By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਦਲਿਤ ਵਿਦਿਆਰਥੀ ਕਿਉਂ ਹਨ ਵਧੀਕੀਆਂ ਦੇ ਸ਼ਿਕਾਰ – ਗੁਰਤੇਜ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਦਲਿਤ ਵਿਦਿਆਰਥੀ ਕਿਉਂ ਹਨ ਵਧੀਕੀਆਂ ਦੇ ਸ਼ਿਕਾਰ – ਗੁਰਤੇਜ ਸਿੰਘ
ਨਜ਼ਰੀਆ view

ਦਲਿਤ ਵਿਦਿਆਰਥੀ ਕਿਉਂ ਹਨ ਵਧੀਕੀਆਂ ਦੇ ਸ਼ਿਕਾਰ – ਗੁਰਤੇਜ ਸਿੰਘ

ckitadmin
Last updated: July 23, 2025 6:47 am
ckitadmin
Published: May 19, 2016
Share
SHARE
ਲਿਖਤ ਨੂੰ ਇੱਥੇ ਸੁਣੋ

ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਸੰਨ 2002 ਵਿੱਚ 10 ਦਲਿਤ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਨਿਲੰਬਤ ਕਰਕੇ ਚਰਚਾ ‘ਚ ਆਈ।ਪਿਛਲੇ ਦਸ ਸਾਲਾਂ ਦੌਰਾਨ ਇੱਥੇ 9 ਦਲਿਤ ਵਿਦਿਆਰਥੀ ਆਤਮਦਾਹ ਕਰ ਚੁੱਕੇ ਹਨ।ਬੀਤੀ 18 ਜਨਵਰੀ ਨੂੰ ਇੱਕ ਹੋਰ ਪ੍ਰਤਿਭਾਸ਼ਾਲੀ ਦਲਿਤ ਪੀਐਚਡੀ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਕਾਰਨ ਇੱਕ ਵਾਰ ਫਿਰ ਇਹ ‘ਵਰਸਿਟੀ ਚਰਚਾ ‘ਚ ਹੈ।ਇਹ ਖੁਦਕੁਸ਼ੀ ਪਹਿਲੀ ਨਹੀਂ ਹੈ ਤੇ ਸ਼ਾਇਦ ਆਖਰੀ ਵੀ ਨਹੀਂ।ਜਾਤੀ ਭੇਦਭਾਵ ਨੇ ਉਸਨੂੰ ਇਸ ਹੱਦ ਤੱਕ ਦੁਖੀ ਕੀਤਾ ਕਿ ਉਸਦੀ ਫੈਲੋਸ਼ਿਪ ਰੋਕ ਦਿੱਤੀ ਗਈ ਉਸਨੂੰ ਯੂਨੀਵਰਸਿਟੀ ਕੈਂਪਸ ‘ਚੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ।ਉਸਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਕਥਿਤ ਵਧੀਕੀਆਂ ਕਰਨ ਵਾਲਿਆਂ ਖਿਲਾਫ ਅਵਾਜ਼ ਬੁਲੰਦ ਕੀਤੀ ਸੀ।ਇਸ ਦੁਖਾਂਤ ਨੇ ਸਰਕਾਰ, ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਨਾਲ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਕਟਹਿਰੇ ‘ਚ ਖੜਾ ਕਰਨ ਦੇ ਨਾਲ ਸਮਾਜ ਨੂੰ ਵੀ ਗੰਭੀਰ ਸਵਾਲਾਂ ਨਾਲ ਲੱਦ ਦਿੱਤਾ ਹੈ।

