾਫ-ਸਾਫ ਸਮਝ ’ਚ ਆਏ। ਫਿਰਾਕ ਸਾਹਿਬ ਨੇ ‘ਸਾਫ’ ਦੇ ਵੱਖਰੇ ਅਰਥਾਂ ਦੇ ਇਸਤੇਮਾਲ ਨਾਲ ਕਈ ਨਮੂਨੇ ਦਿੱਤੇ , ਜਿੰਨ੍ਹਾਂ ’ਚ ਤਿੰਨ ਮੁਹਾਵਰੇ ਵੀ ਸਨ ‘ਦਿਲ ਸਾਫ ਹੈ’, ‘ਹੱਥ ਸਾਫ ਹੈ’, ‘ਦਿਮਾਗ ਸਾਫ ਹੈ’।

ਇਹੀ ਹਾਲ ‘ਹੱਥ’ ਦਾ ਹੈ। ਇਕ ਦੋ ਦਰਜਨ ਉਦਾਹਰਣ ਤਾਂ ਆਮ ਜ਼ਿੰਦਗੀ ’ਚ ਦਿਨ ਭਰ ’ਚ ਮਿਲ ਜਾਣ। ਹਰ ਵਾਰ ਐਨਾ ਸਾਫ ਅਰਥ ਕਿ ਭਰਮ ਦੀ ਗੁੰਜਾਇਸ਼ ਹੀ ਨਹੀਂ।

‘ਹੱਥੋ ਹੱਥ’, ‘ਪਿੱਠ ਤੇ ਹੱਥ’, ‘ਹੱਥ ’ਚ ਹੱਥ’ : ਇਹ ਪ੍ਰਯੋਗ ਹੋਰ ਅਰਥਪੂਰਨ ਹੋ ਜਾਣ ਜੇਕਰ ਸਭ ਇਕ ਸਾਥ ਹੋਣ। ਤਿੰਨੇ ਮੁਹਾਵਰੇ ਇਕ ਤਸਵੀਰ ’ਚ ਕੈਦ। ਆਮ ਤੌਰ ਤੇ ਦੋ ਵਿਸਥਾਰੀ ਤਸਵੀਰਾਂ ‘ਚ ਇੰਨੇ ਪਹਿਲੂ ਕਿ ਸਭ ਦੀ ਸ਼ਨਾਖਤ ਨਾ ਹੋ ਸਕੇ। ਅਤੇ ਉਨ੍ਹਾਂ ਦੇ ਐਨੇ ਅਰਥ ਕਿ ਇਕ ਝਟਕੇ ਵਿਚ ਕਦੇ ਨਾ ਖੁੱਲ੍ਹਣ।

ਇਹ ਤਸਵੀਰ ਅਖਬਾਰਾਂ ’ਚ ਛਪੀ, ਪਰ ਇਕ ਦਿਨ ਬਾਅਦ। ਜਿਸ ਦਿਨ ਖਿੱਚੀ ਗਈ ਸੀ, ਬਦਕਿਸਮਤੀ ਨਾਲ, ਦੱਬੀ ਰਹਿ ਗਈ। ‘ਸੈਲਫੀਆਂ’ (ਖੁਦ ਦੇ ਕੈਮਰੇ ਨਾਲ ਟਾਇਮ ਸੈਟ ਕਰਕੇ ਖੁਦ ਤਸਵੀਰ ਖਿੱਚਣ ਵਾਲੇ- ਆਨੁ) ਦੇ ਵਿਚਕਾਰ।

ਉੱਥੇ ਪ੍ਰਧਾਨ ਮੰਤਰੀ ਸੀ ਤੇ ਕੁਝ ਖ਼ਬਰ ਨਵੀਸ। ਸੰਭਾਵਿਤ : ਆਤਮਮੁਗਧਤਾ ਵਿਚ, ਪੱਤਰਕਾਰਾਂ ਨੇ ਆਪਣੀਆਂ ਤਸਵੀਰਾਂ ਨੂੰ ਤਵੱਜੋਂ ਦਿੱਤੀ। ਅਭਾਸੀ ਮੀਡੀਆ ਦਿਨ ਭਰ ਉਸੇ ਮਾਇਆਜਾਲ ਵਿਚ ਉਲਝਿਆ ਰਹਿ ਗਿਆ।

