By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਇੱਕ ਬ੍ਰਾਹਮਣ ਜਿਸਨੇ ਆਦਿਵਾਸੀ ਦੀ ਤਰ੍ਹਾਂ ਜੀਵਨ ਬਤੀਤ ਕੀਤਾ -ਡਾ. ਏ. ਕੇ. ਅਰੁਣ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਇੱਕ ਬ੍ਰਾਹਮਣ ਜਿਸਨੇ ਆਦਿਵਾਸੀ ਦੀ ਤਰ੍ਹਾਂ ਜੀਵਨ ਬਤੀਤ ਕੀਤਾ -ਡਾ. ਏ. ਕੇ. ਅਰੁਣ
ਨਜ਼ਰੀਆ view

ਇੱਕ ਬ੍ਰਾਹਮਣ ਜਿਸਨੇ ਆਦਿਵਾਸੀ ਦੀ ਤਰ੍ਹਾਂ ਜੀਵਨ ਬਤੀਤ ਕੀਤਾ -ਡਾ. ਏ. ਕੇ. ਅਰੁਣ

ckitadmin
Last updated: July 23, 2025 10:08 am
ckitadmin
Published: February 6, 2016
Share
SHARE
ਲਿਖਤ ਨੂੰ ਇੱਥੇ ਸੁਣੋ

ਅਨੁਵਾਦਕ: ਕਮਲਦੀਪ ਭੁੱਚੋ

ਡਾ. ਬ੍ਰਹਮਦੇਵ ਸ਼ਰਮਾ ਦਾ ਜੀਵਨ ਸੰਘਰਸ਼ ਜਿੱਥੇ ਭਾਰਤੀ ਸਮਾਜ ਦੀ ਅੰਦਰੂਨੀ ਸ਼ਕਤੀ ਦਾ ਅਹਿਸਾਸ ਕਰਾਉਂਦਾ ਹੈ,ਉੱਥੇ ਹੀ ਭਾਰਤੀ ਪ੍ਰਬੰਧਕੀ ਸੇਵਾਵਾਂ ਦੀਆਂ ਸੀਮਾਵਾਂ ਨੂੰ ਚਿੰਨਿਤ ਕਰਦਾ ਹੈ । ਉਨ੍ਹਾਂ ਦੀ ‘ਪਿੰਡ ਗਣਰਾਜ (ਲੋਕ-ਰਾਜ)’ ਦੀ ਧਾਰਣਾ ਨਾ ਹੀ ਆਦਿਵਾਸੀਆਂ ਦੀ ਝੋਪੜੀ ਦਾ ਨਾਮ ਹੈ ਅਤੇ ਨਾ ਹੀ ਕਿਸੇ ਜ਼ਿੱਦੀ ਵਿਅਕਤੀ ਦਾ ਸੰਕਲਪ ਹੈ ।ਉਹ ਉਪ-ਨਿਵੇਸ਼ਵਾਦੀ ਹਮਲੇ ਨਾਲ ਖੋਖਲੇ ਸਮਾਜ ਦੀ ਚੇਤਨਾ ਜਗਾਉਣ ਦਾ ਅੰਦੋਲਨ ਹੈ ਅਤੇ ਨਵ-ਸਾਮਰਾਜਵਾਦੀ ਹਮਲੇ ਨੂੰ ਅਸਫ਼ਲ ਕਰਨ ਦੀ ਲੰਮੀ ਤਿਆਰੀ ਵੀ । ਉਨ੍ਹਾਂ ਦੇ ਚਿੰਤਨ ਅਤੇ ਅੰਦੋਲਨ ਦੇ ਸਾਰੇ ਪਹਿਲੂਆਂ ਉੱਤੇ ਉਨ੍ਹਾਂ ਨਾਲ ਕੀਤੀ ਗਈ ਲੰਮੀ ਚਰਚਾ ਨੂੰ ਆਧਾਰ ਬਣਾਉਂਦੇ ਹੋਏ ਡਾ. ਏ.ਕੇ. ਅਰੁਣ ਦਾ ਇੱਕ ਸੰਖੇਪ ਵਿਸ਼ਲੇਸ਼ਣ:

ਆਦਿਵਾਸੀਆਂ ਲਈ ‘ਸੌਰਾਜ ਦੀ ਖੋਜ’ ਵਿੱਚ ਲੱਗੇ ਡਾ. ਬ੍ਰਹਮਦੇਵ ਸ਼ਰਮਾ ਨਾਲ ਕੋਈ ਦਸ ਸਾਲ ਪਹਿਲਾਂ ਜਦੋਂ ਸਰਾਏ ਕਾਲੇ ਖਾਂ ਬੱਸ ਅੱਡੇ ਦੇ ਨਾਲ ਲੱਗਦੇ ਨੰਗਲੀ ਰਜਾਪੁਰ(ਪਿੰਡ)ਵਿੱਚ ਮੁਲਾਕਾਤ ਹੋਈ,ਉੱਥੇ ਦੇ ਲੋਕ ਉਨ੍ਹਾਂਨੂੰ ਕਿਤਾਬ ਲਿਖਣ ਵਾਲੇ ਸ਼ਰਮਾ ਜੀ ਦੇ ਨਾਮ ਨਾਲ ਜਾਣਦੇ ਸਨ । ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਲੋਕਾਂ ਨੂੰ ਭਾਉਂਦੀਆਂ ਕਿਤਾਬਾਂ ਲਿਖਣਾ ਉਨ੍ਹਾਂ ਦੇ ਕੰਮ ਅਤੇ ਸ਼ਖਸੀਅਤ ਦਾ ਛੋਟਾ ਜਿਹਾ ਹਿੱਸਾ ਹੈ ।

 

 

ਸੀਵਰੇਜ ਅਤੇ ਸਫਾਈ ਵਰਗੀਆਂ ਸਹੂਲਤਾਂ ਤੋਂ ਰਹਿਤ ਇਸ ਪਿੰਡ ਦੀ ਭੀੜੀਆਂ ਗਲੀਆਂ ਪਾਰ ਕਰਦੇ ਹੋਏ ਜਦੋਂ ਅਸੀਂ ਉਨ੍ਹਾਂ ਦੇ ਠਿਕਾਣੇ ‘ਤੇ ਪੁੱਜੇ ਤਾਂ ਰਾਤ ਦੇ ਦਸ ਵੱਜ ਰਹੇ ਸਨ । ਅਨਸੂਚਿਤ ਜਾਤੀਆਂ ਅਤੇ ਅਨਸੂਚਿਤ ਜਨ-ਜਾਤੀਆਂ ਦੇ ਪੂਰਵ ਆਯੁਕਤ ਡਾ. ਸ਼ਰਮਾ ਇੱਥੇ ਛੋਟੇ ਜਿਹੇ ਮਕਾਨ ਦੀ ਦੂਜੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਕਿਤਾਬਾਂ ਦੇ ਵਿੱਚ ਟੇਬਲ ਲੈਂਪ ਜਲਾਈ ਚਟਾਈ ਉੱਤੇ ਪਏ ਸਨ ।ਇੱਕ ਕੰਬਲ ਵਿਛਾਈ ਅਤੇ ਦੂਜਾ ਦੁਆਲੇ ਲਈ ਡਾ. ਸ਼ਰਮਾ ਮੱਧ ਪ੍ਰਦੇਸ਼ ਦੇ ਆਦਿਵਾਸੀਆਂ ਲਈ ਕਿਸੇ ਕਾਨੂੰਨ ਦੀ ਤਿਆਰੀ ਵਿੱਚ ਸਨ । ਉਹ ਸ਼ਾਮ ਪੰਜ ਵਜੇ ਰਾਂਚੀ ਵਿੱਚ ਆਦਿਵਾਸੀ ਸਵ ਸ਼ਾਸਨ ਉੱਤੇ ਪ੍ਰੈੱਸ ਕਾਨਫ਼ਰੰਸ ਕਰ ਥੋੜ੍ਹਾ ਚਿਰ ਪਹਿਲਾਂ ਹੀ ਦਿੱਲੀ ਪੁੱਜੇ ਸਨ ।

