By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਹਾਰਟ ਅਟੈਕ ਤੋਂ ਕਿਵੇਂ ਬਚੀਏ?
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਹਾਰਟ ਅਟੈਕ ਤੋਂ ਕਿਵੇਂ ਬਚੀਏ?
ਹੈਲਥ ਲਾਈਨ

ਹਾਰਟ ਅਟੈਕ ਤੋਂ ਕਿਵੇਂ ਬਚੀਏ?

ckitadmin
Last updated: October 22, 2025 1:13 pm
ckitadmin
Published: July 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਮੁਲਾਕਾਤੀ: ਅਰੁਣਦੀਪ

ਪੰਜਾਬ ‘ਚ ਦਿਲ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਅਨਵਰ ਖਾਨ ਨਾਲ ਖਾਸ ਗੱਲਬਾਤ:

? ਹਾਰਟ ਅਟੈਕ ਤੋਂ ਬਚਣ ਲਈ ਕਲੈਸਟ੍ਰੌਲ ਦਾ ਪੱਧਰ ਕੀ ਹੋਣਾ ਚਾਹੀਦਾ ਹੈ।
– ਕਲੈਸਟ੍ਰੌਲ ਦਾ ਸਧਾਰਣ ਪੱਧਰ 150 ਤੋਂ ਵੱਧ ਨਹੀਂ ਹੋਣਾ ਚਾਹੀਦਾ। ਉਮਰ ਅਤੇ ਬਿਮਾਰੀ ਦੇ ਹਿਸਾਬ ਨਾਲ ਇਹ ਘੱਟ ਵੱਧ ਹੋ ਸਕਦਾ ਹੈ। ਜੇ ਤੁਹਾਡੇ ਲੀਵਰ ‘ਚ ਵਾਧੂ ਕਲੈਸਟ੍ਰੌਲ ਦਾ ਨਿਰਮਾਣ ਹੋ ਰਿਹਾ ਹੋਵੇ ਤਾਂ ਤੁਹਾਨੂੰ ਕਲੈਸਟ੍ਰੌਲ ਨੂੰ ਕਾਬੂ ‘ਚ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ ਅਤੇ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

?ਕੀ ਭੋਜਨ ਬਗੈਰ ਤੇਲ ਤੋਂ ਹੋਣਾ ਚਾਹੀਦਾ ਹੈ।
– ‘ਜ਼ੀਰੋ ਆਇਲ’ ਭੋਜਨ ਵਾਲੀ ਧਾਰਣਾ ਠੀਕ ਨਹੀਂ ਹੈ। ਪੂਰੇ ਭੋਜਨ ‘ਚ ਸੈਚੁਰੇਟਡ ਫੈਟ ਵਾਲਾ ਭੋਜਨ 10 ਪ੍ਰਤੀਸ਼ਤ ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਅਨਸੈਚੁਰੇਟਡ ਭੋਜਨ 20 ਪ੍ਰਤੀਸ਼ਤ ਤੋਂ ਘੱਟ ਹੋਵੇ। ਭੋਜਨ ‘ਚ ਇਸ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਮਸਾਲਿਆਂ ਆਦਿ ਦੀ ਮਨਾਹੀ ਨਹੀਂ ਹੁੰਦੀ ਪਰ ਜਿਨ੍ਹਾਂ ਨੂੰ ਪੇਟ ਨਾਲ ਸੰਬੰਧਤ ਸਮੱਸਿਆਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਇਸ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਜਾਂਦਾ ਹੈ।