‘ਫੱਫੇਕੁੱਟਣੀਆਂ ਬਿੱਲੀਆਂ : ਇਨ੍ਹਾਂ ‘ਸੈਲਫੀਆਂ’ ਦੀ ਬਹੁਤ ਆਲੋਚਨਾ ਹੋਈ। ਜਿਸ ਤੋਂ ਜੋ ਹੋ ਪਾਇਆ, ਖਬਰ ਨਵੀਸਾਂ ਦੀ ਖਬਰ ਲਈ। ਬਚਾਅ ਪੱਖ ਵੀ ਮੈਦਾਨ ਵਿੱਚ ਉਤਰਿਆ। ਢੇਰ ਸਾਰੇ ਤਰਕ-ਕੁਤਰਕ ਪੇਸ਼ ਕੀਤੇ ਗਏ ਕਿ ਕਿਵੇਂ ‘ਸੈਲਫੀ’ ਪੱਤਰਕਾਰਾਂ ਦਾ ਬਚਾਅ ਕੀਤਾ ਜਾਵੇ।

ਉਸ ਵਿਚ ‘ਕੁਤਰਕ’ ਇਹ ਵੀ ਸੀ ਕਿ ਆਲੋਚਕ ‘ਫੱਫੇਕੁੱਟਣੀਆਂ ਬਿੱਲੀਆਂ’ ਹਨ। ਉਹ ਨਹੀਂ ਬੁਲਾਏ ਗਏ, ਇਸ ਲਈ ਖੰਭ ਨੋਚ ਰਹੇ ਹਨ।

ਪਰ ਗੱਲ ਅਸਲੀ ਤਸਵੀਰ ਤੇ ਆਈ, ਇਕ ਦਿਨ ਬਾਅਦ। ਚਰਚਾ ਸ਼ੁਰੂ ਹੋਈ ਕਿ ਤਸਵੀਰ, ਜੇ ਕੋਈ ਹੈ ਤਾਂ ਉਹ ਇਹੀ ਹੈ। ਇਸ ਤੋਂ ਪਹਿਲੀ ਵਾਰ ਅੰਦਾਜਾ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿੱਠ ਤੇ ਕਿਸਦਾ ਹੱਥ। ਪ੍ਰਧਾਨ ਮੰਤਰੀ ਦੇ ਹੱਥ ਵਿਚ ਕਿਸਦਾ ਹੱਥ ਹੈ ਅਤੇ ਕੌਣ ਹੈ ਜਿਸਨੇ ਇਸਨੂੰ ਹੱਥੋ-ਹੱਥ ਚੁੱਕਿਆ ਹੋਇਆ ਹੈ।

‘ਤਸਵੀਰ ’ਚ ਕੁਝ ਹੋਰ…’ : ਭਾਰਤ ’ਚ ਪ੍ਰਧਾਨ ਮੰਤਰੀ ਆਪਣੀ ਪਦਵੀ ਦੀ ਸੌਂਹ ਖਾਂਦੇ ਸਮੇਂ ਕਹਿੰਦਾ ਹੈ ਕਿ ਉਹ ‘ਰਾਗ-ਦਵੇਸ਼’ ਤੋਂ ਉਪਰ ਹੋਵੇਗਾ। ਮੰਨਿਆ ਜਾਂਦਾ ਹੈ ਕਿ ਉਸਦਾ ਕੋਈ ਮਿਤੱਰ ਜਾਂ ਦੁਸ਼ਮਣ ਨਹੀਂ ਹੋਵੇਗਾ ਅਤੇ ਉਹ, ਖੁਦ ਪ੍ਰਧਾਨ ਮੰਤਰੀ ਦੇ ਸ਼ਬਦਾਂ ਵਿਚ, ‘ਸਭ ਦਾ ਸਾਥ-ਸਭ ਦਾ ਵਿਕਾਸ’ ਦੀ ਦਿਸ਼ਾ ਵਿਚ ਚੱਲੇਗਾ।

