ਦਿਲ ਦੇ ਆਖੇ ਲਗ ਅੱਜ ਕੱਲ ਕੋਈ ਕੰਮ ਨਹੀਂ ਕਰਦਾ
ਐ ਜ਼ਿੰਦਗੀ ਮੈਂ ਤੇਰੇ ਨਾਲ ਹੁਣ ਮੁਹੱਬਤ ਨਹੀ ਕਰਦਾ
ਲੱਖ ਕਰੇ ਤਦਬੀਰ ਕੋਈ ਖਤਾ ਤਾਂ ਹੋ ਹੀ ਜਾਂਦੀ ਹੈ
ਇਨਸਾਨ ਉਹੀ ਜੋ ਇੱਕ ਗਲਤੀ ਨੂੰ ਦੁਬਾਰਾ ਨਹੀ ਕਰਦਾ
ਐਸਾ ਸੈਲਾਬ ਹੰਝੂਆਂ ’ਚ ਯਾਦਾਂ ਨੂੰ ਖੋਰਦਾ ਜਾਵੇ
ਉਹੀ ਪੱਥਰ ਦਿਲ ਦਾ ਹੋਣਾ ਜੋ ਹਾਲੇ ਵੀ ਨਹੀਂ ਖ਼ਰਦਾ
ਕਈ ਜਿੱਤ ਕੇ ਵੀ ਹਰ ਜਾਵਣ ਐਸੀ ਏ ਖੇਡ ਇਸ਼ਕੇ ਦੀ
ਪਰ ਵਫ਼ਾਬਾਜ਼ ਆਸ਼ਿਕ ਜੋ ਉਹ ਹਾਰ ਕੇ ਵੀ ਨਹੀਂ ਹਰਦਾ
ਨਾਕਾਮੀ,ਅਫ਼ਸੋਸ,ਰੰਜਿਸ਼, ਗ਼ਮ ਮਾਰ ਜਾਂਦੇ ਬੰਦੇ ਨੂੰ
ਕੋਈ ਸ਼ਖ਼ਸ ਇੱਥੇ ਸੁਖਜੀਤ ਆਪਣੇ ਆਪ ਨਹੀਂ ਮਰਦਾ
ਕਿਸੇ ਨੂੰ ਚਹੁਨਾ ਉਸ ਨੂੰ ਪਾਉਣਾ ਫਿਰ ਉਸ ਨੂੰ ਭੁਲਾਉਣਾ
ਜੇ ਪਿਆਰ ਏਹੁ ਹੈ ਤਾਂ ਹੁਣ ਮੈਂ ਇਹ ਦੁਬਾਰਾ ਨਹੀਂ ਕਰਦਾ
ਸੰਪਰਕ: +91 99141 41122