ਦਲਿਤ ਸੰਦਰਭ ‘ਚ ਮੀਡੀਆ ਦੀ ਭੂਮਿਕਾ ਬਾਰੇ ਬੁੱਧੀਜੀਵੀ ਵਰਗ ਚਿੰਤਤ ਹੈ ਕਿ ਉਸਨੇ ਦਲਿਤਾਂ ਦੇ ਮੁੱਦੇ ‘ਤੇ ਕਦੇ ਵੀ ਸੰਜੀਦਗੀ ਨਹੀਂ ਦਿਖਾਈ।ਆਂਧਰਾ ਪ੍ਰਦੇਸ਼ ਦੇ ਪ੍ਰਮੁੱਖ ਅਖਬਾਰਾਂ ਨੇ ਵੀ ਇਸ ਮੁੱਦੇ ਨੂੰ ਜਿਆਦਾ ਤਵੱਜੋ ਨਹੀਂ ਦਿੱਤੀ।ਕਿੰਨੇ ਲੰਮੇ ਸਮੇ ਤੋਂੳ ਇਹ ਮਾਮਲਾ ਚੱਲ ਰਿਹਾ ਸੀ ਪਰ ਉੱਥੋਂ ਦੇ ਅਤੇ ਕੌਮੀ ਮੀਡੀਆ ਨੇ ਇਸ ਮਸਲੇ ‘ਤੇ ਕੋਈ ਗੌਰ ਨਹੀਂ ਕੀਤੀ।ਜਦਕਿ ਸੋਸ਼ਲ ਮੀਡੀਆ ਨੇ ਇਸ ਮੁੱਦੇ ਨੂੰ ਉਠਾਇਆ।

 

 

ਜਦੋ ਇੱਕ ਦਲਿਤ ਵਿਦਿਆਰਥੀ ਨੇ ਮਜਬੂਰ ਹੋਕੇ ਖੁਦਕੁਸ਼ੀ ਕਰ ਲਈ ਤਾਂ ਮੀਡੀਆ ਜਾਗਿਆ ਉਹ ਵੀ ਉੱਥੇ ਗਏ ਨੇਤਾਵਾਂ ਦੀ ਕਵਰੇਜ ਕਰਨ ਲਈ।ਦਲਿਤਾਂ ਦੇ ਮੁੱਦੇ ਅੱਖੋਂ ਪਰੋਖੇ ਕੀਤੇ ਜਾਂਦੇ ਹਨ ਜਿਸਦਾ ਕਾਰਨ ਮੀਡੀਆ ‘ਚ ਦਲਿਤਾਂ ਦੀ ਭਾਗੀਦਾਰੀ ਨਾ ਦੇ ਬਰਾਬਰ ਹੋਣਾ ਮੰਨਿਆ ਜਾ ਸਕਦਾ ਹੈ।ਮੀਡੀਆ ਹਮੇਸ਼ਾਂ ਉਦੋਂ ਹੀ ਹਰਕਤ ‘ਚ ਆਇਆ ਹੈ ਜਦ ਦਲਿਤ ਖੁਦਕੁਸ਼ੀਆਂ ਕਰਦੇ ਹਨ,ਉਨ੍ਹਾਂ ਦੇ ਘਰ ਜਲਾਏ ਜਾਂਦੇ ਹਨ ਜਾਂ ਦਲਿਤ ਔਰਤਾਂ ਦੁਰਾਚਾਰ ਦਾ ਸ਼ਿਕਾਰ ਹੁੰਦੀਆਂ ਹਨ।ਅਗਰ ਕਿਸੇ ਨੇ ਦਲਿਤਾਂ ਦੀ ਜ਼ਮੀਨੀ ਹਕੀਕਤ ਬਿਆਨਣ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਨੇ ਉਸਨੂੰ ਕਬੂਲਿਆ ਹੀ ਨਹੀਂ ਸਗੋਂ ਭੜਕਾਊ ਕਹਿ ਕੇ ਮਨ੍ਹਾਂ ਕਰ ਦਿੱਤਾ।

