By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆਓ ਪੰਜਾਬ ਦੀ ਰਾਜਨੀਤੀ ਦਾ ਮੇਲਾ ਦੇਖੀਏ – ਗੁਰਚਰਨ ਸਿੰਘ ਪੱਖੋਕਲਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਆਓ ਪੰਜਾਬ ਦੀ ਰਾਜਨੀਤੀ ਦਾ ਮੇਲਾ ਦੇਖੀਏ – ਗੁਰਚਰਨ ਸਿੰਘ ਪੱਖੋਕਲਾਂ
ਨਜ਼ਰੀਆ view

ਆਓ ਪੰਜਾਬ ਦੀ ਰਾਜਨੀਤੀ ਦਾ ਮੇਲਾ ਦੇਖੀਏ – ਗੁਰਚਰਨ ਸਿੰਘ ਪੱਖੋਕਲਾਂ

ckitadmin
Last updated: July 23, 2025 9:33 am
ckitadmin
Published: March 6, 2016
Share
SHARE
ਲਿਖਤ ਨੂੰ ਇੱਥੇ ਸੁਣੋ

ਮਨੁੱਖੀ ਜ਼ਿੰਦਗੀ ਨੂੰ ਗੁਰੂ ਗੋਬਿੰਦ ਸਿੰਘ ਦਾ ਇਹ ਮੁੱਖਵਾਕ ਸਪਸ਼ਟ ਕਰ ਦਿੰਦਾ ਹੈ, ਮੈਂ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ । ਦੁਨੀਆਂ ਦਾ ਹਰ ਮਨੁੱਖ ਜਗਤ ਜੋ ਮੇਲੇ ਵਰਗਾ ਹੈ, ਇਸ ਵਿੱਚ ਇਸ ਸੰਸਾਰ ਦੇ ਮੇਲੇ ਨੂੰ ਦੇਖਦਾ ਮਾਣਦਾ ਹੀ ਤੁਰ ਜਾਂਦਾ ਹੈ। ਜ਼ਿੰਦਗੀ ਨਿਤ ਨਵੇਂ ਦਿਨ ਇਸ ਮੇਲੇ ਵਿੱਚ ਹੋ ਰਹੇ ਤਮਾਸ਼ਿਆਂ ਨੂੰ ਦੇਖਦੀ ਹੈ। ਇਸ ਤਰ੍ਹਾਂ ਦੇ ਬਹੁਰੰਗੇ ਸੰਸਾਰ ਵਿੱਚ ਰਾਜਨੀਤਕ ਲੋਕ ਵੀ ਆਪਣੀ ਸਭ ਤੋਂ ਵੱਡੀ ਆਖੀ ਜਾਣ ਵਾਲੀ ਦੁਕਾਨ ਸਜਾ ਲੈਂਦੇ ਹਨ। ਇਸ ਦੁਕਾਨ ਦੇ ਹਰ ਹਿੱਸੇ ਵਿੱਚ ਲੋਕਾਂ ਨੂੰ ਲੁੱਟਣ ਗੁੰਮਰਾ੍ਹ ਕਰਨ ਦਾ ਹਰ ਆਗੂ ਪੂਰਾ ਯਤਨ ਕਰਦਾ  ਹੈ। ਜੋ ਆਗੂ ਲੋਕਾਂ ਨੂੰ ਧੋਖਾ ਦੇਣ ਵਿੱਚ ਸਫਲ ਹੋ ਜਾਂਦਾ ਹੈ ਅਤੇ ਜਿੰਨਾਂ ਲੰਬਾਂ ਸਮਾਂ ਆਪਣਾ ਇਹ ਕਾਰਨਾਮਾ ਕਰਦਾ ਰਹਿੰਦਾ ਹੈ ਉਹ ਓਨਾ ਵੱਡਾ ਕਲਾਕਾਰ ਸਿੱਧ ਹੁੰਦਾ ਹੈ।

ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦਾ ਇਤਿਹਾਸ ਚੁੱਕਕੇ ਦੇਖ ਲਵੋ ਸਦਾ ਤੋਂ ਹੀ ਰਾਜਸੱਤਾ ਜ਼ਾਲਮ ਰਹੀ ਹੈ ਅਤੇ ਆਮ ਲੋਕਾਂ ਦੇ ਸ਼ੋਸਣ ਤੇ ਹੀ ਇਸਦੀ ਜ਼ਿੰਦਗੀ ਤੁਰਦੀ ਹੈ। ਜਿਹੜੇ ਕਲਾਕਾਰਾਂ ਨੇ ਆਮ ਲੋਕਾਂ ਨੂੰ ਉਹਨਾਂ ਦੀ ਲੁੱਟ ਨਜ਼ਰ ਨਹੀਂ ਆਉਣ ਦਿੱਤੀ ਉਹ ਲੰਬਾਂ ਸਮਾਂ ਲੋਕਾਂ ਦੇ ਬਾਦਸ਼ਾਹ ਬਣੇ ਰਹੇ ਅਤੇ ਉਹਨਾਂ ਦਾ ਪਿਆਰ ਪਰਾਪਤ ਕਰਕੇ ਉਹਨਾਂ ਦੀ ਜਾਨ ਦੀ ਕੀਮਤ ਤੇ ਆਪਣੀ ਰਾਜਸੱਤਾ ਦੀ ਉਮਰ ਲੰਬੀ ਕਰਦੇ ਰਹੇ।

 

 

ਅੱਜ ਤੱਕ ਵੀ ਉਹਨਾਂ ਦੀ ਸਫਲ ਕਲਾਕਾਰੀ ਕਾਰਨ ਉਹਨਾਂ ਦੀ ਅੱਜ ਵੀ ਪੂਜਾ ਤੱਕ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਸਨਮਾਨ ਪਰਾਪਤ ਰਾਜਿਆਂ ਆਗੂਆਂ ਦੀ ਜ਼ਿੰਦਗੀ ਵਿੱਚ ਵੀ ਅਨੇਕਾਂ ਜੰਗਾਂ ਅਤੇ ਯੁੱਧ ਵਾਪਰੇ , ਖੂਨ ਦੀ ਨਦੀਆਂ ਵਗੀਆਂ ਅਣਗਿਣਤ ਲੋਕ ਮੌਤ ਦੀ ਨੀਂਦ ਜਾ ਸੁੱਤੇ ਜਿਵੇਂ ਸਮਰਾਟ ਅਸ਼ੋਕ, ਮਹਾਰਾਜਾ ਰਣਜੀਤ ਸਿੰਘ , ਪਾਡਵਾਂ ਦਾ ਧਰਮ ਯੁੱਧ ਕੁਰੂਕਸ਼ੇਤਰ ਵਿੱਚ, ਲੈਨਿਨ ਦੀ ਕਰਾਂਤੀ, ਗੁਰੂਆਂ ਪੀਰਾਂ ਦੇ ਸਮੇਂ ਵੀ । ਅਸਲ ਵਿੱਚ ਜਿਹੜੇ ਆਗੂਆਂ ਜਾਂ ਰਾਜਿਆਂ ਦੀ ਨੀਅਤ ਲੋਕ ਭਲਾਈ  ਅਤੇ ਲੋਕ ਪੱਖੀ ਸਿਧਾਂਤ ਅਧਾਰਤ ਸੀ ਉਹਨਾਂ ਦੇ ਹਰ ਕੰਮ ਨੂੰ ਧਰਮ ਅਧਾਰਤ ਮੰਨ ਕੇ ਆਮ ਲੋਕਾਂ ਨੇ ਉਹਨਾਂ ਦੇ ਗੁਨਾਹ ਵੀ ਪਵਿੱਤਰ ਮੰਨ ਲਏ ਹਨ। ਦੂਸਰੇ ਪਾਸੇ ਨਿੱਜ ਸਵਾਰਥ ਅਤੇ ਸਵੈ ਹਾਉਮੈਂ  ਨੂੰ ਮੁੱਖ ਰੱਖਕੇ ਖੂਨ ਦੀ ਹੋਲੀਆਂ ਖੇਡਣ ਵਾਲੇ ਆਮ ਲੋਕਾਂ ਵੱਲੋਂ ਤਿ੍ਰਸਕਾਰੇ ਗਏ ਹਨ ਜਿਨ੍ਹਾਂ ਵਿੱਚ, ਨੀਰੋ ਦੀ ਬੰਸਰੀ, ਔਰੰਗਜੇਬ ਦੀ ਧਰਮ ਜੰਗ, ਕੌਰਵਾਂ ਦੀ ਹਾਉਮੈਂ, ਗੋਰੇ ਅੰਗਰੇਜ਼ਾਂ ਦੀ ਸਵਾਰਥੀ ਸੋਚ ਤੇ ਵਰਤਮਾਨ ਕਾਲੇ ਅੰਗਰੇਜਾਂ ਦੀ ਲੁੱਟ ਕਰਨ ਵਾਲੇ ਵਰਗ ਵਰਗੇ ਦੇ ਅਨੇਕਾਂ ਆਗੂਆਂ ਨੂੰ ਇਤਿਹਾਸ ਵਿੱਚ ਨਫਰਤ ਦੀ ਮਾਰ ਝੱਲਣੀ ਪੈਂਦੀ ਹੈ।
                                  
ਇਸ ਲੜੀ ਵਿਚੋਂ ਹੀ ਪੰਜਾਬ ਦੇ ਰਾਜਨੀਤਕਾਂ ਅਤੇ ਹਰ ਖੇਤਰ ਦੇ ਆਗੂਆਂ ਦਾ ਵਿਸਲੇਸ਼ਣ ਕੀਤਾ ਜਾ ਸਕਦਾ ਹੈ। 1947 ਤੋਂ ਬਾਅਦ ਅਨੇਕਾਂ ਸਾਲ ਅੰਗਰੇਜ਼ਾਂ ਨੂੰ ਭਾਰਤ ਅਤੇ ਪੰਜਾਬ ਦੇ ਵਿੱਚੋਂ ਕੱਢਣ ਦੇ ਨਾਂ ਥੱਲੇ ਕਾਂਗਰਸ਼ ਦੇ ਆਗੂ ਪੰਜਾਬ ਤੇ ਰਾਜ ਕਰਦੇ ਰਹੇ ਜਦ ਲੋਕ ਪਾਸਾ ਵੱਟਣ ਲੱਗੇ ਤਦ ਗਰੀਬੀ ਹਟਾਉ ਦਾ ਡਰਾਮਾ ਕਰਕੇ ਉਮਰ ਲੰਬੀ ਕੀਤੀ ਗਈ। ਪੰਜਾਬ ਦੇ ਕੁਝ ਆਗੂ 1947 ਵਿੱਚ ਅੱਠ ਲੱਖ ਪੰਜਾਬੀ ਲੋਕ ਮਰਵਾ ਕੇ ਅਤੇ ਪੰਜਾਬ ਦੇ ਟੋਟੇ ਕਰਵਾ ਕੇ ਵੀ ਗੱਦੀ ਤੋਂ ਵਾਂਝੇ ਰਹੇ । ਇਸ ਤਰ੍ਹਾਂ ਦੀ ਹੀ ਗੋਲਮੋਲ ਜੰਗ ਵਿੱਚੋਂ ਪੰਜਾਬ ਦੀ ਬਾਦਸ਼ਾਹੀ ਪਰਾਪਤ ਕਰਨ ਲਈ ਵੱਖਰੀ ਸਟੇਟ ਬਨਾਉਣ ਦੇ ਨਾਂ ਥੱਲੇ ਪੰਜਾਬ ਨੂੰ ਟੋਟੇ ਟੋਟੇ ਕਰਵਾਉਣ ਵਾਲੇ ਅਕਾਲੀ ਪੰਜਾਬ ਦੇ ਬਾਦਸ਼ਾਹ ਬਣ ਬੈਠੇ। ਇਸ ਕਲਾਕਾਰੀ ਨੂੰ ਠੱਲ ਪਾਉਣ ਲਈ ਅਨੇਕਾਂ ਡਰਾਮੇ ਹੁੰਦਿਆਂ ਕਦੀ ਕਾਂਗਰਸੀ ਕਦੀ ਅਕਾਲੀ ਬਾਦਸ਼ਾਹ ਬਣਦੇ ਰਹੇ। ਕਾਂਗਰਸ਼ੀਆਂ ਨੇ ਆਪਣੀ ਉਮਰ ਵਧਾਉਣ ਲਈ ਖਾਲਿਸਤਾਨ ਬਨਾਉਣ ਦੀ ਖੇਡ ਖੇਡੀ ਜਿਸ ਵਿੱਚ ਅਕਾਲੀ ਦਲ ਦੇ ਆਗੂ ਇਸ ਨਾਅਰੇ ਵਿੱਚ ਫਸ ਗਏ ਅਤੇ ਇਸ ਦੇ ਅਲੰਬਰਦਾਰ ਬਣਕੇ ਆਪਣੇ ਮੱਥੇ ਤੇ ਕਾਲਖ ਦੇ ਟਿੱਕੇ ਲਵਾਉਂਦੇ ਰਹੇ ਅਤੇ ਇਸ ਖੇਡ ਵਿੱਚ ਦੋ ਲੱਖ ਦੇ ਕਰੀਬ ਪੰਜਾਬੀ ਸਹੀਦ ਹੋ ਗਏ ਪਰ ਕਲਾਕਾਰਾਂ ਦੀ ਕਲਾਕਾਰੀ ਦੇਖੋ ਏਨੇ ਕਤਲਾਂ ਦਾ ਜ਼ਿੰਮੇਵਾਰ ਕੌਣ ਹੈ ਅੱਜ ਤੱਕ ਨਿਰਣਾ ਨਹੀਂ ਹੋ ਸਕਿਆ। ਵਰਤਮਾਨ ਸਮੇਂ ਤੱਕ ਕਦੀ ਕਾਂਗਰਸ਼ ਕਦੀ ਅਕਾਲੀ ਰਾਜ ਸੱਤਾ ਦਾ ਸੁੱਖ ਮਾਣਦੇ ਆ ਰਹੇ ਹਨ ਪਰ ਇਸ ਖੇਡ ਵਿੱਚ ਆਪਣੀ ਉਮਰ ਲੰਬੀ ਕਰਨ ਵਾਲੇ ਰਾਜਨੀਤਕਾਂ ਨੇ ਅਣਖੀ ਪੰਜਾਬੀਆਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਕੇ ਰੱਖ ਦਿੱਤਾ ਹੈ। ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੇ ਨਾਂ ਥੱਲੇ ਪੰਜਾਬ ਲੱਖਾਂ ਕਰੋੜਾਂ ਦਾ ਕਰਜ਼ਾਈ ਹੋ ਗਿਆ ਹੈ। ਅਜਾਦ ਰਹਿਣੀ ਦੇ ਮਾਲਕ ਲੋਕ ਇਸ ਖੇਡ ਨੇ ਬੇਅਣਖੇ ਅਤੇ ਨਸਈ ਤੱਕ ਬਨਾਉਣ ਦੀ ਮਾਰ ਝਲ ਰਹੇ ਹਨ। ਗੁਰੂਆਂ ਪੀਰਾਂ ਫਕੀਰਾਂ ਤੋਂ ਸੇਧ ਲੈਣ ਵਾਲੇ ਪੰਜਾਬੀ ਨਵੇਂ ਜਾਦੂਗਰਾਂ ਦੀ ਖੇਡ ਨੂੰ ਸਮਝਣ ਤੋਂ ਅਸਮਰਥ ਰਹਿੰਦਿਆਂ ਜ਼ਿੰਦਗੀ ਦਾ ਅਨੰਦ ਮਾਣਦੇ ਹੋਏ ਗੁਲਾਮੀ ਦੇ ਜੰਗਲ ਵਿੱਚ ਕੈਦ ਹੋ ਗਏ ਹਨ। 