ਮੁੰਡਿਆਂ ਦੇ ਨਾਲ ਲੋਹੜੀ ਧੀਆਂ ਦੀ ਵੀ ਪਾਈਏ
ਆਓ ਸਾਰੇ ਲੋਹੜੀ ਦੀਆਂ ਖੁਸ਼ੀਆਂ ਮਨਾਈਏ।
ਆਓ ਸਾਰੇ ਲੋਹੜੀ ਦੀਆਂ ਖੁਸ਼ੀਆਂ ਮਨਾਈਏ।
ਸੋਹਣੇ ਇਹ ਜਹਾਨ ਦੇ ਦਰਸ਼ ਕਰਾਏ ਜਿਨ੍ਹੇ
ਸਹੁਰੇ ਘਰ ਵਾਲੇ ਸਾਰੇ ਆਪਣੇ ਬਣਾਏ ਜਿਨੇ
ਉਸ ਮਾਂ ਦੀ ਮਮਤਾ ਦੀ ਕਦਰ ਕਰਾਈਏ…….
ਮੁੰਡਿਆਂ ਤੇ ਕੁੜੀਆਂ ਨੂੰ ਇਕੋ ਜਿਹਾ ਲੋੜੀਏ
ਖਿੜ੍ਹਦੀਆਂ ਕਲੀਆਂ ਨੂੰ ਧੌਣੋਂ ਨਾ ਮਰੋੜੀਏ
ਪਿਤਾ ਹੱਥ ਜ਼ਿਮਾ ਇਹ, ਨਾ ਮਾਂ ਨੂੰ ਸਤਾਈਏ……
ਬਦਲੇ ਹਲਾਤ ਹੁਣ ਬਦਲੋ ਜਹਾਨ ਨੂੰ
ਬਾਹਰ ਕੱਢੋ ਦਿਲਾਂ ਵਿਚ ਵਸਦੇ ਸ਼ੈਤਾਨ ਨੂੰ
ਭੁੱਲੇ ਹੋਏ ਰਾਹੀਆਂ ਤਾਈਂ ਮੰਜ਼ਿਲਾਂ ਦਿਖਾਈਏ…
ਮੁੰਡਿਆਂ ਤੋਂ ਵੱਧ ਧੀਆਂ ਲਾਡ ਨੇ ਲਡਾਉਂਦੀਆਂ
ਸਾਰੇ ਭੁੱਲ ਜਾਣ ਉਹ ਕਦੇ ਨਾ ਭੁਲਾਉਂਦੀਆਂ
ਉੱਚੀ ਅਤੇ ਸੁੱਚੀ ਇਹੋ ਰੀਤ ਅਪਣਾਈਏ……
ਸਾਰੇ ਭੁੱਲ ਜਾਣ ਉਹ ਕਦੇ ਨਾ ਭੁਲਾਉਂਦੀਆਂ
ਉੱਚੀ ਅਤੇ ਸੁੱਚੀ ਇਹੋ ਰੀਤ ਅਪਣਾਈਏ……
‘ਮਾਨ ਮਹਿਮਦਵਾਲੀਆ’ ਨਿੱਤ ਹੈ ਪੁਕਾਰਦਾ
ਲੋਹੜੀ ਵਾਲੇ ਦਿਨ ਨਸ਼ਾ ਕਰੀਏ ਪਿਆਰ ਦਾ
ਚਾਹਵਾਂ ਦੇ ਇਹ ਮੌਕੇ ਨੂੰ ਐਂਵੇ ਨਾ ਗੁਆਈਏ…
ਸੰਪਰਕ: +91 98150 18947