ਕੇਰਲਾ ਦੇ ਪੇਰੰਬਾਵੂਰ ਵਿੱਚ ਕਾਨੂੰਨ ਦੀ ਦਲਿਤ ਵਿਦਿਆਰਥਣ ਜੀਸ਼ਾ ਨਾਲ ਬੇਰਹਿਮ ਦਰਿੰਦਿਆਂ ਨੇ ਦਰਿੰਦਗੀ ਦੀਆਂ ਸਭ ਹੱਦਾਂ ਪਾਰ ਕੀਤੀਆਂ ਅਤੇ ਬੀਤੀ 28 ਅਪ੍ਰੈਲ ਨੂੰ ਉਸ ਲੜਕੀ ਦੀ ਲਾਸ਼ ਬੜੀ ਹੀ ਮਾੜੀ ਹਾਲਤ ‘ਚ ਮਿਲੀ।ਦੁੱਖ ਦੀ ਗੱਲ ਇਹ ਹੈ ਕਿ ਇਸ ਮਾਮਲੇ ‘ਚ ਵੀ ਕੌਮੀ ਮੀਡੀਆ ਸੁੱਤਾ ਰਿਹਾ ਹੈ।ਸਿਰਫ ਕੇਰਲਾ ਦੇ ਲੋਕਲ ਪ੍ਰਿੰਟ ਮੀਡੀਆ ‘ਚ ਹੀ ਇਸ ਬਾਰੇ ਚਰਚਾ ਹੋਈ।ਆਦਿਵਾਸੀ ਔਰਤਾਂ ਦੇ ਹੁੰਦੇ ਸ਼ੋਸ਼ਣ ਖਿਲਾਫ ਅਵਾਜ਼ ਬੁਲੰਦ ਕਰਨ ਵਾਲੀ ਕਵਾਸੀ ਹਿਡਮੇ ਖੁਦ ਸ਼ੋਸ਼ਣ ਦਾ ਸ਼ਿਕਾਰ ਹੋਈ ਪਰ ਉਸ ਵਾਰੀ ਵੀ ਮੀਡੀਆ ਕੁੰਭਕਰਨੀ ਨੀਦ ਸੁੱਤਾ ਰਿਹਾ।ਪ੍ਰਸ਼ਾਸ਼ਨੀ ਨੀਦ ਟੁੱਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

