ਘੰਟੀ ਖੜ੍ਹਕੀ
ਪਿੰਡੋਂ ਫੋਨ ਆਇਆ
ਬਾਪੂ ਲੱਗਿਆ ਦੱਸਣ-
ਪਿੰਡੋਂ ਫੋਨ ਆਇਆ
ਬਾਪੂ ਲੱਗਿਆ ਦੱਸਣ-
ਬਿਜਲੀ ਆਉਂਦੀ ਨ੍ਹੀਂ
ਮੀਂਹ ਪੈਂਦਾ ਨ੍ਹੀਂ
ਰੋਹੀ ਆਲਾ ਬੋਰ ਬਹਿ ਗਿਆ
ਫਸਲ ਸੁੱਕਗੀ…
ਰੱਬ ਦੀ ਮਰਜ਼ੀ ਐ,
ਆਪਣੇ ਪਿੰਡ
ਬਾਹਮਣ ਤੇ ਸ਼ੇਖ਼ ਲੜ ਪਏ
ਗੁਰਦਵਾਰੇ ਦਾ ਭਾਈ
ਬਲਾਤਕਾਰ ਕਰਦਾ ਫੜਿਆ ਗਿਆ
ਸਰਪੰਚੀ ਪਿੱਛੇ
ਲੜਾਈ ਹੋਗੀ
ਕਤਲ ਹੋ ਗਿਆ…
ਰੱਬ ਦੀ ਮਰਜ਼ੀ ਐ,

ਤੇਰਾ ਤਾਇਆ
ਹਲ਼ਕੇ ਕੁੱਤੇ ਨੇ ਵੱਢ ਲਿਆ
ਚਾਚੀ ਤੇਰੀ ਦੇ
ਭੀਸਰੀ ਗਾਂ ਨੇ ਸਿੰਗ ਮਾਰਿਆ
ਕਈ ਮੁੰਡੇ ਨਸ਼ਾ ਖਾਕੇ ਮਰਗੇ
ਰੇਤਾ ਬਜਰੀ ਮਿਲਦਾ ਨ੍ਹੀਂ
ਕੋਠਾ ਛੱਤਣ ਨੂੰ
ਮੱਛਰ ਬਹੁਤ ਐ…
ਰੱਬ ਦੀ ਮਰਜ਼ੀ ਐ ਪੁੱਤ,
ਰੁਪਈਏ ਦੀ ਕੀਮਤ ਘੱਟਦੀ ਜਾਂਦੀ
ਕਹਿੰਦੇ ਨੇ
ਕੰਧਾਂ ‘ਤੇ ਲਾਉਂਣ ਆਲੇ ਕਾਗਤ ਨਾਲੋਂ
ਸਸਤਾ ਹੋਜੂ
ਗੰਢੇ ਮਹਿੰਗੇ ਹੋਗੇ…
ਸਭ ਰੱਬ ਦੀ ਮਰਜ਼ੀ ਐ,
ਕਹਿੰਦੇ ਨੇ
ਕੰਧਾਂ ‘ਤੇ ਲਾਉਂਣ ਆਲੇ ਕਾਗਤ ਨਾਲੋਂ
ਸਸਤਾ ਹੋਜੂ
ਗੰਢੇ ਮਹਿੰਗੇ ਹੋਗੇ…
ਸਭ ਰੱਬ ਦੀ ਮਰਜ਼ੀ ਐ,
ਮੈਂ ਕਿਹਾ-
ਨਹੀਂ ਬਾਪੂ
ਕਿਸੇ ਰੱਬ- ਰੁੱਬ ਦੀ ਮਰਜ਼ੀ ਨ੍ਹੀਂ
ਸਭ ਲੀਡਰਾਂ ਦਾ ਬੇੜਾ ਬਹਿ ਗਿਆ
ਪੀਐਚ. ਡੀ. ਕਰ ਕੇ ਵੀ
ਕਨੇਡਾ ‘ਚ ਟਰੱਕ ਚਲਾਉਂਣ ਮੇਰੇ ਵਰਗੇ
ਉਏ ਬਾਪੂ, ਲੀਡਰਾਂ ਦਾ ਬੇੜਾ ਬਹਿ ਗਿਆ
ਉਏ, ਸਭ ਲੀਡਰਾਂ ਦਾ ਬੇੜਾ ਬਹਿ ਗਿਆ…
ਉਏ, ਦੁਸ਼ਟਾ
ਤੂੰ ਨ੍ਹੀਂ ਕਦੇ ਰੱਬ ਨੂੰ ਮੰਨਦਾ…
ਕਹਿਕੇ ਬਾਪੂ ਫੋਨ ਕੱਟ ਗਿਆ ।
ਸੰਪਰਕ: 001-604-825-8053

