By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬਾਬਾ ਸ਼ੇਰ ਸਿੰਘ – ਰਵੇਲ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਬਾਬਾ ਸ਼ੇਰ ਸਿੰਘ – ਰਵੇਲ ਸਿੰਘ
ਨਿਬੰਧ essay

ਬਾਬਾ ਸ਼ੇਰ ਸਿੰਘ – ਰਵੇਲ ਸਿੰਘ

ckitadmin
Last updated: October 23, 2025 8:42 am
ckitadmin
Published: October 23, 2016
Share
SHARE
ਲਿਖਤ ਨੂੰ ਇੱਥੇ ਸੁਣੋ

ਮੇਰੇ ਦਾਦਾ ਜੀ ਚਾਰੇ ਭਰਾ ਹੀ ਭਰਾ, 1914  ਦੇ ਪਹਿਲੇ  ਵਿਸ਼ਵ ਸੰਸਾਰ ਯੁੱਧ ਵੇਲੇ ਫੌਜ ਵਿੱਚ ਸਨ। ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਦੋ ਭਰਾ ਇੱਸ ਯੁੱਧ ਵਿੱਚ ਕੰਮ ਆਏ। ਬਾਬਾ ਸ਼ੇਰ ਸਿੰਘ ਸੱਭ ਤੋਂ ਛੋਟਾ ਸੀ, ਜੋ ਇੱਸੇ ਯੁੱਧ ਤੋਂ ਪਿੱਛੋਂ ਪੂਰੀ ਨੌਕਰੀ ਕਰਕੇ ਹੌਲਦਾਰ ਦੇ ਰੈਂਕ ਦੀ ਪੈਨਸ਼ਨ ਲੈ ਕੇ ਘਰ ਆਇਆ ਸੀ। ਉੱਸ ਦਾ ਘਰ ਸਾਡੇ ਘਰ ਦੇ ਨਾਲ ਹੀ ਸੀ। ਉਹ ਮੈਨੂੰ ਬੜਾ ਪਿਆਰ ਕਰਦਾ ਸੀ।ਉੱਚਾ ਲੰਮਾ ਕੱਦ ਕਾਠ  ਲਾਲ ਸੂਹਾ ਭਖਦਾ ਰੰਗ,ਬਿੱਲੀਆਂ ਅੱਖਾਂ, ਚਿੱਟਾ ਦੁੱਧ ਕੁਰਤਾ ਪਾਜਾਮਾ, ਗੁੱਛੀ ਕੀਤੀ ਸਫੇਦ ਦਾੜ੍ਹੀ, ਸਫੇਦ ਮਲਮਲ ਦੀ ਸਲੀਕੇ ਨਾਲ ਬੰਨ੍ਹੀ  ਪੱਗ ਜਿੱਸ ਦੇ ਅਗਲੇ ਪਾਸੇ ਨੂੰ ਥੋੜ੍ਹਾ ਜਿਹਾ ਉੱਪਰੋਂ ਹੇਠਾਂ ਵੱਲ ਨੂੰ ਲਮਕਦਾ ਫਰਲਾ ਉੱਸ ਨੂੰ ਬੜਾ ਫਬਦਾ ਸੀ।ਉੱਸ ਦੀਆਂ ਬਿੱਲੀਆਂ ਅੱਖਾਂ ਕਰਕੇ ਉੱਸ ਨੂੰ ਸਾਰੇ ਸ਼ੇਰ ਸਿੰਘ ਬਿੱਲਾ ਕਹਿੰਦੇ ਹੁੰਦੇ ਸਨ।
                     
ਬਾਬਾ ਸ਼ੇਰ ਸਿੰਘ ਦੇ ਫੌਜੀਆਂ ਵਾਂਗ  ਚਾਹ ਪੀਣ ਦਾ ਬੜਾ ਸ਼ੌਕੀਨ ਸੀ,ਪਰ ਚਾਹ ਪੀਣ ਦਾ ਢੰਗ ਵੀ ਉੱਸ ਦਾ ਨਿਰਾਲਾ ਹੀ  ਸੀ।  ਚੁਲ੍ਹੇ ਤੇ ਬਣੀ ਚਾਹ ਵਾਲਾ ਪਤੀਲਾ ਉਹ ਪੀਣ ਲੱਗਿਆਂ ਹੇਠਾਂ ਨਹੀਂ ਲਾਹੁੰਦਾਸੀ ,। ਅਤੇ ਨਾ ਹੀ ਉਹ ਕੱਪ ਵਿੱਚ ਚਾਹ ਪੀਂਦਾ ਸੀ। ਸਗੋਂ ਪਿੱਤਲ ਦੇ ਗਲਾਸ ਵਿੱਚ ਪੋਣੇ ਨਾਲ ਪਤੀਲੇ ਨੂੰ ਫੜਕੇ ਵਿੱਚੋਂ ਤੱਤੀ ਤੱਤੀ ਚਾਹ ਪਾ ਕੇ ਉਹ ਫੂਕਾਂ ਮਾਰਦਾ  ਉਹ ਚੁਸਕੀਆਂ  ਲਾ ਕੇ ਚਾਹ ਪੀਂਦਾ ਹੁੰਦਾ ਸੀ।

 

 

