By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਾਇਨਸ ਦੇ ਵਾਰ ਕਰੋ ਬੇਕਾਰ -ਡਾ. ਸੰਜੀਵ ਸ਼ਰਮਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਸਾਇਨਸ ਦੇ ਵਾਰ ਕਰੋ ਬੇਕਾਰ -ਡਾ. ਸੰਜੀਵ ਸ਼ਰਮਾ
ਹੈਲਥ ਲਾਈਨ

ਸਾਇਨਸ ਦੇ ਵਾਰ ਕਰੋ ਬੇਕਾਰ -ਡਾ. ਸੰਜੀਵ ਸ਼ਰਮਾ

ckitadmin
Last updated: October 22, 2025 1:03 pm
ckitadmin
Published: November 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਦੇਸ਼ ’ਚ ਸਾਇਨਸ ਦੀ ਸਮੱਸਿਆ ਨਾਲ ਗ੍ਰਸਤ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜੇ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਨਾਲ ਕੰਨਾਂ ਅਤੇ ਚੈਸਟ ਨਾਲ ਸਬੰਧਤ ਤਕਲੀਫਾਂ ਵੀ ਹੋਣ ਲੱਗ ਪੈਂਦੀਆਂ ਹਨ। ਸਾਡੇ ਦੇਸ਼ ’ਚ ਇਸ ਦਾ ਹਰ ਤਰਾਂ ਨਾਲ ਇਲਾਜ ਸੰਭਵ ਹੈ। ਰਾਹਤ ਭਰੀ ਗੱਲ ਤਾਂ ਇਹ ਹੈ ਕਿ ਫੰਕਸ਼ਨਲ ਇੰਡੋਸਕੋਪਿਕ ਸਾਇਨਸ ਸਰਜਰੀ ਦੇ ਪ੍ਰਚਲਨ ’ਚ ਆਉਣ ਨਾਲ ਇਸ ਸਿਹਤ ਸਬੰਧੀ ਸਮੱਸਿਆ ਨਾਲ ਗ੍ਰਸਤ ਰੋਗੀਆਂ ਦਾ ਇਲਾਜ ਹੁਣ ਕਿਤੇ ਜ਼ਿਆਦਾ ਬਿਹਤਰ ਤਰੀਕੇ ਨਾਲ ਹੋਣ ਲੱਗਾ ਹੈ।

ਕੀ ਹੁੰਦਾ ਹੈ ਸਾਇਨਸ

ਚਿਹਰੇ ਦੀਆਂ ਹੱਡੀਆਂ ’ਚ ਜਿਹੜੇ ਖਾਲੀ ਸਥਾਨ (ਕੈਵਿਟੀ) ਹੁੰਦੇ ਹਨ, ਉਸ ਨੂੰ ਸਾਇਨਸ ਕਹਿੰਦੇ ਹਨ। ਇਹ ਸਾਰੇ ਨੱਕ ’ਚ ਖੁੱਲਦੇ ਹਨ। ਸਾਇਨਸ ’ਚ ਹੋਣ ਵਾਲੀ ਇਨਫੈਕਸ਼ਨ ਨੂੰ ਮੈਡੀਕਲ ਭਾਸ਼ਾ ’ਚ ਸਾਇਨੂਸਾਈਟਿਸ ਕਹਿੰਦੇ ਹਨ। ਪਰ ਆਮ ਲੋਕਾਂ ਦੀ ਭਾਸ਼ਾ ’ਚ ਇਸ ਇਨਫੈਕਸ਼ਨ ਨੂੰ ਸਾਇਨਸ ਦੀ ਤਕਲੀਫ ਹੀ ਕਹਿੰਦੇ ਹਨ। ਸਾਇਨਸ ਦਾ ਆਮ ਕੰਮ ਵਿਅਕਤੀ ਦੀ ਆਵਾਜ਼ ਨੂੰ ਇਕ ਚੰਗਾ ਸਰੂਪ ਪ੍ਰਦਾਨ ਕਰਨਾ ਹੈ। ਸਾਇਨਸ ਤੋਂ ਦ੍ਰਵ ਨਿਕਲਦੇ ਹਨ, ਉਸ ਨਾਲ ਨੱਕ ਨਮ ਰਹਿੰਦਾ ਹੈ। ਇਸ ਸਥਿਤੀ ’ਚ ਨੱਕ ਤੋਂ ਫੇਫੜਿਆਂ ’ਚ ਜਾਣ ਵਾਲੀ ਹਵਾ ਵੀ ਨਮ ਰਹਿੰਦੀ ਹੈ।

