
ਅੱਜ ਦੀ ਭੱਜ-ਨੱਠ ਭਰੀ ਜੀਵਨ ਸ਼ੈਲੀ ’ਚ ਲਗਪਗ ਹਰੇਕ ਵਿਅਕਤੀ ਤਣਾਅ, ਅਸੁਰੱਖਿਆ ਅਤੇ ਚਿੰਤਾ ਵਿਚ ਜੀਅ ਰਿਹਾ ਹੈ। ਇਸ ਨਾਲ ਉਸਨੂੰ ਹਾਈ ਅਤੇ ਲੋ ਬਲੱਡ ਪਰੈਸ਼ਰ, ਦਿਲ ਦੀਆਂ ਬੀਮਾਰੀਆਂ, ਸ਼ੂਗਰ, ਮਾਨਸਿਕ ਅਸੰਤੁਲਨ ਵਰਗੀਆਂ ਬੀਮਾਰੀਆਂ ਹੋ ਰਹੀਆਂ ਹਨ। ਯੋਗ ਅਤੇ ਧਿਆਨ ਨਾਲ ਜੀਵਨ ਤਣਾਅ ਮੁਕਤ ਹੁੰਦਾ ਹੈ। ਚਿੰਤਾਵਾਂ ਦੂਰ ਹੁੰਦੀਆਂ ਹਨ ਅਤੇ ਨਸ਼ੇ ਕਰਨ ਵਰਗੀਆਂ ਬੁਰੀਆਂ ਆਦਤਾਂ ਛੁੱਟ ਜਾਂਦੀਆਂ ਹਨ। ਜਿਹੜੇ ਲੋਕ ਅਤੀਤ ਦੀ ਘਟਨਾਵਾਂ ਜਾਂ ਭਵਿੱਖ ਨੂੰ ਲੈ ਕੇ ਸੋਚਦੇ ਰਹਿੰਦੇ ਹਨ ਅਤੇ ਉਨਾ ਦਾ ਤਣਾਅ ਵੱਧ ਜਾਂਦਾ ਹੈ। ਪਰ ਯੋਗ ਇਸ ਤਰਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਕੇ ਵਿਅਕਤੀ ਨੂੰ ਮਧਿਅਮ ਮਾਰਗ ’ਚ ਲੈ ਜਾਂਦਾ ਹੈ, ਜਿੱਥੇ ਵਿਅਕਤੀ ਵਰਤਮਾਨ ’ਚ ਜਿਉਦਾ ਹੈ। ਦਰਅਸਲ ਹੁੰਦਾ ਕੀ ਹੈ ਕਿ ਆਪਦਾ ਜਾਂ ਔਖੀ ਘੜੀ ਵੇਲੇ ਵਿਅਕਤੀ ਦਾ ਹਾਰਮੋਨਲ ਬੈਲੈਂਸ ਬਦਲ ਜਾਂਦਾ ਹੈ। ਉਸ ਵੇਲੇ ਦਿਮਾਗ ਦੋ ਤਰਾਂ ਦੀਆਂ ਸਥਿਤੀਆਂ ’ਚ ਝੂਲ ਰਿਹਾ ਹੁੰਦਾ ਹੈ, ‘ਫਾਈਟ ਆਰ ਫਲਾਈਟ’ (ਲੜੋ ਜਾਂ ਭੱਜੋ)। ਜਦਕਿ ਸਥਿਤੀ ਦੀ ਮੰਗ ਹੁੰਦੀ ਹੈ ਕਿ ਤਰਕ ਤੇ ਵਿਵੇਕ ਨਾਲ ਫੈਸਲਾ ਲਿਆ ਜਾਵੇ।
(ਲੇਖਕ ਜਲੰਧਰ ’ਚ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਯੋਗ ਗੁਰੂ ਹਨ)