ਫਿਰ ਤਸਵੀਰ ਵਿਚ ਕੁਝ ਹੋਰ ਹੀ ਸੀ। ਇਕ ਪਾਸੇ ਮੁਹਾਵਰੇ ਦੀ ਤਰਜ ਉੱਤੇ ਹੱਥ, ਜੇਕਰ ਕੁਝ ਇੰਚ ਉੱਪਰ, ਮੋਢੇ ਉੱਤੇ ਹੁੰਦਾ ਤਾਂ ਵੀ ਸਵੀਕਾਰ ਨਾ ਹੁੰਦਾ। ਉਸਨੂੰ ਮਿੱਤਰਤਾ ਦਾ ਪ੍ਰਤੀਕ ਮੰਨਿਆ ਜਾਂਦਾ। ਪਿੱਠ ਉੱਤੇ ਹੱਥ ਤਾਂ ਉਸਦੇ ਗੂੜੇ ਸਬੰਧਾਂ ਵੱਲ ਇਸ਼ਾਰਾ ਕਰਦਾ ਹੈ। ਉਸ ਵਿਚ ਸਹਾਰਾ ਦੇਣ ਦਾ ਭਾਵ ਝਲਕਦਾ ਹੁੰਦਾ ਹੈ।

ਇਹ ਸੰਭਵ ਨਹੀਂ ਲਗਦਾ ਕਿ ਪ੍ਰਧਾਨ ਮੰਤਰੀ ਦੇ ਮੀਡੀਆ ਪ੍ਰਬੰਧਕ ਇਨ੍ਹਾਂ ਮੁਹਾਵਰੇ ਤੇ ਉਹਨਾਂ ਦੇ ਪ੍ਰਚਲਿਤ ਅਰਥਾਂ ਤੋਂ ਜਾਣੂ ਨਾ ਹੋਣ। ਅਜਿਹੇ ’ਚ, ਜੇ ਇਹ ਤਸਵੀਰ ਪ੍ਰਭਾਵੀ ਨਹੀਂ ਹੈ, ਇਸ ਨੂੰ ਗਲਤੀ ਹੀ ਕਿਹਾ ਜਾ ਸਕਦਾ ਹੈ। ਇਸਦੀ ਭਰਪਾਈ ਵਿਚ ਵਕਤ ਲੱਗ ਸਕਦਾ ਹੈ।

ਨਾਗਪੁਰ ਦਾ ‘ਹੱਥ’ : ਨਵੀਂ ਸਰਕਾਰ ਦੀਆਂ ਐਲਾਨੀਆਂ ਤੇ ਅਣਐਲਾਨੀਆਂ ਨੀਤੀਆਂ ਦੇ ਨਾਲ ਹੁਣ ਤੱਕ ਇਹ ਕਦੇ ਅਫਵਾਹਾਂ, ਤੇ ਕਦੇ ਫੁਸਫਸੁਹਾਟਾਂ ਅਤੇ ਕਦੇ-ਕਦੇ ਗੱਪਸ਼ੱਪ ਵਿਚ ਆਉਂਦਾ ਰਿਹਾ ਹੈ ਕਿ ਉਹ ਉਦਯੋਗਾਂ ਦੇ ਪੱਖੀ ਹੈ। ਉਨ੍ਹਾਂ ਲਈ ਕਾਨੂੰਨ ਬਦਲਣ, ਬਣਾਉਣ ਲਈ ਤੱਤਪਰ। ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ।

