By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੀ ‘ਭਾਈ’ ਰਾਜੋਆਣੇ ਦੇ “ਸੁਫ਼ਨੇ ਦਾ ਦੇਸ਼” ‘ਸੁਕੀਰਤ’ ਲਈ ਸੁਰੱਖਿਅਤ ਹੋਵੇਗਾ ? – ਇਕਬਾਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਕੀ ‘ਭਾਈ’ ਰਾਜੋਆਣੇ ਦੇ “ਸੁਫ਼ਨੇ ਦਾ ਦੇਸ਼” ‘ਸੁਕੀਰਤ’ ਲਈ ਸੁਰੱਖਿਅਤ ਹੋਵੇਗਾ ? – ਇਕਬਾਲ
ਨਜ਼ਰੀਆ view

ਕੀ ‘ਭਾਈ’ ਰਾਜੋਆਣੇ ਦੇ “ਸੁਫ਼ਨੇ ਦਾ ਦੇਸ਼” ‘ਸੁਕੀਰਤ’ ਲਈ ਸੁਰੱਖਿਅਤ ਹੋਵੇਗਾ ? – ਇਕਬਾਲ

ckitadmin
Last updated: October 25, 2025 3:00 am
ckitadmin
Published: April 25, 2012
Share
SHARE
ਲਿਖਤ ਨੂੰ ਇੱਥੇ ਸੁਣੋ

ਪਿਛਲੇ ਦਿਨਾਂ ’ਚ ਅਸੀਂ ਬਲਵੰਤ ਸਿੰਘ ਰਾਜੋਆਣਾ ਮੁੱਦੇ `ਤੇ ਸੁਕੀਰਤ ਅਤੇ ਸਤਨਾਮ ਸਿੰਘ ਬੱਬਰ ਜਰਮਨੀ ਦੇ ਲੇਖ ਛਾਪੇ ਹਨ | ਅਦਾਰਾ ਇਸ ਵਿਸ਼ੇ ’ਤੇ `ਸੂਹੀ ਸਵੇਰ` ਦੇ ਸੱਜਣਾ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦਾ ਹੈ। ਇਸੇ ਲੜੀ ਤਹਿਤ ਪੇਸ਼ ਹੈ ਇਕ਼ਬਾਲ ਦਾ ਇਹ ਲੇਖ। (ਸੰਪਾਦਕ)

 

ਸਭ ਤੋਂ ਪਹਿਲੀ ਗੱਲ ਕਿ ਭਾਰਤੀ ਸਟੇਟ ਦਾ ਖਾਸਾ ਹਿੰਦੂਤਵੀ ਹੈ, ਇਸ ਦਾ ਕਾਰਨ ਹੈ ਹਿੰਦੂਆਂ ਦੀ ਵੱਧ ਗਿਣਤੀ ਦਾ ਹੋਣਾ | ਪਰ ਇਸਦੇ ਨਾਲ ਹੀ ਇਹ ਇੱਕ ਪੂੰਜੀਵਾਦੀ ਸਟੇਟ ਵੀ ਹੈ ਜਿਸ ਕਾਰਨ ਇਸ ਹਿੰਦੂ ਗਿਣਤੀ ਵਿੱਚੋਂ ਵੀ ਵੱਧ ਗਿਣਤੀ ਮਜ਼ਦੂਰ ਜਮਾਤ ਦੀ ਹੈ, ਜੋ ਹਿੰਦੂਤਵੀ ਰਹਿ ਹੀ ਨਹੀਂ ਸਕਦੀ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਧੁਰਾ ਆਰਥਿਕਤਾ ਦੁਆਲੇ ਘੁੰਮਦਾ ਹੈ ਤੇ ਉਹਨਾਂ ਨੂੰ ਦੋ ਡੰਗ ਦੀ ਰੋਟੀ ਦੀ ਸੋਚ ਤੋਂ ਹੀ ਫੁਰਸਤ ਨਹੀਂ ਮਿਲਦੀ ਧਰਮ ਯੁੱਧ ਉਹਨਾਂ ਨੂੰ ਕਿੱਥੋਂ ਔੜਦਾ ਹੈ | ਇਹ ਲੋਕ 70-80% ਹਨ,  ਪਰ ਭਾਰਤੀ ਕਾਮਰੇਡਾਂ ਦੀ ਨਲਾਇਕੀ ਕਾਰਨ ਇਹ ਜਮਾਤ ਸਮੇਂ-ਸਮੇਂ ’ਤੇ ਵਰਗਲਾਕੇ ਧਰਮ-ਯੁੱਧਾਂ ਦੀ ਭੱਠੀ ‘ਚ ਝੋਕ ਦਿੱਤੀ ਜਾਂਦੀ ਹੈ |

