ਮੈ ਅਜ਼ਾਦ ਹੋਣਾ ਚਾਹੁੰਨੀ ਆ,
ਅਸਮਾਨ ‘ਚ ਉੱਡਦੇ ਪੰਛੀ ਵਾਗੂੰ,
ਇੱਕ ਬਾਤ ਸਣਾਉਣਾ ਚਾਹੁੰਨੀ ਆ,
ਮੰਦਰ ਦੇ ਸ਼ੰਖ ਤੇ ਘੰਟੀ ਵਾਗੂੰ,
ਮੂਰਤ ਖਡਵਾਉਣਾ ਚਾਹੁੰਨੀ ਆ,
ਪੂਜਣ ਲਈ ਸੰਤ ਦੇ ਸੰਗੀ ਵਾਗੂੰ !
ਬੰਜਰ ਖੇਤ ਵਾਉਣਾ ਚਾਹੁੰਨੀ ਆ,
ਵਾਲਾਂ ‘ਚ ਫੇਰਦੀ ਕੰਘੀ ਵਾਗੂੰ !
ਹਵਾ ਨਾਲ ਗੱਲਾਂ ਚਾਹੁੰਨੀ ਆ,
ਲਹਿਰਾਉਂਦੀ ਹੋਈ ਝੰਡੀ ਵਾਗੂੰ !
ਲੜ ਓਦੇ ਲੜ ਬੰਨਣਾ ਚਾਹੁੰਨੀ ਆ,
ਡੋਰ ਤੇ ਪਤੰਗ ਦੀ ਕੰਨੀ ਵਾਗੂੰ !
ਜਨਮਾਂ ਦਾ ਰਿਸ਼ਤਾ ਚਾਹੁੰਨੀ ਆ,
ਵਾਲਾਂ ਦੀ ਗੱਠ ਗੰਢੀ ਵਾਗੂੰ !
ਹੋਈ ਉਮਰਾਂ ਲਈ ਬੰਦੀ ਵਾਗੂੰ!
ਰਾਹ ਦੇ ਕੰਢੇ ਉਖਾੜਨਾ ਚਾਹੁੰਨੀ ਆ,
ਘਾਹ ਫੂਸ ਵੱਢਦੀ ਰੰਬੀ ਵਾਗੂੰ !
ਕੰਨੀ ਹੱਥ ਲਵਾਉਣਾ ਚਾਹੁੰਨੀ ਆ,
ਮਾਰਦੀ ਕਰੰਟ ਤਾਰ ਨੰਗੀ ਵਾਗੂੰ !
ਮੁਕਾਮ ਤੈਨੂੰ ਪਾਉਣਾ ਚਾਹੁੰਨੀ ਆ,
ਹਾਈਵੇ ਵਰਗੀ ਡੰਡੀ ਵਾਗੂੰ !
(2)
ਮੇਰੀਆ ਸੋਚਾਂ’ਚ ਜਦ ਹੜ੍ ਆ ਜਾਂਦਾ,
ਮਾਣਾ ਮੋਟਾ ਓਦੀ ਯਾਦ ‘ਚ ਲਿਖਾ ਜਾਂਦਾ !
ਕਦੇ ਕਦੇ ਅੱਖਾਂ ‘ਚ ਪਾਣੀ ਵੀ ਆ ਜਾਂਦਾ,
ਕਦੇ ਡਰ ਦੁਨੀਆ ਦਾ ਸੁੱਕਾ ਮੀਂਹ ਪਾ ਜਾਂਦਾ !
ਮੇਰੇ ਦਿਲ ਦੇ ਸ਼ੀਸ਼ੇ ਨੂੰ ਕੁਤਰ ਕੁਤਰ ਕੇ,
ਲੰਘ ਗਿਆ ਘੜੀ ਮੁੜੀ ਏਹੀ ਗ਼ਮ ਖਾ ਜਾਂਦਾ !
ਮੈਂ ਕੀ ਕਰਨਾ ਸੋਗ ਭਰੇ ਨੂੰ ਕੋਲ ਰੱਖ ਕੇ,
ਜਾਂਦਾ ਪਿਆ ਸਿਵਿਆਂ ਦੀ ਮਿੱਟੀ ਪਾ ਜਾਂਦਾ !
ਸਮਝ ਨਾ ਆਵੇ ਓਦੀ ਖੇਡ ਐਡੀ ਦੁਨੀਆ ਚੋਂ,
ਇੱਕ ਹੀ ਜ਼ਿੰਦਗੀ ਭਰ ਲਈ ਪਸੰਦ ਆ ਜਾਂਦਾ !
ਜੇ ਮਿਲਜੇ ਤਾਂ ਸਭ ਮੰਗਾਂ ਹੋ ਜਾਣ ਪੂਰੀਆਂ,
ਨਾ ਮਿਲੇ ਤੇ ਮੰਗਣ ਲਈ ਇੱਕੋ ਮੰਗ ਬਣਾ ਜਾਂਦਾ !
ਬੱਤੀ ਜਗਦੀ ਮਗਦੀ ਦੇ ਚਾਨਣ ਵਾਗੂੰ,
ਮੇਰੇ ਕੋਲ ਕੋਲ ਹੋਣ ਦਾ ਭੁਲੇਖਾ ਪਾ ਜਾਂਦਾ !
ਮੇਰੀ ਜ਼ਿੰਦਗੀ ‘ਚ ਰਹਿਣਾ ਦੁੱਖਾਂ ਦਾ ਏ ਡੇਰਾ,
ਚਾਨਣ ਆਉਂਦਾ ਆਉਂਦਾ ਨਿਰਾ ਹਨੇਰਾ ਪਾ ਜਾਂਦਾ !