ਉਸ ਦੀ ਪਹਿਲੀ ਘਰ ਵਾਲੀ ਮਰਨ ਕਰਕੇ ਉੱਸ ਨੇ ਆਪਣੇ ਵੱਡੇ ਭਰਾ ਜੋ ਇੱਸੇ ਵਿਸ਼ਵ ਯੁੱਧ ਵਿੱਚੋਂ  ਵਾਪਸ ਨਹੀਂ ਸੀ ਮੁੜਿਆ, ਦੀ ਘਰ ਵਾਲੀ ਭਾਵ ਆਪਣੀ ਭਰਜਾਈ ਤੇ ਚਾਦਰ ਪਾ ਲਈ ਸੀ।ਹੁਣ ਦੋਵਾਂ ਦੇ ਪ੍ਰਿਵਾਰ ਦੀ ਜਿਮੇਵਾਰੀ ਬਾਬਾ ਸ਼ੇਰ ਸਿੰਘ ਤੇ ਹੀ ਸੀ। ਜਿਉਂ ਜਿਉਂ ਔਲਾਦ ਵੱਡੀ ਹੋਈ ਧੀਆਂ ਵਿਆਹੀਆਂ ਜੋ ਆਪਣੇ ਘਰੋ ਘਰੀਂ ਚਲੀਆਂ ਗਈਆਂ, ਮੁੰਡੇ ਵੀ ਹੋਂਦੜ ਹਾਰ ਸਨ ਜੋ ਛੇਤੀ ਸਾਰੇ ਹੀ ਫੌਜ ਵਿੱਚ ਭਰਤੀ ਹੋ ਗਏ ਹੁਣ ਉਹ ਘਰ ਵਿੱਚ ਇੱਕਲਾ ਹੀ ਛੜੇ ਛਾਡਾਂ ਵਾਂਗ ਰਹਿੰਦਾ ਸੀ।ਪਰ ਉੱਸ ਦਾ  ਫੌਜੀਆਂ ਵਾਂਗ ਰਹਿਣ  ਸਹਿਣ ਦੇ ਸਟਾਈਲ ਵਿੱਚ ਕੋਈ ਫਰਕ ਨਹੀਂ ਪਿਆ ਸੀ।ਉਹ ਰੋਜ਼ ਵਾਂਗ ਸਵੇਰੇ ਤੜਕ ਸਾਰ ਜਾਗ ਪੈਂਦਾ ਖੂੰਡੀ ਫੜ ਕੇ ਬੜੀ ਤੇਜ਼ ਫੌਜੀਆਂ ਵਾਲੀ ਚਾਲ ਨਾਲ ਬਾਹਰ ਸੈਰ ਕਰਨ ਚਲਾ ਜਾਂਦਾ।ਫਿਰ ਕਿਸੇ ਡੀਊਟੀ ਤੇ ਜਾਣ ਵਾਲੇ ਬੰਦੇ ਵਾਂਗ ਤਰ ਬਰ ਤਿਆਰ ਹੁੰਦਾ।ਨੇੜੇ ਤੇੜੇ ਦੇ ਪਿੰਡਾਂ ਵਿੱਚ ਉੱਸ ਦੇ ਨਾਲ ਦੇ ਕਈ ਫੌਜੀ ਪੈਨਸ਼ਨਰ ਜੋ ਹਰ ਮਜ਼੍ਹਬ ਦੇ ਉੱਸ ਦੇ ਹਮ ਰੈਂਕ ਸਨ ਉੱਸ ਨੂੰ ਮਿਲਣ ਆਉਂਦੇ ਅਤੇ ਉਹ ਵੀ ਉਨ੍ਹਾਂ ਨੂੰ ਕਦੇ ਕਦੇ ਮਿਲਣ ਚਲਾ ਜਾਂਦਾ।
                       
