ਕਰੇ ਕੋਈ ਵਿਸਵਾਸ਼ ਤੇਰੇ ’ਤੇ
ਟੁੱਟਣ ਨਾ ਦੇਵੀਂ
ਸੱਚ ਦਾ ਗਲਾ ਤੂੰ ਅੱਖੀਆਂ ਸਾਵੇਂ
ਘੁੱਟਣ ਨਾ ਦੇਵੀਂ
ਔਰਤ ਲੁੱਟ ਦੀ ਆਈ ਅੱਜ ਤੱਕ
ਲੁੱਟਣ ਨਾ ਦੇਵੀਂ
ਧਰਮ ਪੋਆੜੇ ਅੱਗ ਜਵਾਲਾ
ਫੁੱਟਣ ਨਾ ਦੇਵੀਂ
ਜਾਤ ਪਾਤ ਦਾ ਚਿੱਕੜ ਕਿਸੇ ’ਤੇ
ਸੁੱਟਣ ਨਾ ਦੇਵੀਂ
ਰੁੱਖ ਕੁਦਰਤ ਦੇ ਰਾਖੇ ਬੰਦਿਆ
ਪੁੱਟਣ ਨਾ ਦੇਵੀਂ
ਸੱਚ ਦੇ ਰਾਹੀ ਮੌਤ ਦੇ ਤਖ਼ਤ ’ਤੇ
ਝੁੱਟਣ ਨਾ ਦੇਵੀਂ
ਧਰਤੀ ਉਤੋਂ ਬੀਜ ਪਿਆਰ ਦਾ
ਮੁਕਣ ਨਾ ਦੇਵੀਂ
ਮਜ਼ਲੁਮਾਂ ਤੇ ਅੱਤ ਜ਼ੁਲਮ ਦੀ
ਚੁੱਕਣ ਨਾ ਦੇਵੀਂ
ਬਾਗ਼ ਮੁਹੱਬਤਾਂ ਵਾਲੇ ਬਿੰਦਰਾ
ਸੁੱਕਣ ਨਾ ਦੇਵੀਂ
ਸੰਪਰਕ: 0035 1120 1012