ਨੰਗਲੀ ਰਜਾਪੁਰ ਦੇ ਇਸ ਕਿਰਾਏ ਦੇ ਮਕਾਨ ਨਾਲ ਡਾ. ਸ਼ਰਮਾ ਨੂੰ ਖ਼ਾਸ ਜੁੜਾਉ ਹੈ । ਇੱਥੇ ਉਨ੍ਹਾਂ ਨੂੰ ਲੋਕਾਂ ਨਾਲ ਖੁੱਲ ਕੇ ਮਿਲਣ ਅਤੇ ਸ਼ਾਂਤੀ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ । ਉਨ੍ਹਾਂ ਦਾ ਛੋਟਾ ਪੁੱਤਰ ਗਵਾਲੀਅਰ ਵਿੱਚ ਖੇਤੀ ਕਰਾਉਂਦਾ ਹੈ ਅਤੇ ਪਤਨੀ ਉਨ੍ਹਾਂ ਦੇ ਨਾਲ ਰਹਿੰਦੀ ਹੈ । ਪਰ ਵੱਡਾ ਪੁੱਤਰ ਅਜੇ ਸ਼ਰਮਾ ਦਿੱਲੀ ਵਿੱਚ ਹੀ ਇੰਜੀਨੀਅਰ ਹੈ ਅਤੇ ਨੋਇਡਾ ਵਿੱਚ ਉਨ੍ਹਾਂ ਦੀ ਕੋਠੀ ਹੈ । ਉਨ੍ਹਾਂ ਨੇ ਪਿਤਾ ਜੀ ਲਈ ਇੱਕ ਕਮਰੇ ਵਿੱਚ ਕੰਪਿਊਟਰ ਲਾ ਠਹਿਰਣ ਅਤੇ ਪੜ੍ਹਨ ਦਾ ਪੂਰਾ ਪ੍ਰਬੰਧ ਕਰ ਰੱਖਿਆ ਹੈ ।ਪਰ ਡਾ. ਸ਼ਰਮਾ ਠਹਿਰਦੇ ਸੀ ਨੰਗਲੀ ਰਜਾਪੁਰਦੇ ਇਸ ਕਮਰੇ ਵਿੱਚ ਹੀ । (ਜੇਕਰ ਟੈਲੀਫੋਨ ਨੂੰ ਸਹੂਲਤ ਮੰਨਿਆ ਜਾਵੇ ਤਾਂ ਇੱਥੇ ਉਹੀ ਇੱਕ ਵਿਸ਼ੇਸ਼ ਚੀਜ਼ ਵਿੱਖਦੀ ਸੀ ) ਦਰਅਸਲ ਇਹੀ ਉਨ੍ਹਾਂ ਦੀ ਸਹਿਯੋਗ ਦੀ ਧਾਰਣਾ ਦਾ ‘ਕਿਤਾਬ-ਘਰ’ ਹੈ ਅਤੇ ਉਨ੍ਹਾਂ ਦੇ ਆਦਿਵਾਸੀ ਸਵਸ਼ਾਸਨ ਲਈ ਰਾਸ਼ਟਰੀ ਮੋਰਚਾ ‘ਭਾਰਤ ਜਨ ਅੰਦੋਲਨ’ਦਾ ਦਫ਼ਤਰ ਵੀ । ਇਸ ਤੋਂ ਪਹਿਲਾਂ ਉਹ ਰਾਜਧਾਨੀ ਦੇ ਨਾਂਗਲੋਈ ਇਲਾਕੇ ਦੇ ਸੁਵਿਧਾਹੀਨ ਕਮਰੇ ਵਿੱਚ ਰਹਿੰਦੇ ਸਨ ।ਪਰ ਸਰਦਾਰ ਸਰੋਵਰ ਪਰਿਯੋਜਨਾ ‘ਤੇ ਰਿਪੋਰਟ ਤਿਆਰ ਕਰਨ ਲਈ ਸੰਸਾਰ ਬੈਂਕ ਦੇ ਪ੍ਰਤਿਨਿਧੀ ਬ੍ਰੇਡਫੋਰਡ ਮੋਰਸ ਅਤੇ ਥਾਮਸ ਉੱਥੇ ਤਿੰਨ ਦਿਨਾਂ ਤੱਕ ਰੁਕੇ ।

ਡਾ. ਸ਼ਰਮਾ ਨੇ ਬਸਤਰ ਦੇ ਮਾਲਵੀਭਾਂਟਾ ਪਿੰਡ ਵਿੱਚ ਤਾਂ ਬਿਲਕੁਲ ਫੂਸ ਦੀ ਝੌਂਪੜੀ ਬਣਾ ਰੱਖੀ ਸੀ । ਦਰਅਸਲ ਇਹ ਸਾਬਕਾ ਆਈ.ਏ.ਐਸ ਅਧਿਕਾਰੀ ਅਤੇ ਸਿੱਖਿਅਕ ਸੱਤਾ ਦੇ ਉੱਚੇ ਇਜ਼ਤਦਾਰ ਥਾਵਾਂ ਨੂੰ ਛੱਡ ਝੋਪੜੀਆਂ ਵਿੱਚ ਵਿਸ਼ਵਾਸ ਕਰਨ ਦੀ ਪ੍ਰਾਚੀਨ ਭਾਰਤੀ ਪਰੰਪਰਾ ਨਿਭਾਉਂਦਾ ਰਿਹਾ ਹੈ । ਜਦੋਂ ਉਹ ਚਾਣਕਯ ਦੇ ਇਸ ਨਿਯਮ ਦੀ ਪ੍ਰਸ਼ੰਸਾ ਕਰਦੇ ਹਨ ਤਾਂ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ।ਬਸਤਰ ਦੇ ਕਲੈਕਟਰ ਦੇ ਰੂਪ ਵਿੱਚ ਉਨ੍ਹਾਂ ਦੇ ਕੰਮਾਂ ਨੇ ਪ੍ਰਸ਼ਾਸ਼ਕਾਂ ਦੇ ਸਾਹਮਣੇ ਨਵੇਂ ਆਦਰਸ਼ ਪੇਸ਼ ਕੀਤੇ ਤਾਂ ਉਨ੍ਹਾਂ ਨੂੰ ਚੁਣੋਤੀ ਅਤੇ ਸੰਘਰਸ਼ ਦੇ ਰਸਤੇ ਵੱਲ ਧੱਕ ਦਿੱਤਾ ।ਅਨਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਆਯੁਕਤ ਦੇ ਰੂਪ ਵਿੱਚ ਉਨ੍ਹਾਂ ਦੀ 28ਵੀਂਅਤੇ 29ਵੀਂ ਰਿਪੋਰਟ ਨੇ ਦੇਸ਼ ਦੀ ਠੀਕ ਤਸਵੀਰ ਸਭ ਦੇ ਸਾਹਮਣੇ ਰੱਖ ਦਿੱਤੀ ।