ਉਹ ਰੋਜ਼ਾਨਾ ਰਾਤ ਦੀ ਰੋਟੀ ਖਾਣ ਵੇਲੇ ਦੋ ਪੈੱਗ ਲਾਉਣ ਦਾ ਸ਼ੌਕੀਨ ਵੀ ਸੀ। ਉੱਸ ਵੇਲੇ ਫੌਜੀਆਂ ਲਈ ਕਿਤੇ ਨੇੜੇ ਤੇੜੇ ਰੰਮ ਵਗੈਰਾ ਲੈਣ ਲਈ ਕੈਂਟੀਨਾਂ ਵੀ ਨਹੀਂ ਸਨ ਠੇਕੇ ਵਾਲੀ ਦਾਰੂ ਭਾਂਵੇਂ ਕਿੰਨੀ ਵੀ ਚੰਗੀ ਹੋਵੇ ਉੱਸ ਨੂੰ ਪਸੰਦ ਨਹੀਂ ਸੀ,ਅਤੇ ਨਾ ਹੀ ਉਹ ਕਿਸੇ ਹੋਰ ਥਾਂ ਤੋਂ ਘਰ ਦੀ ਕੱਢੀ ਦਾਰੂ ਲੈ ਕੇ ਪੀਂਦਾ ਸੀ।ਇੱਸ ਕੰਮ ਲਈ ਘਰ ਵਿੱਚ ਹੀ ਉਹ ਆਪਣੇ ਹਿਸਾਬ ਨਾਲ ਛੋਟਾ ਜਿਹਾ ਜੁਗਾੜ ਬਨਾ ਲੈਂਦਾ ਸੀ। ਭੱਠੀ ਦਾ ਕੰਮ ਉਹ ਸਟੋਵ ਤੋਂ ਲ਼ੈਂਦਾ ਸੀ,ਗੁੜ ਸਸਤਾ ਸੀ,ਪਾਕਿਸਤਾਨ ਤੋਂ ਬਨਣ ਤੋਂ ਪਹਿਲਾਂ ਦਾ ਪਿੰਡ ਜਿੱਥੋਂ ਦੀ ਮੈਂ ਗੱਲ ਕਰ ਰਿਹਾ ਹਾਂ,ਇਹ ਪਿੰਡ ਰੇਤਲੀ ਮੈਰਾ ਅਤੇ ਬਾਰਾਨੀ ਕਿਸਮ ਦੀ ਭੂਮੀ ਵਾਲਾ ਪਿੰਡ ਸੀ। ਸਿੰਚਾਈ ਦੇ  ਮੁੱਖ ਸਾਧਣ ਸਿਰਫ ਟਿੰਡਾਂ ਵਾਲੇ ਖੂਹ ਜਾਂ ਮੀਂਹ ਦਾ ਪਾਣੀ ਹੀ ਹੁੰਦਾ ਸੀ। ਕਿੱਕਰ, ਬੇਰੀਆਂ, ਤੂਤ ਕਿਤੇ ਕਿਤੇ ਟਾਹਲੀ ਦਾ ਰੁੱਖ ਵੀ ਸੀ, ਖਾਸ ਕਰ ਕਿੱਕਰਾਂ ਦੇ ਰੁਖ ਤਾਂ ਪਿੰਡ ਦੇ ਆਲੇ ਦੁਆਲੇ ਅਤੇ ਬਾਹਰ ਖੇਤਾਂ ਦੇ ਬੰਨਿਆਂ ਤੇ ਬਹੁਤ ਹੁੰਦੇ ਸਨ। ਕਿੱਕਰ ਦੇ ਰੁੱਖ  ਲੋਕਾਂ ਨੂੰ ਦਾਤਨ ਕਰਨ ਦੇ  ਕੰਮ ਆਉਂਦੇ ਸਨ। ਪਰ ਉੱਸ ਨੂੰ  ਇੱਕ ਵੱਡਾ ਫਾਇਦਾ ਹੋਰ ਵੀ ਸੀ ਕਿ , ਦਾਤਣ ਤਾਂ ਉਹ ਨੇਮ ਨਾਲ ਰੋਜ਼ ਕਿੱਕਰ ਦੀ ਡਾਲੀ ਦੀ ਬਨਾ ਕੇ ਕਰ ਲੈਂਦਾ ਸੀ,ਪਰ ਆਪਣੇ ਪੀਣ ਲਈ ਘਰ ਦੀ ਦਾਰੂ ਵਿੱਚ ਪੈਣ ਵਾਲੇ ਕਿੱਕਰ ਦੇ ਸੱਕ ਵੀ ਉੱਸ ਨੂੰ ਸੌਖੇ ਹੀ ਮਿਲ ਜਾਂਦੇ ਸਨ। ਵੱਡੀ ਗੱਲ ਕਿ ਆਪਣੇ ਹੱਥ ਦੀ ਕੱਢੀ ਦਾਰੂ ਦੀ ਵਰਤੋਂ ਉਹ ਆਪ ਹੀ ਕਰਦਾ ਸੀ। ਅਤੇ ਨਾ ਹੀ ਕਿਸੇ ਨੂੰ ਉਧਾਰੀ ਦਿੰਦਾ ਸੀ,ਅਤੇ ਨਾ ਹੀ  ਕਿਸੇ ਨੂੰ ਵੇਚਦਾ ਸੀ।
                            ਬਾਬੇ ਦਾ ਬਹੁਤਾ ਪਿਆਰ ਵੀ ਮੈਨੂੰ ਇੱਕ ਵਾਰ ਪੁੱਠੇ ਪਾਸੇ ਲੈ ਚੱਲਿਆ ਸੀ, ਜੇ  ਦਾਦੀ ਮੈਨੂੰ ਦੋਵੇਂ ਵੇਲੇ ਰੋਜ਼ ਗੁਰ ਦੁਆਰੇ ਜਾਣ ਦੀ ਪੱਕੀ ਆਦਤ ਨਾ ਪਾਈ ਹੁੰਦੀ। ਇੱਕ ਦਿਨ ਸਿਆਲ ਦੀ ਰੁੱਤੇ ਮੈਨੂੰ ਖੰਘ ਲੱਗੀ ਹੋਈ ਸੀ ਮੈਂ ਬਾਬੇ ਦੇ ਘਰ ਗਿਆ,ਬਾਬਾ ਮੈਨੂੰ ਖੰਘਦੇ  ਨੂੰ ਵੇਖ ਕੇ ਕਹਿਣ ਲੱਗਾ ਉਏ ਭੋਲੂ ਤੈਨੂੰ ਖੰਘ ਲੱਗ ਗਈ , ਇੱਧਰ ਆ ਤੈਨੂੰ ਦੁਆਈ ਦਿਆਂ,ਬਾਬੇ ਨੇ ਕੌਲੀ ਚ,  ਚਮਚਾ ਕੁ ਮੈਨੂੰ ਪਿਆ ਦਿੱਤਾ,ਖੰਘ ਤਾਂ ਜਿਹੜੀ ਹਟਣੀ ਸੀ ਹੱਟ ਗਈ,ਦੂਜੇ ਦਿਨ ਫਿਰ ਮੇਰਾ ਬਾਬੇ ਦੇ ਘਰ ਜਾਣ ਨੂੰ ਦਿੱਲ ਕਰੇ,ਮੈਂ ਜਾ ਕੇ ਬਾਬੇ ਨੂੰ ਵੇਖਕੇ ਕੇ ਝੂਠੀ ਮੂਠੀ ਖੰਘਣ ਲੱਗ ਪਿਆ,ਬਾਬਾ ਤਾੜ ਗਿਆ ਕਿ ਅੱਜ ਗੱਲ ਖੰਘ ਦੀ ਨਹੀਂ ਕੋਈ ਹੋਰ ਜਾਪਦੀ ਹੈ। ਬਾਬੇ ਨੇ ਕੋਲ ਬੁਲਾ ਕੇ ਫਿਰ ਮੈਨੂੰ ਕੌਲੀ ਵਿੱਚ ਛਿੱਟ ਕੁ ਪਾ ਕੇ ਚੜ੍ਹਾ ਦਿੱਤੀ,ਚੰਗਾ ਹੋਇਆ ਦਾਦੀ ਨੇ ਮੇਰਾ ਮੂੰਹ ਸੁੰਘ ਕੇ ਅਸਲ ਗੱਲ ਲੱਭ ਲਈ, ਨਹੀਂ ਤਾਂ ਮੈਂ ਬਾਬੇ ਦਾ ਪੱਕਾ ਚੇਲਾ ਬਣ ਜਾਣਾ ਸੀ।ਬਾਬਾ ਦਾਦੀ ਤੋਂ ਚੌਥੇ ਥਾਂ ਛੋਟਾ ਦਿਉਰ ਸੀ, ਅਤੇ ਦਾਦੀ ਦੇ ਦਬਕੇ ਤੋਂ ਉਹ ਝੱਟ ਤ੍ਰ੍ਬਕ ਜਾਂਦਾ ਸੀ।ਦਾਦੀ ਮੈਨੂੰ ਕੰਨੋਂ ਫੜੀ ਬਾਬੇ ਦੇ ਘਰ ਲੈ ਗਈ ਤੇ ਬਾਬੇ ਵੱਲ ਘੂਰਦੀ ਹੋਈ ਬੋਲੀ ਵੇ ਬਿੱਲਿਆ, ਖਬਰਦਾਰ ਜੇ ਇੱਸ ਨੂੰ ਘਰ ਗਏ ਨੂੰ ਕੁੱਝ ਦੁਆਈ ਦੂਈ ਪਿਆਈ, ਵੱਡਾ ਆਇਆ ਤੂੰ ਖੰਘ ਦਾ ਡਾਕਟਰ,ਬਾਬਾ ਕਹਿਣ ਲੱਗਾ ਅੱਛਾ ਬਾਬਾ ਮੁਆਫ ਕਰ ਦੇ ਹੁਣ ਗਲਤੀ ਹੋ ਗਈ,। ਬਾਬੇ ਨੂੰ ਦਾਦੀ ਦੀ ਬਜਾਏ ਬਹੁਤਾ ਡਰ ਦਾਦੀ ਦੇ ਖੂੰਡੀ ਤੋਂ ਲੱਗਦਾਹੁੰਦਾ ਸੀ, ਜਿੱਸ ਨੂੰ ਵਰਤਣ ਲੱਗਿਆਂ ਉਹ ਅੱਗਾ ਪਿੱਛਾ ਘੱਟ ਹੀ ਵੇਖਦੀ ਹੁੰਦੀ ਸੀ।ਕੁੱਝ ਦਿਨਾਂ ਪਿੱਛੋਂ ਬਾਬੇ ਨੇ ਆਪਣੇ ਘਰ ਦੀ ਗਲੀ ਨਾਲ ਲੱਗਦੀ ਬੈਠਕ ਵਿਚੋਂ ਬਾਹਰ ਵੱਲ ਬੂਹਾ ਕੱਢ ਕੇ ਇੱਕ ਦੁਕਾਨ ਪਾ ਲਈ,ਜਿੱਸ,ਛੋਟੀਆਂ ਮੋਟੀਆਂ  ਬੱਚਿਆਂ ਦੀਆਂ ਖਾਣ ਵਾਲੀਆਂ ਚੀਜ਼ਾਂ ਜਿਵੇਂ ਰਿਉੜੀਆਂ ਮਖਾਣੇ,ਦਾਲ ਫੁੱਲੀਆਂ,ਖੱਟੀਆਂ ਮਿੱਠੀਆਂ ਗੋਲੀਆਂ,ਸੋਡੇ ਦੀਆਂ ਬੋਤਲਾਂ ਜਿੱਸ ਨੂੰ ਪਹਿਲਾਂ ਆਮ ਬੱਤਾ ਕਿਹਾ ਜਾਂਦਾ ਸੀ, ਅਤੇ ਹੋਰ ਵੀ ਕੁਝ ਛੋਟਾ ਮੋਟਾ ਸਾਮਾਨ ਵੀ ਰੱਖ ਲਿਆ, ਜਿੱਸ ਕਰਕੇ ਬਾਬੇ ਦੀ ਹੋਰ ਵੀ ਸਾਂਝ ਮੇਰੇ ਨਾਲ ਬਨ ਗਈ ਮੈਂ ਕਿਸੇ ਨਾ ਕਿਸੇ ਬਹਾਨੇ ਬਾਬੇ ਦੀ ਦੁਕਾਨ ਤੇ ਚਲਾ ਜਾਂਦਾ,ਦਾਦੀ ਮੈਨੂੰ ਤਾੜਦੀ ਹੋਈ ਕਹਿੰਦੀ ਕਿ ਜੇ ਹੁਣ ਬਾਬੇ ਤੋਂ ਖੰਘ ਦੀ ਦੁਆਈ ਮੰਗੀ ਜਾਂ ਪੀਤੀ ਤਾਂ ਵੇਖੀਂ ਫਿਰ ਇੱਹ ਖੂੰਡੀ ਬੁਰੀ ਤਰ੍ਹਾਂ ਤੇਰੇ ਤੇ ਵਰ੍ਹੇ ਗੀ।ਬਾਬਾ ਮੈਨੂੰ ਕਦੇ ਕਦਾਈਂ  ਮਿਠੀਆਂ ਗੋਲੀਆਂ ਦੇ ਕੇ ਲਾਰੇ ਲਾ ਛੱਡਦਾ ਪਰ ਉਹ ਖੰਘ ਵਾਲੀ ਦੁਆਈ ਦੇਣ ਵੇਲੇ ਮੈਨੂੰ ਅਤੇ ਉੱਸ ਨੂੰ ਵੀ ਦਾਦੀ ਦੀ ਗੱਲ ਨਾ ਭੁੱਲਦੀ, ਬਾਪੂ ਫੌਜ ਵਿੱਚ ਸੀ ਅਤੇ ਜੋਦੋਂ ਉਹ ਕਦੇ ਛੁੱਟੀ ਆਉੰਦਾ ਬਾਬੇ  ਦੀ ਮੁੱਠੀ ਚਾਪੀ,ਅਤੇ ਪੂਰੀ ਪੁੱਛ ਗਿਛ ਉੱਸ ਦੇ ਆਪਣੇ ਪੁੱਤਰਾਂ ਤੂੰ ਵੀ ਵੱਧ ਕਰਦਾ ਬੇਬੇ ਨੂੰ ਵੀ ਬਾਪੂ ਕਹਿੰਦਾ ਮੇਰੇ ਪਿੱਛੋਂ ਚਾਚੇ ਦਾ ਪੂਰਾ ਧਿਆਨ ਰੱਖਿਆ ਕਰ  ਮੈਂਨੂੰ ਆਪਣੇ ਪਿਓ ਦੀ ਕੋਈ ਸੇਵਾ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ। ਬਜ਼ੁਰਗਾਂ ਦੀ ਸੇਵਾ ਜੇ ਨਿਸ਼ਕਾਮ ਹੋ ਕੇ ਕਰੀਏ ਤਾਂ ਇੱਸ ਤੋਂ ਵੱਡੀ ਕੋਈ ਸੇਵਾ ਹੋਰ ਕੋਈ ਨਹੀਂ। ਬਾਪੂ ਨੇ ਆਪਣਾ ਇਹ ਫਰਜ਼ ਬਾਬਾ ਸ਼ੇਰ ਸਿੰਘ ਦੇ ਆਖਰੀ ਦਮਾਂ ਤੱਕ ਨਿਭਾਇਆ।
                   