ਦਲਿਤ ਵਿਦਿਆਰਥੀ ਸਦਾ ਵਿਤਕਰੇ ਦਾ ਸ਼ਿਕਾਰ ਰਹੇ ਹਨ ਜੋ ਹਰ ਜਗ੍ਹਾ ਕੀਤਾ ਜਾਦਾ ਹੈ।ਪੁਰਾਤਨ ਯੁੱਗ ਵਿੱਚ ਏਕਵਲਯ ਨੂੰ ਦਲਿਤ ਹੋਣ ਕਾਰਨ ਆਪਣਾ ਅੰਗੂਠਾ ਵੱਢ ਕੇ ਆਪਣੇ ਗੁਰੂ ਨੂੰ ਦੇਣਾ ਪਿਆ ਸੀ।ਅਗਰ ਉਹ ਸਵਰਨ ਜਾਤੀ ਦਾ ਹੁੰਦਾ ਤਾਂ ਸ਼ਾਇਦ ਕਿਸੇ ਦੀ ਵੀ ਉਸ ਨਾਲ ਅਜਿਹਾ ਸਲੂਕ ਕਰਨ ਦੀ ਹਿੰਮਤ ਨਹੀਂ ਪੈਣੀ ਸੀ।ਅਜੋਕੇ ਦੌਰ ਅੰਦਰ ਏਮਜ,ਆਈਆਈਟੀਜ ਦੇ ਨਾਲ ਸਾਰੀਆਂ ਨਾਮੀ ਵਿੱਦਿਅਕ ਸੰਸਥਾਵਾਂ ਵਿੱਚ ਵਿਤਕਰਾ ਮੌਜੂਦ ਹੈ।ਇਸ ਤੋਂ ਸਾਫ ਜਾਹਿਰ ਹੈ ਕਿ ਅਸੀ ਭਾਰਤੀ ਇੰਨਾ ਪੜ ਲਿਖ ਕੇ ਵੀ ਆਪਣੀ ਸੌੜੀ ਮਾਨਸਿਕਤਾ ਨੂੰ ਨਹੀਂ ਤਿਆਗ ਸਕੇ ਹਾਂ। ਸੰਨ 2010 ਵਿੱਚ ਦਿੱਲੀ ਦੇ ਵਰਧਮਾਨ ਮੈਡੀਕਲ ਕਾਲਜ ‘ਚ 35 ਦਲਿਤ ਵਿਦਿਆਰਥੀਆਂ ਨੂੰ ਭੇਦਭਾਵ ਕਰਕੇ ਜਾਣਬੁੱਝ ਕੇ ਫੇਲ ਕੀਤਾ ਗਿਆ ਸੀ।ਸੰਨ 2008 ਵਿੱਚ ਦਲਿਤ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਇਸ ਭੇਦਭਾਵ ਤੋਂ ਤੰਗ ਆਕੇ ਖੁਦਕੁਸ਼ੀ ਕੀਤੀ ਸੀ।ਉਹ ਚੰਡੀਗੜ ਦੇ ਸਰਕਾਰੀ ਕਾਲਜ ਵਿੱਚ ਐਮਬੀਬੀਐਸ ਕੋਰਸ ਦੇ ਅਖੀਰਲੇ ਸਾਲ ਦੀ ਪੜਾਈ ਕਰ ਰਿਹਾ ਸੀ, ਉਸਦੇ ਕਮਿਊਨਟੀ ਮੈਡੀਸਨ ਦੇ ਤਿੰਨ ਪ੍ਰੋਫੈਸਰਾਂ ਨੇ ਉਸਨੂੰ ਉਸ ਵਿਸ਼ੇ ‘ਚ ਦੋ ਵਾਰ ਜ਼ਬਰੀ ਫੇਲ ਕੀਤਾ ਗਿਆ ਸੀ ਅਤੇ ਅੱਗੇ ਵੀ ਫੇਲ ਕਰਨ ਦੀ ਧਮਕੀ ਦਿੱਤੀ ਸੀ।ਉਸਦੀ ਖੁਦਕੁਸ਼ੀ ਦੇ 7 ਮਹੀਨਿਆਂ ਬਾਅਦ ਜਦ ਉਸਦੀਆਂ ਉੱਤਰ ਪੱਤਰੀਆਂ ਦਾ ਦੁਬਾਰਾ ਮੁਲਾਂਕਣ ਕੀਤਾ ਗਿਆ ਤਾਂ ਉਹ ਹਰ ਵਾਰ ਪਾਸ ਸੀ।ਅਜਿਹੀਆਂ ਅਨੇਕਾਂ ਮੰਦਭਾਗੀਆਂ ਘਟਨਾਵਾਂ ਸਾਡੀ ਸਿੱਖਿਆ ਪ੍ਰਣਾਲੀ ਦੇ ਚਿਹਰੇ ਮੋਹਰੇ ਨੂੰ ਕਰੂਪ ਕਰਦੀਆਂ ਹਨ।

