By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਜਾਬੀਆਂ ਦਾ ਤਰੱਕੀ-ਪਸੰਦ ਉਰਦੂ ਅਦਬ ਵਿੱਚ ਯੋਗਦਾਨ -ਪ੍ਰੋ. ਨਰਿੰਜਨ ਤਸਨੀਮ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਸਾਹਿਤ ਸਰੋਦ ਤੇ ਸੰਵੇਦਨਾ > ਪੰਜਾਬੀਆਂ ਦਾ ਤਰੱਕੀ-ਪਸੰਦ ਉਰਦੂ ਅਦਬ ਵਿੱਚ ਯੋਗਦਾਨ -ਪ੍ਰੋ. ਨਰਿੰਜਨ ਤਸਨੀਮ
ਸਾਹਿਤ ਸਰੋਦ ਤੇ ਸੰਵੇਦਨਾ

ਪੰਜਾਬੀਆਂ ਦਾ ਤਰੱਕੀ-ਪਸੰਦ ਉਰਦੂ ਅਦਬ ਵਿੱਚ ਯੋਗਦਾਨ -ਪ੍ਰੋ. ਨਰਿੰਜਨ ਤਸਨੀਮ

ckitadmin
Last updated: July 12, 2025 10:19 am
ckitadmin
Published: July 9, 2013
Share
SHARE
ਲਿਖਤ ਨੂੰ ਇੱਥੇ ਸੁਣੋ

ਇਸ ਵਕਤ ਮੇਰੇ ਸਾਹਮਣੇ ਪ੍ਰੋ. ਕਮਰ ਰਈਸ ਦੀ ਪੁਸਤਕ ‘ਤਰੱਕੀ-ਪਸੰਦ ਅਦਬ ਕੇ ਮਿਅਮਾਰ’ ਹੈ ਜਿ ਦੇ ਅਧਿਐਨ ਸਦਕਾ ਮੇਰੇ ਮਨ ਵਿੱਚ ਖ਼ਿਆਲ ਆਇਆ ਹੈ ਕਿ ਪੰਜਾਬੀ ਮੂਲ ਦੇ ਤਰੱਕੀ-ਪਸੰਦ ਲੇਖਕਾਂ ਤੇ ਕਵਆਂ ਦਾ ਇਸ ਲੇਖ ਵਿੱਚ ਜ਼ਿਕਰ ਕੀਤਾ ਜਾਵੇ, ਜਿਨ੍ਹਾਂ ਨੇ ਉਰਦੂ ਜ਼ੁਬਾਨ ਰਾਹੀਂ ਆਪਣੇ ਜਜ਼ਬਾਤ ਦਾ ਪ੍ਰਗਟਾਵਾ ਕੀਤਾ। ਸਭ ਦਾ ਜ਼ਿਕਰ ਹੋਣਾ ਤਾਂ ਸੰਭਵ ਨਹੀਂ, ਲੇਕਿਨ ਬਹੁਤੇ ਜਾਣੇ-ਪਛਾਣੇ ਤਰੱਕੀ-ਪਸੰਦ ਉਰਦੂ ਅਦੀਬ ਜੋ ਇਸ ਖਿੱਤੇ ਨਾਲ਼ ਸਬੰਧ ਰੱਖਦੇ ਹਨ, ਡਾ. ਕਮਰ ਰਈਸ ਦੀ ਇਸ ਪੁਸਤਕ ਦੇ ਹਵਾਲੇ ਨਾਲ਼ ਇਸ ਲੇਖ ਵਿੱਚ ਸ਼ਾਮਲ ਹਨ।

ਸੱਯਦ ਸੱਜਾਦ ਜ਼ਹੀਰ ਲੰਡਨ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਦੌਰਾਨ, ਰੂਸੀ ਅਦਬ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਮਨ ਵਿੱਚ ਇਹ ਖ਼ਿਆਲ ਪੈਦਾ ਹੋਇਆ ਕਿ ਉਰਦੂ ਦੇ ਅਦੀਬਾਂ ਨੂੰ ਵੀ ਤਰੱਕੀ-ਪਸੰਦ ਲੀਹਾਂ ‘ਤੇ ਚੱਲਣ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ।

ਹੋਰਨਾਂ ਤੋਂ ਇਲਾਵਾ ਮੁਲਕ ਰਾਜ ਆਨੰਦ ਵੀ ਉਨ੍ਹਾਂ ਦੇ ਹਮ-ਖ਼ਿਆਲ ਸਨ। ਆਨੰਦ ਹੋਰੀਂ ਅਮ੍ਰਿਤਸਰ ਵਿੱਚ ਪੈਦਾ ਹੋਏ ਅਤੇ ਖ਼ਾਲਸਾ ਕਾਲਜ, ਅਮ੍ਰਿਤਸਰ ਤੋਂ ਐਮ.ਏ. (ਇੰਗਲਿਸ਼) ਦੀ ਡਿਗਰੀ ਲੈ ਕੇ ਲੰਡਨ ਵਿੱਚ ਪੀ.ਐੱਚ.ਡੀ. ਕਰਨ ਲਈ ਚਲੇ ਗਏ। ਉੱਥੇ ਉਹ ਲੰਮਾਂ ਸਮਾਂ ਅੰਗਰੇਜ਼ੀ ਵਿੱਚ ਨਾਵਲਾਂ ਦੀ ਰਚਨਾ ਰਨ ਵਿੱਚ ਲੱਗੇ ਰਹੇ। ਸੱਜਾਦ ਜ਼ਹੀਰ ਨਾਲ਼ ਇਨ੍ਹਾਂ ਦੀ ਗੂੜ੍ਹੀ ਮਿੱਤਰਤਾ ਹੋ ਗਈ ਅਤੇ ਲਖਨਊ ਵਿੱਚ 1936 ਵਿੱਚ ਤਰੱਕੀ-ਪਸੰਦ ਲੇਖਕਾਂ ਦੀ ਜਿਹੜੀ ਕਾਨਫਰੰਸ ਹੋਈ ਉਸ ਵਿੱਚ ਮੁਲਕ ਰਾਜ ਆਨੰਦ ਦਾ ਪੂਰਾ ਸਹਿਯੋਗ ਸੀ। ਬਾਅਦ ਵਿੱਚ ਆਨੰਦ ਹੋਰਾਂ ਦੇ ਦੋ ਨਾਵਲਾਂ, ਜੋ ਅੰਗਰੇਜ਼ੀ ਵਿੱਚ ਰਚੇ ਗਏ, ‘ਅਛੂਤ’ ਅਤੇ ‘ਕੁਲੀ’ ਦਾ ਬਹੁਤ ਜ਼ਿਕਰ ਹੋਇਆ ਅਤੇ ਇਹ ਨਾਵਲ ਕਈ ਭਾਸ਼ਾਵਾਂ ਵਿੱਚ ਉਲਥਾਏ ਗਏ।

ਸਾਹਿਰ ਲੁਧਿਆਣਵੀ (1921-1980) ਦਾ ਜਨਮ ਲੁਧਿਆਣਾ ਵਿੱਚ ਹੋਇਆ ਅਤੇ ਇਨ੍ਹਾਂ ਨੇ ਮਾਲਵਾ ਖ਼ਾਲਸਾ ਹਾਈ ਸਕੂਲ ਵਿੱਚੋਂ ਮੈਟ੍ਰਿਕ ਪਾਸ ਕਰਕੇ ਗੌਰਮਿੰਟ ਕਾਲਜ, ਲੁਧਿਆਣਾ ਵਿੱਚ ਦਾਖ਼ਲਾ ਲੈ ਲਿਆ। ਇਸ ਕਾਲਜ ਵਿੱਚ ਇਹ ਦੋ ਸਾਲ ਹੀ ਪੜ੍ਹ ਸਕੇ ਅਤੇ ਫਿਰ ਇਹ ਦਿਆਲ ਸਿੰਘ ਕਾਲਜ, ਲਾਹੌਰ ਵਿੱਚ ਦਾਖ਼ਲ ਹੋ ਗਏ। ਇੱਥੇ ਆ ਕੇ ਇਹ ਤਰੱਕੀ ਪਸੰਦ ਉਰਦੂ ਲੇਖਕਾਂ ਦੇ ਸੰਪਰਕ ਵਿੱਚ ਆ ਗਏ। ਕੁਝ ਸਮਾਂ ਸੰਘਰਸ਼ ਵਿੱਚ ਬੀਤਿਆ ਅਤੇ ਫਿਰ ਸਾਹਿਤ ਨੇ ਤ੍ਰੈਮਾਸਿਕ ‘ਸਵੇਰਾ’, ਲਾਹੌਰ ਦੇ ਸੰਪਾਦਕ ਵਜੋਂ ਉਰਦੂ ਅਦਬ ਵਿੱਚ ਬੜੀ ਸ਼ਾਨ ਨਾਲ਼ ਪ੍ਰਵੇਸ਼ ਕੀਤਾ। ਕੁਝ ਸਮਾਂ ਇਹ ‘ਪ੍ਰੀਤ ਲੜੀ’ (ਉਰਦੂ ਐਡੀਸ਼ਨ) ਦੀ ਸੰਪਾਦਨਾ ਵੀ ਕਰਦੇ ਰਹੇ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਨੇ ਦਿੱਲੀ ਵਿੱਚ ਮਾਸਕ ‘ਸ਼ਾਹਰਾਹ’ ਦੀ ਸੰਪਾਦਨਾ ਵੀ ਕੀਤੀ। ਸੰਨ 1949 ਵਿੱਚ ਬੰਬਈ ਪਹੁੰਚ ਕੇ ਇਨ੍ਹਾਂ ਨੇ ਫਿਲਮੀ ਗੀਤਾਂ ਦੇ ਵਿਲੱਖਣ ਸਿਰਜਕ ਹੋਣ ਵਜੋਂ ਬਹੁਤ ਨਾਮਣਾ ਖੱਟਿਆ। ਪਹਿਲਾ ਕਾਵਿ ਸੰਗ੍ਰਹਿ ‘ਤਲਖ਼ੀਆਂ’ ਬਹੁਤ ਮਕਬੂਲ ਹੋਇਆਅਤੇ ਬਾਅਦ ਦੀਆਂ ਰਚਨਾਵਾਂ ਜਿਵੇਂ ਕਿ, ‘ਆਓ ਕਿ ਕੋਈ ਖ਼੍ਵਾਬ ਬੁਣੇਂ’, ‘ਗਾਤਾ ਜਾਏ ਬਨਜਾਰਾ’ ਅਤੇ ਪਰਛਾਈਆਂ’ ਤਰੱਕੀ-ਪਸੰਦ ਉਰਦੂ ਅਦਬ ਦਾ ਸਰਮਾਇਆ ਹਨ। ਇਨ੍ਹਾਂ ਨੇ ਸੋਵੀਅਤ ਲੈਂਡ ਐਵਾਰਡ ਵੀ ਪ੍ਰਾਪਤ ਕੀਤਾ। ਇਨ੍ਹਾਂ ਦੀ ਸ਼ਾਇਰੀ ਵਿੱਚ ਰੋਮਾਨ ਅਤੇ ਇਨਕਲਾਬ ਦਾ ਮਿਸ਼ਰਣ ਪ੍ਰਤੱਖ ਹੈ, ਲੈਕਿਨ ਸ਼ੁਰੂ ਵਿੱਚ ਇਹ ਕਲਾਮ ਬਹੁਤ ਮਕਬੂਲ ਹੋਇਆ:

 

ਚੰਦ ਕਲੀਆਂ ਨਿਸ਼ਾਤ ਕੀ ਚੁਨ ਕਰ
ਮੁਦੱਤੋਂ ਮਹਿਵਿ-ਯਾਸ ਰਹਿਤਾ ਹੂੰ
ਤੇਰਾ ਮਿਲਨਾ ਖੁਸ਼ੀ ਕੀ ਬਾਤ ਸਹੀ
ਤੁਝ ਸੇ ਮਿਲ ਕਰ ਉਦਾਸ ਰਹਿਤਾ ਹੂੰ।

 

 

ਰਾਜਿੰਦਰ ਸਿੰਘ ਬੇਦੀ (1915-1984) ਦਾ ਜਨਮ ਜ਼ਿਲ੍ਹਾ ਸਿਆਲਕੋਟ ਵਿੱਚ ਹੋਇਆ, ਲੇਕਿਨ ਇਨ੍ਹਾਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਦੀ ਪ੍ਰਾਪਤੀ ਲਾਹੌਰ ਵਿੱਚ ਹੋਈ। ਡੀ.ਏ.ਵੀ. ਕਾਲਜ, ਲਾਹੌਰ ਤੋਂ 1933 ਵਿੱਚ ਐੱਫ਼.ਏ. ਕਰਨ ਤੋਂ ਬਾਅਦ ਉਸੇ ਸਾਲ ਪੋਸਟ ਆਫਿਸ ਵਿੱਚ ਸਰਵਿਸ ਕਰਨ ਲੱਗ ਗਏ। ਨੌਂ ਸਾਲਾਂ ਬਾਅਦ ਇਸ ਪੋਸਟ ਤੋਂ ਅਸਤੀਫ਼ਾ ਦੇ ਕੇ 1943 ਵਿੱਚ ਰੇਡੀਓ ਸਟੇਸ਼ਨ ਦਿੱਲੀ ਨਾਲ਼ ਸੰਪਰਕ ਕਾਇਮ ਕਰ ਲਿਆ। ਆਖ਼ਿਰਕਾਰ 1949 ਵਿੱਚ ਬੰਬਈ ਆ ਗਏ ਅਤੇ ਫ਼ਿਲਮੀ ਜੀਵਨ ਦਾ ਆਰੰਭ ਕੀਤਾ। ਬੇਦੀ ਸਾਹਿਬ ਸਾਰੀ ਉਮਰ ਤਰੱਕੀ-ਪਸੰਦ ਲਹਿਰ ਨਾਲ਼ ਜੁੜੇ ਰਹੇ ਅਤੇ ਬਤੌਰ ਉਰਦੂ ਅਫ਼ਸਾਨਾ-ਨਿਗਾਰ, ਡਾ. ਕਮਰ ਰਈਸ ਦੇ ਲਫਜ਼ਾਂ ਵਿੱਚ ‘ਪ੍ਰੇਮ ਚੰਦ ਕੇ ਬਾਅਦ ਉਰਦੂ ਅਫ਼ਸਾਨਾ ਕੋ ਜਿਨ ਅਦੀਬੋਂ ਨੇ ਫ਼ਨ ਕੋ ਨਈ ਬੁਲੰਦੀਓਂ ਤੱਕ ਪਹੁੰਚਾਇਆ, ਉਨ ਮੇਂ ਰਾਜਿੰਦਰ ਸਿੰਘ ਬੇਦੀ ਕਾ ਨਾਮ ਇਮਤਿਆਜ਼ੀ (ਵਿਸ਼ੇਸ਼) ਹੈਸੀਅਤ ਰੱਖਤਾ ਹੈ।’ ਇਨ੍ਹਾਂ ਨੇ ਬੇਸ਼ੁਮਾਰ ਕਹਾਣੀਆਂ ਅਤੇ ਨਾਟਕ ਲਿਖੇ, ਲੇਕਿਨ ਇਨ੍ਹਾਂ ਦੇ ਨਾਵਲ ‘ਏਕ ਚਾਦਰ ਮੈਲੀ ਸੀ’ ਦਾ ਉਰਦੂ ਅਦਬ ਵਿੱਚ ਵਿਲੱਖਣ ਸਥਾਨ ਹੈ।

ਬਲਵੰਤ ਸਿੰਘ (1920-1986) ਦਾ ਜਨਮ ਚੱਕ ਬਹਿਲੋਲ (ਗੁਜਰਾਂਵਾਲ਼ਾ) ਵਿੱਚ ਹੋਇਆ ਅਤੇ ਮੁੱਢਲੀ ਵਿੱਦਿਆ ਉੱਥੋਂ ਦੀ ਪ੍ਰਾਪਤ ਕਰਨ ਤੋਂ ਬਾਅਦ, ਇਨ੍ਹਾਂ ਦੀ ਪੜ੍ਹਾਈ ਜਲੰਧਰ, ਦੇਹਰਾਦੂਨ ਅਤੇ ਅਲਾਹਾਬਾਦ ਵਿੱਚ ਹੋਈ। ਅਲਾਹਾਬਾਦ ਯੂਨੀਵਰਸਿਟੀ ਤੋਂ 1942 ਵਿੱਚ ਬੀ.ਏ. ਪਾਸ ਕਰਨ ਤੋਂ ਬਾਅਦ ਕੁਝ ਸਮਾਂ ਬਲਵੰਤ ਸਿੰਘ ਲਾਹੌਰ ਵੀ ਰਹੇ। ਇੱਥੇ ਰਾਜਿੰਦਰ ਸਿੰਘ ਬੇਦੀ ਦੇ ਸੰਪਰਕ ਵਿੱਚ ਆਉਣ ਕਰਕੇ ਇਨ੍ਹਾਂ ਨੇ ਤਰੱਕੀ-ਪਸੰਦ ਲਹਿਰ ਦੇ ਪ੍ਰਭਾਵਾਂ ਨੂੰ ਗ੍ਰਹਿਣ ਕੀਤਾ। ਕੇਂਦਰੀ ਸਰਕਾਰ ਦੇ ਪਬਲੀਕੇਸ਼ਨ ਡਵੀਜ਼ਨ ਵਿੱਚ ਉਰਦੂ ਮਾਸਕ ‘ਆਜਕੱਲ੍ਹ’ ਦੇ ਸਹਾਇਕ ਸੰਪਾਦਕ ਵਜੋਂ 2 ਜੁਲਾਈ, 1948 ਤੋਂ 31 ਜਨਵਰੀ, 1950 ਤੱਕ ਸਰਵਿਸ ਕੀਤੀ। ਇਸ ਤੋਂ ਬਾਅਦ ਵਾਪਸ ਅਲਾਹਾਬਾਦ ਜਾ ਕੇ ਆਪਣੇ ਪਿਤਾ ਜੀ ਦੇ ਹੋਟਲ ਦਾ ਕੰਮ ਸੰਭਾਲ ਲ਼ਿਆ। ਬਲਵੰਤ ਸਿੰਘ ਦੀਆਂ ਕਹਾਣੀਆਂ ਵਿੱਚ ਪੰਜਾਬੀ ਸੱਭਿਆਚਾਰ ਦੀ ਬੜੇ ਵਿਸਥਾਰ ਨਾਲ ਝਲਕ ਮਿਲ਼ਦੀ ਹੈ। ਉਰਦੂ ਵਿੱਚ ਪਹਿਲਾਂ ਕਿਸੇ ਹੋਰ ਕਹਾਣੀਕਾਰ ਨੇ ਪੰਜਾਬ ਦੇ ਪੇਂਡੂ ਵਸਨੀਕਾਂ ਦੇ ਹਾਵ-ਭਾਵ ਐਨੇ ਸੁਹਿਰਦ ਲਹਿਜੇ ਵਿੱਚ ਬਿਆਨ ਨਹੀਂ ਸਨ ਕੀਤੇ। ਕੁਝ ਸਮੇਂ ਬਾਅਦ ਹੋਟਲ ਦਾ ਕਾਰੋਬਾਰ ਬੰਦ ਹੋ ਗਿਆ ਤਾਂ ਇਨ੍ਹਾਂ ਨੇ ਕੁੱਲ-ਵਕਤੀ ਸਾਹਿਤਕਾਰ ਵਜੋਂ ਉਰਦੂ ਅਤੇ ਹਿੰਦੀ ਵਿੱਚ ਕਹਾਣੀਆਂ ਅਤੇ ਨਾਵਲ ਬੜੀ ਰਫ਼ਤਾਰ ਨਾਲ਼ ਲਿਖਣੇ ਸ਼ੁਰੂ ਕਰ ਦਿੱਤੇ। ਨਤੀਜਾ ਇਹ ਹੋਇਆ ਕਿ ਇਨ੍ਹਾਂ ਦੀਆਂ ਲਿਖਤਾਂ ਵਿੱਚ ਪਹਿਲਾਂ ਵਾਲ਼ੀ ਕਲਾਤਮਕ ਛੋਹ ਗ਼ਾਇਬ ਹੋ ਗਈ। ਫੇਰ ਵੀ ਕਿਹਾ ਜਾ ਸਕਦਾ ਹੈ ਕਿ ਬਲਵੰਤ ਸਿੰਘ ਦੀਆਂ ਕਈ ਕਹਾਣੀਆਂ ਤਰੱਕੀ-ਪਸੰਦ ਉਰਦੂ ਦਾ ਵੱਡਮੁੱਲਾ ਸਰਮਾਇਆ ਹਨ।