ਇਸ ਰਿਪੋਰਟ ਨੇ ਨਾ ਹੀਂ ਸਿਰਫ਼ ਕਈ ਆਦਿਵਾਸੀ ਅਤੇ ਖੇਤਰੀ ਅੰਦੋਲਨਾਂ ਨੂੰ ਤਾਕਤ ਦਿੱਤੀ ਸਗੋਂ ਨਰਮਦਾ ਬਚਾਓ ਅੰਦੋਲਨ ਨੂੰ ਵੀ ਇਸ ਰਿਪੋਰਟ ਨਾਲ ਕਾਫ਼ੀ ਜ਼ੋਰ ਮਿਲਿਆ । ਪ੍ਰਸਿੱਧ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਉਪੇਂਦਰ ਬਖ਼ਸ਼ੀ ਨੇ 28ਵੀਂ ਰਿਪੋਰਟ ਨੂੰ ਸੰਵਿਧਾਨ ਦੇ ਬਾਅਦ ਦੂਜਾ ਮਹੱਤਵਪੂਰਨ ਦਸਤਾਵੇਜ਼ ਕਿਹਾ ਸੀ । ਇਸ ਰਿਪੋਰਟ ਵਿੱਚ ਭਾਰਤੀ ਸਮਾਜ ਨੂੰ ਵਰਗਾਂ ਵਿੱਚ ਵੰਡਣ ਵਾਲੀਆਂ ਤਿੰਨ ਸ਼ਰੇਣੀਆਂ ‘ਇੰਡਿਆ’,‘ਭਾਰਤ’,ਅਤੇ ‘ਹਿੰਦੁਸਤਾਨ’ਸਮਾਜਿਕ ਕਾਰਕੁੰਨਾਂ ਅਤੇ ਵਿਸ਼ਲੇਸ਼ਕਾਂ ਦੀ ਜ਼ੁਬਾਨ ਉੱਤੇ ਚੜ੍ਹ ਗਈਆਂ । ਬਾਅਦ ਵਿੱਚ ਉਨ੍ਹਾਂ ਨੇ ਭਾਰਤ ਨੂੰ ਬੜਕਾ ਅਤੇ ਲੁਹਰਾ ਭਾਰਤ ਨਾਮ ਦੀਆਂ ਦੋ ਸ਼੍ਰੇਣੀਆਂ ਵਿੱਚ ਵੰਡਿਆ । ਵਿਵਸਥਾ ਵਿੱਚ ਉਨ੍ਹਾਂ ਨੂੰ ਆਖ਼ਿਰਕਾਰ ਨਿਰਾਸ਼ਾ ਹੀ ਹੱਥ ਲੱਗੀ । ਉਨ੍ਹਾਂ ਨੇ 28ਵੀਂ ਰਿਪੋਰਟ ਵਿੱਚ ਹਾਲਤ ਸੁਧਾਰਣ ਲਈ ਕਈ ਸੁਝਾਅ ਦਿੱਤੇ ਸਨ । ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਸ ਵਿਵਸਥਾ ਵਿੱਚ ਸੁਧਾਰ ਸੰਭਵ ਨਹੀਂ ਹੈ । ਇਸ ਲਈ ਉਨ੍ਹਾਂ ਨੇ 29ਵੀਂ ਰਿਪੋਰਟ ਵਿੱਚ ਕੋਈ ਸੁਝਾਅ ਦੇਣਾ ਠੀਕ ਨਹੀਂ ਸਮਝਿਆ ।ਦਰਅਸਲ ਉਹ ਨੌਕਰਸ਼ਾਹੀ ਨੂੰ ਲੋਕ ਸੇਵਾ ਦਾ ਅੰਦੋਲਨ ਬਣਾਉਣਾ ਚਾਹੁੰਦੇ ਸਨ ।ਇਸ ਲਈ ਉਹ ਸਫ਼ਲ ਹੁੰਦੇ ਹੋਏ ਵੀ ‘ਅਸਫ਼ਲ’ਹੋ ਗਏ ।ਨਾ ਹੀਂ ਉਹ ਆਪਣੇ ਆਪ ਨੂੰ ਆਦਰਸ਼ ਅਫ਼ਸਰ ਕਹਾਉਣਾ ਪਸੰਦ ਕਰਦੇ ਸਨ ਅਤੇ ਨਾ ਹੀਂ ਸਿੱਖਿਅਕ । ਉਹ ਇਨ੍ਹਾਂ ਦੋਨਾਂ ਖਾਂਚਿਆ ਨੂੰ ਤੋੜ ਚੁੱਕੇ ਸੀ।