ਸਿੱਖਿਆ ਦੇ ਖੇਤਰ ਖਾਸ ਕਰਕੇ ਉਚੇਰੀ ਸਿੱਖਿਆ ‘ਚ ਦਲਿਤਾਂ ਦੀ ਪਹੁੰਚ ਬਹੁਤ ਘੱਟ ਹੈ।ਪਿਛਲੇ ਪੰਜਾਹ ਸਾਲਾਂ ਦੌਰਾਨ ਕਿੱਤਾਮੁਖੀ ਸਿੱਖਿਆ ਵਿੱਚ ਦਲਿਤਾਂ ਦੀ ਸ਼ਮੂਲੀਅਤ ਨਾਂਮਾਤਰ ਰਹੀ ਹੈ।ਦਲਿਤਾਂ ਦੇ ਉੱਥਾਨ ਲਈ ਸੰਵਿਧਾਨ ‘ਚ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਜੋ ਇੱਕ ਸਾਰਥਿਕ ਕਦਮ ਸੀ ਪਰ ਅਜੇ ਵੀ ਇਸਦਾ ਫਾਇਦਾ ਇਸਦੇ ਸਹੀ ਹੱਕਦਾਰਾਂ ਤੱਕ ਨਹੀਂ ਅੱਪੜਿਆ ਜਦਕਿ ਅਯੋਗ ਲੋਕਾਂ ਨੇ ਹੀ ਇਸਦਾ ਲਾਹਾ ਲਿਆ ਹੈ।ਰਾਖਵੇਂਕਰਨ ਕਾਰਨ ਲੋਕ ਇਨ੍ਹਾਂ ਨਾਲ ਈਰਖਾ ਕਰਦੇ ਹਨ ਤੇ ਉਨ੍ਹਾਂ ਨੂੰ ਨੀਚਾ ਦਿਖਾਉਣ ਲਈ ਹਰ ਹੀਲੇ ਵਰਤੇ ਜਾਂਦੇ ਹਨ।ਉਨ੍ਹਾਂ ਨੂੰ ਲੱਗਦਾ ਕਿ ਇਹ ਸਿਰਫ ਰਾਂਖਵੇਕਰਨ ਕਰਨ ਨਾਲ ਅੱਗੇ ਵੱਧਦੇ ਹਨ ਤੇ ਇਸ ਨੂੰ ਉਹ ਅਲਾਦੀਨ ਦਾ ਚਿਰਾਗ ਸਮਝਣ ਦਾ ਭਰਮ ਪਾਲੀ ਬੈਠੇ ਹਨ।ਇਸੇ ਕਰਕੇ ਹੁਣ ਅਖੌਤੀ ਉੱਚ ਜਾਤੀ ਦੇ ਲੋਕ ਵੀ ਆਪਣੇ ਲਈ ਰਾਖਵੇਂਕਰਨ ਦੀ ਮੰਗ ਕਰਨ ਲੱਗ ਪਏ ਹਨ ਜੋ ਬੇਬੁਨਿਆਦ ਹੈ ਤੇ ਦਲਿਤਾਂ ਨੂੰ ਇਸ ਕਰਕੇ ਤ੍ਰਿਸਕਾਰਿਆ ਵੀ ਜਾ ਰਿਹਾ ਹੈ।ਹਰਿਆਣੇ ਦਾ ਜਾਟ ਅੰਦੋਲਨ ਇਸਦੀ ਮੂੰਹ ਬੋਲਦੀ ਤਸਵੀਰ ਹੈ,ਜਦਕਿ ਉਹ ਆਰਥਿਕ ਤੌਰ ‘ਤੇ ਮਜਬੂਤ ਹਨ ਅਤੇ ਹਰ ਖੇਤਰ ਵਿੱਚ ਆਮ ਲੋਕਾਂ ਨਾਲੋਂ ਅੱਗੇ ਹਨ।ਅੰਦੋਲਨ ਵਿੱਚ ਉਨ੍ਹਾਂ ਦਾ ਅਜੀਬ ਰੂਪ ਇਹ ਸੀ ਕਿ ਤਾਕਤ ਨਾਲ ਆਪਣੇ ਆਪ ਨੂੰ ਕਮਜੋਰ ਸਾਬਿਤ ਕਰਕੇ ਰਾਂਖਵੇਕਰਨ ਦਾ ਲਾਹਾ ਲੈਣ ਦੀ ਕੋਸ਼ਿਸ਼।ਉਸਤੋਂ ਜਿਆਦਾ ਮੂ੍ਰਰਥਲ਼ ‘ਚ ਪ੍ਰਦਰਸ਼ਨਕਾਰੀਆਂ ਦੁਆਰਾ ਔਰਤਾਂ ਨਾਲ ਜ਼ਬਰਦਸਤੀ ਕੀਤੀ ਗਈ ਜਿਸਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ।ਕਾਨਵੈਂਟ ਸਕੂਲਾਂ ਕਾਲਜਾਂ ‘ਚ ਪੜਕੇ ਮਹਿੰਗੀਆਂ ਕਾਰਾਂ ‘ਤੇ ਚੜ ਕੇ ਇਹ ਬੇਸ਼ਰਮ ਲੋਕ ਆਪਣੇ ਲਈ ਰਾਖਵੇਂਕਰਨ ਦੀ ਮੰਗ ਕਰਦੇ ਹਨ।ਇਸਦਾ ਬਦਲ ਇਹ ਤਾਂ ਹੋ ਸਕਦਾ ਹੈ ਕਿ ਇਸਨੂੰ ਆਰਥਿਕ ਅਧਾਰ ਨਾਲ ਜੋੜਿਆ ਜਾਵੇ ਪਰ ਦਲਿਤਾਂ ਨੂੰ ਅੱਖੋ ਪਰੋਖੇ ਕਰਨਾ ਹਰਗਿਜ ਜਾਇਜ਼ ਨਹੀਂ ਹੈ।