ਰਤਨ ਸਿੰਘ (ਜਨਮ 15 ਨਵੰਬਰ, 1927) ਪਿੰਡ ਦਾਊਦ, ਤਹਿਸੀਲ ਨਾਰੋਵਾਲ਼ (ਪਾਕਿਸਤਾਨ) ਵਿੱਚ ਪੈਦਾ ਹੋਏ ਅਤੇ ਉੱਥੋਂ ਹੀ ਮਿਡਲ ਦਾ ਇਮਤਿਹਾਨ ਪਾਸ ਕਰਕੇ 1945 ਵਿੱਚ ਡੇਰਾ ਬਾਬਾ ਨਾਨਕ ਤੋਂ ਮੈਟ੍ਰਿਕ ਪਾਸ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਇੰਟਰ ਪਾਸ ਕਰਨ  ਉਪਰੰਤ 1960 ਵਿੱਚ ਲਖਨਊ ਯੂਨੀਵਰਸਿਟੀ ਤੋਂ ਬੀ.ਏ. ਦਾ ਇਮਤਿਹਾਨ ਪਾਸ ਕੀਤਾ।
ਫੇਰ ਲਖਨਊ ਰੇਲਵੇ ਹੈੱਡ ਆਫਿਸ ਵਿੱਚ 1962 ਤੱਕ ਕਲਰਕੀ ਕੀਤੀ। ਛੇਤੀ ਹੀ ਇਹ ਰੇਡੀਓ ਦੇ ਮਹਿਕਮੇ ਨਾਲ਼ ਵਾਬਸਤਾ ਹੋ ਗਏ ਅਤੇ 1985 ਵਿੱਚ ਰੇਡੀਓ ਸਟੇਸ਼ਨ ਸ਼੍ਰੀਨਗਰ (ਕਸ਼ਮੀਰ) ਤੋਂ ਡਾਇਰੈਕਟਰ ਦੀ ਹੈਸੀਅਤ ਵਿੱਚ ਰਿਟਾਇਰ ਹੋ ਗਏ। ਰਤਨ ਸਿੰਘ ਦੋ ਸਾਲ ਤੱਕ ਰੋਜ਼ਾਨਾ, ‘ਆਫ਼ਤਾਬ-ਏ-ਉਰਦੂ’ ਦੇ ਸੰਪਾਦਕ ਰਹੇ। ਇਨ੍ਹਾਂ ਦਾ ਪਹਿਲਾ ਉਰਦੂ ਅਫ਼ਸਾਨਾ ਮਾਸਿਕ ‘ਰਾਹੀ’ ਵਿੱਚ ਜੂਨ 1953 ਵਿੱਚ ਪ੍ਰਕਾਸ਼ਿਤ ਹੋਇਆ। ਬਾਅਦ ਵਿੱਚ ਇਨ੍ਹਾਂ ਦੇ ਕਹਾਣੀ ਸੰਗ੍ਰਹਿ ਜਿਵੇਂ ਕਿ, ‘ਪਹਿਲੀ ਆਵਾਜ਼’, ‘ਪਿੰਜਰੇ ਕਾ ਆਦਮੀ’, ‘ਕਾਠ ਕਾ ਗੋੜਾ’ ਅਤੇ ‘ਪਨਾਹ-ਗਾਹ’ ਸਮੇਂ-ਸਮੇਂ ਸਿਰ ਛਪਦੇ ਰਹੇ। ਇਨ੍ਹਾਂ ਦਾ ਇੱਕ ਨਾਵਲ ‘ਦਰ ਬਦਰੀ’ ਵੀ ਪ੍ਰਕਾਸ਼ਿਤ ਹੋਇਆ। ਉਰਦੂ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਵਿੱਚ ਵੀ ਕਈ ਕਹਾਣੀ-ਸੰਗ੍ਰਹਿ ਪਾਠਕਾਂ ਤੱਕ ਪਹੁੰਚੇ। ਇੱਥੋਂ ਤੱਕ ਕਿ ਰੂਸੀ, ਅੰਗਰੇਜ਼ੀ ਅਤੇ ਯੂਰਪ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਇਨ੍ਹਾਂ ਦੀਆਂ ਕਹਾਣੀਆਂ ਦਾ ਅਨੁਵਾਦ ਹੋ ਚੁੱਕਾ ਹੈ। ਅਜੇ ਵੀ ਇਹ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਲਗਾਤਾਰ ਛਪਦੇ ਰਹਿੰਦੇ ਹਨ। ਇਨ੍ਹਾਂ ਦੇ ਦੋ ਕਾਵਿ-ਸੰਗ੍ਰਹਿ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਮਿੰਨੀ ਕਹਾਣੀਆਂ ਵਿੱਚ ਇਹ ਲੋਕ-ਗੀਤਾਂ ਅਤੇ ਲੋਕ-ਕਥਾਵਾਂ ਨਾਲ਼ ਮਨੁੱਖਾਂ ਨੂੰ ਕੋਈ ਨਾ ਕੋਈ ਨਵਾਂ ਪੈਗ਼ਾਮ ਦਿੰਦੇ ਹਨ। ਇੱਕ ਆਲੋਚਕ ਨੇ ਸੰਖੇਪ ਵਿੱਚ ਇਨ੍ਹਾਂ ਦੀ ਕਹਾਣੀ-ਕਲਾ ਦਾ ਜਾਇਜ਼ਾ ਲਿਆ ਹੈ, ‘ਅਗਰ ਆਰਟ ਗ਼ੈਰ-ਜ਼ਰੂਰੀ ਲਫ਼ਜ਼ੋਂ ਸੇ ਪਰਹੇਜ਼ ਕਾ ਹੁਨਰ ਹੈ ਤੋ ਯੇ ਆਰਟ ਰਤਨ ਸਿੰਘ ਸੇ ਜ਼ਿਆਦਾ ਸ਼ਾਇਦ ਹੀ ਉਰਦੂ ਅਦੀਬੋਂ ਮੇਂ ਕਿਸੀ ਕੋ ਆਤਾ ਹੋ’।

ਦਵਿਦਰ ਸਤਿਆਰਥੀ (1908-2003) ਭਦੌੜ (ਸੰਗਰੂਰ) ਵਿੱਚ ਪੈਦਾ ਹੋਏ। ਮੋਗਾ ਦੇ ਹਾਈ ਸਕੂਲ ਵਿੱਚੋਂ 1925 ਨੂੰ ਹਾਈ ਸਕੂਲ ਦਾ ਇਮਤਿਹਾਨ ਪਾਸ ਕੀਤਾ। ਫਿਰ ਡੀ.ਏ.ਵੀ. ਕਾਲਜ, ਲਾਹੌਰ ਵਿੱਚ ਦਾਖਲਾ ਲੈ ਲਿਆ ਅਤੇ 1927 ਵਿੱਚ ਬੀ.ਏ. ਪਾਸ ਹੋ ਗਏ। ਇਸ ਤੋਂ ਬਾਅਦ ਛੋਟੀਆਂ-ਮੋਟੀਆਂ ਨੌਕਰੀਆਂ ਕਰਦੇ ਰਹੇ, ਮਾਰਚ 1948 ਵਿੱਚ ਪਬਲੀਕੇਸ਼ਨ ਡਵੀਜ਼ਨ ਦੇ ਮਾਸਿਕ ‘ਆਜਕਲ’ (ਹਿੰਦੀ) ਦੇ ਸੰਪਾਦਕ ਨਿਯੁਕਤ ਹੋ ਗਏ। ਉਰਦੂ ਵਿੱਚ ਲਿਖਣ ਦਾ ਕਾਰਜ ਇਨ੍ਹਾਂ ਨੇ 1935 ਵਿੱਚ ਸ਼ੁਰੂ ਕਰ ਦਿੱਤਾ ਸੀ ਅਤੇ ਫਿਰ ਲੋਕ ਗੀਤਾਂ ਦੀ ਤਲਾਸ਼ ਵਿੱਚ ਸਾਰੇ ਮੁਲਕ ਦਾ ਦੌਰਾ ਕਰਦੇ ਰਹੇ। ਇਨ੍ਹਾਂ ਦੀ ਸ਼ਾਦੀ ਸ਼ਾਂਤੀ ਦੇਵੀ ਨਾਲ਼ 1927 ਵਿੱਚ ਹੋ ਗਈ ਸੀ ਪਰ ਸਾਰੀ ਉਮਰ ਇਹ ਉੱਕ ਥਾਂ ‘ਤੇ ਟਿਕ ਕੇ ਨਾ ਬੈਠੇ ਤੇ ਖ਼ਾਨਾ-ਬਦੋਸ਼ਾਂ ਵਾਲ਼ਾ ਜੀਵਨ ਬਤੀਤ ਕਰਦੇ ਰਹੇ। ਉਰਦੂ ਦੇ ਨਾਲ਼-ਨਾਲ਼ ਇਹ ਪੰਜਾਬੀ ਅਤੇ ਹਿੰਦੀ ਵਿੱਚ ਵੀ ਲਿਖਦੇ ਰਹੇ। ਲੰਮਾਂ ਕੱਦ, ਭਰਵੀਂ ਖੁੱਲ੍ਹੀ ਦਾੜੀ ਅਤੇ ਮੋਢੇ ‘ਤੇ ਝੋਲ਼ਾ ਲਟਕਾਈ ਇਹ ਹਰ ਮਹਿਫ਼ਿਲ ਦੀ ਸ਼ਾਨ ਹੁੰਦੇ ਸਨ। ਇਹ ਕਵੀ ਵੀ ਸਨ, ਕਹਾਣੀਕਾਰ ਵੀ ਅਤੇ ਨਾਵਲਕਾਰ ਵੀ। ਸੁਆਦਤ ਹਸਨ ਮੰਟੋ ਅਤੇ ਕ੍ਰਿਸ਼ਨ ਚੰਦਰ ਨਾਲ਼ ਇਨ੍ਹਾਂ ਦੀ ਗੂੜ੍ਹੀ ਮਿੱਤਰਤਾ ਸੀ ਅਤੇ ਇਨ੍ਹਾਂ ਦਾ ਆਪਸ ਵਿੱਚ ਚੰਗਾ ਠੱਠਾ-ਮਜ਼ਾਕ ਵੀ ਚੱਲਦਾ ਸੀ। ਸਤਿਆਰਥੀ ਦੀਆਂ ਲਿਖਤਾਂ ਵਿੱਚ ਹਿੰਦੁਸਤਾਨ ਦੇ ਆਮ ਲੋਕਾਂ ਦੇ ਜੀਵਨ ਦੀ ਸਹੀ ਤਸਵੀਰ ਨਜ਼ਰ ਆਉਂਦੀ ਹੈ। ਤਰੱਕੀ-ਪਸੰਦ ਲਹਿਰ ਨਾਲ਼ ਇਹ ਸ਼ੁਰੂ ਤੋਂ ਹੀ ਜੁੜ ਗਏ ਸਨ ਅਤੇ ਜਲਸਿਆਂ ਵਿੱਚ ਇਹ ਬੜੇ ਸ਼ੌਕ ਨਾਲ਼ ਸ਼ਾਮਿਲ ਹੁੰਦੇ ਸਨ। ਮੰਟੋ ਦੀ ਵਿਅੰਗਾਤਮਕ ਕਹਾਣੀ ‘ਤਰੱਕੀ-ਪਸੰਦ’ ਦੇ ਜਵਾਬ ਵਿੱਚ ਇਨ੍ਹਾਂ ਨੇ ਕਹਾਣੀ ਲਿਖੀ ‘ਨਏ ਦੇਵਤੇ’। ਇਸ ਰਚਨਾ ਦਾ ਉਦੋਂ ਸਾਹਿਤਿਕ ਹਲਕਿਆਂ ਵਿੱਚ ਚੰਗਾ ਚਰਚਾ ਹੋਇਆ ਸੀ।

ਉਪਿੰਦਰ ਨਾਥ ਅਸ਼ਕ (1910-1996) ਦਾ ਜਨਮ (ਸ਼ਾਇਦ) ਜਲੰਧਰ ਵਿੱਚ ਹੋਇਆ (ਪੂਰੇ ਵੇਰਵੇ ਦਾ ਪਤਾ ਨਹੀਂ) ਇਹ ਨਿਮਨ ਮੱਧ-ਵਰਗ ਦੇ ਬ੍ਰਾਹਮਣ ਖ਼ਾਨਦਾਨ ਨਾਲ਼ ਸਬੰਧ ਰੱਖਦੇ ਸਨ। ਇਨ੍ਹਾਂ ਦੇ ਪਿਤਾ ਸਟੇਸ਼ਨ ਮਾਸਟਰ ਸਨ ਅਤੇ ਮਾਤਾ ਧਾਰਮਿਕ ਵਿਚਾਰਾਂ ਅਤੇ ਬੜੇ ਪੁਖ਼ਤਾ ਇਰਾਦੇ ਵਾਲ਼ੀ ਔਰਤ ਸੀ। ਡੀ.ਏ.ਵੀ. ਕਾਲਜ, ਜਲੰਧਰ ਤੋਂ ਇਨ੍ਹਾਂ ਨੇ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਇਨ੍ਹਾਂ ਨੇ ਆਪਣਾ ਸਾਹਿਤਕ ਜੀਵਨ ਉਰਦੂ ਗਜ਼ਲ ਨਾਲ਼ ਸ਼ੁਰੂ ਕੀਤਾ। ਬਾਅਦ ਵਿੱਚ ਇਹ ਕਹਾਣੀਆਂ, ਡਰਾਮੇ ਅਤੇ ਨਾਵਲ ਲਿਖਦੇ ਰਹੇ। ਉਰਦੂ ਵਿੱਚ 1926 ਤੋਂ ਲਿਖਣਾ ਸ਼ੁਰੂ ਕਰਨ ਤੋਂ ਬਾਅਦ ਇਨ੍ਹਾਂ ਨੇ 1936 ਤੋਂ ਬਾਅਦ ਹਿੰਦੀ ਵਿੱਚ ਵੀ ਲਿਖਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਬਹੁਤਾ ਹਿੰਦੀ ਵਿੱਚ ਹੀ ਲਿਖਦੇ ਰਹੇ। ਅਸ਼ਕ ਨੇ 1927 ਵਿੱਚ ਅਫ਼ਸਾਨਾ ‘ਡਾਚੀ’ ਲਿਖਿਆ ਜੋ ਬਹੁਤ ਮਸ਼ਹੂਰ ਹੋਇਆ। 1945-46 ਵਿੱਚ ਇਹ ਫਿਲਮੀ ਦੁਨੀਆਂ ਨਾਲ਼ ਵੀ ਜੁੜੇ ਰਹੇਅਤੇ ਫਿਲਮ ‘ਆਠ ਦਿਨ’ ਦੇ ਨਿਰਮਾਣ ਦੇ ਦੌਰਾਨ ਇਨ੍ਹਾਂ ਦੀ ਮੰਟੋ ਨਾਲ਼ ਖਾਸੀ ਝੜਪ ਹੋ ਗਈ। ਮੰਟੋ ਦੇ ਮਰਨ ਉਪਰੰਤ ਇਨ੍ਹਾਂ ਨੇ 1955 ਵਿੱਚ ਜਿਹੜਾ ਲੇਖ ਲਿਖਿਆ, ਉਸ ਦਾ ਸਿਰਲੇਖ ਸੀ ‘ਮੰਟੋ ਮੇਰਾ ਦੁਸ਼ਮਨ’। ਸ਼ਕ ਹੋਰੀਂ ਤਰੱਕੀ-ਪਸੰਦ ਲਹਿਰ ਨਾਲ਼ ਸਿਦਕ-ਦਿਲੀ ਨਾਲ਼ ਜੁੜੇ ਰਹੇ ਅਤੇ ‘ਇਪਟਾ’ ਦੇ ਵੀ ਬਹੁਤ ਨਜ਼ਦੀਕ ਹੈ। ਇਹ ਅਦਬ ਬਰਾਏ ਅਦਬ ਦੀ ਬਜਾਏ ਅਦਬ ਬਰਾਏ ਸਮਾਜ ਦੇ ਹਾਮੀ ਸਨ।

ਕਸ਼ਮੀਰੀ ਲਾਲ ਜ਼ਾਕਿਰ (1919) ਬੀਗਾ ਬਨਿਆਨ, ਗੁਜਰਾਤ (ਪਾਕਿਸਤਾਨ) ਵਿੱਚ ਪੈਦਾ ਹੋਏ ਅਤੇ ਮੁੱਢਲੀ ਵਿੱਦਿਆ ਪੁੰਛ ਅਤੇ ਸ੍ਰੀਨਗਰ ਦੇ ਸਕੂਲਾਂ ਤੋਂ ਪ੍ਰਾਪਤ ਕੀਤੀ। ਬਾਅਦ ਵਿੱਚ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਬੀ.ਏ. ਕਰਨ ਤੋਂ ਬਾਅਦ ਐਮ.ਏ. (ਇੰਗਲਿਸ਼) ਦੀ ਡਿਗਰੀ ਪ੍ਰਾਪਤ ਕੀਤੀa। ਦੇਸ਼ ਦੀ ਵੰਡ ਦਾ ਇੰਨ੍ਹਾਂ ‘ਤੇ ਬਹੁਤ ਪ੍ਰਭਾਵ ਪਿਆ ਅਤੇ ਇਨ੍ਹਾਂ ਨੇ ਆਪਣੇ ੁੱਖ ਦਾ ਪ੍ਰਗਟਾਵਾ ਕਹਾਣੀਆਂ ਅਤੇ ਨਾਵਲਾਂ ਵਿੱਚ ਕੀਤਾ। ਇਸ ਸਿਲਸਿਲੇ ਵਿੱਚ ਇਨ੍ਹਾਂ ਦਾ ਨਾਵਲ ‘ਕਰਾਂਵਾਲ਼ੀ’ ਪ੍ਰਮੁੱਖ ਰਚਨਾ ਹੈ। ਇਨ੍ਹਾਂ ਦੀਆਂ ਲਿਖ ਵਿੱਚ ਪੰਜਾਬੀਅਤ ੀ ਝਲਕ ਮਿਲ਼ਦੀ ਹੈ। ਇਹ ਆਪਣੀਆਂ ਰਚਨਾਵਾਂ ਵਿੱਚ ਅਜਿਹੀ ਭਾਸ਼ਾ ਦਾ ਪ੍ਰਯੋਗ ਕਰਦੇ ਨ, ਜੋ ਆਮ ਪਾਠਕ ਦੀ ਸਮਝ ਵਿੱਚ ਬਾਖ਼ੂਬੀ ਆ ਜਾਂਦੀ ਹੈ। ਇਹ ਹਰ ਦੌਰ ਵਿੱਚ ਤਰੱਕੀ-ਪਸੰਦ ਲਹਿਰ ਦੇ ਹਾਮੀ ਰਹੇ ਹਨ। ਹੁਣ ਤੱਕ ਇਨ੍ਹਾਂ ਦੀਆਂ ਇੱਕ ਸੌ ਤੋਂ ਵੱਧ ਪੁਸਤਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਅਜੇ ਵੀ ਇਹ ਸਾਹਿਤ ਦੇ ਖੇਤਰ ਵਿੱਚ ਗਤੀਸ਼ੀਲ ਹਨ। ਇਨ੍ਹਾਂ ਦਾ ਨਾਵਲ ‘ਮੇਰਾ ਸ਼ਹਿਰ ਅਧੂਰਾ ਸਾ’ ਉਰਦੂ ਅਦਬ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਬੇਸ਼ੱਕ ਇਹ ਵਧੇਰੇ ਗਲਪ ਨਾਲ਼ ਸਬੰਧਤ ਰਹੇ ਨ, ਪਰ ਸ਼ਾਇਰੀ ਵੀ ਇਨ੍ਹਾਂ ਦੀ ਪ੍ਰਸ਼ੰਸਾਯੋਗ ਪ੍ਰਾਪਤੀ ਹੈ।

