ਭਾਂਬੜ ਬਲਦੇ ਮੱਠੇ ਹੋ ਗਏ,
ਸੁੱਤੀ ਅਲਖ਼ ਜਗਾਵੋ ਨਾ।
ਜਾਣ ਬੁੱਝ ਕੇ ਬਲਦੀ ਉਤੇ,
ਤੇਲ ਦੇ ਬਾਟੇ ਪਾਵੋ ਨਾ ।
ਬੀਤ ਗਿਆ ਜੋ ਬੀਤ ਗਿਆ
ਕੀ ਉਹਨੂੰ ਪਛਤਾਉਦੇ ਹੋ,
ਸੂਲਾਂ ਵਿਨੇ੍ਹ ਸ਼ਬਦਾਂ ਵਾਲਾ
ਗੀਤ ਹੋਰ ਕੋਈ ਗਾਵੋ ਨਾ।
ਪੱਥਰ ਦਿਲ ਜਿਨ੍ਹਾਂ ਸੀ ਕੀਤੇ
ਉਹ ਵੀ ਏਥੋਂ ਤੁਰ ਗਏ ਨੇ,
ਅੰਗਿਆਰਾਂ ਦੇ ਫ਼ੁੱਲਾਂ ਵਾਲੀ
ਅਰਥੀ ਹੋਰ ਸਜਾਵੋ ਨਾ।
ਕੀਹ ਹੈ ਲੇਣਾ ਦੇਣਾ ਆਪਾਂ
ਆਪਣਾ ਆਪ ਸੰਭਾਲ ਲਵੋ,
ਗੁੰਝਲਦਾਰ ਬੁਝਾਰਤ ਵਾਲੇ
ਚੱਕਰ ਹੋਰ ਚਲਾਵੋ ਨਾ।
ਬੰਦਾ ਗ਼ਲਤੀ ਦਾ ਹੈ ਪੁਤਲਾ
ਸੱਭ `ਤੋਂ ਗ਼ਲਤੀ ਹੋ ਜਾਂਦੀ,
ਭੁੱਲ ਕੇ ਗ਼ਲਤੀ ਹੋ ਜਾਏ ਤਾਂ
ਅੁਸਦੇ ਸ਼ਗਨ ਮਨਾਵੋ ਨਾ।
ਦੋਸ਼ਾਂ ਨੂੰ ਤਾਂ ਦੋਸ਼ ਦਿਉਗੇ
ਕੀ ਆਖੋਗੇ , ਨਿਰਦੋਸ਼ਾਂ ਨੂੰ,
ਜੱਗ ਤੇ ਕੋਈ ਨਿਰਦੋਸ਼ ਨਹੀ
ਤਾਂ ਆਪਣੇ ਦੋਸ਼ ਲੁਕਾਵੋ ਨਾ।
ਤੈਨੂੰ ਕੀਹ ਤੇ ਮੈਨੂੰ ਕੀਹ,
ਚੋਭ੍ਹਾਂ ਭਰੀਆਂ ਗੱਲਾਂ ਕਰਕੇ
ਕਿਸੇ ਦਾ ਮਨ ਤੱਪਾਵੋ ਨਾ।
ਠੋਕਰ ਖਾ ਕੇ ਬਣਦਾ ਬੰਦਾ
ਜਿਵੇਂ ਹੈ ਬਣਦਾ ਪੱਥਰ ਗੋਲ,
ਛੈਣੀ – `ਥੋੜ੍ਹੇ ਪੱਥਰਾਂ ਉਤੇ
ਐਵੇਂ ਹੋਰ ਚਲਾਵੋ ਨਾ।
ਆਪਣੇ ਤੇ ਨਾ ਛਿੱਟੇ ਪੈ ਜਾਣ
ਏਨਾਂ ਵੀ ਤਾਂ ਸੋਚ ਲਵੋ,
ਛੱਜ `ਚ ਪਾ,ਨਾ ਛੱਟੇ ਜਾਇਉ
ਐਸਾ ਕਰਮ ਕਮਾਵੋ ਨਾ।
“ਸੁਹਲ` ਬੰਦ ਕਰੋ ਬਕਵਾਸ
ਜਿਗਰਾ ਫਟਦਾ ਜਾਂਦਾ ਏ,
ਸਮਝਦਾਰ ਨੂੰ ਬੜਾ ਇਸ਼ਾਰਾ
***
ਬਹੁਤਾ ਵੀ ਸਮਝਾਵੋ ਨਾ।
ਆਪਣੇ ਦਿਲ ਦਾ ਰੋਗ
ਕੋਠੇ ਚੜ੍ਹ ਨਹੀਂ ਦਸਿਆ ਜਾਂਦਾ,