ਸਦੀਆਂ ਦੀ ਗੁਲਾਮੀ ਅਤੇ ਹੁਣ ਲੋਕਤੰਤਰ ‘ਚ ਸਮਾਨਤਾ ਦੇ ਅਧਾਰ ਦੀ ਗੱਲ ਕਰਕੇ ਇਨ੍ਹਾਂ ਦੇ ਇਸ ਹੱਕ ਤੋਂ ਵਾਂਝੇ ਕਰਨਾ ਕਿੰਨਾ ਕੁ ਜਾਇਜ ਹੈ।ਇੱਕ ਵਾਰ ਇਨ੍ਹਾਂ ਨੂੰ ਸਮਾਜ ਆਪਣੇ ਬਰਾਬਰ ਆਉਣ ਦਾ ਮੌਕਾ ਤਾਂ ਦੇਵੇ ਫਿਰ ਇਹ ਖੁਦ ਵੀ ਰਾਖਵੇਂਕਰਨ ਤੋਂ ਇਨਕਾਰ ਕਰ ਦੇਣਗੇ,ਪਰ ਹੁਣ 90 ਫੀਸਦੀ ਦਲਿਤਾਂ ਨੂੰ ਇਸਦੀ ਜ਼ਰੂਰਤ ਹੈ ਜਿਸ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ।ਪਿੰਡਾਂ ‘ਚ ਰਹਿਣ ਵਾਲੇ ਦਲਿਤ ਮਜ਼ਦੂਰਾਂ ਲਈ ਤਾਂ ਅਜੇ ਹੋਰ ਵੀ ਬਹੁਤ ਕਰਨ ਦੀ ਲੋੜ ਹੈ।ਘੱਟ ਗਿਣਤੀ ਮੰਤਰਾਲੇ ਦੀ ਸੰਨ 2014 ਦੀ ਇੱਕ ਰਿਪੋਰਟ ਅਨੁਸਾਰ 44.8 ਫੀਸਦੀ ਅਨੁਸੂਚਿਤ ਜਨਜਾਤੀ(ਐਸਟੀ) ਅਤੇ 33 ਫੀਸਦੀ ਅਨੁਸੂਚਿਤ ਜਾਤੀ(ਐਸ ਸੀ) ਦੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ।ਮੰਗਲੌਰ ਯੂਨੀਵਰਸਿਟੀ ਦੇ ਸੰਨ 2012 ਦੇ ਸਰਵੇਖਣ ਅਨੁਸਾਰ 93 ਫੀਸਦੀ ਦਲਿਤ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਹਨ।ਹੁਣ ਸੋਚਣ ਦੀ ਗੱਲ ਹੈ ਕਿ ਕਿਸ ਮੂੰਹ ਨਾਲ ਲੋਕ ਰਾਖਵਾਂਕਰਨ ਖਤਮ ਕਰਨ ਦੀ ਗੱਲ ਕਰ ਰਹੇ ਹਨ।