ਸੱਤਾ ਨਾਲ ਦਵੰਦਾਮਕ ਰਿਸ਼ਤਾ ਰੱਖਣ ਵਾਲੇ ਡਾ. ਸ਼ਰਮਾ ਕਹਿੰਦੇ ਸਨ ਕਿ ਉਨ੍ਹਾਂ ਦੇ ਮਨ ਵਿੱਚ ਸ਼ੁਰੂ ਤੋਂ ਰਾਜ ਦੀ ਭੂਮਿਕਾ ਨੂੰ ਲੈ ਕੇ ਸਵਾਲ ਉੱਠਦੇ ਰਹਿੰਦੇ ਸਨ।ਆਖ਼ਿਰਕਾਰ 1982 ਵਿੱਚ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਪਰ ਉਦੋਂ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਨਾਰਥ ਈਸਟ ਹਿੱਲ ਯੂਨੀਵਰਸਿਟੀ ਦਾ ਕੁਲਪਤੀ ਬਣਾਉਣ ਦਾ ਪ੍ਰਸਤਾਵ ਰੱਖਿਆ ।ਉੱਥੇ ਉਗਰ ਵਿਦਿਆਰਥੀ ਅੰਦੋਲਨ ਦੇ ਦੌਰਾਨ ਕੁਲਪਤੀ ਦੀ ਹੱਤਿਆ ਹੋ ਚੁੱਕੀ ਸੀ । ਇਸ ਲਈ ਇਹ ਕੰਮ ਚੁਣੋਤੀ ਭਰਪੂਰ ਸੀ । ਪਰ ਇਸ ਪ੍ਰਸਤਾਵ ਨੂੰ ਸਹਿਜੇ ਸਵੀਕਾਰ ਦੇ ਹੋਏ ਡਾ. ਸ਼ਰਮਾ ਨੇ ਇੰਦਰਾ ਗਾਂਧੀ ਦੇ ਸਾਹਮਣੇ ਇੱਕ ਸ਼ਰਤ ਰੱਖੀ ,“ਨਾ ਹੀਂ ਮੈਂ ਤੁਹਾਡੇ ਤੋਂ ਕਿਸੇ ਤਰ੍ਹਾਂ ਦੀ ਮੱਦਦ ਮੰਗੂਗਾ ਅਤੇ ਨਾ ਹੀ ਤੁਸੀਂ ਮੇਰੇ ਕੰਮ ਵਿੱਚ ਦਖ਼ਲ ਕਰੋਂਗੇ ।”ਇੰਦਰਾ ਗਾਂਧੀ ਨੇ ਹੱਸਦੇ ਹੋਏ ਕਿਹਾ, “ਇਹ ਵੀ ਕੋਈ ਕਹਿਣ ਦੀ ਗੱਲ ਹੈ ।”

ਡਾ. ਬ੍ਰਹਮਦੇਵ ਸ਼ਰਮਾ ਆਪਣੇ ਦੇਸ਼ ਅਤੇ ਸਮਾਜ ਦੇ ਅਤੀਤ ਨਾਲ ਜੁੜਣ ਅਤੇ ਉਸਦੇ ਇੱਕ ਹਿੱਸੇ ਨੂੰ ਛੱਡਣ ਦੀ ਕੋਸ਼ਿਸ਼ ਵਿੱਚ ਲੱਗੇ ਰਹੇ ।ਵਿਚਾਰਧਾਰਾ ਦੇ ਪੱਧਰ ’ਤੇ ਉਹ ਉਪ-ਨਿਵੇਸ਼ਵਾਦੀ ਅਤੀਤ ਤੋਂ ਅਜ਼ਾਦ ਹੋਕੇ ਪੂਰਵ ਆਧੁਨਿਕ ਸਮਾਜ ਦੇ ਵੱਲ ਭੱਜਦੇ ਰਹੇ ਅਤੇ ਨਿੱਜੀ ਪੱਧਰ ਉੱਤੇ ਇੱਕ ਅਫ਼ਸਰ ਤੋਂ ਇੱਕ ਅਜਿਹੇ ਆਦਮੀ ਬਣਨ ਦੀ ਵਰਗ ਬਦਲਾਅ ਦੀ ਕੋਸ਼ਿਸ਼ ਕਰਦੇ ਰਹੇ ਹਨ । ਖੱਦਰ ਦਾ ਕੁੜਤਾ-ਧੋਤੀ ਅਤੇ ਚੱਪਲ ਪਹਿਨੇ ਅਤੇ ਵੱਧਦੀ ਦਾੜੀ ਤੋਂ ਬੇਪਰਵਾਹ ਡਾ. ਸ਼ਰਮਾ ਪੇਂਡੂ ਅਤੇ ਆਦਿਵਾਸੀ ਜੀਵਨ ਦੀਆਂ ਲੋਕ-ਕਥਾਵਾਂ ਅਤੇ ਪ੍ਰਤੀਕਾਂ ਦੇ ਮਾਧਿਅਮ ਨਾਲ ਇੰਨੇ ਸੋਖੇ ਅਤੇ ਸਪੱਸ਼ਟ ਤਰੀਕੇ ਨਾਲ ਆਪਣੀ ਗੱਲ ਰੱਖਦੇ ਸਨ ਕਿ ਭਰੋਸਾ ਨਹੀਂ ਹੁੰਦਾ ਕਿ ਇਹ ਆਦਮੀ ਪੜ੍ਹਿਆ ਲਿਖਿਆ ਹੋਵੇਗਾ । ਉਨ੍ਹਾਂ ਦਾ ਇਹ ਵਖਰੇਵਾਂ-ਪਨ ਉਨ੍ਹਾਂ ਨੂੰ ਹਿਸਾਬ ਤੋਂ ਲੈ ਕੇ ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਸਾਰਿਆਂ ਦੇ ਅਨੌਖੇ ਸਰਲੀਕਰਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ ।ਪਰ ਉਨ੍ਹਾਂ ਦਾ ਦੂਜਾ ਪੱਖ ਅੰਗਰੇਜ਼ੀ ਬੋਲਣ ਅਤੇ ਹਿਸਾਬ ਅਤੇ ਅਰਥ ਸ਼ਾਸਤਰ ਦੇ ਔਖੇ ਸਿੱਧਾਂਤਾਂ ਉੱਤੇ ਚਰਚਾ ਕਰਨ ਦਾ ਹੈ ਜਿਸ ਤੋਂ ਅੱਕ ਕੇ ਕਈ ਵਾਰ ਆਮ ਕਾਰਕੁੰਨ ਨੂੰ ਕਹਿਣਾ ਪੈਂਦਾ ਹੈ ‘ਹਿੰਦੀ ਵਿੱਚ ਬੋਲਿਓ।’

ਡਾ. ਸ਼ਰਮਾ ਦੀਆਂ ਨਜ਼ਰਾਂ ਵਿੱਚ ਪਿੰਡ ਲੋਕ-ਰਾਜ ਨਾ ਹੀਂ ਤਾਂ ਮਿੱਟੀ ਦੇ ਘਰ ਘਰੌਦੇ ਹਨ ਅਤੇ ਨਹੀਂ ਹੀ ਟਿੱਟਿੰਭ ਦੰਭ।ਇਹ ਟੁੱਟਦੇ ਸਮਾਜ ਨੂੰ ਜੋੜਨ ਦੇ ਸਾਧਨ ਹਨ ਅਤੇ ਸਾਮਰਾਜਵਾਦੀ ਸਰਮਾਏ ਦੇ ਪ੍ਰਚੰਡ ਪਰਵਾਹ ਨੂੰ ਰੋਕਣ ਦੀਆਂ ਚੱਟਾਨਾਂ ਹਨ।ਉਹ, ਉਨ੍ਹਾਂ ਦੇ ਭਰੋਸੇ ਵਿਸ਼ਵੀਕਰਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ । ਪਿੰਡ ਲੋਕ-ਰਾਜ ਦੇ ਹੀ ਬੂਤੇ ਉੱਤੇ ਡਾ. ਸ਼ਰਮਾ ਪਾਤਾਲਕੋਟ ਵਿੱਚ ਪੈਰ ਜਮਾ ਕੇ ਦਿੱਲੀ ,ਮੁੰਬਈ ਅਤੇ ਨਿਊਯਾਰਕ ਦੇ ਮੂੰਹ ਉੱਤੇ ਮੁੱਠੀ ਤਾਣ ਰਹੇ ਹਨ । ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਆਦਿਵਾਸੀ ਸਮਾਜ ਹਾਲੇ ਤੱਕ ਹਾਰਿਆ ਨਹੀਂ ਹੈ ਅਤੇ ਉਹੀ ਸਾਮਰਾਜਵਾਦ ਦਾ ਅਸਲੀ ਮੁਕਾਬਲਾ ਕਰ ਸਕੇਗਾ । ਉਨ੍ਹਾਂ ਦੇ ਇਸ ਪ੍ਰੋਗਰਾਮ ਦੇ ਆਧਾਰ ‘ਤੇ ਬਸਤਰ ,ਨਿਮਾੜ ਅਤੇ ਝਾਰਖੰਡ ਦੇ ਆਦਿਵਾਸੀ ਸੰਗਠਿਤ ਹੋ ਰਹੇ ਸਨ ।ਇਸ ਆਦਿਵਾਸੀ ਸਮਾਜ ਦੀ ਤਾਕਤ ਉੱਤੇ ਖੜਾ ਹੋਇਆ ਨਰਮਦਾ ਬਚਾਓ ਅੰਦੋਲਨ ।ਸਰਦਾਰ ਸਰੋਵਰ ਦੀ ਉਚਾਈ ,ਡੁੱਬਣ ਵਾਲੇ ਖੇਤਰ ਅਤੇ ਵਿਸਥਾਪਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਦੇ ਬਾਰੇ ਵਿੱਚ ਅੰਕੜਿਆਂ ਦੀ ਲੰਮੀ ਫ਼ਹਿਰਿਸਤ ਦੇ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦਾ ਆਯੁਕਤ ਦੀ ਪ੍ਰਧਾਨ ਮੰਤਰੀ ਚੰਦਰਸ਼ੇਖ਼ਰ ਦੇ ਸਾਹਮਣੇ ਇਹ ਦਲੀਲ਼ ਕਾਫ਼ੀ ਭਾਰੀ ਪਈ ਸੀ ਕਿ ਕੀ ਇਸ ਦੇਸ਼ ਦੇ ਨਾਗਰਿਕ ਦੀ ਇਜਾਜ਼ਤ ਦੇ ਬਿਨ੍ਹਾਂ ਉਸ ਦੇ ਘਰ ਵਿੱਚ ਵੜਿਆ ਜਾ ਸਕਦਾ ਹੈ ਜਾਂ ਉਸਨੂੰ ਕੱਢਿਆ ਜਾ ਸਕਦਾ ਹੈ ?ਸਮੇਂ ਦੌਰਾਨ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਉਨ੍ਹਾਂ ਦੇ ਘਰ ਕੱਚੀ ਮਿੱਟੀਅਤੇ ਫੂਸ ਦੇ ਬਣੇ ਹਨ ।

ਆਪਣੇ ਆਪ ਨੂੰ ਕਿਸੇ ਤਰ੍ਹਾਂ ਦਾ ‘ਵਾਦੀ’ਘੋਸ਼ਿਤ ਕਰਨ ਤੋਂ ਪ੍ਰਹੇਜ ਕਰਨ ਵਾਲੇ ਡਾ. ਸ਼ਰਮਾ ਕਦੇ ਵੇਰਿਅਰ ਐਲਵਿਨ ਅਤੇ ਹੋਰ ਆਈ.ਸੀ.ਐਸ ਅਤੇ ਆਈ.ਏ.ਐਸ ਅਧਿਕਾਰੀਆਂ ਦੀ ਤਰ੍ਹਾਂ ਆਦਿਵਾਸੀਆਂ ਦੇ ਨਿਵੇਕਲੇ ਅਸਤੀਤਵ ਦੇ ਹਿਮਾਇਤੀ ਵਿਖਾਈ ਦਿੰਦੇ ਸਨ ਤਾਂ ਕਦੇ ਸ਼ੋਸ਼ਣ ਅਤੇ ਅਸਮਾਨਤਾ ਦੇ ਵਿਰੁੱਧ ਕਿਸਾਨ , ਮਜ਼ਦੂਰ ਅਤੇ ਸਰਵਹਾਰਾ ਵਰਗ ਦਾ ਐਲਾਨ ਕਰਦੇ ਹੋਏ ਪ੍ਰਚੰਡ ਮਾਰਕਸਵਾਦੀ ।ਪਰ ਗੌਰ ਨਾਲ ਦੇਖਣ ’ਤੇ ਲੱਗਦਾ ਹੈ ਕਿ ਉਹ ਅਸੀਸ ਨੰਦੀ ,ਪਾਰਥੋ ਚੈਟਰਜੀ ,ਸੁਦੀਪਤੋ ਕਵੀਰਾਜਅਤੇ ਸਬ-ਆਲਟਰਨ ਸਮਾਜ ਵਿਸ਼ਲੇਸ਼ਕਾਂ ਦੀ ਤਰ੍ਹਾਂ ਸਮੁਦਾਏਵਾਦੀ ਚਿੰਤਕ ਅਤੇ ਅੰਦੋਲਨਕਾਰੀ ਸਨ ।ਕਿਉਂਕਿ ਉਹ ਉਨ੍ਹਾਂ ਦੀ ਤਰ੍ਹਾਂ ਪੂਰਵ ਆਧੁਨਿਕ ਸਮਾਜ ਵਿੱਚ ਪਰਮਾਣਿਕਤਾ, ਭਾਰਤੀਅਤਾ ਅਤੇ ਟੁੱਟਦੇ ਸਮਾਜ ਨੂੰ ਬਚਾਉਣ ਦੀ ਸ਼ਕਤੀ ਲੱਭਦੇ ਰਹੇ ।

