ਦਿੱਲੀ ਵਿੱਚ ਆਪ ਦੀ ਹੋਈ ਜਿੱਤ ਨੂੰ ਸਧਾਰਨ ਲੋਕ ਤਾਂ ਛੱਡੋ ਕੁੱਝ ਕਹਿੰਦੇ ਕਹਾਉਂਦੇ “ਵਿਦਵਾਨ”ਤੇ ਕੁੱਝ ਅਖੌਤੀ ਕਾਮਰੇਡ ਵੀ ਇੰਝ ਮਹਿਸੂਸ ਕਰ ਰਹੇ ਨੇ, ਜਿਵੇਂ ਕੋਈ ਬਹੁਤ ਹੀ ਵੱਡਾ ਇਨਕਲਾਬ ਆ ਗਿਆ ਹੋਵੇ,ਅਸਲ ਗੱਲ ਕੀ ਹੈ ਕੇਜਰੀਵਾਲ ਕੌਣ ਹੈ। ਜਦੋਂ RSS ਦੇ ਕਾਰਕੁੰਨ ਅੰਨਾ ਹਜ਼ਾਰੇ ਨੇ “ਭ੍ਰਿਸ਼ਟਾਚਾਰ”ਦੇ ਖ਼ਿਲਾਫ਼ ਅੱਜ ਤੋਂ 7ਕੁ ਸਾਲ ਪਹਿਲਾਂ ਅੰਦੋਲਨ ਵਿੱਢਿਆ ਸੀ ਤਾਂ ਉਸ ਦੁਆਲੇ ਕੇਂਦਰਿਤ ਕੁੱਝ ਕੁ ਇਮਾਨਦਾਰ ਤੇ ਕੁੱਝ ਕੁ ਅਣਪਛਾਤੇ ਵਿਅਕਤੀਆਂ ਦਾ ਇੱਕ ਝੁੰਡ ਜੁੜਨਾ ਸ਼ੁਰੂ ਹੋ ਗਿਆ। ਜਦ ਇਸ ਅੰਦੋਲਨ ਨੇ ਦੇਸ਼ ਦੇ ਲੋਕਾਂ ਖ਼ਾਸਕਰ ਦਿੱਲੀ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਤਾਂ ਏਜੰਸੀਆਂ ਦੀ ਸਿੰਗਾਰੀ ਇੱਕ ਜੁੰਡਲੀ ਨੇ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਜਿਹਨਾਂ ਵਿੱਚ ਕੇਜਰੀਵਾਲ ਤੇ ਇਸ ਦੇ ਲੋਕਾਂ ਦੀ ਭਾਰੂ ਬਹੁਗਿਣਤੀ ਸੀ ਅੰਨਾ ਹਜ਼ਾਰੇ ਅੰਦੋਲਨ ਵਿਚੇ ਛੱਡ ਕੇ ਇਹ ਕਹਿ ਕੇ ਆਪਣੇ ਪਿੰਡ ਰਾਧੇਗਣ ਸਿੱਧੀ ਚਲਾ ਗਿਆ ਕਿ ਇਸ ਦੇ ਵਿੱਚ ਹੁਣ ਸਿਆਸੀ ਲੋਕ ਆ ਗਏ ਇਸ ਲਈ ਉਸਨੇ ਹੁਣ ਇਹ “ਵਰਤ ਜਾਂ ਮਰਨ ਵਰਤ”ਛੱਡਿਆ। ਜੋ ਮੀਡੀਆ ਇੱਕ ਮਿੰਟ ਦਾ ਕਰੋੜਾਂ ਰੁਪਈਆ ਲੈਂਦਾ ਹੈ, ਕੇਜਰੀਵਾਲ ਦੇ”ਹੱਗਣ ਮੂਤਣ”ਦੀ ਵੀ ਖ਼ਬਰ ਦੇਣ ਲੱਗ ਪਿਆ, ਉੱਥੋਂ ਹੀ ਸ਼ੁਰੂ ਹੋਇਆ ਏਜੰਸੀਆਂ ਦਾ ਇਹ ਖੇਲ੍ਹ।
ਅੱਜ ਉਸਦੇ ਤੀਜੀ ਵਾਰ ਮੁੱਖ ਮੰਤਰੀ ਬਣਨ ਤੱਕ ਉਸਨੂੰ ਲੈ ਆਇਆ, ਹੁਣ ਸਵਾਲ ਉੱਠਦਾ ਕਿ ਏਜੰਸੀਆਂ ਜਾਂ ਸਟੇਟ ਨੂੰ ਕੀ ਲੋੜ੍ਹ ਪੈ ਗਈ। ਅਸਲ ਵਿੱਚ ਜਦੋਂ ਹਾਕਮ ਜਮਾਤਾਂ ਦੀਆਂ ਸਾਰੀਆਂ ਖ਼ਾਸਕਰ ਸਰਮਾਏਦਾਰ ਪਾਰਟੀਆਂ ਲੋਕਾਂ ਦੇ ਨੱਕੋ ਮੂੰਹੋਂ ਲਹਿ ਜਾਂਦੀਆਂ ਹਨ ਤਾਂ ਉਹ ਅਜਿਹੀ ਹੀ ਖੇਡ ਖੇਡਦੀਆਂ ਹਨ ਕੇਂਦਰ ਪੱਧਰ ‘ਤੇ ਵੀ ਸੂਬਾ ਲੈਵਲ ਤੇ ਵੀ ਉਹਨਾਂ ਨੂੰ ਡਰ ਸਤਾਉਂਦਾ ਰਹਿੰਦੈ ਕਿ ਅੱਕੇ ਲੋਕ ਕਿਤੇ ਸਾਡੀ ਨਾਂ ਮੰਜੀ ਮੂਧੀ ਮਾਰ ਦੇਣ ਮਤਲਬ ਬਗ਼ਾਵਤ ਨਾ ਕਰ ਦੇਣ ਪੰਜਾਬ ਪੱਧਰ ਤੇ ਲੋਕ ਭਲਾਈ ਪਾਰਟੀ, ਪੀ ਪੀ ਪੀ ਅਤੇ ਫੇਰ ਆਪ ਭਾਰਤ ਪੱਧਰ ਤੇ ਬੀ ਐਸ ਪੀ ਤੇ ਹੁਣ ਆਪ ਇਹ ਵੋਟਾਂ ਰਾਹੀਂ ਲੋਕਾਂ ਦੇ ਗੁੱਸੇ ਨੂੰ ਖ਼ਾਰਜ ਕਰਨ ਦਾ ਇੱਕ ਸਟੰਟ ਹੈ। ਉਹਨਾਂ ਨੂੰ ਪਤੈ ਵੋਟਾਂ ਨਾਲ ਕਦੇ ਰਾਜ ਭਾਗ ਨਹੀਂ ਬਦਲਿਆ ਕਰਦੇ ਬੱਸ ਕੁਰਸੀਆਂ ਤੇ ਬੈਠੇ ਚਿਹਰੇ ਬਦਲਦੇ ਹਨ। ਇਸੇ ਕਰਕੇ ਜੋ ਬੰਦਾ ਕਦੇ ਪਿੰਡ ਦੀ ਮੈਂਬਰੀ ਦੀ ਚੋਣ ਜਿੱਤਣ ਦੇ ਕਾਬਲ ਨਹੀਂ ਹੁੰਦਾ। ਉਹ ਵਧਾਇਕ ਜਾਂ ਐਮ ਪੀ ਬਣ ਜਾਂਦਾ ਹੈ ਇਹਨਾਂ ਪਾਰਟੀਆਂ ਚ ਸੱਚੇ ਸੁੱਚੇ ਤੇ ਇਮਾਨਦਾਰ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੁੰਦੀ ਆਪ ਵਿੱਚ ਵੀ ਜਿਵੇਂ ਗਾਂਧੀ,ਯੋਗੇਂਦਰ ਯਾਦਵ,ਪ੍ਰਸ਼ਾਂਤ ਭੂਸ਼ਣ ਤੇ ਹੋਰ ਬਹੁਤ ਨੂੰ ਖੁੱਡੇ ਲਾਇਆ ਗਿਆ।
ਬੀ ਜੇ ਪੀ ਜੇ ਜੇ ਐਨ ਯੂ ਤੇ ਹਮਲਾ ਕਰਦੀ ਹੈ ਤਾਂ ਆਪ ਕੋਈ ਵਿਰੋਧ ਨਹੀਂ ਕਰਦੀ। ਜੇ ਸਾਹੀਨ ਬਾਗ਼ ਤੇ ਜ਼ਬਰ ਢਾਹਿਆ ਜਾਂਦੈ ਤਾਂ ਉਸ ਦੇ ਖ਼ਿਲਾਫ਼ ਪ੍ਰਦਰਸ਼ਨ ਕਿਉਂ ਨਹੀਂ ਕਰਦੀ ਕਿਉਂ ਕਿ ਹਿੰਦੂ ਵੋਟ ਦੇ ਖੁਰ ਜਾਣ ਦਾ ਡਰ ਹੈ।ਹਿੰਦੂ ਸ਼ਾਵਨਵਾਦ ਦੇ ਘਨੇੜ੍ਹੇ ਚੜ੍ਹੇ ਤੋਂ ਇਲਾਵਾ ਮੇਰਾ ਬੇੜ੍ਹਾ ਪਾਰ ਨਹੀਂ ਲੱਗਣਾ ਇਹ ਆਪ ਭਲੀ ਭਾਂਤ ਜਾਣਦੀ ਹੈ।