ਇਨ੍ਹਾਂ ਤੱਥਾਂ ਦੀ ਮੌਜੂਦਗੀ ਵਿੱਦਿਅਕ ਅਦਾਰਿਆਂ ‘ਚ ਦਲਿਤ ਵਿਦਿਆਰਥੀਆਂ ਦੀ ਚਿੰਤਾਜਨਕ ਹਾਲਤ ਨੂੰ ਚੀਕ ਚੀਕ ਕੇ ਬਿਆਨ ਕਰਦੀ ਹੈ।ਕੋਈ ਵੀ ਇਨ੍ਹਾਂ ਦੀ ਬਾਂਹ ਫੜਨ ਵਾਲਾ ਨਜ਼ਰ ਨਹੀਂ ਆਉਦਾ।ਇਨ੍ਹਾਂ ਦੇ ਆਪਣੇ ਤਰੱਕੀ ਪ੍ਰਾਪਤ ਲੋਕ ਇਨ੍ਹਾਂ ਨੂੰ ਅਣਗੌਲਿਆ ਕਰ ਰਹੇ ਹਨ ਤੇ ਆਪਣੇ ਸੌੜੇ ਹਿਤਾਂ ਖਾਤਿਰ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।ਰੋਹਿਤ ਵੇਮੁਲਾ ਮਾਮਲੇ ਦੀ ਅੰਦਰੂਨੀ ਸੱਚਾਈ ਇਹ ਵੀ ਹੈ ਕਿ ਜਦ ਪੰਜ ਵਿਦਿਆਰਥੀਆਂ ਨੂੰ ਸਜ਼ਾ ਦੇਣ ਦਾ ਮੌਕਾ ਸੀ ਤਾਂ ਦਲਿਤ ਅਫਸਰ ਨੂੰ ਅੱਗੇ ਕਰ ਦਿੱਤਾ ਗਿਆ ਸੀ।ਉਹ ਵੀ ਭ੍ਰਿਸ਼ਟ ਪ੍ਰਬੰਧ ਦਾ ਹਿੱਸਾ ਬਣ ਕੇ ਉਨ੍ਹਾਂ ਖਿਲਾਫ ਭੁਗਤ ਗਿਆ ਸੀ।ਹੋਰਾਂ ਤੋਂ ਫਿਰ ਕੀ ਉਮੀਦ ਹੈ ਜਦ ਆਪਣੇ ਹੀ ਇਨ੍ਹਾਂ ਗੱਲਾਂ ‘ਤੇ ਉਤਰ ਆਏ ਹਨ।ਅੱਜ ਦਲਿਤਾਂ ਨੂੰ ਡਾ. ਅੰਬੇਦਕਰ ਜਿਹੇ ਦੂਰਦਰਸ਼ੀ ਨੇਤਾ ਦੀ ਲੋੜ ਹੈ ਜੋ ਇਨ੍ਹਾਂ ਨੂੰ ਇੱਕ ਸੂਤਰ ‘ਚ ਪਰੋ ਕੇ ਆਪਣੇ ਹੱਕਾਂ ਲਈ ਲਾਮਬੰਦ ਕਰ ਸਕੇ ਅਤੇ ਹੁੰਦੇ ਸ਼ੋਸ਼ਣ ਖਿਲਾਫ ਡਟਣ ਦੀ ਹਿੰਮਤ ਪ੍ਰਦਾਨ ਕਰ ਸਕੇ।ਇਨਕਲਾਬ ਦੀ ਪਹਿਲ ਦੁਬਲੇ ਕੁਚਲੇ ਲੋਕਾਂ ਨੇ ਹੀ ਕੀਤੀ ਹੈ ਜੋ ਅੱਜ ਵੀ ਅਹਿਮ ਲੋੜ ਹੈ।ਸਰਕਾਰਾਂ ਦੇ ਨਾਲ ਸਮਾਜ ਵੀ ਦੋਗਲੀ ਨੀਤੀ ਛੱਡ ਕੇ ਇਨ੍ਹਾਂ ਵੱਲ ਮਦਦ ਵਾਲਾ ਹੱਥ ਵਧਾਵੇ।ਜਨਰਲ ਵਰਗ ਨੂੰ ਇਨ੍ਹਾਂ ਪ੍ਰਤੀ ਸਾਰਥਿਕ ਸੋਚ ਅਪਣਾਉਣੀ ਚਾਹੀਦੀ ਹੈ।ਜਾਤ ਧਰਮ ਤੋਂ ਉੱਪਰ ਉੱਠ ਕੇ ਮਾਨਵਤਾ ਧਰਮ ਹਿਤ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦਿਵਾਉਣ ਅਤੇ ਹੁੰਦੇ ਵਿਤਕਰੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਈ-ਮੇਲ: gurtejsingh72783@gmail.com