ਲੱਛਣ
* ਨੱਕ ਬੰਦ ਰਹਿਣ ਦੀ ਸ਼ਿਕਾਇਤ ਰਹਿੰਦੀ ਹੈ। ਨੱਕ ’ਚ ਖਾਜ ਜਾਂ ਦਰਦ ਹੁੰਦੀ ਹੈ।
* ਸਾਹ ਲੈਣ ’ਚ ਤਕਲੀਫ ਹੁੰਦੀ ਹੈ।
* ਗਲੇ ’ਚ ਲਗਾਤਾਰ ਰੇਸ਼ਾ ਦਾ ਡਿੱਗਣਾ।
* ਸੁੰਘਣ ਦੀ ਸਮਰੱਥਾ ਘੱਟ ਰਹੀ ਹੈ, ਤਾਂ ਮੰਨੋ ਕਿ ਸਾਇਨਸ ਦਾ ਪ੍ਰਕੋਪ ਹੈ।
* ਸਰਦੀ ਜਾਂ ਅਲਰਜੀ ਦੀ ਸ਼ਿਕਾਇਤ ਹੋਣਾ।

 

 

ਜਾਂਚ

ਸਭ ਤੋਂ ਪਹਿਲਾਂ ਤਾਂ ਜਨਰਲ ਚੈਕਅਪ ਰਾਹੀਂ ਇਸ ਸਮੱਸਿਆ ਦਾ ਪਤਾ ਲਾਇਆ ਜਾਂਦਾ ਹੈ। ਉਸ ਤੋਂ ਬਾਅਦ ਇਸ ਨੂੰ ਪੁਖਤਾ ਕਰਨ ਲਈ ਐਕਸ-ਰੇ ਕੀਤਾ ਜਾਂਦਾ ਹੈ, ਜਿਸ ਤੋਂ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇੰਡੋਸਕੋਪੀ ਅਤੇ ਸੀਟੀ ਸਕੈਨ ਵੀ ਇਕ ਮਾਧਿਅਮ ਹਨ ਜਿਨਾਂ ਰਾਹੀਂ ਇਸ ਸਮੱਸਿਆ ਦਾ ਪਤਾ ਲੱਗਦਾ ਹੈ। ਕਈ ਵਾਰ ਸਾਇਨਸ ਬੰਦ ਹੋਣ ਕਾਰਨ ਰਸੌਲੀਆਂ ਬਣਨ ਲੱਗਦੀਆਂ ਹਨ ਅਤੇ ਅਲਰਜੀ ਵਰਗੀ ਸਮੱਸਿਆ ਹੋ ਜਾਂਦੀ ਹੈ। ਸ਼ੁਰੂ ’ਚ ਦਵਾਈਆਂ ਨਾਲ ਇਸ ਰੋਗ ਨੂੰ ਠੀਕ ਕੀਤਾ ਜਾਂਦਾ ਹੈ, ਪਰ ਰੋਗੀ ਨੂੰ ਰਾਹਤ ਨਾ ਮਿਲਣ ’ਤੇ ਸਰਜਰੀ ਦੇ ਸਿਵਾਏ ਕੋਈ ਬਦਲ ਨਹੀਂ ਰਹਿੰਦਾ।