ਜੰਮੂ ਕਸ਼ਮੀਰ ਨੂੰ ਵੱਧ ਅਧਿਕਾਰ ਦਿੰਦੀ ਧਾਰਾ 370 ਅਤੇ 35ਏ ਦੇ ਹੱਕ ਵਿੱਚ ਵੋਟ ਪਾਉਂਦੀ ਹੈ। ਲੋਕਪਾਲ ਬਿੱਲ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੰਦੀ ਹੈ। ਮੁੱਕਦੀ ਗੱਲ ਚੋਣਾਂ ਜਿੱਤਣ ਲਈ ਹਾਕਮ ਜਮਾਤਾਂ ਵਾਲਾ ਹਰ ਉਹ ਪੱਤਾ ਵਰਤਦੀ ਹੈ ਜਿਸ ਨਾਲ ਚੋਣਾਂ ਜਿੱਤੀਆਂ ਜਾ ਸਕਣ,ਇਮਾਨਦਾਰ ਕਿੰਨੀ ਕੁ ਹੈ ਪੰਜਾਬ ਦੇ ਇੰਚਾਰਜ ਲਾਏ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਇਸਦੀ ਉਦਾਹਰਨ ਹਨ। ਜਿਨ੍ਹਾਂ ਤੇ ਇਖਲਾਕੀ ਨਿਘਾਰ ਤੋਂ ਲੈ ਕੇ ਹਰ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਸਨ ਪਰ ਉਹਨਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।ਦਿੱਲੀ ਦੀ ਜਿੱਤ ਨੂੰ ਹਾਕਮ ਜਮਾਤ ਪਾਰਟੀਆਂ ਦੀ ਇੱਕ ਜਿੱਤ ਕਿਹਾ ਜਾ ਸਕਦਾ ਹੈ। ਜਿਸਨੇ ਇਮਾਨਦਾਰੀ ਦਾ ਚੋਲਾ ਪਾ ਕੇ ਕਾਰਪੋਰੇਟਰਾਂ ਤੇ ਪੂੰਜੀਪਤੀਆਂ ਦੀ ਸੇਵਾ ਕਰਨੀ ਹੈ ਉਸ ਚੋਂ ਕੁੱਝ ਬੁਰਕੀ ਲੋਕਾਂ ਦੇ ਮੂੰਹ ਵਿੱਚ ਵੀ ਪਾ ਦੇਣੀ ਹੈ ਤਾਂ ਕਿ ਉਹ ਬੋਲ ਨਾ ਸਕਣ ਤੇ ਭਾਰਤ ਦੀ ਗੰਦੀ ਰਾਜਨੀਤੀ ਦੀ ਰੀਤ ਨੂੰ ਅੱਗੇ ਵਧਾਇਆ ਜਾ ਸਕੇ।ਗੱਲ ਜਿਆਦਾ ਲੰਬੀ ਹੋ ਸਕਦੀ ਹੈ ਇਸ ਲਈ ਸਰਕਾਰ ਵੋਟਾਂ ਨਾਲ ਨਹੀਂ ਚੁਣੀ ਜਾਂਦੀ ਇਹ ਤਾਂ ਸਟੇਟ ਹੁੰਦੀ ਐ ਜੋ ਇਸ ਲੁਟੇਰੇ ਗਿਰੋਹ ਸਰਮਾਏਦਾਰ,ਕਾਰਪੋਰੇਟਰ ਇਸਨੂੰ ਚਲਾਉਂਦੇ ਹਨ ਤੇ ਇਸਦੇ ਚਾਲਕ ਹਨ ।
ਪੁਲਿਸ,ਫੌਜ,ਬਿਊਰੋਕ੍ਰੇਟਸ,ਅਦਾਲਤਾਂ ਤੇ ਉਹਨਾਂ ਦੇ ਬਣਾਏ ਕੜ੍ਹੇ-ਕਾਨੂੰਨ ਜੋ ਕਦੇ ਵੋਟਾਂ ਨਾਲ ਚੁਣੇ ਤੇ ਬਦਲੇ ਨਹੀਂ ਜਾਂਦੇ ਉਹ ਇੱਕ ਕਿਸਮ ਦੀ ਪੱਕੀ ਸਰਕਾਰ ਐ ਸਾਨੂੰ ਕੋਈ ਭੁਲੇਖਾ ਨਹੀਂ ਜਿਸ ਦਿਨ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਗਈ ਉਸ ਦਿਨ ਫੇਰ”ਦੇਖੀ ਕਮਲਿਆ ਕਹਿੰਦਾ ਅੱਗ ਨਾ ਲਾ ਦੇਵੀਂ, ਕਮਲਾ ਕਹਿੰਦਾ ਤੂੰ ਤਾਂ ਯਾਦ ਕਰਾਤਾ”ਉਹ ਗੱਲ ਹੋਊਗੀ।