ਇਸ਼ਾਰਿਆਂ ਵਿਚ ਕੁਝ ਗੱਲਾਂ ਕਹੀਆਂ ਜਾਂਦੀਆਂ ਸੀ, ਪਰ ਐਨਾ ਤੇ ਅਜਿਹਾ ਪ੍ਰਤੱਖ ਪ੍ਰਮਾਣ ਐਨੀ ਜਲਦੀ ਅੱਖਾਂ ਦੇ ਸਾਹਮਣੇ ਹੋਵੇਗਾ ਕਲਪਨਾ ਤੋਂ ਪਰ੍ਹੇ ਸੀ। ਇਹ ਉਨ੍ਹਾਂ ਲੋਕਾਂ ਲਈ ਵੀ ਹੈਰਾਨੀਜਨਕ ਹੀ ਰਿਹਾ ਹੋਵੇਗਾ ਜੋ ਆਪਣੀ ਸਾਰੀ ਬੁੱਧੀ ਇਸ ਵਿੱਚ ਲਾ ਰਹੇ ਸਨ ਕਿ ਪ੍ਰਧਾਨ ਮੰਤਰੀ ਦੀ ਪਿੱਠ ਤੇ ‘ਨਾਗਪੁਰ’ ਦਾ ਹੱਥ ਹੈ। ਉਨ੍ਹਾਂ ਦੀ ਅਸਲੀ ਤਾਕਤ ਉੱਥੋਂ ਹੀ ਆਉਂਦੀ ਹੈ। ਹੋ ਸਕਦਾ ਹੈ ਕਿ ‘ਨਾਗਪੁਰ’ ਖੁਦ ਇਸ ਵਿੱਚ ਹੈਰਤ ਵਿੱਚ ਹੋਵੇ ਕਿ ਉਸਦੀ ਜਮੀਨ ਤਾਂ ‘ਸਵਦੇਸ਼ੀ ਜਾਗਰਣ’ ਹੈ।

‘ਰਾਸ਼ਟਰ ਦੇ ਨਾਮ ਸੰਦੇਸ਼’ : ਉਂਝ ਵੀ, ਜਿਸ ਪ੍ਰਧਾਨ ਮੰਤਰੀ ਦੇ ਸਾਹਮਣੇ ਉਸਦੇ ਮੰਤਰੀ ਤੱਕ ‘ਸਾਵਧਾਨ’ ਦੀ ਅਵਸਥਾ ਵਿਚ ਖੜੇ ਹੁੰਦੇ ਹੋਣ। ਇਹ ਦਿ੍ਰਸ਼, ਕਿ ਕੋਈ ਉਦਯੋਗਪਤੀ ਉਸਦੀ ਪਿੱਠ ਉੱਤੇ ਹੱਥ ਰੱਖਣ ਦੀ ਹਿੰਮਤ ਉਠਾ ਸਕਦਾ ਹੈ, ਹੈਰਾਨ ਕਰਨ ਵਾਲਾ ਹੈ। ਸੰਭਵ ਹੈ ਕਿ ਸਾਰੇ ਲੋਕ ਇਸਨੂੰ ‘ਰਾਸ਼ਟਰ ਦੇ ਨਾਮ ਸੰਦੇਸ਼’ ਦੀ ਸ਼ਕਲ ਵਿਚ ਵੇਖਣ।

ਇਸ ਤਸਵੀਰ ਤੇ ਸਫਾਈ ਦੇਰ-ਸਵੇਰ ਆਉਣੀ ਹੈ। ਪਰ ਇਹ ਸਫਾਈ, ਜੇ ਆਈ, ਜਿਆਦਾ ਅਰਥਪੂਰਨ ਨਹੀਂ ਹੋਵੇਗੀ ਕਿ ਪ੍ਰੋਗਰਾਮ ਉਸ ਉਦਯੋਗਪਤੀ ਦਾ ਸੀ, ਜਾਂ ਇਕ ਤਰ੍ਹਾਂ ਨਾਲ ਨਿੱਜੀ ਸੀ।

ਪ੍ਰਧਾਨ ਮੰਤਰੀ ਦਾ ਪੂਰਾ ਜੀਵਨ ਜਨਤਕ ਹੁੰਦਾ ਹੈ। ਗੂੜੀ ਨੀਂਦ ਵਿਚ ਵੀ ਉਹ ਪ੍ਰਧਾਨ ਮੰਤਰੀ ਹੀ ਹੁੰਦਾ ਹੈ। ਇਸ ਲਈ ਇਹ ਤਰਕ ਬੇਮਾਇਨਾ ਹੋਵੇਗਾ।

