By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੱਲ੍ਹ ਫਿਰ ਅੰਬਰ ਫਟਿਆ -ਡਾ.ਅਮਰਜੀਤ ਟਾਂਡਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਕੱਲ੍ਹ ਫਿਰ ਅੰਬਰ ਫਟਿਆ -ਡਾ.ਅਮਰਜੀਤ ਟਾਂਡਾ
ਕਾਵਿ-ਸ਼ਾਰ

ਕੱਲ੍ਹ ਫਿਰ ਅੰਬਰ ਫਟਿਆ -ਡਾ.ਅਮਰਜੀਤ ਟਾਂਡਾ

ckitadmin
Last updated: October 19, 2025 9:28 pm
ckitadmin
Published: June 19, 2014
Share
SHARE
ਲਿਖਤ ਨੂੰ ਇੱਥੇ ਸੁਣੋ

ਕੱਲ੍ਹ ਫ਼ਿਰ ਅੰਬਰ ਫਟਿਆ
ਭਰਦੇ ਜ਼ਖ਼ਮ ਛਿੱਲੇ ਗਏ-
ਇਨਸਾਨੀਅਤ ਦੇ ਸੂਰਜ ਤੇ ਮਨੁੱਖਤਾ ਦੇ ਸਹਾਰੇ
ਦੇ ਮਹਾਨ ਸ਼ਹੀਦੀ ਦਿਵਸ ‘ਤੇ
ਅੰਨ੍ਹੀ ਅੱਗ ਫਿਰ ਵਰ੍ਹੀ
ਭਰਾਵਾਂ ਨੇ ਭਰਾਵਾਂ ਦੀ ਪੱਗ ਰੋਲੀ
ਤਲਵਾਰਾਂ ਨੱਚੀਆਂ
ਜੱਗ ਹੱਸਿਆ- ਦੂਰ ਖੜ੍ਹਾ
ਮਨ ਝੰਜੋੜੇ ਗਏ, ਤਨ ਵਲੂੰਧਰੇ ਗਏ
ਕੌਮ ਦੀ ਮਾਂ ਰੋਈ-
ਭੈਣਾਂ ਦੀਆਂ ਪਲਕਾਂ ਚੋਈਆਂ
ਸਿਰਾਂ ਨੇ ਆਪਣੀਆਂ ਹੀ ਬਾਹਵਾਂ ਸਿਰਾਂ ਤੇ ਵਾਰ ਕੀਤੇ

ਕਦੋਂ ਮੁੱਕੇਗਾ
ਇਹ ਤਲਵਾਰਾਂ, ਬਰਛਿਆਂ ਤੇ ਗੋਲੀਆਂ ਦਾ ਪਹਿਰਾ
ਕਦੋਂ ਤਖ਼ਤ-ਏ-ਅਕਾਲ ਲਹੂ ਤੋਂ ਭਿੱਜਣੋਂ ਬਚੇਗਾ
ਕਲਮਾਂ ਵੀ ਕੀ ਕਰਨ
ਤੜਫ਼ ਤੜਫ਼ ਹਵਾਵਾਂ ਨੂੰ ਹੀ ਕਹਿ ਸਕਦੀਆਂ ਨੇ
ਨਜ਼ਰ ਕੱਲੇ ਪੰਜਾਬ ਨੂੰ ਨਹੀਂ ਸਾਰੀ ਕੌਮ ਨੂੰ ਲੱਗੀ ਹੈ

 

 

ਕਿਹਨੂੰ ਕਹੀਏ ਕਿ ਹਰਫ਼ਾਂ ਦੀ ਵੀ ਗੱਲ ਸੁਣੋ
ਬਿਰਖ ਕੀ ਕਹਿ ਰਹੇ ਹਨ
ਨਿਪੱਤਰੀਆਂ ਡਾਲੀਆਂ ਦੇ ਜਿਸਮਾਂ ਲਈ ਪੱਤ ਲੱਭੋ
ਕਰੂੰਬਲਾਂ ਨੂੰ ਫੁੱਲ ਬਣ ਲੈਣ ਦਿਓ
ਸਮੇਂ ਨੂੰ ਰੁੱਖਾਂ ਦੀ ਉਮਰ ਲਾਓ
ਬੰਦਿਆਂ ਨੇ ਇਨਸਾਨੀਅਤ ਨੂੰ ਫਿਰ ਮਿੱਟੀ ‘ਚ ਰੋਲਿਆ
ਸ਼ਰੇਆਮ ਇਨਸਾਨੀਅਤ ਤਲਵਾਰਾਂ ਬਰਛਿਆਂ ਚ ਬੇਇੱਜ਼ਤ ਹੋਈ
ਕਿਸੇ ਨੇ ਵੀ ਕਿਸੇ ਦੀ ਪੁਕਾਰ ਨਾ ਸੁਣੀ

