ਅੱਧੀ ਰਾਤੀਂ,
ਅੱਜ ਅਸਮਾਨੋਂ ,
ਇੱਕ ਹੋਰ ਸਿਤਾਰਾ ਝੜਿਆ ਵੇ !
ਅੱਜ ਅਸਮਾਨੋਂ ,
ਇੱਕ ਹੋਰ ਸਿਤਾਰਾ ਝੜਿਆ ਵੇ !
ਫਿਰ ਕੋਈ ਸੁਪਨਾ ,
ਕਿਸੇ ਹੋਰ ਅੱਖ ’ਚੋਂ,
ਬਣ ਅੰਗਿਆਰਾ ਬਲਿਆ ਵੇ !
ਬਣ ਅੰਗਿਆਰਾ ਠਰਿਆ ਵੇ !
ਫਿਰ ਕੋਈ ਬੱਚਾ
ਬਿਨਾਂ ਇਲਾਜੋਂ,
ਪਾਲੇ ਦੁੱਖੋਂ ,
ਠੁਰ ਠੁਰ ਕਰਦਾ ,
ਪਿਓ ਦੇ ਮੋਢੇ ,
ਮਾਂ ਦੀ ਗੋਦੀ,
ਢਿੱਡੋਂ ਖਾਲੀ,
ਭੁੱਖਣ ਭਾਣਾਂ,
ਬਾਹਾਂ ਦੇ ਵਿੱਚ , ਮਰਿਆ ਵੇ !
ਮਾਰ ਦੁਹੱਥੜਾ ,
ਲੇਰ ਮਾਰ ਕੇ ,
ਮਾਂ ਜੋ ਪਿੱਟੀ ,
ਧਰਤੀ ਹਿੱਲੀ ,
ਮਿੱਟੀ ਚੀਕੀ ,
ਜਾਵੇ ਦੁੱਖ ਨਾ ਜਰਿਆ ਵੇ !
ਪਿਓ ਨੇ,
ਜਦ ਇੱਕ,
ਭੁੱਬ ਜੋ ਮਾਰੀ,
ਬੱਦਲ ਗੱਜੇ,
ਬਿਜਲੀ ਚਮਕੀ,
ਸਾਰੀ ਗ਼ੁਰਬਤ, ਜਾਗ ਖਲੋਈ ,
ਅੰਬਰ ਭਾਉ ਵਿੱਚ , ਡਰਿਆ ਵੇ !ਨੰਗੇ ਪੈਰੀਂ ,
ਜਟੀ ਜਟੂਰੀਂ
ਖੁੱਲ੍ਹੇ ਵਾਲੀਂ,
ਪਾਟੇ ਝੱਗੇ ,
ਪੱਲੂ ਸਿਰ ’ਤੇ ,
ਟਾਕੀਆਂ ਲੱਗੇ ,
ਸੁੱਕੀਆਂ ਬਾਹਵਾਂ ,
ਭਿੜਦੀਆਂ ਲੱਤਾਂ ,
ਟੁਰਦੇ ਪਿੰਜਰ ,
ਜਿਉਂਦੀਆਂ ਲਾਸ਼ਾਂ ,
ਬੰਨ੍ਹ ਕਤਾਰਾਂ ,
ਲੈ ਮਕਾਣਾਂ ,
ਸੁਪਨੇ ਆਏ ,
ਝੁਰਮਟ ਵਿਹੜਾ ਭਰਿਆ ਵੇ !ਮਾਂ ਤੱਤੜੀ ਨੇ ,ਫੂੜ੍ਹੀ ਪਾਈ !
ਫਿਰ ਉਸ ਇੱਕ, ਅਲਾਹੁਣੀ ਗਾਈ !ਮਾਰੋ ਵੇ, ਨਾਂ ਮਾਰੋ ਲੋਕੋ !
ਸੁਪਨਿਆਂ ਨੂੰ ਨਾਂ ਮਾਰੋ ਲੋਕੋ !ਨਾਂ ਅੱਖਾਂ ਨੂੰ ਚੋਬ੍ਹੋ ਲੋਕੋ !
ਨਾਂ ਕੁੱਖਾਂ ਨੂੰ ਡੋਬੋ ਲੋਕੋ !ਨਾ ਸੁਪਨਾ
ਕੋਈ ਦੁਧੋਂ ਵਿਲਕੇ ,ਨਾ ਕੋਈ ਸੁਪਨਾ ,
ਭੁੱਖਾ ਸੌਂਵੇ ,
ਨਾ ਕੋਈ ਸੁਪਨਾ,
ਠੁਰ ਠੁਰ ਜਾਏ ,ਨਾ ਕੋਈ ਸੁਪਨਾ,
ਬਿਨਾਂ ਇਲਾਜੋਂ,
ਹੱਥਾਂ ਦੇ ਵਿੱਚ ਕਿਰ ਕਿਰ ਜਾਏ !ਮਾਰੋ ਵੇ, ਨਾ ਮਾਰੋ ਲੋਕੋ !
ਸੁਪਨਿਆਂ ਨੂੰ ਨਾ ਮਾਰੋ ਲੋਕੋ !ਇਹ ਜੀਵਨ ਦੇ , ਬਾਲ ਹੁੰਦੇ ਨੇ !
ਜੀਵਨ ਦਾ ਇਹ , ਚਾਅ ਹੁੰਦੇ ਨੇ !
ਇਹ ਜੀਵਨ ਦਾ, ਰਾਹ ਹੁੰਦੇ ਨੇ !ਮਾਂ ਤੱਤੜੀ ਨੇ ,ਫੂੜ੍ਹੀ ਪਾਈ !
ਫਿਰ ਉਸ ਇੱਕ, ਅਲਾਹੁਣੀ ਗਾਈ !ਫਿਰ ਕੋਈ ਸੁਪਨਾ ,
ਕਿਸੇ ਹੋਰ ਅੱਖ ’ਚੋਂ’,
ਬਣ ਅੰਗਿਆਰਾ ਠਰਿਆ ਵੇ !ਅੱਧੀ ਰਾਤੀਂ,

ਈ-ਮੇਲ: lall.jasmer@gmail.com