?ਹਾਰਟ ਅਟੈਕ ‘ਚ ਤਣਾਅ ਦੀ ਕੀ ਭੂਮਿਕਾ ਹੁੰਦੀ ਹੈ।
– ਹਾਰਟ ਅਟੈਕ ‘ਚ ਤਣਾਅ ਅਹਿਮ ਭੂਮਿਕਾ ਨਿਭਾਉਦਾ ਹੈ। ਇਸ ਨੂੰ ਘਟਾਉਣ ਲਈ ਲਗਾਤਾਰ ਉਪਰਾਲੇ ਕਰਨੇ ਚਾਹੀਦੇ ਹਨ। ਜੇ ਇਸਨੂੰ ਕਾਬੂ ਕਰਨ ‘ਚ ਕਾਮਯਾਬੀ ਹਾਸਲ ਹੁੰਦੀ ਹੈ ਤਾਂ ਇਸ ਨਾਲ ਤੁਹਾਨੂੰ ਦਿਲ ਦੇ ਰੋਗ ਰੋਕਣ ‘ਚ ਮਦਦ ਮਿਲੇਗੀ, ਕਿਉਂਕਿ ਤਣਾਅ ਦਿਲ ਦੀਆਂ ਬਿਮਾਰੀਆਂ ਦੀ ਅਹਿਮ ਵਜ੍ਹਾ ਹੈ। ਇਸ ਨਾਲ ਤੁਹਾਨੂੰ ਬੇਹਤਰ ਜੀਵਨ ਪੱਧਰ ਬਣਾ ਕੇ ਰੱਖਣ ‘ਚ ਵੀ ਮਦਦ ਮਿਲੇਗੀ।

 

? ਬਲੱਡ ਪਰੈਸ਼ਰ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ।  

– ਵਧਿਆ ਹੋਇਆ ਬਲੱਡ ਪਰੈਸ਼ਰ ਵਿਸ਼ੇਸ਼ ਤੌਰ ‘ਤੇ 130/90 ਤੋਂ ਉ¥ਪਰ ਤੁਹਾਡੀ ਬਲੌਕੇਜ ਨੂੰ ਦੁੱਗਣੀ ਰਫਤਾਰ ਨਾਲ ਵਧਾਏਗਾ। ਤਣਾਅ ‘ਚ ਕਮੀ, ਤੰਬਾਕੂਨੋਸ਼ੀ ਤੋਂ ਪਰਹੇਜ਼, ਧਿਆਨ, ਨਮਕ ‘ਚ ਕਮੀ, ਸਬਜ਼ੀਆਂ ਅਤੇ ਰੇਸ਼ੇਦਾਰ ਭੋਜਨ ਨਾਲ ਬਲੱਡ ਪਰੈਸ਼ਰ ਘੱਟ ਕਰਨਾ ਚਾਹੀਦਾ ਹੈ।

?ਕੀ ਵਧਿਆ ਭਾਰ ਹਾਰਟ ਅਟੈਕ ਨੂੰ ਸੱਦਾ ਦਿੰਦਾ ਹੈ।  
– ਮੋਟਾਪਾ ਤੁਹਾਡੇ ਦਿਲ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਟੱਮੀ ਤਾਂ ਹੋਰ ਵੀ ਘਾਤਕ ਹੈ। ਤੁਹਾਡਾ ਬਾਡੀ ਮਾਸ ਇੰਡੈਕਸ (ਬੀਐਮਆਈ) 25 ਤੋਂ ਹੇਠਾਂ ਰਹਿਣਾ ਚਾਹੀਦਾ ਹੈ। ਇਸਦੀ ਗਣਨਾ ਤੁਸੀਂ ਆਪਣੇ ਕਿਲੋਗ੍ਰਾਮ ਵਜ਼ਨ ਨੂੰ ਮੀਟਰ ‘ਚ ਆਪਣੇ ਕੱਦ ਦੇ ਸਕਵੇਅਰ ਦੇ ਨਾਲ ਘਟਾ ਕੇ ਕਰ ਸਕਦੇ ਹੋ। ਮੋਟਾਪੇ ਨੂੰ ਕਾਬੂ ‘ਚ ਕਰਨ ਲਈ ਜੀਵਨ ਸ਼ੈਲੀ ਦਰੁਸਤ ਕਰਨੀ ਬਹੁਤ ਜ਼ਰੂਰੀ ਹੈ। ਸਲਾਦ ਤੇ ਪੌਸ਼ਟਿਕ ਭੋਜਨ ਦੇ ਸੇਵਨ ਨਾਲ ਤੁਸੀਂ ਆਪਣੇ ਵਜ਼ਨ ਨੂੰ ਕਾਬੂ ‘ਚ ਰੱਖ ਸਕਦੇ ਹੋ।