 ਆਖਰੀ ਉਮਰ ਵੇਲੇ ਬਾਬੇ ਨੂੰ ਸਾਹ ਦੀ ਬੀਮਾਰੀ ਨੇ ਘੇਰ ਲਿਆ, ਉੱਸ ਦੇ ਧੀਆਂ ਪੁੱਤਰ ਆਉਂਦੇ ਤੇ ਘੜੀ ਪਲ ਪਤਾ  ਲੈ ਕੇ ਚਲੇ ਜਾਂਦੇ ਬਾਪੂ ਜਦ ਆਉੰਦਾ ਤਾਂ ਬਾਬੇ ਨੂੰ ਮਾਲਿਸ਼ ਕਰਦਾ ਉੱਸਦੇ ਕਪੜੇ ਬਦਲਦਾ ਜਿਨ੍ਹਾਂ ਕੁ ਹੁੰਦਾ ਉੱਸ ਦਾ ਵੱਧ ਤੋਂ ਵੱਧ ਖਿਆਲ ਰੱਖਦਾ।ਬਾਪੂ ਬੋਰਡ ਦੀ ਪੈਨਸ਼ਨ ਆਕੇ ਫਿਰ ਲਾਹੌਰ ਨੌਕਰੀ ਤੇ ਲੱਗ ਗਿਆ ਸੀ, ਇੱਕ ਵਾਰ ਘਰ ਛੁੱਟੀ ਆਇਆ,ਬਾਬੇ ਦੀ ਸਿਹਤ ਬਹੁਤ ਕਮਜ਼ੋਰ ਹੋ ਚੁਕੀ ਸੀ,ਬਾਪੂ ਨੂੰ ਵੇਖ ਕੇ ਬਾਬਾ ਸ਼ੇਰ ਸਿੰਘ ਬਾਪੂ ਨੂੰ ਗਲ ਵਿੱਚ ਲੈ ਕੇ ਭੁੱਬੀਂ ਭੁੱਬੀਂ ਰੋਣ ਲੱਗ ਪਿਆ, ਕਹਿਣ ਲੱਗਾ ਪ੍ਰੀਤਮ ਮੈਂ ਹੁਣ ਨਹੀਂ ਬਚਣਾ ਖੌਰੇ ਹੁਣ ਤੇਰੀ ਮੇਰੀ ਇਹ ਆਖਰੀ ਮਿਲਣੀ ਹੀ ਹੈ,ਬਾਪੂ ਕਹਿਣ ਲੱਗਾ ਚਾਚਾ ਹੌਸਲਾ ਕਰ ਵਧੀ ਨੂੰ ਕੋਈ ਡਰ ਨਹੀਂ ਮੈਂ ਛੇਤੀ ਹੀ ਛੁੱਟੀਟੀ ਆ ਕੇ ਤੈਨੂੰ ਆਪਣੇ ਨਾਲ ਲਾਹੌਰ ਲਿਜਾ ਕੇ ਕਿਸੇ ਚੰਗੇ ਡਾਕਟਰ ਕੋਲੋਂ ਤੇਰਾ ਇਲਾਜ ਕਰਵਾ ਕੇ ਆਪਣੀ ਪੂਰੀ ਵਾਹ ਲਾਂਵਾਂਗਾ।ਤੂੰ ਫਿਕਰ ਨਾ ਕਰ, ਵੇਖੀਂ ਤੂੰ  ਛੇਤੀ ਨੌਂ ਬਰ ਨੌਂ ਬਰ ਨੌਂ ਹੋ ਜਾਣਾ ਹੈ।
                      
