ਕਵੀ ਤੋ ਪੱਤਰਕਾਰ ਹੋਵੂੰਗਾ
ਜਿਸ ਦਿਨ ਯੂਨੀ ਛੱਡਣੀ ਪੈ ਗਈ ਰੋਵੂੰਗਾ
ਜਿਸ ਦਿਨ ਪੀਏਯੂ ਛੱਡਣੀ ਪੈ ਗਈ,
ਮੈਂ ਫੁੱਟ-ਫੁੱਟ ਕੇ ਰੋਵੂੰਗਾ
ਆਉਂਦੇ ਜਾਂਦੇ ਰਾਹੀਓ, ਮਿਲਦੇ ਰਹਿਓ
whatsapp ਨਹੀਂ ਤਾਂ,
facebook ‘ਤੇ ਦਿਖਦੇ ਰਹਿਓ
ਅਫਸਰ ਹੋਵੋਂਗੇ ਤੁਸੀਂ,
ਮੈਂ ਵੀ ਕੋਈ ਸਟਰੱਗਲਰ ਹੋਵੂੰਗਾ
ਜਿਸ ਦਿਨ ਯੂਨੀ . . .
ਜਿਸ ਦਿਨ ਪੀਏਯੂ . . .
ਐਸੇ ਚਾਅ ਫਿਰ ਖੋਰੇ ਕਦ ਖਿਲਣਗੇ !
ਸਚ ਹੋਈਆ ਸਭ ਫਿਲਮੀ ਗੱਲਾਂ,
ਹੁਣ ਪਤਾ ਨਹੀ ਕਿਰਦਾਰ,
ਕਿਸ ਨਾਟਕ ਦਾ ਮੈਂ ਹੋਵੂੰਗਾ
ਜਿਸ ਦਿਨ ਯੂਨੀ . . .
ਜਿਸ ਦਿਨ ਪੀਏਯੂ . . .
ਕਿਵੇਂ ਭੁਲਾਵਾ ਅਦਭੁੱਤ ਹੋਈ ਉਸ ਰੈਗਿੰਗ ਨੂੰ,
ਵਾਰਡਨ ਦੇ ਵੱਜਦੇ ਗੇੜੇ, ਹੋਸਟਲ ਦੀ ਚੈਕਿੰਗ ਨੂੰ
ਰਾਤ-ਰਾਤ ਤੱਕ ਚੱਲੀਆਂ ਪਾਰਟੀਆਂ,
ਹੁਣ ਪਤਾ ਨਹੀ ਕੇਕ ਨਾਲ ਕਿਸਦਾ ਮੂੰਹ ਲਬੇੜੂਗਾ
ਜਿਸ ਦਿਨ ਯੂਨੀ . .
ਜਿਸ ਦਿਨ ਪੀਏਯੂ . . .
ਭਰੋਸਾ ਮਿਲਿਆ ਬਥੇਰਾ, ਕਈਆਂ ਦਾ ਮੈਨੂੰ ਵਿਸ਼ਵਾਸ ਮਿਲਿਆ l
ਲੋਕਾ ਨੂੰ ਮਿਲਦੀਆਂ ਸਹੇਲੀਆਂ, ਮੈਨੂੰ ਸੱਚਾ ਪਿਆਰ ਮਿਲਿਆ l
ਕਈ ਹੋ ਗਏ ਏਥੇ ਮੇਰੇ! ਮੈਂ ਪਤਾ ਨਹੀ ਕਦ ਕਿਸੇ ਦਾ ਹੋਵੂੰਗਾ l
ਜਿਸ ਦਿਨ ਯੂਨੀ . . . .
ਜਿਸ ਦਿਨ ਪੀਏਯੂ . . .
ਜੋ-ਜੋ ਬਣੇ ਤਾਕਤ ਮੇਰੀ, ਭੈਣ-ਭਾਈ ਸਭ ਯਾਦ ਰਹਿਣਗੇ !
ਜਿੰਨਾ ਦਿਖਾਈ ਦੁਸ਼ਮਣੀ, ਓਹ ਵੀ ਸਾਲੇ ਰੜਕਦੇ ਰਹਿਣਗੇ l
ਪੁੱਠੇ-ਸਿਧੇ ਕੰਮ ਕਰਦਾ ਮੈਂ, ਸਦਾ ਭੀੜਾ ਵਿੱਚ ਖਲੋਵੂੰਗਾ l
ਜਿਸ ਦਿਨ ਯੂਨੀ . . .
ਜਿਸ ਦਿਨ ਪੀਏਯੂ. . .
ਰਾਤੋ-ਰਾਤ ਪੜਕੇ ਕਢਣੇ ਕੋਰਸ,
MCQ ਕਰ ਦੇਵੀ ! ਬਾਲਾ ਕਰਦਾ ਨੀ ਮੈਂ ਫੋਰਸ
ਮਾਸਟਰ ਆਪੇ ਪਾਸ ਕਰੀ ਜਾਂਦੇ,
ਮੈਂ ਪਤਾ ਨਹੀ ਕਦ ਪੜ੍ਹਾਕੂ ਬਣੂੰਗਾ
ਜਿਸ ਦਿਨ ਯੂਨੀ . .
ਜਿਸ ਦਿਨ ਪੀਏਯੂ. . .
ਅਕਤੂਬਰ ਮਹੀਨੇ ਸਾਡਾ ਯੂਥ ਫੈਸਟ ਆਓਂਦਾ,
ਬਾਕੀ ਸਭ ਕੰਮਾਂ ਨੂੰ ਫੇਰ ਰੈਸਟ ਆਉਂਦਾ
ਕਿੰਨੇ ਜਿੱਤੇ ਤੇ ਕੋਣ ਹਾਰੇ ?
ਫੇਸਬੂਕ ‘ਤੇ ਮਿਲਣ ਰਿਸਲਟ ਸਾਰੇ,
ਖੁੱਦ ਤਾ ਜਿੱਤਿਆ ਨਹੀ ਕਦੇ,
ਮੈਂ ਕਲ ਨੂੰ ਸ਼ਾਇਦ ਕੋਈ ਜੱਜ ਹੋਵੂੰਗਾ l
ਜਿਸ ਦਿਨ ਯੂਨੀ . . .
ਜਿਸ ਦਿਨ ਪੀਏਯੂ . . .
ਗੇੜੀ-ਸ਼ੇੜੀ ਤੋ ਮੈਂ ਦੂਰ ਰਿਹਾ,
ਪੰਜਾਬੀ ਪੜਦੀ ਕੁੜੀ ਨੂੰ,
ਲਾਈਬ੍ਰੇਰੀ ਵਿੱਚ ਘੂਰ ਰਿਹਾ,
ਕੈਫ਼ੇ ਵੀ ਚਾ ਪੀਣ ਹੀ ਆਉਂਦਾ ਸੀ,
ਐਸ ਲੱਗਣ ਤੋ ਬਾਅਦ,
ਗਰਾਉਂਡ ਤੋ ਵੀ ਦੂਰ ਰਿਹਾ,
ਇੰਨਾ ਸਭ ਬਾਰੇ ਕਦੇ ਫਿਰ ਕਿਸੇ ਦਿਨ ਕਹੂੰਗਾ !
ਜਿਸ ਦਿਨ ਯੂਨੀ . . .
ਜਿਸ ਦਿਨ . . .

