By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਤਿੰਨ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਤਿੰਨ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ
ਹੈਲਥ ਲਾਈਨ

ਤਿੰਨ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ

ckitadmin
Last updated: October 22, 2025 12:38 pm
ckitadmin
Published: October 22, 2014
Share
SHARE
ਲਿਖਤ ਨੂੰ ਇੱਥੇ ਸੁਣੋ

ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ’ ਵੱਲੋਂ ਵਿੱਦਿਆ ਦੇ ਬਜਾਰੀਕਰਨ, ਫਿਰਕੂਕਰਨ ਤੇ ਸਮਾਨ ਸਕੂਲ ਵਿਵਸਥਾ ਦੀ ਸਥਾਪਤੀ ਲਈ ਅਤੇ ‘ਕੁੱਲ ਹਿੰਦ ਸਿੱਖਿਆ ਸੰਘਰਸ਼ ਯਾਤਰਾ’ ਦੀ ਤਿਆਰੀ ਵਜੋਂ ਗੁਰਸ਼ਰਨ ਕਲਾ ਭਵਨ ਮੁਲਾਂਪੁਰ ਵਿਖੇ ਆਯੋਜਿਤ ਕੀਤੀ ਗਈ ਤਿੰਨ ਰੋਜ਼ਾ ਵਰਕਸ਼ਾਪ ਅੱਜ ਸਫਲਤਾਪੂਰਵਕ ਸਪੰਨ ਹੋ ਗਈ। ਤਿੰਨ ਦਿਨ ਦੀ ਲੰਮੀ ਵਿਚਾਰ-ਚਰਚਾ ‘ਚ ਮੰਚ ਦੇ ਕੇਂਦਰੀ ਕਮੇਟੀ ਦੇ ਬੁਲਾਰੇ ਡਾ. ਅਨਿਲ ਸਦਗੋਪਾਲ ਤੇ ਪ੍ਰੋ. ਮਧੂਪ੍ਰਸ਼ਾਦ ਤੋਂ ਇਲਾਵਾ ਡਾ. ਸੁਖਪਾਲ ਸਿੰਘ, ਪ੍ਰੋ. ਕਮਲਜੀਤ, ਡਾ. ਰਮਿੰਦਰ ਸਿੰਘ, ਡਾ. ਕੁਲਦੀਪ, ਪ੍ਰਿੰ. ਲੋਕਬੰਧੂ, ਡਾ. ਅੰਮ੍ਰਿਤਪਾਲ, ਭੁਪਿੰਦਰ ਵੜੈਚ ਆਦਿ ਬੁੱਧੀਜੀਵੀ-ਚਿੰਤਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਸਮੇਂ ਬੁਲਾਰਿਆਂ ਨੇ ਪੰਜਾਬ ਸਮੇਤ ਭਾਰਤ ਅੰਦਰ ਮੁੱਢਲੀ ਵਿਦਿਅਕ ਵਿਵਸਥਾ ਦੀ ਮਾੜੀ ਦਸ਼ਾ ਅਤੇ ਸਿੱਖਿਆ ਦੇ ਨਿੱਜੀਕਰਨ ਦੇ ਮਾਰੂ ਹਮਲਿਆਂ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ‘ਸਿੱਖਿਆ ਦੇ ਭਗਵੇਂਕਰਨ’ ਵਿਸ਼ੇ ਤੇ ਬੋਲਦਿਆਂ ਭਾਰਤੀ ਵਿਦਿਅਕ ਪ੍ਰਣਾਲੀ ਨੂੰ ਫਿਰਕੂ ਲੀਹਾਂ ਤੇ ਢਾਲਣ ਦੀਆਂ ਸਾਜਿਸ਼ਾਂ ਬਾਰੇ ਚਿੰਤਾ ਜਾਹਰ ਕੀਤੀ। ਇਸ ਸਮੇਂ ਡਾ. ਅਨਿਲ ਸਦਗੋਪਾਲ ਨੇ ਆਪਣੇ ਲੰਮੇ ਭਾਸ਼ਣ ਅੰਦਰ ਕਿਹਾ ਕਿ ਬਰਾਬਰ ਸਕੂਲ ਵਿਵਸਥਾ ਦੀ ਲੜਾਈ ਅਸਲ ਅਰਥਾਂ ਵਿੱਚ ਸਿੱਖਿਆ ਖੇਤਰ ‘ਚ ਨਿੱਜੀਕਰਨ-ਉਦਾਰੀਕਰਨ ਦੀ ਨੀਤੀਆਂ ਖਿਲਾਫ ਸਾਂਝੀ ਵੱਡੀ ਲੜਾਈ ਦਾ ਅਧਾਰ ਬਣਦੀ ਹੈ।