ਬੇਬੇ ਤੇ ਮੇਰੀ ਵੱਡੀ ਭੈਣ ਬਾਪੂ ਕੋਲ ਹੀ ਲਾਹੌਰ ਰਹਿੰਦੇ ਸਨ।ਛੇਤੀ ਹੀ ਬਾਪੂ ਛੁੱਟੀ ਆਇਆ ਤੇ ਬਾਬੇ ਨੂੰ ਨਾਲ ਹੀ ਲਾਹੌਰ ਲੈ ਗਿਆ। ਬਾਬੇ ਦਾ ਘਰ ਤੇ  ਬੰਦ ਹੋ ਗਿਆ ਧੀਆਂ ਪੁੱਤਰ ਬਾਬੇ ਨੂੰ ਦੀ ਮਾੜੀ ਹਾਲਤ ਵੇਖ ਕੇ ਘਰ ਫੇਰਾ ਮਾਰਨੋਂ ਵੀ ਹੱਟ ਗਏ।ਕਿਉਂ ਜੋ ਸਿਵਾਏ ਘਰ ਅਤੇ ਬਾਬੇ ਦੀ ਪੈਨਸ਼ਨ ਦੇ  ਸਿਵਾ ਕੋਈ ਹੋਰ ਜਾਇਦਾਦ ਵੀ ਨਹੀਂ ਸੀ।ਆਂਢ ਗੁਆਢ  ਤਰ੍ਹਾਂ ਤਰ੍ਹਾਂ ਦੀਆਂ ਕਈ ਗੱਲਾਂ ਬਾਪੂ ਬਾਰੇਕਰਨ ਲੱਗ ਪਏ।