ਬ੍ਰਹਮਦੇਵ ਸ਼ਰਮਾ ਨੇ ਇਮਾਨਦਾਰੀ ,ਦੇਸ਼-ਪਿਆਰ ਅਤੇ ਕਰਮਠਤਾ ਦੀ ਪ੍ਰੇਰਨਾ ਬਚਪਨ ਵਿੱਚ ਲਈ ਅਤੇ ਬਸਤਰ ਵਿੱਚ ਕਲੈਕਟਰ ਰਹਿੰਦੇ ਹੋਏ ਉਨ੍ਹਾਂ ਨੂੰ ਆਦਿਵਾਸੀ ਸਮਾਜ ਨਾਲ ਵਿਸ਼ੇਸ਼ ਲਗਾਵ ਹੋ ਗਿਆ । ਇਸ ਤਰ੍ਹਾਂ ਇੱਕ ‘ਬ੍ਰਾਹਮਣ’ ਆਦਿਵਾਸੀ ਬਣ ਬੈਠਾ । ਬਸਤਰ ਦੇ ਕਲੈਕਟਰ ਦੇ ਰੂਪ ਵਿੱਚ ਉਨ੍ਹਾਂ ਦਾ ਕਾਰਜਕਾਲ ਕਾਫ਼ੀ ਚਰਚਿਤ ਰਿਹਾ । ਸੰਭਵਿਤ ਉੱਥੇ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅਫ਼ਸਰ ਹੋਣ ਅਤੇ ਆਧੁਨਿਕ ਗਿਆਨ ਵਿਗਿਆਨ ਨਾਲ ਲੈਸ ਹੋਣ ਉੱਤੇ ਅਵਿਸ਼ਵਾਸ ਹੋ ਗਿਆ ।ਸੰਨ 1968-71 ਤੱਕ ਉਹ ਉੱਥੇ ਕਲੈਕਟਰ ਰਹੇ ।ਇਸ ਦੌਰਾਨ ਇੱਕ ਪਾਸੇ ਵਿਕਾਸਵਾਦ ਨਾਲ ਉਨ੍ਹਾਂ ਦਾ ਵਿਸ਼ਵਾਸ ਡਿੱਗਿਆ ਤਾਂ ਦੂਜੇ ਪਾਸੇ ਉੱਥੇ ਦੇ ਆਦਿਵਾਸੀਆਂ ਵਿੱਚ ਨਵੇਂ ਤਰ੍ਹਾਂ ਦਾ ਵਿਸ਼ਵਾਸ ਪੈਦਾ ਹੋਇਆ । ਉਨ੍ਹਾਂ ਨੇ ਉੱਥੇ ਆਦਿਵਾਸੀ ਲੜਕੀਆਂ ਨੂੰਝਾਂਸਾ ਦੇਣ ਵਾਲਿਆਂ ਨੂੰ ਵਿਆਹ ਕਰਨ ਲਈ ਮਜ਼ਬੂਰ ਕਰ ਪੂਰੇ ਦੇਸ਼ ਵਿੱਚ ਸਨਸਨੀ ਫੈਲਾ ਦਿੱਤੀ । ਸ਼ਰਾਬ ਦੇ ਠੇਕਿਆ ਨੂੰ ਬੰਦ ਹੋਣ ਦੀ ਹਾਲਤ ਉੱਤੇ ਲਿਆ ਦਿੱਤਾ । ਸ਼ਾਦੀਆਂ ਦਾ ਮਾਮਲਾ ਤਾਂ ਅਫਵਾਹ ਬਣ ਗਿਆ ਸੀ ।ਪਰ ਉਹ ਅਫਵਾਹ ਨੂੰ ਸੱਚਾਈ ਤੋਂ ਵੱਖ ਕਰਦੇ ਹੋਏ ਦੱਸਦੇ ਹਨ ,“ਵੇਖੋ ਬਸਤਰ ਵਿੱਚ ਹੀ ਸਾਨੂੰ ਆਦਿਵਾਸੀਆਂ ਲਈ ਕੰਮ ਕਰਨ ਅਤੇ ਉਨ੍ਹਾਂ ਦੇ ਬਾਰੇ ਵਿੱਚ ਸੋਚਣ ਦੀ ਪ੍ਰੇਰਣਾ ਮਿਲੀ ।ਕਿਉਂਕਿ ਮੈਂ ਉੱਥੇ ਹੀ ਸਭਤੋਂ ਪਹਿਲਾਂ ਆਦਿਵਾਸੀ ਜੀਵਨ ਨੂੰ ਨਜ਼ਦੀਕ ਤੋਂ ਵੇਖਿਆ ਅਤੇ ਸਮਝਿਆ ।”

ਬਸਤਰ ਦੇ ਬਾਅਦ ਉਨ੍ਹਾਂ ਨੇ ਭਾਰਤ ਸਰਕਾਰ ਦੀ ਆਦਿਵਾਸੀ ਪਰਿਯੋਜਨਾ ਉੱਤੇ ਛੇ ਸਾਲ (1972 – 78 )  ਤੱਕ ਕੰਮ ਕੀਤਾ । ਉਹ ਯੋਜਨਾ ਅੱਜ ਵੀ ਚੱਲ ਰਹੀ ਹੈ । ਇਸ ਤਰ੍ਹਾਂ ਉਹ ਆਪਣੀ ਵਿਸ਼ੇਸ਼ ਕਾਰਜਸ਼ੈਲੀ ਦੀ ਛਾਪ ਹਰ ਜਗ੍ਹਾ ਛੱਡਦੇ ਰਹੇ ਅਤੇ ਨਵੀਂ ਚੁਣੋਤੀਆਂ ਦਾ ਸਾਹਮਣਾ ਕਰਦੇ ਰਹੇ । ਨਾਰਥ ਈਸਟ ਹਿੱਲ ਯੂਨੀਵਰਸਿਟੀ ਨੂੰ ਕਾਬੂ ਵਿੱਚ ਲਿਆਉਣ ਲਈ ਉਨ੍ਹਾਂ ਨੇ ਸੁਰੱਖਿਆ ਬਲਾਂ ਦਾ ਸਹਾਰਾ ਨਹੀਂ ਲਿਆ ।ਜਦੋਂ ਕਿ ਹਿੰਦੀ ਖੇਤਰ ਦੇ ਵਿਸ਼ਵਵਿਦਿਆਲੇ ਨੂੰ ਕਾਬੂ ਕਰਨ ਲਈ ਕਈ ਆਈ.ਏ.ਐਸ. ਕੁਲਪਤੀ ਪਰਿਸਰ ਨੂੰ ਛਾਉਣੀ ਬਣਾ ਦਿੰਦੇ ਹਨ ।ਪਰ ਨਿਰਭੈ ਅਤੇ ਨਿਰਪੱਖ ਸ਼ਾਸਨ ਕਰਨ ਦਾ ਉਨ੍ਹਾਂ ਦਾ ਸੰਕਲਪ ਉਨ੍ਹਾਂ ਨੂੰ ਰਾਜਤੰਤਰ ਨਾਲ ਟਕਰਾਉਣ ਨੂੰ ਮਜ਼ਬੂਰ ਕਰਦਾ ਰਿਹਾ ।ਗੱਲ 1980ਦੀ ਹੈ । ਉਹ ਮੱਧ-ਪ੍ਰਦੇਸ਼ ਵਿੱਚਆਦਿਵਾਸੀ ਵਿਕਾਸ ਸਕੱਤਰ ਸਨ । ਉਸੇ ਦੌਰਾਨ ਸੰਸਾਰ ਬੈਂਕ ਨੇ ਬਸਤਰਚੀੜ ਪਰਿਯੋਜਨਾ ਮਨਜ਼ੂਰ ਕੀਤੀ । ਇਸਦੇ ਲਈ ਸੰਸਾਰ ਬੈਂਕ ਤੋਂ20 ਅਰਬ ਰੁਪਏ ਤੋਂ ਜ਼ਿਆਦਾ ਲੋਨ ਮਿਲਣਾ ਸੀ ।