ਇੰਡੋਸਕੋਪਿਕ ਸਾਇਨਸ ਸਰਜਰੀ

ਸਾਇਨਸ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਣ ’ਚ ਫੰਕਸ਼ਨਲ ਇੰਡੋਸਕੋਪਿਕ ਸਰਜਰੀ ਬੇਹੱਦ ਕਾਰਗਰ ਮੰਨੀ ਜਾਂਦੀ ਹੈ। ਇਸ ਤਕਨੀਕ ਦਾ ਭਾਰਤ ’ਚ ਉਪਲਬਧ ਹੋਣਾ ਸਾਇਨਸ ਦੇ ਵਿਕਾਰਾਂ ਤੋਂ ਪੀੜਤ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਇਸ ਸਰਜਰੀ ’ਚ ਇਕ ਤੋਂ ਦੋ ਘੰਟੇ ਦਾ ਸਮਾਂ ਲੱਗਦਾ ਹੈ। ਸਰਜਰੀ ਤੋਂ ਬਾਅਦ ਦੋ ਦਿਨ ਤੱਕ ਹਸਪਤਾਲ ’ਚ ਹੀ ਰਹਿਣਾ ਪੈਂਦਾ ਹੈ। ਇਸ ਰੋਗ ਦੇ ਖਤਮ ਹੋਣ ’ਚ ਚਾਰ ਤੋਂ ਛੇ ਹਫਤੇ ਲੱਗ ਸਕਦੇ ਹਨ।

ਔਲਾਦ ਪ੍ਰਾਪਤੀ ਦੇ ਰਾਹ ’ਚ ਅੜਿੱਕਾ -ਡਾ. ਲਖਵਿੰਦਰ ਸਿੰਘ
ਥੈਲਾਸੀਮੀਆ: ਜਾਗਰੂਕਤਾ ਹੀ ਬਚਾਅ ਹੈ –ਹਰਜੀਤ ਸਿੰਘ
ਕੰਜਕਟੀਵਾਈਟਿਸ ਤੋਂ ਰਹੋ ਸਾਵਧਾਨ -ਡਾ. ਨਵਨੀਤ ਗਰਗ
ਲੜਕੀਆਂ ਅਤੇ ਗੋਰੇਪਨ ਦੀਆਂ ਕਰੀਮਾਂ -ਡਾ. ਰਿਤੂ ਦੀਪਤੀ
ਲਾਇਲਾਜ ਨਹੀਂ ਮਿਰਗੀ -ਡਾ. ਸੁਮੇਸ਼ ਹਾਂਡਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਖ਼ਬਰਸਾਰ

ਖੁਦਕੁਸ਼ੀ ਪੱਟੀਆਂ: ਜਿੱਥੇ ਬਲ਼ਦੇ ਖੇਤ ਚਿਖ਼ਾ ਬਣਦੇ ਹਨ – ਪਾਵੇਲ

ckitadmin
ckitadmin
May 7, 2015
ਅਮਰਜੀਤ ਟਾਂਡਾ ਦੀਆਂ ਦੋ ਰਚਨਾਵਾਂ
ਸੱਚਾ ਨਾਸਤਿਕ -ਬਿੰਦਰ ਜਾਨ-ਏ-ਸਾਹਿਤ
ਉੱਚ ਵਿੱਦਿਆ ਦੀਆਂ ਚੁਣੌਤੀਆਂ ਅਤੇ ਸੁਝਾਅ – ਸੁਮੀਤ ਸ਼ੰਮੀ
ਸੰਘ ਦੀਆਂ ਵੱਧ ਰਹੀਆਂ ਸਰਗਰਮੀਆਂ ਕਾਰਨ ਪੰਜਾਬ ’ਚ ਭਾਰੀ ਸਿਆਸੀ ਹਲਚਲ -ਰਾਜਨ ਮਾਨ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?