? ਸੈਰ ਅਤੇ ਕਸਰਤ ਕਿੰਨੀ ਕੁ ਮਹੱਤਵਪੂਰਣ ਹੁੰਦੀ ਹੈ।
– 30 ਤੋਂ 40 ਮਿੰਟ ਰੋਜ਼ਾਨਾ ਸੈਰ ਤੁਹਾਡੇ ਦਿਲ ਲਈ ਬਹੁਤ ਹੀ ਲਾਭਕਾਰੀ ਹੈ। ਟਹਿਲਣ ਦੀ ਰਫਤਾਰ ਏਨੀ ਹੋਣੀ ਚਾਹੀਦੀ, ਜਿਸ ਨਾਲ ਸੀਨੇ ‘ਚ ਦਰਦ ਨਹੀਂ ਹੋਵੇ ਅਤੇ ਹੱਫੋ ਵੀ ਨਹੀਂ। ਇਹ ਤੁਹਾਡੇ ਚੰਗੇ ਕਲੈਸਟ੍ਰੌਲ ਯਾਨੀ ਐਚਡੀਐਲ ਕਲੈਸਟ੍ਰੌਲ ਨੂੰ ਵਧਾਉਣ ‘ਚ ਤੁਹਾਡੀ ਮਦਦ ਕਰ ਸਕਦਾ ਹੈ। ਰੋਜ਼ਾਨਾ 15 ਕੁ ਮਿੰਟ ਕਸਰਤ ਵੀ ਬਹੁਤ ਵਧੀਆ ਗੱਲ ਹੈ। ਇਸ ਨਾਲ ਤੁਹਾਡਾ ਤਣਾਅ ਅਤੇ ਬਲੱਡ ਪਰੈਸ਼ਰ ਘੱਟ ਹੁੰਦਾ ਹੈ। ਯੋਗਾ, ਮੈਡੀਟੇਸ਼ਨ, ਐਰੋਬਿਕਸ ਕਸਰਤਾਂ ਤੁਹਾਨੂੰ ਸਰਗਰਮ ਰੱਖਦੀਆਂ ਹਨ ਅਤੇ ਤੁਹਾਡੇ ਦਿਲ ਦੇ ਰੋਗ ਨੂੰ ਕਾਬੂ ਕਰਨ ‘ਚ ਮਦਦਗਾਰ ਸਾਬਿਤ ਹੁੰਦੀਆਂ ਹਨ।

? ਭੋਜਨ ‘ਚ ਰੇਸ਼ੇ ਅਤੇ ਐਂਟੀ ਆਕਸੀਡੈਂਟ ਦੀ ਭੂਮਿਕਾ ਬਾਰੇ ਦੱਸੋ।
– ਭੋਜਨ ‘ਚ ਜ਼ਿਆਦਾ ਸਲਾਦ, ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਕਰੋ। ਇਹ ਤੁਹਾਡੇ ਭੋਜਨ ‘ਚ ਰੇਸ਼ੇ ਅਤੇ ਐਂਟੀ ਆਕਸੀਡੈਂਟ ਦੇ ਸੋਮੇ ਹਨ ਅਤੇ ਐਚਡੀਐਲ ਜਾਂ ਗੁਡ ਕਲੈਸਟ੍ਰੌਲ ਨੂੰ ਵਧਾਉਣ ‘ਚ ਸਹਾਇਕ ਹੁੰਦੇ ਹਨ।

