ਰੱਬ ਉਹਨਾਂ ਨੂੰ ਮਿਲਦਾ
ਜਿਨ੍ਹਾਂ ਦੀਆਂ ਨੀਤਾਂ ਅੱਛੀਆਂ
ਜਿਨ੍ਹਾਂ ਦੀਆਂ ਨੀਤਾਂ ਅੱਛੀਆਂ
ਧਰਮ ਲਈ ਜੋ ਬੰਦੇ ਮਾਰਨ
ਜਿੰਦ ਲੈਣ ਨਾ ਪੁੱਛਦੇ ਕਾਰਨ
ਧੋਣਾ ਧੜ ਤੋਂ ਪੱਛੀਆਂ
ਰੱਬ ਉਹਨਾਂ. . .
ਨਿੱਤ ਵਿਖਾਵੇ ਕਰਦੇ ਭੱਜ ਭੱਜ
ਬਕਰੇ ਮੁਰਗੇ ਖਾਂਦੇ ਰੱਜ ਰੱਜ
ਛੱਡਣ ਨਾ ਢੱਗੀਆ ਬੱਛੀਆਂ
ਰੱਬ ਉਹਨਾਂ. . .
ਨਸ਼ੇ ਵਪਾਰੀ ਵੇਚਣ ਖਾਵਣ
ਵਿਚ ਸ਼ਰਾਬਾ ਡੁਬਦੇ ਜਾਵਣ
ਹੱਡੀਂ ਅਫ਼ੀਮਾ ਰੱਚੀਆਂ
ਰੱਬ ਉਹਨਾਂ. . .
ਮਜਬੂਰੀ ਦੇ ਕੱਪੜੇ ਫਾੜਣ
ਕੁੱਖੀਂ ਮਾਰਨ ਅੱਗੀਂ ਸਾੜਨ
ਨੰਨ੍ਹੀਆਂ ਮੁੰਨੀਆਂ ਬੱਚੀਆਂ
ਰੱਬ ਉਹਨਾਂ. . .
ਕੁੱਖੀਂ ਮਾਰਨ ਅੱਗੀਂ ਸਾੜਨ
ਨੰਨ੍ਹੀਆਂ ਮੁੰਨੀਆਂ ਬੱਚੀਆਂ
ਰੱਬ ਉਹਨਾਂ. . .
ਔਰਤ ਦੀ ਪੱਤ ਰੁੱਲੇ ਬਜ਼ਾਰਾਂ
ਵਿਚ ਅਦਾਲਤਾਂ ਰੁਲਣ ਹਜ਼ਾਰਾਂ
ਨਿੱਤ ਦੁਹਾਈਆਂ ਮੱਚੀਆਂ
ਰੱਬ ਉਹਨਾਂ . . .
ਮੌਤ ਵਪਾਰੀ ਖੂਨ ਹੀ ਲੋਚਣ
ਸਾਰੇ ਜੱਗ ਲਈ ਮਾੜਾ ਸੋਚਣ
ਖੁਸ਼ੀਆਂ ਨਾ ਜਿਸ ਪਚੀਆਂ
ਰੱਬ ਉਹਨਾਂ . . .
ਖੋ ਕੇ ਕਿਸੇ ਦਾ ਹੱਕ ਖਾਣ ਲਈ
‘ਜਾਨ’ ਜਗਤ ਨੂੰ ਰੱਬ ਪਾਓਣ ਲਈ
ਇਹੀ ਗੱਲਾਂ ਜੱਚੀਆਂ
ਰੱਬ ਉਹਨਾਂ. . .