ਚੀਲ ਦੇ ਦਰੱਖਤ ਲਗਾਉਣ ਲਈ ਸਾਲ ਦੇ ਦਰੱਖਤ ਕੱਟੇ ਜਾਣੇ ਸਨ ।ਨਤੀਜੇ ਵਜੋਂ ਸਾਲ ਦੇ ਫੁੱਲ ,ਪੱਤਿਆਂ ,ਜੜਾਂ ਅਤੇ ਲੱਕੜਾਂ ਤੇ ਨਿਰਭਰ ਆਦਿਵਾਸੀਆਂ ਦੀ ਮਾਲੀ ਹਾਲਤ ਖ਼ਰਾਬ ਹੁੰਦੀ ਸੀ । ਉਨ੍ਹਾਂ ਨੇ ਇਸ ਪਰਿਯੋਜਨਾ ਦੀ ਮਨਜ਼ੂਰੀ ਵਿੱਚ ਪੂਰਾ ਅਡੰਗਾ ਲਗਾਇਆ । ਪਰਿਯੋਜਨਾ ਰੱਦ ਹੋ ਗਈ । ਸੰਸਾਰ ਬੈਂਕ ਦੇ ਸਮਰਥਨ ਨਾਲ ਇੱਕ ਬਹੁ-ਰਾਸ਼ਟਰੀ ਪਰਿਯੋਜਨਾ ਦੇ ਖਿਲਾਫ਼ ਇਹ ਉਨ੍ਹਾਂ ਦੀ ਪਹਿਲੀ ਜਿੱਤ ਸੀ ।ਉਹ ਮੰਨਦੇ ਸਨ ਕਿ ਦੇਸ਼ ਵਿੱਚ ਨਾ ਹੀ ਗਰੀਬੀ ਹੈ ਨਾ ਹੀ ਬੇਰੁਜ਼ਗਾਰੀ । ਇੱਥੇ ਸਿਰਫ਼ ਸ਼ੋਸ਼ਣ ਅਤੇ ਅਸਮਾਨਤਾ ਹੈ । ਆਪਣੇ ਇਸ ਸਿਧਾਂਤਕ ਸਿੱਟੇ ਤੱਕ ਪੁੱਜਣ ਲਈ ਹੀ ਉਹ ਸਾਡੇ ਤਿੰਨ ਸੌ ਪੇਜ ਦੀ ‘ਦ ਵੈਬਆਫ਼ ਪਾਵਰਟੀ’ ਨਾਮਕ ਕਿਤਾਬ ਵਿੱਚ ਬੌਧਿਕ ਚਰਚਾ ਨੂੰ ਉੱਚਾਈ ਤੱਕਲੈ ਜਾਂਦੇ ਹਨ । ਉਨ੍ਹਾਂ ਦਾ ਇਹ ਸਿਧਾਂਤ ਸੰਗਠਿਤ ਅਤੇ ਅਸੰਗਠਿਤ ਖੇਤਰ ਦੇ ਫ਼ਰਕ ਉੱਤੇ ਆਧਾਰਿਤ ਹੈ । ਜੋ ਫ਼ਰਕ ਦੇਸ਼ ਆਜ਼ਾਦ ਹੋਣ ਦੇ ਬਾਅਦ ਇੱਕ ਅਤੇ ਚਾਰ ਦਾ ਸੀ ਉਹ ਹੁਣ ਇੱਕ ਅਤੇ ਦਸ ਦਾ ਹੋ ਗਿਆ ਹੈ । ਯਾਨੀ ਸਵਰਗ ਅਤੇ ਨਰਕ ਦਾ ਅੰਤਰ ਹੋ ਗਿਆ ਹੈ ।

ਡਾ. ਸ਼ਰਮਾ ਨੇ ਸ਼ਰਾਬ ਦੇ ਆਰਥਿਕ ਬੂਰੇ ਪ੍ਰਭਾਵਾਂ ਬਾਰੇ 1969 ਵਿੱਚ ‘ਮਦ ਨਿਸ਼ੇਧ ਅਤੇ ਦੇਸ਼ ਦਾ ਆਰਥਿਕ ਵਿਕਾਸ’ਸਿਰਲੇਖ ਤੋਂ ਇੱਕ ਕਿਤਾਬ ਲਿਖੀ ਹੈ । ਇਸਦਾ ਸਿੱਟਾ ਇਹ ਹੈ ਕਿ ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ ਸ਼ਰਾਬ ਉੱਤੇ ਜ਼ਿਆਦਾ ਖ਼ਰਚ ਹੁੰਦਾ ਹੈ । ਇਸ ਤਰ੍ਹਾਂ ਇਹ ਆਰਥਿਕ ਸਾਮਰਾਜਵਾਦ ਦਾ ਆਖਰੀ ਹਥਿਆਰ ਹੈ ।ਆਦਿਵਾਸੀ ਸਮਾਜ ਨੂੰ ਅਵਿਕਸਤ ਦੀ ਬਜਾਏ ਪੂਰਵ ਵਿਕਸਿਤ ਅਤੇ ਉੱਥੇ ਆਧੁਨਿਕ ਸਿੱਖਿਆ ਦੀ ਵਿਸ਼ੇਸ਼ ਜ਼ਰੂਰਤ ਨਹੀਂ ਮੰਨਣ ਵਾਲੇ ਬ੍ਰਹਮਦੇਵ ਸ਼ਰਮਾ ਨੇ ਵਿਵਸਥਾ ਵਿੱਚ ਬੁਨਿਆਦੀ ਬਦਲਾਵ ਲਈ ਸੱਤ ਨਿਯਮ ਪੇਸ਼ ਕੀਤੇ ਹਨ:-

1 –  ਇਨਸਾਨ ਦੀ ਇੱਜ਼ਤ ਸਭ ਤੋਂ ਅੱਗੇ ।
2 –  ਸਾਡੇ ਪਿੰਡ ਵਿੱਚ ਸਾਡਾ ਰਾਜ ।
3 –  ਕਿਸਾਨ ਦੀ ਮਿਹਨਤ ਦਾ ਮੁੱਲ ਕੁਸ਼ਲ ਕਾਰੀਗਰ ਨਾਲੋਂ ਘੱਟ ਨਹੀਂ ।
4 –  ਉਦਯੋਗ ਉੱਤੇ ਸਮਾਜ ਦੀ ਮਾਲਕੀ ।
5 –  ਪਰਿਵਾਰ ਦੀ ਰੱਖਿਆ ਬਾਜ਼ਾਰ ਦੇ ਫੰਦੇ ਨੂੰ ਕੱਟਕੇ ।
6 –  ਵਿਦੇਸ਼ੀ ਕਰਜ਼ਿਆਂ ਨੂੰ ਨਾ ਮੰਨਣ ਦੀ ਘੋਸ਼ਣਾ ।
7 –  ਸਾਰੇ ਬੱਚਿਆਂ ਲਈ ਸਾਮਾਨ ਅਤੇ ਲਾਜ਼ਮੀ ਸਿੱਖਿਆ ।