ਸੱਚੇ ਪਾਤਸ਼ਾਹ ਸੁਰਖ਼ ਤਵੀ ਤੇ ਮੱਚਦਾ ਰਿਹਾ-
ਤੇਰੇ ਸਿੱਖਾਂ ਚੋਂ ਕਿਸੇ ਨੇ ਤਵੀ ਹੇਠੋਂ ਝੁਲਕਾ ਪਰ੍ਹੇ ਨਾ ਵਗ੍ਹਾ ਮਾਰਿਆ, ਅੱਗ ਤੇ ਪਾਣੀ ਨਾ ਪਾਇਆ
ਤੱਤੀ ਰੇਤ ਹੇਠ ਬਲਦਾ ਰਿਹਾ- ਕਿਸੇ ਨੇ ਰੇਤ ਪਾਉਂਦੇ ਹੱਥ ਤਲਵਾਰ ਨਾਲ ਨਾ ਵੱਢੇ
ਦੇਗ ‘ਚ ਉਬਲਦਾ ਰਿਹਾ ਸੰਸਾਰ- ਕਿਸੇ ਨੇ ਵੀ ਦੇਗ ਨਾ ਮੂਧੀ ਕੀਤੀ-
ਤੇਰਾ ਦਰ ਲਹੂ ਨਾਲ ਫਿਰ ਭਿੱਜਿਆ

ਮੈਨੂੰ ਐਤਕੀਂ ਬਹੁਤ ਆਸਾਂ ਸਨ ਤੇਰੇ ਸਜਾਏ ਸਿੱਖਾਂ ‘ਤੇ

ਕੀ ਹੋ ਰਿਹਾ ਹੈ ਤੇਰੇ ਅੰਬਰਸਰ ਦਾ ਹਾਲ
ਕਿਉਂ ਨਹੀਂ ਕਿਤੇ ਦਫ਼ਨ ਹੁੰਦੀਆਂ ਮੇਰੇ ਪੰਜਾਬ ਚੋਂ
ਗਰਮ ਹਵਾਵਾਂ
ਕਿਉਂ ਆਏ ਰਹਿੰਦੇ ਹਨ-ਤੂਫਾਨ ਰਾਵੀ ਝਨ੍ਹਾਂ ਦੇ ਪਾਣੀਆਂ ‘ਚ

ਥੱਕ ਗਏ ਹਨ ਮੇਰੇ ਉੱਜੜੇ ਘਰ-ਦਰਾਂ ਲਈ ਦੀਵੇ ਮੰਗਦੇ
ਆਪਣੇ ਘਰਾਂ ‘ਤੋਂ ਦੂਰ
ਅਸੀਂ ਬਦੇਸ਼ਾਂ ਚ ਜਲਾਵਤਨ ਹੋਏ ਬੈਠੇ ਹਾਂ –
ਸੁੰਨ੍ਹਾ ਹੋਇਆ ਘਰ ਬਾਰ ਦੱਸ ਕਿਹਨੂੰ ਚੰਗਾ ਲਗਦਾ ਹੈ
ਗੱਭਰੂਆਂ ਦੇ ਟੋਲੇ ਓਦਾਂ ਨਹੀਂ ਸਮਝਦੇ-ਜੁਆਨੀ ਗੁਆ ਰਹੇ ਹਨ-
ਹਾਕਮ ਨੂੰ ਓਦਾਂ ਕੋਈ ਚਿੰਤਾ ਨਹੀਂ ਹੈ -ਆਪਣੀ ਕੌਮ ਦੀ-
ਬੇਗੁਨਾਹ ਪਲ ਭਰ ਸੌਣ ਤਾਂ ਕਿਸ ਧਰਵਾਸ ‘ਤੇ ?
ਮਾਂਵਾਂ ਦੇ ਹੱਥ ਕਿਸ ਸਿਰ ਨੂੰ ਪਲੋਸਣ
ਘਰ ਦਾ ਹੀ ਚੌਧਰੀ ਔਰੰਗਾ ਬਣ ਬੈਠਾ ਹੈ-
ਆਪਣੇ ਸਿਪਾਹੀਆਂ ਦੇ ਸਿਰ ‘ਤੇ
ਸੱਚ ਜੇ ਬੋਲਦਾ ਹੈ ਤਾਂ -ਜੇਲ੍ਹ ਮਿਲਦੀ ਹੈ-
ਸਲਾਖਾਂ ਜੇ ਰੋਂਦੀਆਂ ਹਨ ਤਾਂ ਤਸੀਹੇ ਮਿਲਦੇ ਨੇ