(ਲੇਖਕ ਮੈਡੀਕਲ ਵਿਦਿਆਰਥੀ ਹਨ)

ਘੁੱਤੀ ਪਾ – ਮਿੰਟੂ ਬਰਾੜ ਆਸਟ੍ਰੇਲੀਆ
ਹੋਰ ਕਰੇੜਾ ਕਸ ਨੀ… – ਬੇਅੰਤ
ਭੋਜਨ ਅਸੁਰੱਖਿਆ ਅਤੇ ਰਾਜ -ਸ਼ਾਲੂ ਨਿਗਮ
ਭਾਰਤ ਲਈ ਅਰਜਨਟੀਨਾ ਦੀ ਆਰਥਿਕ ਮੰਦੀ ਦੇ ਸਬਕ- ਮਨਦੀਪ
ਸ਼ਾਸਨ ਤੋਂ ਮੁਕਤੀ ਦਿਵਾਉਣ ਦੀਆਂ ਦਲੀਲਾਂ ਦੀ ਅਸਲੀਅਤ -ਪ੍ਰਭਾਤ ਪਟਨਾਇਕ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਲੁੱਕੀ ਹੋਈ ਕ੍ਰਾਂਤੀ ਦੇ ਇਸ਼ਾਰੇ ਅਤੇ ਸਹਿਮੇ ਜਜ਼ਬਾਤਾਂ ਦੀ ਹਵਾੜ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ -ਹਰਪ੍ਰੀਤ ਸਿੰਘ ਕਾਹਲੋਂ

ckitadmin
ckitadmin
March 25, 2012
ਨਿਸਫਲ ਹੱਡ -ਲਵੀਨ ਕੌਰ ਗਿੱਲ
ਮੁਸਲਿਮ ਆਬਾਦੀ ਦੇ ਵਾਧੇ ਸੰਬੰਧੀ ਗੁੰਮਰਾਹਕੁੰਨ ਪਰਚਾਰ – ਹਰਜਿੰਦਰ ਸਿੰਘ ਗੁਲਪੁਰ
ਮਾਰੇ ਸਨ ਸੂਰਮੇ – ਹਰਜਿੰਦਰ ਸਿੰਘ ਗੁਲਪੁਰ
ਆਵਾਮ ਦੀ ਆਵਾਜ਼ ‘ਬਨੇਗਾ’ (BNEGA) – ਸੁਮੀਤ ਸ਼ੰਮੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?