? ਸ਼ੂਗਰ ਤੋਂ ਪੀੜਤ ਮਰੀਜ਼ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣ।
ਬਹੁਗਿਣਤੀ ਸ਼ੂਗਰ ਦੇ ਮਰੀਜ਼ ਦਿਲ ਨਾਲ ਸੰਬੰਧਤ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਮਰੀਜ਼ਾਂ ਨੂੰ ਆਪਣਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਹ ਮਰੀਜ਼ਾਂ ਦਾ ਫਾਸਟਿੰਗ ਬਲੱਡ ਸ਼ੂਗਰ 110ਐਮਜੀ/ਡੀਐਲ ਤੋਂ ਥੱਲੇ ਹੋਣਾ ਚਾਹੀਦਾ ਅਤੇ ਖਾਣੇ ਤੋਂ ਦੋ ਘੰਟੇ ਬਾਅਦ ਉਹ 150ਐਮਜੀ/ਡੀਐਲ ਤੋਂ ਥੱਲੇ ਹੋਣਾ ਚਾਹੀਦਾ। ਮਿੱਠੇ ਭੋਜਨ ਪਦਾਰਥਾਂ ਤੋਂ ਬਚਦੇ ਹੋਏ ਸ਼ੂਗਰ ਨੂੰ ਖਤਰਨਾਕ ਨਾ ਬਣਨ ਦਿਓ। ਇਨ੍ਹਾਂ ਮਰੀਜ਼ਾਂ ਨੂੰ ਆਪਣੇ ਡਾਕਟਰ ਦੇ ਸੰਪਰਕ ‘ਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ।

ਦੁਨੀਆਂ ਦਾ ਹਰ ਚੌਥਾ ਸ਼ੂਗਰ ਪੀੜਤ ਭਾਰਤੀ
ਕਦੇ ਵਿਸਾਖੀ – ਗੁਰਪ੍ਰੀਤ ਸਿੰਘ ਰੰਗੀਲਪੁਰ
ਔਲਾਦ ਪ੍ਰਾਪਤੀ ਦੇ ਰਾਹ ’ਚ ਅੜਿੱਕਾ -ਡਾ. ਲਖਵਿੰਦਰ ਸਿੰਘ
ਲੜਕੀਆਂ ਅਤੇ ਗੋਰੇਪਨ ਦੀਆਂ ਕਰੀਮਾਂ -ਡਾ. ਰਿਤੂ ਦੀਪਤੀ
ਰਾਤ ਦੇ ਖਾਣੇ ਮਗਰੋਂ ਬੁਰਸ਼-ਡਾ. ਸ਼ਿਵ ਕੁਮਾਰ ਸਰੀਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਅਮਰੀਕਾ ਤੇ ਭਾਰਤ ’ਚ ਵਧ ਰਹੀ ਨੇੜਤਾ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਨਹੀਂ -ਡਾ. ਸਵਰਾਜ ਸਿੰਘ

ckitadmin
ckitadmin
November 29, 2014
ਚੋਣ ਨਤੀਜਿਆਂ ਬਾਅਦ ਮੁੜ ਉਭਰੀ ਬੁਨਿਆਦੀ ਚੋਣ ਸੁਧਾਰਾਂ ਦੀ ਭਖਵੀਂ ਲੋੜ -ਸੀਤਾਰਾਮ ਯੇਚੁਰੀ
ਚੋਰੀ ਦੇ ਚੁੰਮਣ –ਨਿਰਮਲ ਦੱਤ
ਝੂਠੇ ਤੁਫ਼ਾਨ ਆਸਰੇ ਲੋਕਾਂ ’ਚ ਪ੍ਰਵਾਨ ਚੜਨ ਦੀਆਂ ਮੋਦੀ ਦੀਆਂ ਚਾਲਾਂ -ਨਿਰਮਲ ਰਾਣੀ
ਪੁਸਤਕ: ਕੰਢੀ ਦੀ ਸੱਭਿਆਚਾਰਕ ਵਿਰਾਸਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?