ਕਈ ਕਹਿਣ ਲੱਗੇ ਬੁਢੇ ਦੀ ਪੈਨਸ਼ਨ ਕਰਕੇ ਇਲਾਜ ਕਰਵਾਉਣ ਦੇ ਬਹਾਨੇ ਲੈ ਗਿਆ ਹੋ ਵੇ ਗਾ। ਜਿੰਨੇ ਮੂੰਹ ਉਨੀਆਂ ਗੱਲਾਂ ਬਾਪੂ ਨੂੰ ਕਿਸੇ ਦੀ ਕਿਸੇ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਬਾਬੇ ਦੇ ਇਲਾਜ ਅਤੇ ਸੇਵਾ ਕਰਨ ਵੱਲ ਧਿਆਨ ਸੀ। ਇੱਕ ਸਾਲ ਤੋਂ ਵੱਧ ਬਾਬੇ ਦੀ ਸੇਵਾ ਬਾਪੂ ਨੇ ਕੀਤੀ ਅਤੇ ਚੰਗਾ ਡਾਕਟਰ ਲੱਭ ਕੇ ਇਲਾਜ ਵੀ ਕਰਵਾਇਆ।
                       
ਬਾਬੇ ਦੀ ਹਾਲਤ ਦਿਨੋ ਦਿਨ ਕਮਜ਼ੋਰ ਹੁੰਦੀ ਵੇਖ ਕੇ ਡਾਕਟਰ ਨੇ ਬਾਬੇ ਨੂੰ ਘਰ ਲਿਜਾ ਕੇ ਸੇਵਾ ਕਰਨ ਦੀ ਸਲਾਹ ਦਿੱਤੀ, ਬਾਪੂ ਛੁੱਟੀ ਲੈ ਕੇ  ਬਾਬੇ ਨੂੰ ਇਹ ਸੋਚ ਕੇ ਵੀ ਘਰ ਲੈ ਗਿਆ ਕਿ ਰੱਬ ਨਾ ਕਰੇ ਕਿ ਜੇ ਬਾਬੇ ਨੂੰ ਉੱਸ ਕੋਲ ਬਾਹਰ ਹੀ ਕੁੱਝ ਹੋ ਗਿਆ ਤਾਂ ਉੱਸ ਦੇ ਧੀਆਂ ਪੁੱਤਰਾਂ ਨੇ ਕਈ ਕਈ ਗੱਲਾਂ ਕਰਨੀਆਂ ਹਨ ।ਜਦ ਬਾਪੂ ਬਾਬੇ ਨੂੰਘਰ ਵਾਪਿਸ ਲੈ ਕੇ ਆਇਆਤਾਂ ਸੁਣ ਕੇ ਬਾਬੇ ਦੇ ਸਾਰੇ ਧੀਆਂ ਪੁੱਤਰ ਆ ਗਏ,ਬਾਪੂ ਅਤੇ ਉੱਸ ਦੇ ਛੁੱਟੀ ਆਏ ਪੁੱਤਰ ਕਿਸੇ ਨਾ ਕਿਸੇ ਤਰ੍ਹ੍ਹਾਂ ਬਾਬੇ ਨੂੰ ਡਾਕਖਾਨੇ ਲੈ ਗਏ ਅਤੇ ਉੱਸ ਦੀ ਸਾਰੀ ਪੈਨਸ਼ਨ ਕਢਵਾ ਕੇ ਲੈ ਆਏ। ਬਾਬੇ ਦੇ  ਸਾਰੇ ਪੁੱਤਰ ਜਦ ਬਾਬੇ ਕੋਲ ਹੇਤ ਪਿਆਰ ਜਤਾਉਣ ਲਈ ਆਏ ਤਾਂ ਉਹ ਉਨ੍ਹਾਂ ਸਾਰਿਆਂ ਦੇ ਹੱਥ ਪਿਛੇ ਹਟਾਉਂਦਾ  ਆਪਣੀ ਭਰੜਾਈ ਹੋਈ ਆਵਾਜ਼  ਵਿੱਚ ਬੋਲਿਆ, ਚਲੇ ਜਾਓ ਤੁਸੀਂ ਮੇਰੇ ਕੁੱਝ ਨਹੀਂ ਲੱਗਦੇ। ਮੇਰਾ ਅਸਲੀ ਪੁੱਤਰ ਤਾਂ ਪ੍ਰੀਤਮ ਹੈ ਜਿੱਸ ਨੇ ਮੇਰੀ ਇਨੀ ਸੇਵਾ ਕੀਤੀ ਹੈ।
                      