ਜਗਨ ਨਾਥ ਆਜ਼ਾਦ (1918-2004) ਦਾ ਜਨਮ ਈਸ਼ਾ ਖੀਲ (ਮੀਆਂਵਲੀ) ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਤਰਲੋਕ ਚੰਦ ਮਹਿਰੂਮ ਉਰਦੂ ਦੇ ਨਾਮਵਰ ਸ਼ਾਇਰ ਸਨ। ਆਜ਼ਾਦ ਨੇ 1933 ਵਿੱਚ ਮੀਆਂਵਲੀ ਤੋਂ ਮੈਟ੍ਰਿਕ ਦਾ ਇਮਤਿਹਾਨ ਾਸ ਕੀਤਾ। ਇਸ ਤੋਂ ਬਾਅਦ 1935 ਵਿੱਚ ਇੰਟਰ ਅਤੇ 1937 ਵਿੱਚ ਬੀ.ਏ. ਕੀਤੀ। ਮਾਸਿਕ ‘ਆਜਕਲ’ (ਉਰਦੂ) ਦੇ ਸਹਾਇਕ ਸੰਪਾਦਕ ਹੋਣ ਦੇ ਇਲਾਵਾ, ਇਹ ਸ਼੍ਰੀਨਗਰ ਵਿੱਚ ਡਾਇਰੈਕਟਰ, ਪਬਲਿਕ ਰਿਲੇਸ਼ਨਜ਼ ਵੀ ਰਹੇ। ਤਰੱਕੀ-ਪਸੰਦ ਲਹਿਰ ਨਾਲ਼ ਜੁੜੇ ਹੋਣ ਕਾਰਨ 1978 ਵਿੱਚ ਇਹ ਜੰਮੂ ਦੇ ਤਰੱਕੀ-ਪਸੰਦ ਲੇਖਾਂ ਦੀ ਸਭਾ ਦੇ ਸਦਰ ਚੁਣੇ ਗਏ। ਇਹ ਇੱਕੋ ਵਕਤ ਸ਼ਾਇਰ, ਆਲੋਚਕ, ਪੱਤਰਕਾਰ ਅਤੇ ਅਨੁਵਾਦਕ ਸਨ। ਇਹ ਡਾ. ਇਕਬਾਲ ਦੀ ਸ਼ਾਇਰੀ ਦੇ ਬੜੇ ਪ੍ਰਸ਼ੰਸਕ ਸਨ ਅਤੇ ‘ਇਕਬਾਲ ਔਰ ਕਸ਼ਮੀਰ’ ਨਾਂ ਦੀ ਇਨ੍ਹਾਂ ਦੀ ਪੁਸਤਕ 1977 ਵਿੱਚ ਪ੍ਰਕਾਸ਼ਿਤ ਹੋਈ।

ਦਵਿੰਦਰ ਇੱਸਰ (1928-2013) ਦਾ ਦਨਮ ਹਸਨ ਅਬਦਾਲ (ਪੰਜਾ ਸਾਹਿਬ) ਕੈਂਬਲਪੁਰ (ਹੁਣ ਅਟਕ) ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਕੈਂਬਲਪੁਰ ਦੇ ਮਸ਼ਹੂਰ ਵਕੀਲ ਸਨ। ਇੱਸਰ ਨੇ ਬੀ.ਏ. ਕੈਂਬਲਪੁਰ (ਪਾਕਿਸਤਾਨ) ਤੋਂ 1947 ਵਿੱਚ ਕੀਤੀ ਅਤੇ ਐੱਮ.ਏ. ਅਲਾਹਾਬਾਦ ਤੋਂ। ਕਾਲਜ ਦੇ ਦਿਨਾਂ ਵਿੱਚ ਹੀ ਤਰੱਕੀ-ਪਸੰਦ ਲਹਿਰ ਨਾਲ਼ ਜੁੜ ਗਏ। ਕਮਿਊਨਿਸਟ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਕਾਰਨ, ਪਹਿਲੀ ਜਨਵਰੀ 1950 ਨੂੰ ਇਬ ਗ੍ਰਿਫ਼ਤਾਰ ਕੀਤੇ ਗਏ ਅਤੇ ਇਨ੍ਹਾਂ ਨੂੰ ਕੁਝ ਸਮਾਂ ਜੇਲ੍ਹ ਵਿੱਚ ਗੁਜ਼ਾਰਨਾ ਪਿਆ। ਸ਼ੁਰੂ ਵਿੱਚ ਇਨ੍ਹਾਂ ਨੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਕੰਮ ਕੀਤਾ, ਕੁਝ ਸਾਲ ਗ਼ੈਰ-ਸਰਕਾਰੀ ਕਾਲਜਾਂ ਵਿੱਚ ਪੜ੍ਹਾਇਆ ਅਤੇ 1959 ਵਿੱਚ ਸਰਕਾਰੀ ਨੌਕਰੀ ਕਰ ਲਈ, ਜਿੱਥੋਂ ਇਹ 31 ਅਗਸਤ, 1986 ਵਿੱਚ ਰਿਟਾਇਰ ੋਏ। ਇਨ੍ਹਾਂ ੀਆਂ ਉਰਦੂ, ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪੰਜਾਹ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋਈਆਂ।

ਮਖਮੂਰ ਜਲੰਧਰੀ (ਗੁਰਬਖਸ਼ ਸਿੰਘ, 1915-1979) ਦਾ ਜਨਮ ਜਲੰਧਰ ਵਿੱਚ ਹੋਇਆ। ਕਾਲਜ ਦੀ ਪੜ੍ਹਾਈ ਵਿੱਚੇ ਹੀ ਛੱਡ ਕੇ ਇਹ ਇੰਜੀਨੀਅਰਿੰਗ ਕਰਨ ਲਈ ਬੰਬਈ ਚਲੇ ਗਏ, ਲੇਕਿਨ ਦੋ ਸਾਲ ਬਾਅ ਉੱਥੋਂ ਵੀ ਨਾਕਾਮ ਵਾਪਸ ਆ ਏ। ਬਾਅਦ ਵਿੱਚ ਮਿਲਟਰੀ ਕੰਟੀਨ ਦੀ ਠੇਕੇਦਾਰੀ ਕੀਤੀ, ਆਟੋ ਸਪੇਅਰ ਪਾਰਟਸ ਦਾ ਬਿਜ਼ਨਸ ਕੀਤਾ ਅਤੇ ਆਖ਼ਰ ਪਿਤਾ ਜੀ ਦੀ ਬੇਕਰੀ ਸ਼ਾਪ ‘ਤੇ ਬੈਠਣ ਲੱਗ ਗਏ। ਉਰਦੂ ਸ਼ਾਇਰੀ ਦਾ ਸ਼ੌਕ ਬਹੁਤ ਹਿਲਾਂ ਤੋਂ ਹੀ ਸੀ, ਇਸ ਲਈ ‘ਦਿਲ ਸ਼ਾਹਜਹਾਨਪੁਰੀ’ ਅਤੇ ‘ਸੀਮਾਬ ਅਕਬਰਾਬਾਦੀ’ ਦੀ ਸ਼ਾਗਿਰਦੀ ਕਰਨ ਉਪਰੰਤ, ਨਾਮਵਰ ਨਜ਼ਮਗ਼ੇ ਸਾਬਿਤ ਹੋਏ। ਰੋਜ਼ਗਾਰ ਲਈ ਇਨ੍ਹਾਂ ਨੇ ਅਨੁਵਾਦਕ ਦਾ ਪੇਸ਼ਾ ਅਖ਼ਤਿਆਰ ਕੀਤਾ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਨੇ ਤਰੱਕੀ-ਪਸੰਦ ਲਹਿਰ ਦੀ ਸਫ਼ਲਤਾ ਲਈ ਪੰਜਾਬ ਵਿੱਚ ਅਹਿਮ ਰੋਲ ਅਦਾ ਕੀਤਾ। ਬਾਅਦ ਵਿੱਚ ਦਿੱਲੀ ਜਾ ਕੇ ਹਿੰਦ ਪਾਕਿਟ ਬੁਕਸ ਲਈ ਪੁਸਤਕਾਂ ਦਾ ਅਨੁਵਾਦ ਰਦੇ ਰਹੇ। (ਰਾਮ ਲਾਲ ਭਾਟੀਆ) ਫਿਕਰ ਤੌਂਸਵੀ (1918-1987) ਦਾ ਜਨਮ ਮੰਗਲੋਥ (ਤੌਂਸਾ) ਡੇਰਾ ਗਾਜ਼ੀ ਖ਼ਾਨ ਵਿੱਚ ਹੋਇਆ। ਇਨ੍ਹਾਂ ਨੇ ਮੈਟ੍ਰਿਕ ਦਾ ਇਮਤਿਹਾਨ ਤੌਂਸਾ ਤੋਂ ਪਾਸ ੀਤਾ ਅਤੇ ਐਮਰਸਨ ਕਾਲਜ, ਮੁਲਤਾਨ ਵਿੱਚ ਦਾਖ਼ਲਾ ਲੈ ਲਿਆ ਪਰ ਪਿਤਾ ਜੀ ਦੀ ਮੌਤ ਦੇ ਕਾਰਨ ਇਹ ਪੜ੍ਹਾਈ ਜਾਰੀ ਨਾ ਰੱਖ ਸਕੇ। ਇਸ ਤੋਂ ਬਾਅਦ ਇਹ ਛੋਟੇ-ਮੋਟੇ ਕੰਮ ਕਰਦੇ ਰਹੇ ਪਰ ਆਖ਼ਰ ਲਾਹੌਰ ਆ ਕੇ ਮਾਸਕ ‘ਅਦਬ-ਏ-ਲਤੀਫ਼’ ਦੇ ਸੰਪਾਦਕ ਅਹਿਮਦ ਨਦੀਮ ਕਾਸਮੀ ਨਾਲ਼ ਇਨ੍ਹਾਂ ਦਾ ਸੰਪਰਕ ਕਾਇਮ ਹੋਇਆ। ਇੰਝ ਇਹ ਉਰਦੂ ਅਦੀਬਾਂ ਦੇ ਹਲਕੇ ਵਿੱਚ ਸ਼ਾਮਿਲ ਹੋ ਗਏ। ਇਨ੍ਹਾਂ ਦਾ ਕਾਵਿ-ਸੰਗ੍ਰਹਿ ‘ਹਯੂਲੇ’ 1947 ਵਿੱਚ ਛਪਿਆ। ਵੰਡ ਤੋਂ ਬਾਅਦ ਇਹ ਜਲੰਧਰ ਆ ਗਏ ਅਤੇ ਮਖ਼ਮੂਰ ਜਲੰਧਰੀ ਤੇ ਤਾਜਵਰ ਾਮਰੀ ਦੇ ਨਾਲ਼ ਮਿਲ਼ ਕੇ ਤਰੱਕੀ-ਪਸੰਦ ਲਹਿਰ ਨੂੰ ਗਤੀਸ਼ੀਲ ਬਣਾਉਣ ਦੇ ਕੰਮ ਵਿੱਚ ਜੁਟ ਗਏ। ਸ਼ਾਇਰੀ ਤੋਂ 1949 ਵਿੱਚ ਕਿਨਾਰਾਕਸ਼ੀ ਕਰ ਲਈ ਅਤੇ ਅਖ਼ਬਾਰਾਂ ਵਾਸਤੇ ਵਿਅੰਗਾਤਮਕ ਲੇਖ ਲਿਖਣ ਲੱਗ ਏ। ਜਲੰਧਰ ਤੋਂ ਦਿੱਲੀ ਇਹ ਇਹ 1954 ਵਿੱਚ ਆ ਗਏ। ਉੱਥੇ ਰੋਜ਼ਾਨਾ ‘ਮਿਲਾਪ’ ਨਵੀਂ ਦਿੱਲੀ ਵਿੱਚ ਇਨ੍ਹਾਂ ਦਾ ਕਾਲਮ ‘ਪਿਆਜ਼ ਕੇ ਛਿਲਕੇ’ ਬਹੁਤ ਮਕਬੂਲ ਹੋਇਆ। ਦੇਸ਼ ਦੀ ਵੰਡ ਦੀ ਤ੍ਰਾਸਦੀ ਪ੍ਰਤੀ ਲਿਖੀ ਹੋਈ ਇਨ੍ਹਾਂ ਦੀ ਪੁਸਤਕ ‘ਛਟਾ ਦਰਿਆ’ ਸ਼ਾਹਕਾਰ ਸਾਬਤ ਹੋਈ। ਇਨ੍ਹਾਂ ਦੀਆਂ ਸਾਹਿਤ ਸੇਵਾਵਾਂ ਨੂੰ ਮੁੱਖ ਰੱਖਦਿਆਂ 1969 ਵਿੱਚ ‘ਸੋਵੀਅਤ ਲੈਂਡ ਨਹਿਰੂ ਐਵਾਰਡ’ ਦਿੱਤਾ ਗਿਆ।

