ਏਡੀ ਕਿਹੜੀ ਗੱਲ ਓ ਸੱਜਣਾ
ਜਿਹਦਾ ਨਹੀਓਂ ਹੱਲ ਓ ਸੱਜਣਾ
ਅੱਜ, ਹੁਣੇ, ਬਸ, ਏਸੇ ਵੇਲੇ ,
ਕਿਸਨੇ ਡਿੱਠਾ ਕੱਲ ਓ ਸੱਜਣਾ
ਜਦ ਵੀ ਆਵਾਂ, ਦਰ ਖੜਕਾਵਾਂ ,
ਨਾ ਲਇਆ ਕਰ ਪਲ ਓ ਸੱਜਣਾ
ਹੁਣ ਨਈੰ ਲਿਖਦਾ ਹੁੰਦਾ ਕਵਿਤਾ ,
ਬੀਤ ਗਿਆਂ ਦਾ ਝੱਲ ਓ ਸੱਜਣਾ
ਝੁੱਗੀ ਸਾੜ ਤਮਾਸ਼ਾ ਦੇਖੇ ,
ਕਿਹੜਾ ਹੈ ਪਾਗਲ ਓ ਸੱਜਣਾ
ਜੋ ਮਸਲਾ ਰਲ-ਬਹਿਕੇ ਸੁਲਝੇ ,
ਕਾਹਨੂੰ ਲਾਈਏ ਬੱਲ ਓ ਸੱਜਣਾ
ਈ-ਮੇਲ: dev.2006@hotmail.com