ਲੋਕੋ ! ਆਪਣੇ ਦਿਲ ਦਾ ਰੋਗ।
ਹੁਣ ਪਛਤਾਇਆਂ ਕੁਝ ਨਹੀਂ ਹੋਣਾ,
ਹੁਣ ਚਿੱੜੀਆਂ ਨਾ ਰਹਿ ਗਏ ਚੋਗ।
ਗੋਰਖ਼ ਨਾਥ ਦੇ ਟਿੱਲੇ ਵਰਗਾ,
ਪੂਰਨ ਜਿਹਾ ਨਾ ਮਿਲਦਾ ਜੋਗ।
ਮਿੱਧੀਆਂ ਗਈਆਂ ਸਭੇ ਆਸਾਂ,
ਕਿਹਦਾ ਕਿਹਦਾ ਕਰੀਏ ਸੋਗ।
ਇਸ਼ਕ ਮੁਹੱਬਤ ਦੇ ਨੇ ਫ਼ੳਮਪ;ਫੜੇ,
ਬਨਾਉਟੀ ਰਾਂਝੇ ਕਰਨ ਵਿਜੋਗ।
ਆਪੇ ਹੀ ਗਲ ਬਣ ਜਾਣੀ ਹੈ,
ਜਿਥੇ ਧੁਰੋਂ ਨੇ ਲਿਖੇ ਸੰਜੋਗ।
“ਸੁਹਲ” ਲਮੀਆਂ ਉਮਰਾਂ ਭੋਗੋ,
ਸਭ ਦਾ ਇਕ ਦਿਨ ਪੈਣਾ ਭੋਗ।
***
ਬਾਤ ਕੋਈ ਪਾ ਗਿਆ
ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।
ਯਾਦ ਉਹਦੀ ਵਿਚ ਭਾਵੇਂ
ਬੀਤ ਗਿਆ ਰਾਤ ਦਿਨ ,
ਰੋਗ ਐਸਾ ਚੰਦਰਾ ਜੋ
ਹੱਢੀਆਂ ਨੂੰ ਖਾ ਗਿਆ ।
ਯਾਰ ਦੇ ਦੀਦਾਰ ਬਾਝੋਂ
ਜੱਗ ਸੁੱਨਾਂ ਜਾਪਦਾ ਏ,
ਵੀਰਾਨ ਹੋਈ ਜ਼ਿੰਦਗੀ ਦਾ
ਗੀਤ ਕੋਈ ਗਾ ਗਿਆ ।
ਮੱਚਦੀ ਹੋਈ ਅੱਗ ਦਾ
ਮੈਂ ਸੇਕ ਸੀਨੇਂ ਝੱਲਿਆ,
ਉਹ ਤਪੇ ਮਾਰੂਥਲ ਵਾਂਗ
ਸਾਨੂੰ ਵੀ ਤਪਾ ਗਿਆ।
ਰਾਤ ਸਾਰੀ ਅੱਖੀਆਂ ਚੋਂ
ਕਿਣ – ਮਿਣ ਸੀ ਹੋ ਰਹੀ,
ਪਰ ! ਉਹ ਤੂਫ਼ੳਮਪ;ਾਨ ਬਣ
ਦਿਲ ਉਤੇ ਛਾ ਗਿਆ।
ਮੈਂ ਕਈ ਵਾਰੀ ਦਿਲ ਨੂੰ
ਧਰਵਾਸ ਦੇ ਕੇ ਵੇਖਿਆ,
ਉੇਹ ਰੇਤ ਦੇ ਘਰ ਵਾਂਗਰਾਂ
ਸੁਪਨਿਆਂ ਨੂੰ ਢਾ ਗਿਆ।
“ਸੁਹਲ” ਅੱਖਾਂ ਬੰਦ ਕਰ
ਜਦ ਵੀ ਮੈਂ ਝੱਾਕਿਆ ,
ਇਉਂ ਮੈਨੂੰ ਜਾਪਿਆ ਕਿ
ਆ ਗਿਆ ਉਹ ਆ ਗਿਆ।
ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।