70000 ਕਰੋੜ ਦੀ ਪੈਦਾਵਾਰ ਕਰਨ ਵਾਲੇ ਦੋ ਕਰੋੜ ਪੰਜਾਬੀ 35000 ਕਰੋੜ ਸਰਕਾਰਾਂ ਦੇ ਖਜ਼ਾਨੇ ਵਿੱਚ ਕਿਵੇਂ ਦੇ ਦਿੰਦੇ ਹਨ ਕਿਸੇ ਨੂੰ ਸਮਝ ਹੀ ਨਹੀਂ ਆ ਰਿਹਾ। ਗੁਰੂ ਕਾਲ ਵਾਂਗ ਭੁੱਖੇ ਜਾਂ  ਕਰਜ਼ੇ ਦੇ ਨਾਲ ਰੋਟੀਆਂ ਖਾ ਰਹੇ ਐਸ ਕਰਦੇ ਦਿਖਾਈ ਦਿੰਦੇ ਪੰਜਾਬੀਆਂ ਦਾ ਭਵਿੱਖ ਵਿਦੇਸਾਂ ਵਿੱਚ ਜਾਕੇ ਗੁਲਾਮੀ ਕਰਨ ਤੇ ਹੀ ਬਚ ਸਕਦਾ ਹੈ ਜਾਂ ਫਿਰ ਖੁਦਕਸੀ ਵਰਗੀ ਲਾਹਨਤ ਦਾ ਜ਼ਹਿਰ ਪੀਂਦਾ ਦਿਖਾਈ ਦੇ ਰਿਹਾ ਹੈ।
                          
ਇਸ ਤਰ੍ਹਾਂ ਦੇ ਹਾਲਤਾਂ ਵਿੱਚ ਭਾਰਤੀ ਸਿਸਟਮ ਦੇ ਉੱਚ ਪਰਬੰਧਕੀ ਸਿਸਟਮ ਦੀ ਪੈਦਾਵਾਰ ਆਈ ਏ ਐਸ ਜਿਨ੍ਹਾਂ ਪੰਜਾਬ ਤਾਂ ਛੱਡੋ ਭਾਰਤ ਬਰਬਾਦ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਵਿੱਚੋਂ ਨਿਕਲੇ ਕੁਝ ਲੋਕ ਇਸ ਖੇਡ ਵਿੱਚ ਆ ਸਾਮਲ ਹੋਏ ਹਨ। ਇਸ ਵਰਗ ਨੇ ਜਾਦੂਗਰ ਰਾਜਨੀਤਕਾਂ ਨੂੰ ਨੇੜਿਉਂ ਦੇਖਿਆ ਹੋਇਆ ਹੈ ਅਤੇ ਇਹਨਾਂ ਦੀਆਂ ਸਲਾਹਾਂ ਨਾਲ ਹੀ ਇਹ ਹੁਣ ਤੱਕ ਸਫਲ ਹੁੰਦੇ ਰਹੇ ਹਨ । ਇਹਨਾਂ ਵਿੱਚ ਕੁਝ ਦਿੱਲੀ ਦੇ ਕੁਝ ਹਰਿਆਣੇ ਦੇ ਅਤੇ ਕੁਝ ਉਹਨਾਂ ਦੇ ਨਾਲ ਯੂਪੀ ਦੇ ਗੁੰਡਾਂ ਅਤੇ ਦੱਲੇ ਟਾਈਪ ਅਤੇ ਕੁਝ ਹੋਰ ਪਰਦੇਸ਼ਾਂ ਦੇ ਬੰਧੂਆ ਮਜਦੂਰ ਆਪਣੇ ਦਲਬਲ ਨਾਲ ਨਵੇਂ ਡਰਾਮੇ ਦਿਖਾ ਰਹੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਇਹਨਾਂ ਦੇ ਆਪਣੀਆਂ ਸਟੇਟਾਂ ਦੇ ਲੋਕਾਂ ਨੇ ਨਕਾਰਿਆ ਹੋਇਆਂ ਹੈ ਪਰ ਇਹ ਲੋਕ ਜਨਮ ਜਾਤ ਆਪਣੀ ਪੰਜਾਬ ਪਰਤੀ ਨਫਰਤ ਨੂੰ ਲੁਕੋਕੇ ਪੰਜਾਬ ਵਿੱਚੋਂ ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ ਗਦਾਰ ਭਾਲਦੇ ਫਿਰ ਰਹੇ ਹਨ। ਇਸ ਤਰ੍ਹਾਂ ਦੇ ਲੋਕਾਂ ਦੇ 32 ਸਾਲਾ ਗੁਲਾਮ ਦੇ ਪੈਰਾਂ ਵਿੱਚ ਜਦ ਅਣਖੀ ਪੰਜਾਬ ਦੇ ਸੱਤਰ ਸਾਲੇ ਲੋਕ ਬੈਠੇ ਦੇਖਦੇ ਹਾਂ ਤਦ ਉਹਨਾਂ ਦੇ ਪੰਜਾਬੀ ਹੋਣ ਤੇ ਵੀ ਸੱਕ ਹੋਣ ਲੱਗਦਾ ਹੈ। ਸਵਾ ਲੱਖ ਨਾਲ ਟੱਕਰ ਲੈ ਲੈਣ ਵਾਲੇ ਪੰਜਾਬੀ ਇੱਕ ਬਿਗਾਨੇ 32 ਸਾਲਾ ਜੁਆਕ ਦੇ ਪੈਰਾਂ ਵਿੱਚ ਹੀ ਸਵਾ ਲੱਖ ਬੈਠ ਗਏ ਹਨ ਕੀ ਹੋ ਗਿਆ ਪੰਜਾਬ ਨੂੰ ਪਰ ਮੇਰੇ ਗੁਰੂ ਦੇ ਬੋਲ ਅੱਜ ਵੀ ਸੱਚ ਕਹਿ ਰਹੇ ਹਨ:
      

ਜਬ ਇਹ ਗਇਉਂ ਬਿਪਰਨ ਕੀ ਰੀਤ ਮੈਂ ਨਾਂ ਕਰੂੰ ਇਨ ਕੀ ਪਰਤੀਤ।

                                
ਇਹਨਾਂ ਲੋਕਾਂ ਨੇ ਉਹਨਾਂ ਲਾਲਚੀ ਲੋਕਾਂ ਨੂੰ ਪੰਜਾਬ ਦੀਆਂ ਰਾਜਗੱਦੀਆਂ ਦੇ ਸੁਪਨੇ ਦਿਖਾਏ ਹਨ ਪਰ ਕਦੀ ਗੁਲਾਮ ਵੀ ਕਦੀ ਗੱਦੀ ਤੇ ਬਿਠਾਏ ਜਾਂਦੇ ਹਨ ਇਤਿਹਾਸ ਵਿੱਚ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਇਹ ਗੁਲਾਮ ਜੋ ਆਪਣੇ ਤੌਰ ਤੇ ਪੰਜਾਬ ਦੀ ਅਗਵਾਈ ਕਰਨ ਤੋਂ ਅਸਮਰਥ ਹਨ ਬਿਗਾਨੀ ਸ਼ਹਿ ਤੇ ਆਪਣੀਆਂ ਮੁੱਛਾਂ ਮੁਨਾਈ ਫਿਰਦੇ ਹਨ। ਕਈਆਂ ਨੇ ਪੰਜਾਬੀ ਰਵਾਇਤ ਤੋਂ ਉਲਟ ਟੋਪੀਆਂ ਪਹਿਨ ਲਈਆਂ ਹਨ ਗੁਰੂ ਫੁਰਮਾਣ ਦੇ ਉਲਟ ਵੀ ਸਿਰ ਟੋਪੀ ਧਰਨ ਵਾਲੇ ਸੱਤ ਜਨਮਾਂ ਦੇ ਕੋਹੜੀ ਹੋਣ ਦਾ ਫੁਰਮਾਨ ਵੀ ਨਹੀਂ ਸਮਝ ਰਹੇ। ਕਈਆਂ ਨੂੰ ਹੁਣ ਪੱਗ ਛੋਟੀ ਅਤੇ ਚਿੱਟੀ ਪੱਟੀ ਵੱਡੀ ਕਰਨ ਦਾ ਸੌਂਕ ਵੀ ਚੜ ਚੁੱਕਿਆ ਹੈ। 2017 ਵਿੱਚ ਪੰਜਾਬ ਦਾ ਭਵਿੱਖ ਵਰਤਮਾਨ ਆਗੂਆਂ ਕੋਲ ਰਹੇਗਾ ਜਾਂ ਪੁਰਾਣੀ ਧਿਰ ਕੋਲ ਚਲਾ ਜਾਵੇਗਾ ਜਾਂ ਨਵੇਂ ਬਾਹਰੀ ਕਲਾਕਾਰ ਇਹ ਮੇਲਾ ਲੁੱਟ ਲੈਣਗੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਇਹੋ ਜਿਹੇ ਹਾਲਤਾਂ ਵਿੱਚ ਕੋਈ ਨਵਾਂ ਧਰਮ ਦਾ ਵੀਰ ਵੀ ਲਲਕਾਰਾ ਮਾਰ ਸਕਦਾ ਹੈ ਬਾਰੇ ਵੀ ਉਡੀਕ ਕੀਤੀ ਜਾ ਸਕਦੀ ਹੈ। ਇਸ ਵਾਰ ਵੀ ਪੰਜਾਬ ਦੇ ਵਿੱਚ 2017 ਦੇ ਮੇਲੇ ਵਿੱਚ ਰਾਜਨੀਤੀ ਵਾਲੇ ਪਾਸੇ ਰੰਗ ਬਿਰੰਗੇ ਤੰਬੂ ਲੱਗਣਗੇ ਅਤੇ ਉਹਨਾਂ ਵਿੱਚੋਂ ਨਿਕਲਣ ਵਾਲੇ ਅਤੇ ਜਿੱਤਣ ਵਾਲੇ ਕਲਾਕਾਰ ਪੰਜ ਸਾਲ ਡਰਾਮੇਬਾਜੀ ਦਾ ਨੰਗਾ ਨਾਚ ਕਰਨ ਲਈ ਚੁਣੇ ਜਾਣੇ ਹਨ। ਜਦ ਨੰਗੇ ਨਾਚ ਹੁੰਦੇ ਹਨ ਉਸ ਦੇ ਵਿੱਚ ਲੁਕਿਆ ਹੋਇਆ ਕੁਝ ਵੀ ਨਹੀਂ ਰਹਿੰਦਾ ਅਤੇ ਸਮਾਂ ਇਸ ਨੂੰ ਸਹੀ ਸਿੱਧ ਕਰ ਹੀ ਦੇਵੇਗਾ। ਆਉ ਦੁਆ ਕਰੀਏ ਪੰਜਾਬ ਆਉਣ ਵਾਲੇ ਪੰਜ ਸਾਲ ਕਿਸੇ ਪੰਜਾਬ ਪ੍ਰਤੀ ਦਿਲ ਦੀ ਗਹਿਰਾਈਆਂ ਵਿੱਚੋਂ ਇਸਦੀ ਮਿੱਟੀ ਇਸ ਦੀ ਵਿਰਾਸਤ ਦਾ ਮਾਣ ਕਰਨ ਵਾਲਾ, ਇਸਦੇ ਗੁਰੂਆਂ ਪੀਰਾਂ ਦੀ ਸੋਚ ਦੇ ਸਭਿਆਚਾਰ ਵਾਲਾ ਲੋਕ ਪੱਖੀ ਆਗੂ ਆਪਣੇ ਦਲ ਬਲ ਨਾਲ ਇਸ ਮੇਲੇ ਵਿੱਚ ਸਾਮਲ ਹੋਵੇ ਜੋ ਪੰਜਾਬੀਆਂ ਦੇ ਦੁੱਖਾਂ ਵਿੱਚ ਰੋ ਸਕਦਾ ਹੋਵੇ ਅਤੇ ਖੁਸੀਆਂ ਵਿੱਚ ਮੁਸਕਰਾ ਸਕਦਾ ਹੋਵੇ। ਅੰਤਿਮ ਫੈਸਲਾ ਪੰਜਾਬੀਆਂ ਦੇ ਹੀ ਹੱਥ ਹੋਵੇਗਾ ਕਿਉਂਕਿ ਗੁਰੂ ਫੁਰਮਾਨ ਦਾ ਦੋਸ਼ ਨਾ ਦੇਊ ਕਰਤੈ ਦੋਸ਼ ਕਰਮਾਂ ਆਪਣਿਆਂ।

ਸੰਪਰਕ: +91 94177 27245
ਅਧਿਆਪਕ ਯੋਗਤਾ ਪਰੀਖਿਆ ਦੀਆਂ ਖਾਮੀਆਂ ਬਣੀਆਂ ਯੋਗ ਅਧਿਆਪਕਾਂ ਨੂੰ ਅਯੋਗ ਕਰਨ ਦਾ ਸਬੱਬ – ਹਰਜੀਤ ਸਿੰਘ ‘ਜੀਦਾ’
ਸਭ ਕੁਝ ਦਿਸ਼ਾਹੀਣ ਤੇ ਅਨਿਸ਼ਚਿਤ ਹੈ -ਪ੍ਰੋ. ਤਰਸਪਾਲ ਕੌਰ
ਸਾਮਰਾਜ ਅਤੇ ਤਸ਼ੱਦਦ ਦੀ ਰਾਜਨੀਤੀ
ਜਗ-ਜਨਣੀ ਬਨਾਮ ਆਈਟਮ ਗਰਲ – ਪ੍ਰੋ. ਤਰਸਪਾਲ ਕੌਰ
ਸਾਬਕਾ ਜੱਜਾਂ ਲਈ ਉੱਚ ਅਹੁਦੇ ਦੇਸ਼ ਲਈ ਘਾਤਕ -ਬੀ ਐੱਸ ਭੁੱਲਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਕਿਸਾਨ ਫੂਲਾ ਸਿੰਘ ਵੱਲੋਂ ਪੁਲੀਸ ਤੋਂ ਇਨਸਾਫ ਦੀ ਮੰਗ

ckitadmin
ckitadmin
April 17, 2014
ਸ਼ਹੀਦ ਭਗਤ ਸਿੰਘ ਇੱਕ ਜਾਇਜ਼ਾ – ਤੇਜਵੰਤ ਗਿੱਲ
ਰਾਜਨੀਤਿਕ ਚਲਾਕੀਆਂ – ਗੁਰਮੇਲ ਬੀਰੋਕੇ
ਸਾਮਰਾਜੀ ਸੰਸਾਰੀਕਰਨ ਵਿਰੁੱਧ ਸਾਂਝੇ ਫਰੰਟ ਦੀ ਲੋੜ -ਡਾ. ਸਵਰਾਜ ਸਿੰਘ
ਬਹੁਤ ਮੁਸ਼ਕਲ ਹੋ ਗਿਆ ਹੈ – ਡਾ. ਅਮਰਜੀਤ ਟਾਂਡਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?