ਬਾਬੇ ਸ਼ੇਰ ਸਿੰਘ ਨੇ ਆਪਣੀ ਲਿਆਂਦੀ ਹੋਈ ਸਾਰੀ ਪੈਨਸ਼ਨ ਆਪਣੇ ਸਿਰ੍ਹਾਣੇ ਰੱਖੀ ਹੋਈ ਸੀ, ਲਾਹੌਰ ਤੋਂ ਨਾਲ ਲਿਆਂਦੀਆਂ ਹੋਈਆਂ ਦੁਵਾਈਆਂ ਉੱਸ ਨੂੰ ਦਿੱਤੀਆਂ ਜਾ ਰਹੀਆਂ ਸਨ। ਸ਼ਾਇਦ ਉੱਸ ਦੀ ਉਮਰ ਦੀ ਖੜ੍ਹ ਹੁਣ ਪੱਕ ਕੇ ਕਿਸੇ ਸਿਰੇ ਲੱਗਣ ਵਾਲੀ ਹੋ ਚੁੱਕੀ ਸੀ।ਕਿਸੇ ਵੀ ਦੁਵਾਈ ਦਾ ਅਸਰ ਨਹੀਂ ਸੀ ਹੋ ਰਿਹਾ।ਡਾਕਟਰ ਕੋਲ ਵਾਪਿਸ ਲਾਹੌਰ ਲਿਜਾਣਾ ਵੀ ਹੁਣ ਔਖਾ ਸੀ।ਬਾਪੂ ਨੇ ਤਾਰ ਦੇ ਕੇ ਛੁੱਟੀ ਹੋਰ ਵਧਾ ਲਈ ।
                       
ਮੰਜੇ ਤੇ ਪਿਆ ਬਾਬਾ ਸ਼ੇਰ ਸਿੰਘ ਇੱਕ ਵਾਰ ਆਪਣਾ ਪੂਰਾ ਤਾਣ ਲਾ ਕੇ ਬੋਲਿਆ,ਸਾਰਾ ਪ੍ਰਿਵਾਰ ਮੇਰੇ ਕੋਲ ਆ ਕੇ ਬੈਠ ਜਾਓ, ਸਾਰੇ ਪ੍ਰਿਵਾਰ ਦੇ ਨਿੱਕੇ ਵੱਡੇ ਜੀਅ  ਉੱਸ ਦੇ ਮੰਜੇ ਦੁਆਲੇ ਆ ਕੇ ਬੈਠ ਗਏ , ਬਾਬੇ ਨੇ ਆਪਣੇ ਕਮਜ਼ੋਰ ਹੱਥਾਂ ਨਾਲ ਪੂਰਾ ਜੋਰ ਲਾ ਕੇ  ਆਪਣੇ ਪੈਨਸ਼ਨ ਦੇ ਕਢਾਏ ਨੋਟਾਂ ਫੜ ਲਏ ਅਤੇ ਕੁੱਝ ਰਕਮ ਗੁਰੂ ਘਰ ਲਈ ਕੱਢ ਕੇ ਬਾਕੀ ਸਾਰੀ ਰਕਮ ਸਾਰੇ ਕੋਲ ਬੈਠੇ ਛੋਟੇ ਵੱਡੇ ਜੀਆਂ ਨੂੰ ਹੌਲੀ ਹੌਲੀ ਵੰਡ ਦਿੱਤੀ।  ਬਾਪੂ ਕੋਲ ਖੜਾ ਨਮ ਅੱਖਾਂ ਨਾਲ ਇਹ ਆਖਰੀ ਨਜ਼ਾਰਾ ਵੇਖ ਰਿਹਾ ਸੀ । ਫਿਰ ਅਖੀਰ ਤੇ ਬਾਪੂ ਨੂੰ ਕੋਲ ਬਲਾ ਕੇ ਭਰੇ ਮਨ ਨਾਲ ਛਾਤੀ ਨਾਲ ਲਾ ਕੋ ਉਹ ਬੋਲਿਆ , ਪ੍ਰੀਤਮ ਤੇਰੀ ਸੇਵਾ ਦਾ ਮੈਂ ਮੁੱਲ ਕਦੇ ਵੀ ਨਹੀਂ ਮੋੜ ਸਕਾਂਗਾ। ਮੇਰੇ ਕੋਲ ਤੇਰੀ ਕੀਤੀ ਸੇਵਾ ਦਾ ਮੁੱਲ ਮੇਰੀ ਅਸੀਸਾਂ ਦੇ ਸਿਵਾ ਹੋਰ ਕੁੱਝ ਨਹੀਂ ।ਹੁਣ ਜਿਥੇ ਤੂੰ ਮੇਰੀ ਇਨੀ ਸੇਵਾ ਕੀਤੀ ਹੈ ਇੱਕ ਹੋਰ ਕੰਮ ਵੀ ਕਰੀਂ,ਮੇਰੀ ਚਿਖਾ ਨੂੰ ਆਪਣੇ ਹੱਥੀਂ ਲਾਂਬੂ ਵੀ ਆਪ ਹੀ ਲਾਂਈਂ।
                     