(ਸਾਧੂ ਰਾਮ) ਤਾਜਵਰ ਸਾਮਰੀ (ਮ੍ਰਿਤੂ 1980) ਦਾ ਜਨਮ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਪਹਿਲਾਂ ਪੁਲੀਸ ਦੇ ਇੱਕ ਮਾਮੂਲੀ ਸਿਪਾਹੀ ਸਨ, ਫਿਰ ਨੌਕਰੀ ਛੱਡ ਕੇ ਸੱਤਿਆਗ੍ਰਹਿ ਵਿੱਚ ਸ਼ਾਮਿਲ ਹੋ ਗਏ ਅਤੇ ਕੈਦ ਕੱਟਣੀ ਪਈ। ਇਸ ਲਈ ਤਾਜਵਰ ਸਿਰਫ ਮਿਡਲ ਤੱਕ ਹੀ ਪੜ੍ਹਾਈ ਕਰ ਸਕੇ। ਸਕੂਲ ਵਿੱਚ ਪੜ੍ਹਦੇ ਹੋਏ ਹੀ ਇਨ੍ਹਾਂ ਨੂੰ ਸ਼ਾਇਰੀ ਅਤੇ ਅਦਬ ਨਾਲ਼ ਦਿਲਚਸਪੀ ਪੈਦਾਹੋ ਗਈ। ਵੰਡ ਤੋਂ ਬਾਅਦ ਇਹ ਪਹਿਲ ਜਲੰਧਰ ਰਹੇ, ਫਿ ਦਿੱਲੀ ਚਲੇ ਗਏ। ਤਰੱਕੀ-ਪਸੰਦ ਲਹਿਰ ਦੀ ਬੜੌਤਰੀ ਲਈ ਇਨ੍ਹਾਂ ਨੇ ਇੱਕ ਵਾਲੰਟੀਅਰ ਵਾਂਗ ਕੰਮ ਕੀਤਾ। ਕੁਝ ਸਮਾਂ ਇਹ ਚੀਨੀ ਦੂਤਾਵਾਸ ਵਿੱਚ ਉਰਦੂ ਪੜ੍ਹਾਉਂਦੇ ਰਹੇ। ਜਲੰਧਰ ਵਿੱਚ ਫਿਕਰ ਤੌਂਸਵੀ ਅਤੇ ਮਖਮੂਰ ਜਲੰਧਰੀ ਨਾਲ਼ ਜਿਹੜੀ ਨੇੜਤਾ ਪੈਦਾ ਹੋਈ ਸੀ, ਉਹ ਦਿੱਲੀ ਪਹੁੰਚ ਕੇ ਵੀ ਵਧੀ-ਫੁੱਲੀ ਅਤੇ ਉਰਦੂ ਤਰੱਕੀ-ਪਸੰਦ ਅਦਬ ਲਈ ਲਾਹੇਵੰਦ ਸਿੱਧ ਹੋਈ। ਇਨ੍ਹਾਂ ਦਾ ਕਾਵਿ-ਸੰਗ੍ਰਹਿ ‘ਜਬ ਬੰਧਨ ਟੂਟੇ’ 1952 ਵਿੱਚ ਪ੍ਰਕਾਸ਼ਿਤ ੋਇਆ। ਇਨ੍ਹਾਂ ਨੇ ਨਾਟਕ ਅਤੇ ਲੇਖ ਵੀ ਲਿਖੇ।

ਹੰਸਰਾਜ ਰਹਿਬਰ (1913-1944) ਹਰਧਾਓ ਸੰਗਵਾਂ (ਸਾਬਕਾ ਰਿਆਸਤ ਪਟਿਆਲ਼ਾ) ਜ਼ਿਲ੍ਹਾ ਸੁਨਾਮ ਵਿੱਚ ਪੈਦਾ ਹੋਏ। ਆਰੀਆਹਾਈ ਸਕੂਲ ਲੁਧਿਆਣਾ ਤੋਂ ਮੈਟ੍ਰਿਕ ਕਰਨ ਤੋਂ ਬਾਅਦ ਡੀ.ਏ.ਵੀ. ਕਾਲਜ, ਲਾਹੌਰ ਤੋਂ ਬੀ.ਏ. ਦਾ ਇਮਤਿਹਾਨ ਪਾਸ ਕੀਤਾ। ਦੇਸ਼ ਦੀ ਵੰਡ ਤੋਂ ਬਾਅਦ ਪ੍ਰਾਈਵੇਟ ਤੌਰ ‘ਤੇ ਇਤਿਹਾਸ ਵਿੱਚ ਐੱਮ.ਏ. ਦੀ ਡਿਗਰੀ ਪ੍ਰਾਪਤ ਕੀਤੀ। ਸਕੂਲ ਵਿੱਚ ਪੜ੍ਹਦੇ ਹੋਏ ਇਨ੍ਹਾਂ ਨੂੰ ਉਰਦੂ ਵਿੱਚ ਸ਼ਿਅਰ ਕਹਿਣ ਦਾ ਸ਼ੌਕ ਪੈਦਾ ਹੋਇਆ। ਉਦੋਂ ਇਹ ਅਰਸ਼ ਮਲਸਿਆਨੀ ਦੇ ਸ਼ਾਗਿਰਦ ਬਣ ਗਏ, ਜੋ ਓਨੀਂ ਦਿਨੀਂ ਗੌਰਮਿੰਟ ਇੰਡਸਟਰੀਅਲ ਸਕੂਲ ਵਿੱਚ ਡਰਾਇੰਗ ਟੀਚਰ ਸਨ। ਇਨ੍ਹਾਂ ਦੀ ਪਹਿਲੀ ਗਜ਼ਲ 1938 ਵਿੱਚ ਮੌਲਾਨਾ ਤਾਜਵਰ ਨਜੀਬਾਬਾਦੀ ਦੇ ਰਸਾਲੇ ‘ਸ਼ਾਹਕਾਰ’ ਲਾਹੌਰ ਵਿੱਚ ਛਪੀ ਅਤੇ ਪਹਿਲਾ ਅਫ਼ਸਾਨਾ ‘ਖ਼੍ਵਾਬ ਕੀ ਤਾਬੀਰ’ ਗੁਰਬਖਸ਼ ਸਿੰਘ ਦੇ ਮਾਸਿਕ ‘ਪ੍ਰੀਤ ਲੜੀ’ ਲਾਹੌਰ ਵਿੱਚ ਪ੍ਰਕਾਸ਼ਿਤ ਹੋਇਆ। ਇਹ 1942 ਵਿੱਚ ਹਿੰਦੀ ਰੋਜ਼ਾਨਾ ‘ਮਿਲਾਪ’ ਦੇ ਸੰਪਾਦਕੀ ਮੰਡਲ ਵਿੱਚ ਹੋ ਏ, ਪਰ ਕੁਝ ਮਹੀਨਿਆਂ ਬਾਅਦ ਗ੍ਰਿਫ਼ਤਾਰੀ ਕਾਰਨ ਇਹ ਸਿਲਸਿਲਾ ਟੁੱਟ ਗਿਆ। ਛੇਤੀ ਹੀ ਇਹ ਸਾਹਿਤ ਦੇ ਨਾਲ਼-ਨਾਲ਼ ਸਿਆਸਤ ਵਿੱਚ ਵੀ ਗਹਿਰੀ ਦਿਲਚਸਪੀ ਲੈਣ ਲੱਗ ਪਏ ਅਤੇ ਕਈ ਵਾਰ ਜੇਲ੍ਹ ਗਏ। ਲਾਹੌਰ ਵਿੱਚ ਰਹਿੰਦੇ ਹੋਏ ਇਹ ਚਰੱਕੀ-ਪਸੰਦ ਲਹਿਰ ਨਾਲ਼ ਪੂਰੀ ਤਰ੍ਹਾਂ ਵਾਬਸਤਾ ਹੋ ਗਏ ਸਨ। ਉਨ੍ਹਾਂ ਦੀ ਪੁਸਤਕ ‘ਤਰੱਕੀ-ਪਸੰਦ ਅਦਬ’ ਵਿਸ਼ੇਸ਼ ਸਥਾਨ ਰੱਖਦੀ ਹੈ। ਉਰਦੂ ਵਿੱਚ ਇਨ੍ਹਾਂ  ਨੇ  5 ਨਾਵਲ, 3 ਕਹਾਣੀ-ਸੰਗ੍ਰਹਿ ਅਤੇ 3 ਆਲੋਚਨਾ ਦੀਆਂ ਪੁਸਤਕਾਂ ਛਪੀਆਂ।

