ਮਸੀਹੇ ਆਏ ਬਹੁਤ ਇੱਥੇ
ਕਰਨ ਗੱਲਾਂ ਸੁਰਗ ਦੀਆਂ
ਬਣਾਉਂਦੇ ਰਹੇ ਅਕਾਸ਼ ਵਿੱਚ
ਸੁਰਗ ਉਹ ।
ਧਰਤੀ ਨੂੰ ਬਣਾਕੇ ਤੁਰਗੇ
ਨਰਕ ਉਹ ।
ਕਾਰਪੋਰੇਟਵਾਦ ਵਿੱਚੋਂ ਨਿਕਲੇ
ਕਿਸਮਤਵਾਦ,
ਜਨਮ ਲਵੇ
ਨਿਰਾਸ਼ਾਵਾਦ ।
ਨਵੇਂ ਯੁੱਗ
ਧਰਤ ਨੂੰ ਬਣਾਉਣਾ
ਸੁਰਗ ਕ੍ਰਿਤੀ ਲੋਕਾਂ
ਹੋਕੇ ਆਸ਼ਾਵਾਦੀ ।
ਫੁੱਲ ਖਿੱੜ੍ਹਨੇ
ਖੁਸ਼ੀਆਂ ਦੇ
ਚਾਵਾਂ ਦੇ ।
ਫਿਰ ਕਹੇਗਾ ਹਰ ਮਨੁੱਖ ਧਰਤ ਦਾ,
– ਮੇਰੀਆਂ ਹੱਡੀਆਂ ਦੀ ਰਾਖ
ਪਾ ਦੇਣੀ ਖੇਤਾਂ ਵਿੱਚ
ਮੈਂ ਬਣਨਾਂ ਹੈ ਕਣਕ
ਭੁੱਖੇ ਢਿੱਡਾਂ ਲਈ
ਮੇਰੇ “ਫੁੱਲਾਂ” ਨਾਲ
ਦਰਿਆ ਨਾ ਦੂਸਿ਼ਤ ਕਰਿਓ …।
ਸੰਪਰਕ: 001-604-825-8053