ਦੂਸਰੇ ਦਿਨ ਚਾਰ ਕੁ ਵਜੇ ਨਾਲ ਬਾਬਾ ਸ਼ੇਰ ਸਿੰਘ ਨੱਬੇ ਕੁ ਸਾਲ ਦੀ ਲੰਮੀ ਉਮਰ ਭੋਗ ਕੇ ਇੱਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਸਾਰੇ ਘਰ ਦੇ ਜੀਅ ਉੱਚੀ ਉੱਚੀ ਢਾਹਾਂ ਮਾਰ ਰਹੇ ਸਨ। ਨੂਹਾਂ ਧੀਆਂ ਵੈਣ ਪਾ ਰਹੀਆਂ ਸਨ, ਪਰ ਬਾਪੂ ਦੀਆਂ ਅੱਖਾਂ ਦੇ ਪਾਣੀ ਦਾ ਹੜ੍ਹ ਖੌਰੇ , ਵਹਿ ਵਹਿ ਕੇ ਹੁਣ ਸੁੱਕ ਗਿਆ ਸੀ ।ਬਾਪੂ ਨੇ ਇੱਕ ਸੌ ਦੱਸ ਸਾਲ ਦੀ ਉਮਰ ਚਲਦੇ ਫਿਰਦੇ ਨੇ ਭੋਗੀ, ਔਲਾਦ ਸਾਰੀ ਨੇਕ ਨਿਕਲੀ, ਬਾਪੂ ਤੇ ਬੇਬੇ ਇੱਕੇ ਹੀ ਦਿਨ ਇਕੱਠੇ ਹੀ ਵੱਡੇ ਬਾਗ ਪ੍ਰਿਵਾਰ ਵਾਲੇ ਹੋ ਕੇ ਇੱਸ ਸੰਸਾਰ ਤੋਂ ਗਏ। ਬਾਪੂ ਸਾਨੂੰ ਕਹਿੰਦਾ ਹੁੰਦਾ ਸੀ ਕਿ ਨੇਕ ਨੀਯਤ ਨਾਲ ਬਜ਼ੁਰਗਾਂ ਦੀ ਕੀਤੀ ਹੋਈ ਸੇਵਾ ਕਦੇ ਬਿਰਥਾ ਨਹੀਂ ਜਾਂਦੀ। ਬਾਪੂ ਜਦੋਂ ਵੀ ਕਿਤੇ ਬਾਬਾ ਸ਼ੇਰ ਸਿੰਘ ਦੀ ਕੋਈ ਗੱਲ ਛੇੜ ਬਹਿੰਦਾ ਤਾਂ ਉੱਸ ਦੀ ਜ਼ਿੰਦਾ ਦਿਲੀ ਦੀਆਂ ਗੱਲਾਂ ਸੁਣ ਕੇ ਬਾਬੇ ਸ਼ੇਰ ਸਿੰਘ ਦਾ ਬਚਪਣ ਵਿੱਚ ਵੇਖਿਆ ਚਿਹਰਾ ਬਾਰ ਬਾਰ ਮੇਰੀਆਂ ਅੱਖਾਂ ਸਾਮ੍ਹਨੇ ਆ ਜਾਂਦਾ ਹੈ ।                                                                                                                                                                       

ਸੰਪਰਕ: +3272382627
14 ਫਰਵਰੀ : ਵੈਲੇਨਟਾਈਨ ਡੇਅ
ਵਿਸ਼ਵ ਫੋਟੋਗ੍ਰਾਫੀ ਦਿਹਾੜਾ – ਗੋਬਿੰਦਰ ਸਿੰਘ ਢੀਂਡਸਾ
ਸੱਜਣਾ ਸਦਾ ਨਹੀਂ ਰਹਿਣੇ ਮਾਪੇ -ਗੁਰਤੇਜ ਸਿੰਘ
ਵਿਹਲਾ ਮਨ ਸ਼ੈਤਾਨ ਦਾ ਘਰ – ਡਾ. ਨਿਸ਼ਾਨ ਸਿੰਘ ਰਾਠੌਰ
ਮੀਡੀਆ ਨੂੰ ਕਾਰਪੋਰੇਟ ਦੀ ਅਜਾਰੇਦਾਰੀ ਤੋਂ ਬਚਾਇਆ ਜਾਏ -ਪ੍ਰਫੁੱਲ ਬਿਦਵਈ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਨਰਿੰਦਰ ਮੋਦੀ ਦੀ ਭਾਸ਼ਣਬਾਜ਼ੀ ਯਥਾਰਥ ਤੋਂ ਕੋਹਾਂ ਦੂਰ – ਹਰਜਿੰਦਰ ਸਿੰਘ ਗੁਲਪੁਰ

ckitadmin
ckitadmin
August 24, 2015
ਡਾ: ਗੁਰਮਿੰਦਰ ਸਿੱਧੂ ਦੀਆਂ ਕੁਝ ਰਚਨਾਵਾਂ
ਕਮਜ਼ੋਰਾਂ ‘ਤੇ ਹੁੰਦੇ ਜ਼ੁਲਮਾਂ ਪ੍ਰਤੀ ਸਮਾਜ ਹੋਵੇ ਲਾਮਬੰਦ – ਗੁਰਤੇਜ ਸਿੰਘ
ਦਿੱਲੀ ਘੇਰਨ ਦੀ ਤਿਆਰੀ ਕਿਵੇਂ ਕਰ ਰਹੇ ਹਨ ਪੰਜਾਬ ਦੇ ਕਿਸਾਨ ?
ਘਰ-ਘਰ ਰੁਜ਼ਗਾਰ : ਹਵਾ ‘ਚ ਤਲਵਾਰਬਾਜ਼ੀ -ਅਰੁਣਦੀਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?