ਜੋਗਿੰਦਰ ਪਾਲ (ਜਨਮ 1925) ਸਿਆਲਕੋਟ ਵਿੱਚ ਪੈਦਾ ਹੋਏ। ਇੱਥੇ ਹੀ ਇਨ੍ਹਾਂ ਨੇ ਪੜ੍ਹਾਈ ਕੀਤੀ ਅਤੇ 1945 ਵਿੱਚ ਮੇਰੇ ਕਾਲਜ, ਸਿਆਲਕੋਟ ਤੋਂ ਬੀ.ਏ. ਦਾ ਇਮਤਿਹਾਨ ਪਾਸ ਕੀਤਾ। ਬਾਅਦ ਵਿੱਚ ਪ੍ਰਾਈਵੇਟ ਤੌਰ ‘ਤੇ 1955 ਵਿੱਚ ਐੱਮ.ਏ. (ਇੰਗਲਿਸ਼) ਦੀ ਡਿਗਰੀ ਪ੍ਰਾਪਤ ਕੀਤੀ। ਉਂਝ ਬੀ.ਏ. ਕਰਨ ਤੋਂ ਕੁਝ ਸਾਲਾਂ ਬਾਅਦ 1948 ਵਿੱਚ ਵਿਆਹ ਕਰਵਾ ਕੇ ਇਹ 1949 ਵਿੱਚ ਨੈਰੋਬੀ ਚਲੇ ਗਏ ਸਨ। ਉੱਥੇ ਇਹ ਪਹਿਲਾਂ ਸਕੂਲ ਟੀਚਰ ਬਣੇ ਅਤੇ ਫਿਰ ਐਜੂਕੇਸ਼ਨ ਆਫੀਸਰ। ਲੇਕਿਨ 1963 ਵਿੱਚ ਕੀਨੀਆ ਤੋਂ ਹਿੰਦੁਸਤਾਨ ਵਾਪਸ ਆ ਗਏ। ਬਤੌਰ ਕਹਾਣੀਕਾਰ ਅਤੇ ਨਾਵਲਾਰ ਇਨ੍ਹਾਂ ਨੇ ਬਹੁਤ ਨਾਮਣਾ ਖੱਟਿਆ। ਇਨਸਾਨ ਦੋਸਤੀ ਦਾ ਜਜ਼ਬਾ ਇਨ੍ਹਾਂ ਨੂੰ ਤਰੱਕੀ-ਪਸੰਦ ਅਦਬੀ ਲਹਿਰ ੇ ਬਹੁਤ ਨੇੜੇ ਲੈ ਆਇਆ ਅਤੇ ਇਹ 1995 ਤੋਂ 1999 ਤੱਕ ਕੁੱਲ ਹਿੰਦ ਅੰਜੁਮਨ ਤਰੱਕੀ-ਪਸੰਦ ਮੁਸਨੀਫੀਨ (ਲੇਖਕ) ਦੇ ਸਦਰ ਰਹੇ।

ਰਾਮ ਲਾਲ (ਮ੍ਰਿਤੂ 1996) ਮੀਆਂਵਾਲੀ (ਪਾਕਿਸਤਾਨ) ਵਿੱਚ ਪੈਦਾ ਹੋਏ। ਮੁੱਢਲੀ ਵਿੱਦਿਆ ਸਨਾਤਨ ਧਰਮ ਸਕੂਲ, ਮੀਆਂਵਾਲੀ ਤੋਂ ਪ੍ਰਾਪਤ ਕੀਤੀ ਅਤੇ 1938 ਵਿੱਚ ਮੈਟ੍ਰਿਕ ਦਾ ਇਮਤਿਹਾਨ ਪਾਸ ਕਰ ਲਿਆ। ਉਸੇ ਸਾਲ ਰੇਲਵੇ ਵਿੱਚ ਨੌਕਰੀ ਕਰ ਲਈ ਪਰ ਪੰਜਾਂ ਸਾਲਾਂ ਬਾਅਦ ਅਸਤੀਫ਼ਾ ਦੇ ਦਿੱਤਾ ਅਤੇ ਬਿਜ਼ਨਸ ਕਰਨ ਲੱਗ ਗਏ। 1945 ਵਿੱਚ ਦੁਬਾਰਾ ਰੇਲਵੇ ਦੇ ਮਹਿਕਮੇ ਵਿੱਚ ਆ ਗਏ ਅਤੇ 1981 ਵਿੱਚ ਰਿਟਾਇਰ ਹੋਏ। ਇਨ੍ਹਾਂ ਦੀ ਸਾਹਿਤਿਕ ਪਹਿਚਾਣ ਕਹਾਣੀਕਾਰ ਵਜੋਂ ਹੈ। ਇਨ੍ਹਾਂ ਦੇ ਅਫ਼ਸਾਨੇ ਆਮ ਜ਼ਿੰਦਗੀ ਨਾਲ਼ ਸਬੰਧਤ ਹਨ। ਰਾਮ ਲਾਲ ਉੱਤਰ-ਪ੍ਰਦੇਸ਼ ਉਰਦੂ ਅਕਾਦੀਦੇ ਵਾਇਸ ਚੇਅਰਮੈਨ ਰਹਿਣ ਤੋਂ ਇਲਾਵਾ ਉੱਤਰ-ਪ੍ਰਦੇਸ਼ ਦੀ ਅੰਜੁਮਨ ਤਰੱਕੀ-ਪਸੰਦ ਮੁਸੰਨੀਫੀਨ (ਲੇਖਕ) ਦੇ ਸਦਰ ਵੀ ਰਹੇ। ਇਨ੍ਹਾਂ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਆਈਨੇ’ 1945 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਨੌਵਾਂ ਕਹਾਣੀ ਸੰਗ੍ਰਹਿ ‘ਏਕ ਅਔਰ ਦਿਨ ਕੋ ਪਰਨਾਮ’ 1990 ਵਿੱਚ ਛਪਿਆ।

ਬਲਰਾਜ ਵਰਮਾਂ (ਜਨਮ 1923) ਪੋਸੀ (ਹੁਸ਼ਿਆਰਪੁਰ) ਵਿੱਚ ਪੈਦਾ ਹੋਏ। ਮੁੱਢਲੀ ਵਿੱਦਿਆ ਆਪਣੇ ਪਿੰਡ ਵਿੱਚ ਪ੍ਰਾਪਤ ਕੀਤੀ ਅਤੇ ਫਿਰ ਆਪਣੇ ਨਾਨਕੇ ਰਾਵਲਪਿੰਡੀ ਵਿੱਚ ਚਲੇ ਗਏ, ਜਿੱਥੇ ਇਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਦਾ ਇਮਤਿਹਾਨ ਪਾਸ ਕੀਤਾ। ਇਸ ਤੋਂ ਬਾਅਦ ਦੋ-ਤਿੰਨ ਸਾਲ ਲਾਹੌਰ ਅਤੇ ਬੰਬਈ ਦੀ ਫਿਲਮੀ ਦੁਨੀਆਂ ਵਿੱਚ ਆਪਮੀ ਥਾਂ ਬਣਾਉਣ ਦੀ ਕੋਸ਼ਿਸ਼ ਕਰਨ ਉਪਰੰਤ ਇਹ ਕੇਂਦਰ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵਿੱਚ ਸਰਵਿਸ ਕਰਦੇ ਰਹੇ, 1981 ਵਿੱਚ ਰਿਟਾਇਰ ਹੋ ਗਏ। ਬਲਰਾਜ ਵਰਮਾ ਪੰਜਾਬੀ ਹਨ ਅਤੇ ਉਰਦੂ ਇਨ੍ਹਾਂ ਨੇ ਸਕੂਲ ਜਾਂ ਕਾਲਜ ਵਿੱਚ ਨਹੀਂ ੀ ਪੜ੍ਹੀ ਫੇਰ ਵੀ ਇਨ੍ਹਾਂ ਨੇ ਇਸ ਭਾਸ਼ਾ ਵਿੱਚ ਚੰਗੀ ਮੁਹਾਰਤ ਹਾਸਲ ਕੀਤੀ। ਇਨ੍ਹਾਂ ਨੂੰ ਦਿੱਲੀ ਅਤੇ ਯੂ.ਪੀ. ਦੀਆਂ ਉਰਦੂ ਅਕਾਦਮੀਆਂ ਵੱਲੋਂ ਇਨ੍ਹਾਂ ਦੇ ਕਹਾਣੀ ਸੰਗ੍ਰਹਿਆਂ ਦੀ ਅਹਿਮੀਅਤ ਸਦਕਾ ਕਈ ਐਵਾਰਡ ਮਿਲ਼ੇ। ਇਨ੍ਹਾਂ ਨੇ 1977 ਵਿੱਚ ਉਰਦੂ ਰਸਾਲਾ ‘ਤਨਾਜ਼ਰ’ ਜਾਰੀ ਕੀਤਾ ਜੋ ਬਹੁਤ ਮਕਬੂਲ ਹੋਇਆ। ਸਰਕਾਰੀ ਨੌਕਰੀ ਰਦੇ ਹੋਏ, ਇਹ ਤਰੱਕੀ ਪਸੰਦ ਅਦਬੀ ਲਹਿਰ ਨਾਲ਼ ਜ਼ਿਹਨੀ ਤੌਰ ‘ਤੇ ਜੁੜੇ ਰਹੇ ਅਤੇ ਸੈਮੀਨਾਰਾਂ ਵਿੱਚ ਸ਼ਾਮਿਲ ਹੁੰਦੇ ਰਹੇ। ਇਨ੍ਹਾਂ ਦੇ ਚਾਰ ਕਹਾਣੀ-ਸੰਗ੍ਰਹਿ, ਚਾਰ ਨਾਵਲੈੱਟ, ਚਾਰ ਨਾਟਕੀ ਖ਼ਾਕੇ ਅਤੇ ਨਾਵਲ ‘ਗੌਤਮ’ ਪ੍ਰਕਾਸ਼ਿਤ ਹੋਇਆ।