 

 

ਉਨ੍ਹਾਂ ਕਿਹਾ ਕਿ ਸਿੱਖਿਆ ਦੇ ਬਜਾਰੀਕਰਨ ਦੇ ਦੌਰ ਅੰਦਰ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਕਰੋੜਾਂ ਰੁਪਏ ਦੀਆਂ ਟੈਕਸ ਛੋਟਾਂ, ਬੇਲ ਆਊਟ ਪੈਕਜ਼ ਤੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਸਿੱਖਿਆ ਉਪਰ ਕੁੱਲ ਘਰੇਲੂ ਪੈਦਾਵਰ ਦਾ ਹਿੱਸਾ ਲਗਾਤਾਰ ਘਟਾਇਆ ਜਾ ਰਿਹਾ ਹੈ। ਲੋਕ ਸਭਾ ਤੇ ਵਿਧਾਨ ਸਭਾਵਾਂ ਵਿਚ ਉੱਚ ਵਿੱਦਿਆ ਵਿਰੋਧੀ ਬਿੱਲ ਲਿਆਂਦੇ ਜਾ ਰਹੇ ਹਨ। ਮੁਫਤ, ਮਿਆਰੀ ਤੇ ਲਾਜ਼ਮੀ ਸਿੱਖਿਆ ਦੀ ਥਾਂ ਅੱਜ ਵਿਸ਼ਵੀਕਰਨ-ਨਿੱਜੀਕਰਨ ਦੀਆਂ ਨੀਤੀਆਂ ਤਹਿਤ ਗੈਰ-ਮਿਆਰੀ, ਘੱਟ ਗੁਣਵਤਾ ਵਾਲੀ ਮਹਿੰਗੀ ਸਿੱਖਿਆ ਅਤੇ ਸਿੱਖਿਆ ਦੇ ਉਦੇਸ਼ ਨੂੰ ਗੈਰ ਸਰਕਾਰੀ ਸੰਸਥਾਵਾਂ, ਧਾਰਮਿਕ ਅਦਾਰਿਆ ਤੇ ਬਹੁਰਾਸ਼ਟਰੀ ਕੰਪਨੀਆਂ ਦੇ ਰਹਿਮੋ-ਕਰਮ ਤੇ ਛੱਡਿਆ ਜਾ ਰਿਹਾ ਹੈ। ਸਿੱਖਿਆ ਦਾ ਬਜਾਰੀਕਰਨ ਤੇ ਫਿਰਕੂਕਰਨ ਕੀਤਾ ਜਾ ਰਿਹਾ ਹੈ।

ਹਾਜ਼ਰ ਸਰੋਤਿਆਂ ਨੇ ਅਨੇਕਾਂ ਮਹੱਤਵਪੂਰਨ ਸਵਾਲਾਂ ਤੇ ਵਿਚਾਰ-ਚਰਚਾ ਕੀਤੀ। ਪੰਜਾਬ ਭਰ ‘ਚੋਂ ਡੀਟੀਐਫ, ਡੀਐਸਓ, ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ, ਪੀਐਸਯੂ, ਪੀਐਸਯੂ (ਰੰਧਾਵਾ), ਨੌਜਵਾਨ ਭਾਰਤ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ, ਇਨਕਲਾਬੀ ਕੇਂਦਰ ਪੰਜਾਬ, ਐਸਐਸਏ/ਰਮਸਾ, ਨੈਟ ਪਾਸ ਬੇਰੁਜਗਾਰ ਯੂਨੀਅਨ, ਲੋਕ ਕਲਾ ਮੰਚ ਆਦਿ ਜੱਥੇਬੰਦੀਆਂ ਅਤੇ ਲੇਖਕਾਂ, ਬੁੱਧੀਜੀਵੀਆਂ ਚਿੰਤਕਾਂ ਨੇ ਵੱਡੀ ਗਿਣਤੀ ‘ਚ ਇਸ ਤਿੰਨ ਰੋਜਾ ਵਰਕਸ਼ਾਪ ‘ਚ ਸ਼ਮੂਲੀਅਤ ਕੀਤੀ। ਵਰਕਸ਼ਾਪ ਦੌਰਾਨ ਨਵੰਬਰ ਮਹੀਨੇ ‘ਚ ਪੰਜਾਬ ਅੰਦਰ ਸਿੱਖਿਆ ਸੰਘਰਸ਼ ਯਾਤਰਾ ਕੱਢਣ ਅਤੇ 4 ਦਸੰਬਰ ਨੂੰ ਭੂਪਾਲ ਪੁੱਜਣ ਲਈ ਸੂਬਾ ਪੱਧਰੀ ਕਮੇਟੀ ਜੱਥੇਬੰਦ ਕੀਤੀ ਗਈ। ਕਮੇਟੀ ‘ਚ ਉਪਰੋਕਤ ਜੱਥੇਬੰਦੀਆਂ ਦੇ ਆਗੂ ਪ੍ਰੋ. ਜਗਮੋਹਨ ਸਿੰਘ, ਕੰਵਲਜੀਤ ਖੰਨਾ, ਭੁਪਿੰਦਰ ਵੜੈਚ, ਡਾ. ਭੀਮਇੰਦਰ, ਡਾ. ਕੁਲਦੀਪ, ਪ੍ਰਿੰ. ਤਰਲੋਕਬੰਧੂ, ਅਮਰਜੀਤ, ਮਨਦੀਪ, ਨਰਾਇਣ ਦੱਤ, ਹੇਮਰਾਜ ਸਟੈਨੋ, ਨਰਭਿੰਦਰ, ਹਰਬੰਸ ਸੋਨੂ, ਰਾਜਿੰਦਰ ਸਿੰਘ, ਸ਼ਾਮਲ ਹੋਏ। ਮੰਚ ਸੰਚਾਲਨ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਪ੍ਰੀਜ਼ੀਡੀਅਮ ਮੈਂਬਰ ਕੰਵਲਜੀਤ ਖੰਨਾ ਨੇ ਕੀਤਾ।

ਡਾਇਬਟੀਜ਼: ਸਿਹਤਮੰਦ ਕਿਵੇਂ ਰਹੀਏ -ਡਾ. ਐਸ ਪੀ ਐਸ ਗਰੋਵਰ
ਹਾਰਟ ਅਟੈਕ ਤੋਂ ਕਿਵੇਂ ਬਚੀਏ?
ਰਾਤ ਦੇ ਖਾਣੇ ਮਗਰੋਂ ਬੁਰਸ਼-ਡਾ. ਸ਼ਿਵ ਕੁਮਾਰ ਸਰੀਨ
ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵੱਲੋਂ ਸ਼ਾਇਰ ਬੀਬੀ ਬਲਵੰਤ ਗੁਰਦਾਸਪੁਰੀ ਦਾ ਸਨਮਾਨ
ਸਿਹਤ ਵਿਭਾਗ ਦੀ ਨਵੀਂ ਯੋਜਨਾ: ਜਨਮ ਸਾਥੀ ਯੋਜਨਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਾਵਿ-ਸ਼ਾਰ

ਗ਼ਜ਼ਲ -ਗੁਰਭਜਨ ਗਿੱਲ

ckitadmin
ckitadmin
December 12, 2017
ਅਮਿਤੋਜ : ਗੁਆਚੀ ਪੁਸ਼ਤ ਦਾ ਪ੍ਰਵਚਨ -ਗੁਰਬਚਨ
ਪਾਕਿਸਤਾਨ ’ਚ ਪੰਜਾਬੀ ਦੇ ਹੱਕ ’ਚ ਕੋਈ ਲੋਕ ਲਹਿਰ ਨਹੀਂ : ਸਈਦਾ ਦੀਪ -ਸ਼ਿਵ ਇੰਦਰ ਸਿੰਘ
ਕੰਮੀਆਂ ਦੇ ਵਿਹੜੇ ਦੀ ਲਾਲੀ ’ਤੇ ਕਰਜ਼ੇ ਦਾ ਪਰਛਾਂਵਾਂ -ਬਲਜਿੰਦਰ ਕੋਟਭਾਰਾ
ਸਮੁੱਚੇ ਮੀਡੀਆ ਨੂੰ ਆਪਣੇ ਮੂਲ ਉਦੇਸ਼ ਤੋਂ ਦੂਰ ਧੱਕਣ ਦਾ ਕੰਮ ਆਰੰਭ -ਰਾਜਿੰਦਰ ਸ਼ਰਮਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?