ਰਲਕੇ ਰਹੀਏ ਵੈਰ ਕਿਸੇ ਨਾਲ ਪਾਈਏ ਨਾ
ਭਗਤ ਸਿੰਘ ਦੀ ਕੁਰਬਾਨੀ ਕਦੀ ਭੁਲਾਈਏ ਨਾ।
ਜੀਵਨ ਦੇ ਵਿਚ ਕੀਤੀਆਂ ਅਜ਼ਬ ਕਮਾਈਆਂ ਨੇ
ਦੇਸ਼ ਦੇ ਉੱਤੋ ਜਿੰਦੜੀਆਂ ਘੋਲ ਘੁੰਮਾਈਆ ਨੇ
ਦੇਸ਼ ਦੀ ਖਾਤਰ ਕੰਮ ਤੋਂ ਜੀ ਚੁਰਾਈਏ ਨਾ
ਜਾਤ ਪਾਤ ਦੇ ਫਰਕ ਨੂੰ ਉਹਨਾਂ ਮਿਟਾਇਆ ਸੀ
ਸੁੱਤੀ ਹੋਈ ਕੌਮ ਦਾ ਜੋਸ਼ ਜਗਾਇਆ ਸੀ
ਦੇਸ਼ ਵਾਸੀਓ ਮਜ਼੍ਹਬਾਂ ਦੇ ਝਗੜੇ ਪਾਈਏ ਨਾ
ਅੰਨਪੜ੍ਹਤਾ ਅਤੇ ਗਰੀਬੀ ਜੜ੍ਹੋਂ ਮੁਕਾ ਦੇਈਏ
ਜੀਵਨ ਦੇ ਰੰਗ ਸਭ ਨੂੰ ਅਸਾਂ ਦਿਖਾ ਦੇਈਏ
ਨਸ਼ਿਆਂ ਦੀ ਇਹ ਭੈੋੜੀ ਵਾਦੀ ਲਾਈਏ ਨਾ
ਲੋਕਰਾਜ ਦੀ ਸ਼ਕਤੀ ਵਾਲਾ ਜਾਦੂ ਅਸੀਂ ਦਿਖਾਵਾਂਗੇ
ਲੋਕਾਂ ਦੇ ਜੋ ਦਰਦੀ ਆਗੂ ਅਸੀਂ ਲਿਆਵਾਂਗੇ
ਹੁਣ ਜਾਬਰਾਂ ਹੱਥੋਂ ਆਪਣੇ ਪੱਤ ਲੁਟਾਈਏ ਨਾ
ਭਗਤ ਸਿੰਘ ਦੀ ਸੋਚ ਦੇ ਪਹਿਰੇਦਾਰ ਬਣਾਂਗੇ
ਦੇਸ਼ ਦੇ ਲੋਟੂਆਂ ਅੱਗੇ ਬਣਕੇ ਢਾਲ ਤਣਾਂਗੇ
ਬਣਕੇ ‘ਮਾਨ’ ਦੇ ਮਿੱਤਰ ਵੈਰੀ ਕਦੀ ਕਹਾਈਏ ਨਾ
ਸੰਪਰਕ: +91 98150 18947