ਇਸ ਬੁਨਿਆਦੀ ਬਦਲਾਵ ਲਈ ਉਨ੍ਹਾਂ ਨੇ ਭਾਰਤ ਜਨ ਅੰਦੋਲਨ ਦਾ ਗਠਨ ਕੀਤਾ । ਕਦੇ ਮੇਧਾ ਪਾਟੇਕਰ ਇਸਦੀ ਸਕੱਤਰ ਸਨ ।ਪਰ ਉਹ ਹੁਣ ਇਸ ਵਿੱਚ ਨਹੀਂ ਹਨ । ਨਿਮਾੜ ਦੇ ਇਲਾਕੇ ਵਿੱਚ ਸਰਗਰਮ ਆਦਿਵਾਸੀ ਮੁਕਤੀ ਸੰਗਠਨ ਅਤੇ ਪੇਂਡੂ ਮਜ਼ਦੂਰ ਸੰਗਠਨ ਭਾਰਤ ਜਨ ਅੰਦੋਲਨ ਦੇ ਘਟਕਹਨ ।ਇਨ੍ਹਾਂ ਸੰਗਠਨਾਂ ਦੇ ਬੂਤੇ ਉੱਤੇ ਹੀ ਨਰਮਦਾ ਬਚਾਓ ਅੰਦੋਲਨ ਖੜਾ ਹੋਇਆ ਸੀ । ਭਾਰਤ ਜਨ ਅੰਦੋਲਨ ਤੋਂ ਡਾ.ਵਿਨਾਇਕ, ਜਾਰਜ ਮੋਨੋਪੱਲੀ ਅਤੇ ਮੋਰਾ ਮੁੰਡਾ ਜਿਹੇ ਨੇਤਾ ਇਸ ਅੰਦੋਲਨ ਨਾਲ ਜੁੜੇ ਹਨ ।ਦਿਲੀਪ ਸਿੰਘ  ਭੂਰੀਆਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਪਾਸ ਹੋਇਆ ਆਦਿਵਾਸੀ ਸਵਸ਼ਾਸਨ ਕਾਨੂੰਨ, ਇਸ ਅੰਦੋਲਨ ਦੀ ਸਭਤੋਂ ਵੱਡੀ ਜਿੱਤ ਹੈ । ਇਹ ਕਾਨੂੰਨ 23 ਦਸੰਬਰ 1997 ਤੱਕ ਦੇਸ਼ ਦੇ ਸਾਰੇ ਰਾਜਾਂ ਵਿੱਚ ਲਾਗੂ ਹੋ ਜਾਣਾ ਸੀ ।ਜਿਨ੍ਹਾਂ ਰਾਜਾਂ ਨੇ ਲਾਗੂ ਨਹੀਂ ਕੀਤਾ ਜਾਂ ਇਸ ਕਾਨੂੰਨ ਦੇ ਅਨੁਰੂਪ ਆਪਣੇ ਕਾਨੂੰਨ ਵਿੱਚ ਸੋਧ ਨਹੀਂ ਕੀਤੀ ਉੱਥੇ ਇਹ ਆਪਣੇ ਆਪ ਲਾਗੂ ਹੋ ਗਿਆ ।

ਭਾਰਤ ਜਨ ਅੰਦੋਲਨ ‘ਪਿੰਡ ਲੋਕ-ਰਾਜ’ ਦੀ ਸਥਾਪਨਾ ਦੇ ਉਦੇਸ਼ ਵਿੱਚ ਪਿੰਡਾਂ ਵਿੱਚ ‘ਜੈ ਸਤੰਭ’ ਲਵਾਉਂਦਾ ਰਿਹਾ ਹੈ । ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਇਸ ਤੋਂ ਵਿਸ਼ਵੀਕਰਨ ਦੀ ਹਨੇਰੀ ਅਤੇ ਸਾਮਰਾਜਵਾਦੀ ਸ਼ੋਸ਼ਣ ਨੂੰ ਰੋਕ ਲੈਣਗੇ ।ਪਰ ਉਨ੍ਹਾਂ ਦੇ ਇਸ ਦਾਵੇ ਉੱਤੇ ਭਰੋਸਾ ਕਰਨ ਵਾਲਿਆਂ ਦੀ ਗਿਣਤੀ ਕਿੰਨੀ ਹੈ ?  ਉਨ੍ਹਾਂ ਦੇ ਕੋਲ ਵਿਚਾਰ ਅਤੇ ਸੰਕਲਪ ਦੇ ਬਾਵਜੂਦ ਕੀ ਸਮਾਜ ਨੂੰ ਸਹਿਮਤ ਕਰਾਉਣ ਅਤੇ ਆਪਣੇ ਨਾਲ ਲਿਆਉਣ ਦੀ ਸਮਰੱਥਾ ਹੈ ?

ਮੋਦੀ ਦੇ ਰਾਜ ’ਚ ਵਧ ਰਿਹਾ ਕਿਸਾਨੀ ਸੰਕਟ – ਮੋਹਨ ਸਿੰਘ
ਕਸ਼ਮੀਰ ਦੀ ਤਬਾਹੀ ਭਾਰਤ ਦੀ ਜਮਹੂਰੀਅਤ ਉੱਪਰ ਘਾਤਕ ਹਮਲਾ
ਦਿੱਲੀ ਚੋਣਾਂ: ਆਮ ਆਦਮੀ ਪਾਰਟੀ ਦੀ ਜਿੱਤ ’ਚੋਂ ਉਭਰਦੇ ਸਵਾਲ -ਬੂਟਾ ਸਿੰਘ
ਬਾਲਟੀਮੋਰ ਤੋਂ ਮੋਗਾ ਵਾਇਆ ਦਿੱਲੀ -ਬਿੰਦਰਪਾਲ ਫ਼ਤਿਹ
ਵਹਿਸ਼ਤ ਦੀ ਇੰਤਹਾ ਹੈ ਤੇਲੰਗਾਨਾ ਦਾ ਹਾਲੀਆ ਪੁਲਿਸ ‘ਮੁਕਾਬਲਾ’ -ਬੂਟਾ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਦੇ ਫ਼ਿੱਕਾ ਨਹੀਂ ਪੈਂਦਾ ਘਰ ਦਾ ਮੋਹ -ਰਵਿੰਦਰ ਹੀਰਕੇ

ckitadmin
ckitadmin
October 23, 2016
ਵਿਵੇਕ ਸ਼ੋਕ ਨੂੰ ਯਾਦ ਕਰਦਿਆਂ… -ਸੰਦੀਪ ਰਾਣਾ ਬੁਢਲਾਡਾ
ਸੁਪਰੀਮ ਕੋਰਟ ਮੁੜ ਬੇਪਰਦ – ਪਾਵੇਲ ਕੁੱਸਾ
ਪਹਾੜੀ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਕੱਟਣ ਕਾਰਨ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ
ਜ਼ਿੰਦਾ ਲਾਸ਼ਾਂ – ਮਨਵੀਰ ਪੋਇਟ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?