ਰਾਜ, ਅਦਾਲਤ ਦੇ ਅੱਖੀਂ ਨੀਲਾ ਥੋਥਾ ਪਿਆ ਹੋਇਆ ਹੈ
ਫਰਿਆਦ ਵੀ ਕੁਝ ਕੀ ਕਰੇ -ਜੰਗਲ ਦੇ ਰਾਜ ‘ਚ –
ਬੇਸਹਾਰਾ ਤਾਰੀਖ ਦੇ ਵਰਕੇ ਵੀ ਵਿਆਕੁਲ ਹੋ ਗਏ ਨੇ
ਤੂੰ ਕਹੇਂਗਾ ਮੈਂਨੂੰ ਕੀ-
ਕੀ ਮੈਂ ਜ਼ਬਰ ਜ਼ਿਨਾਹ ‘ਚ ਲਿਤਾੜੇ ਜਾਂਦੇ ਲੋਕ ਖੜ੍ਹਾ ਤੱਕਦਾ ਰਹਾਂ?
ਕੀ ਕਲਮ ਕੁਰਲਾਵੇ ਵੀ ਨਾ

ਕਿਵੇਂ ਕਹਾਂ ਕਿ ਚੰਗਾ ਹੋਵੇ ਨਵਾਂ ਸਾਲ – ਵਰਗਿਸ ਸਲਾਮਤ
ਮਲਕੀਅਤ ਸਿੰਘ “ਸੁਹਲ’ ਦੀਆਂ ਦੋ ਕਾਵਿ-ਰਚਨਾਵਾਂ
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਜ਼ਿੰਦਗੀ ਜਿਉਂਦੇ ਰਾਜ਼ੀ -ਰਮਨਜੀਤ ਸਿੰਘ ਬੈਂਸ ਸਜਾਵਲਪੁਰ
ਬੇਅਰਥ ਜ਼ਿੰਦਗੀ – ਸਤਗੁਰ ਸਿੰਘ ਬਹਾਦੁਰਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਇਹ ਸਰਕਾਰ ਦੀ ਅਸਫ਼ਲਤਾ ਨਹੀਂ ਹੈ, ਅਸੀਂ ਮਨੁੱਖਤਾ ਵਿਰੁੱਧ ਜੁਰਮਾਂ ਦੇ ਗਵਾਹ ਬਣ ਰਹੇ ਹਾਂ -ਅਰੁੰਧਤੀ ਰਾਏ

ckitadmin
ckitadmin
May 4, 2021
ਮਿਰਗ ਤ੍ਰਿਸ਼ਨਾ ਦੇ ਮਾਰੂਥਲ ਚ ਭਟਕਦੇ ਭਾਰਤੀ ਲੋਕ – ਹਰਜਿੰਦਰ ਸਿੰਘ ਗੁਲਪੁਰ
ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ…
ਆਪਣੇ ਸਮੇਂ ਤੋਂ ਅਗਾਂਹ ਜਿਉਣ ਵਾਲ਼ਾ ਸ਼ਾਇਰ : ਸ਼ਿਵ ਕੁਮਾਰ ਬਟਾਲਵੀ
ਮਾਨੁਸ਼ੀ – ਰਘਬੀਰ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?