ਪ੍ਰਕਾਸ਼ ਪੰਡਿਤ (1922-1982) ਦਾ ਜਨਮ ਲਾਇਲਪੁਰ ਵਿੱਚ ਹੋਇਆ। ਇਨ੍ਹਾਂ ਨੇ ਡੀ.ਏ.ਵੀ. ਸਕੂਲ, ਅਮ੍ਰਿਤਸਰ ਤੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ ਅਤੇ ਫਿਰ ਲਾਹੌਰ ਦੇ ਹਲਕਾ-ਏ-ਅਰਬਾਬੇ-ਜ਼ੌਕ ਨਾਲ਼ ਬਤੌਰ ਕਹਾਣੀਕਾਰ ਜੁੜੇ ਰਹੇ। ਦੇਸ਼ ਦੀ ਵੰਡ ਤੋਂ ਬਾਅਦ ਇਹ ਥੋੜਵਾ ਚਿਰ ਅਮ੍ਰਿਤਸਰ ਵਿੱਚ ਟਿਕੇ ਅਤੇ ਫਿਰ ਦਿੱਲੀ ਚਲੇ ਗਏ। ਮਾਸਿਕ ਪੱਤਰ ‘ਸ਼ਾਹਰਾਹ’, ਦਿੱਲੀ ਵਿੱਚ ਸਾਹਿਰ ਲੁਧਿਆਣਵੀ ਨਾਲ਼ ਕੁਝ ਸਮਾਂ ਕੰਮ ਕੀਤਾ ਅਤੇ ਫਿਰ ਉਨ੍ਹਾਂ ਦੇ ਬੰਬਈ ਚਲੇ ਜਾਣ ਤੋਂ ਬਾਅਦ ਇਸ ਪਰਚੇ ਦੇ ਸੰਪਾਦਕ ਨਿਯੁਕਤ ਹੋ ਗਏ। ਪ੍ਰਕਾਸ਼ ਪੰਡਿਤ ਲਾਹੌਰ ਵਿੱਚ ਹੀ ਤਰੱਕੀ-ਪਸੰਦ ਲਹਿਰ ਨਾਲ਼ ਵਾਬਸਤਾ ਹੋ ਗਏ ਸਨ, ਲੇਕਿਨ ਦਿੱਲੀ ਆ ਕੇ ਇਹ ਇਸ ਪ੍ਰਤੀ ਹੋਰ ਵੀ ਸਰਗਰਮ ਹੋ ਗਏ। ਇਨ੍ਹਾਂ ਦੇ ਕਹਾਣੀ-ਸੰਗ੍ਰਹਿ ‘ਮੀਰਾਸ’ ਅਤੇ ‘ਖਿੜਕੀ’ ਦੀ ਮਕਬੂਲੀਅਤ ਤੋਂ ਬਾਅਦ ਇਨ੍ਹਾਂ ਦੀ ਪੁਸਤਕ ‘ਸੁਰਖ਼ ਆਂਚਲ’ ਪ੍ਰਕਾਸ਼ਿਤ ੋਈ। ‘ਹਿੰਦ ਪਾਕਿਟ ਬੁਕਸ’ ਦੇ ਡਾਇਰੈਕਟਰ ਬਣਨ ਤੋਂ ਬਾਅਦ ਇਨ੍ਹਾਂ ਨੇ ਉਰਦੂ ਸ਼ਾਇਰਾਂ ਦੇ ਕਲਾਮ ਨੂੰ ਹਿੰਦੀ ਰੂਪ ਪ੍ਰਦਾਨ ਕੀਤਾ ਜਿਸ ਨਾਲ਼ ਨਵੇਂ ਪਾਠਕਾਂ ਵੱਲੋਂ ਪ੍ਰਸ਼ੰਸਾ ਦੇ ਪਾਤਰ ਬਣੇ।

ਉੱਪਰੋਕਤ ਹਸਤਾਖ਼ਰਾਂ ਤੋਂ ਇਲਾਵਾ ਕੁਝ ਹੋਰ ਉਰਦੂ ਸ਼ਾਇਰ ਅਤੇ ਅਦੀਬ ਹੋਏ ਨ ਜਿਨ੍ਹਾਂ ਨੇ ਤਰੱਕੀ-ਪਸੰਦ ਲਹਿਰ ਦਾ ਗਹਿਰਾ ਅਸਰ ਕਬੂਲ ਕੀਤਾ। ਲੇਕਿਨ ਇਸ ਲਹਿਰ ਨਾਲ਼ ਉਨ੍ਹਾਂ ਦੀ ਪ੍ਰਤੀਬੱਧਤਾ ਕਾਇਮ ਨਾ ਹੋ ਸਕੀ। ਉਂਝ ਉਨ੍ਹਾਂ ਦੀਆਂ ਲਿਖਤਾਂ ਵਿੱਚ ਵਿਚਾਰਾਰਾ ਪ੍ਰਤੀ ਚੰਗਾ ਹੁੰਗਾਰਾ ਮਿਲ਼ਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤਰੱਕੀ-ਪਸੰਦ ਲਹਿਰ ਦਾ ਰਿਵਾਇਤੀ ਨਾਵਲਾਂ ਵਾਂਗ ਆਰੰਭ ਵੀ ਸੀ। ਅੱਧ ਵੀ ਸੀ ਤੇ ਅੰਤ ਵੀ ਸੀ। ਲੇਕਿਨ ਇਸ ਲਹਿਰ ਨੇ ਉਦੋਂ ਸਾਹਿਤਕਾਰਾਂ ਦੇ ਜ਼ਿਹਨਾਂ ਵਿੱਚ ਜਿਹੜਾ ਸ਼ੁਊਰ ਸੋਝੀ ਪੈਦਾ ਕੀਤਾ, ਉਹ ਬਹੁਤ ਮਹੱਤਵ ਰੱਖਦਾ ਹੈ। ਇਸੇ ਲਈ ਇਹ ਵਿਚਾਰਧਾਰਾ ਅਜੇ ਵੀ ਮੁਲਕ ਦੀ ਹਰ ਭਾਸ਼ਾ ਵਿੱਚ ਵਿਦਮਾਨ ਹੈ।

 

ਸੰਪਰਕ: 98725-55091
ਨੂਰਜਹਾਂ (ਕਿਸ਼ਤ ਪਹਿਲੀ)- ਖ਼ਾਲਿਦ ਹਸਨ
ਹਾਇਕੂ : ਮੁੱਢਲੀ ਜਾਣ ਪਛਾਣ ਅਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ -ਹਰਵਿੰਦਰ ਧਾਲੀਵਾਲ
ਨੂਰਜਹਾਂ (ਕਿਸ਼ਤ ਦੂਜੀ) – ਖ਼ਾਲਿਦ ਹਸਨ
ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ -ਚੰਦਰ ਮੋਹਨ
ਗ਼ਰੀਬਾਂ ਨੂੰ ਸੰਤੁਸ਼ਟੀ ਦਾ ਨੁਸਖ਼ਾ -ਲੂ ਸ਼ੁਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਅਮਿਤੋਜ : ਗੁਆਚੀ ਪੁਸ਼ਤ ਦਾ ਪ੍ਰਵਚਨ -ਗੁਰਬਚਨ

ckitadmin
ckitadmin
March 30, 2012
ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ – ਮਿੰਟੂ ਬਰਾੜ
ਬੇਬਾਕ ਤੇ ਫ਼ੱਕਰ ਲੇਖਕ ਸੀ `ਗੁਰਮੇਲ ਸਰਾ` -ਮਿੰਟੂ ਬਰਾੜ
ਦਾਭੋਲਕਰ ਨੂੰ ਧਾਰਮਿਕ ਕੱਟੜਪੰਥੀਆਂ ਕਤਲ ਕੀਤਾ : ਪਰਿਵਾਰ
ਕਿਸੇ ਵੀ ਇੱਕ ਦਿਨ ਦਾ ਅਖ਼ਬਾਰ: ਭਗਵੀ ‘ਸਹਿਣਸ਼ੀਲਤਾ’ ਦਾ ਦਰਪਨ! -ਗੁਰਬਚਨ ਸਿੰਘ ਭੁੱਲਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?