ਆਪਣੀ ਦਿਖ ਨੂੰ ਲੈ ਕੇ ਲਗਾਤਾਰ ਚੌਕਸ ਰਹਿਣ ਵਾਲੇ ਪ੍ਰਧਾਨ ਮੰਤਰੀ ਸ਼ਾਇਦ ਆਪਣੇ ਪ੍ਰਭਾਵ ਨਾਲ ਤਾਰਕਿਕ ਅਤੇ ਉਚਿਤ ਠਹਿਰਾ ਦੇਣ ਪਰ ਇਹ ਸਵਾਲ ਵਿਅਕਤੀ ਦਾ ਨਹੀਂ ਦੇਸ਼ ਦੇ ਮਾਣ ਦਾ ਹੈ।

-(ਬੀਬੀਸੀ ਹਿੰਦੀ ਡਾਟਕਾਮ ਤੋਂ ਧੰਨਵਾਦ ਸਹਿਤ)
ਸਿੱਖ ਕੌਮ ਦੀ ਤ੍ਰਾਸਦੀ ਹਿੰਦੁਸਤਾਨ ਵਿੱਚ… ਅਸੀਂ ਹਿੰਦੂ ਨਹੀਂ, ਸਿੱਖ ਕੌਮ ਦੀ ਤ੍ਰਾਸਦੀ ਵਿਦੇਸ਼ਾਂ ਵਿੱਚ….ਅਸੀਂ ਮੁਸਲਮਾਨ ਨਹੀਂ -ਕਰਨ ਬਰਾੜ ਹਰੀ ਕੇ ਕਲਾਂ
ਇੱਕੀਵੀਂ ਸਦੀ ‘ਚ ਭਾਰਤੀ ਔਰਤ ਦੀ ਦਰਦਨਾਕ ਸਥਿਤੀ -ਰਾਜਿੰਦਰ ਕੌਰ ਚੋਹਕਾ
ਬਿਹਾਰ ਵਿਧਾਨ ਸਭਾ ਚੋਣਾਂ ‘ਚ ਦੋਹੀਂ ਦਲੀਂ ਮੁਕਾਬਲਾ – ਹਰਜਿੰਦਰ ਸਿੰਘ ਗੁਲਪੁਰ
ਪ੍ਰਾਈਵੇਟ ਟਰਾਂਸਪੋਰਟ ’ਚ ਸਿਆਸਤਦਾਨਾਂ ਦਾ ਗੁੰਡਾ ਰਾਜ -ਰਾਜਿੰਦਰ ਪਾਲ ਸ਼ਰਮਾ
ਅਸੀ ਡਰ ਗਏ ਹਾਂ ਜਾਂ ਡਰਾ ਦਿਤੇ ਗਏ ਹਾਂ? -ਸੁਕੀਰਤ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪਤਝੜ੍ਹ ਬਨਾਮ ਬਹਾਰ -ਪ੍ਰੀਤੀ ਸ਼ੈਲ਼ੀ

ckitadmin
ckitadmin
December 20, 2014
ਆ ਸਿਤਮਗਰ ਮਿਲ ਕੇ ਆਜ਼ਮਾਏਂ… – ਐਸ ਸੁਰਿੰਦਰ
ਵੇ ਮੈਂ ਤੇਰੇ ਘੜੇ ਦੀ ਮੱਛੀ ਹਾਂ -ਜੋਗਿੰਦਰ ਬਾਠ ਹੌਲੈਂਡ
ਸਰਹੱਦੀ ਤਣਾਓ ਦੀ ਰਾਜਨੀਤੀ ਤੇ ਸ਼ਾਂਤੀ ਪੁਰਸਕਾਰ -ਪ੍ਰੋ. ਰਾਕੇਸ਼ ਰਮਨ
ਕਿਸਾਨੀ ਸੰਕਟ ਨੂੰ ਦਰਸਾਉਂਦੀ ਦਸਤਾਵੇਜ਼ੀ ਫ਼ਿਲਮ ‘ਹਵਾ ਵਿੱਚ ਮੋਮਬੱਤੀਆਂ’ -ਅਮੋਲਕ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?