ਪੰਜਾਬ ਵਿੱਚ ਹਰ ਸੂਬੇ ਦੀ ਤਰ੍ਹਾਂ ਅਲੱਗ-ਅਲੱਗ ਧਰਮਾਂ ਦੇ ਲੋਕ ਵਸਦੇ ਹਨ ਬਹੁਗਿਣਤੀ ‘ਚ ਸਿੱਖ ਹਨ ਪਰ ਇਸ ਬਹੁਗਿਣਤੀ ਦਾ ਵੀ ਵੱਡਾ ਹਿੱਸਾ ਰਾਜ ਦੇ ਪੂੰਜੀਵਾਦੀ ਖਾਸੇ ਕਾਰਨ ਲਿਤਾੜੇ ਜਾ ਰਹੇ ਮਜ਼ਦੂਰ-ਵਰਗ ਦਾ ਹੈ | ਪੁਰਾਣੇ ਧਰਮਾਂ ਤੋਂ ਛੁੱਟ ਨਵੇਂ ਪੁੰਗਰ ਰਹੇ ਡੇਰੇ, ਜੋ ਬਿਨਾਂ ਸ਼ੱਕ ਮਨੁੱਖਤਾ ਲਈ ਪਿਛਾਖੜੀ ਹਨ, ਓਨੇ ਹੀ ਜਿੰਨਾ ਧਰਮ, ਪਰ ਪੁਰਾਣੇ ਧਰਮ ਇਸ ਡੇਰਾਵਾਦ ਦਾ ਵਿਰੋਧ ਇਸ ਲਈ ਕਰਦੇ ਹਨ ਕਿ ਇਹ ਡੇਰੇ ਇਹਨਾਂ ਦੇ ਇੱਕਠ ਨੂੰ ਖੋਰਾ ਲਾਉਂਦੇ ਹਨ ਜੋ ਕਿਸੇ ਧਰਮ ਦੀ ਰਾਜਨੀਤਿਕ ਤਾਕਤ ਹੁੰਦਾ ਹੈ ਸਿੱਖ ਧਰਮ ਇਹਨਾਂ ਡੇਰਿਆਂ ਤੋਂ ਤਾਂ ਜ਼ਿਆਦਾ ਚਿੰਤਿਤ ਹੈ ਕਿਉਂਕਿ ਇਹ ਪਹਿਲਾਂ ਹੀ ਘੱਟ ਗਿਣਤੀ ਹੈ | ਧਰਮ ਇਨਸਾਨ ਨਾਲ ਜੁੜੀ ਨਿੱਜੀ ਬਾਤ ਹੈ, ਇਹਨਾਂ ਡੇਰਿਆਂ ਦਾ ਪੁੰਗਰਨਾ ਆਮ ਵਰਤਾਰਾ ਹੈ, ਜਦ ਲਿਤਾੜੀ ਜਾਂਦੀ ਜਨਤਾ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਗਲ ਲਾਇਆ ਤਾਂ ਲੋਕ ਸਿੱਖ ਧਰਮ ਵੱਲ ਝੁਕੇ, ਹੁਣ ਲਤਾੜੇ ਲੋਕਾਂ ਨੂੰ ਲਗਦਾ ਹੈ ਕਿ ਸਿੱਖ ਧਰਮ ਵਿੱਚ ਜਾਂ ਹਿੰਦੂ ਧਰਮ ਵਿੱਚ ਉਹਨਾਂ ਨੂੰ ਬਣਦਾ ਮਾਨ-ਸਨਮਾਨ ਨਹੀਂ ਮਿਲਦਾ ਤਾਂ ਉਹਨਾਂ ਦੀ ਸ਼ਰਧਾ ਕੋਈ ਹੋਰ ਦਰ ਭਾਲ ਲੈਂਦੀ ਹੈ ਤੇ ਸਮੇਂ ਸਮੇਂ ਭਾਲਦੀ ਰਹੇਗੀ | ਹਰ ਧਰਮ ਅਤੀਤ ਵਿੱਚ ਇਵੇਂ ਹੀ ਹੋਂਦ ਵਿੱਚ ਆਇਆ ਹੈ, ਪਹਿਲਾਂ ਹਰ ਧਰਮ ਮੂਲ ਰੂਪ ਵਿੱਚ ਡੇਰਾ ਹੀ ਹੁੰਦਾ ਹੈ | ਪੰਜਾਬ ਦੇ ਇਹ ਨਵੀਨ ਡੇਰੇ ਵੀ ਆਪਣੇ ਬਹੁਤ ਗਿਣਤੀ ਵਿੱਚ ਸੱਚੇ ਸ਼ਰਧਾਲੂ ਰਖਦੇ ਹਨ (ਨਕਲ ਕਰਨ ਵਾਲਾ ਤਰਕ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਮਨੁੱਖ ਨਕਲ ਕਰ ਕਰ ਕੇ ਵਿੱਚ ਕੁਝ ਨਵਾਂ ਜੋੜਕੇ ਹੀ ਐਥੇ ਤੱਕ ਵਿਕਸਿਤ ਹੋਇਆ ਹੈ) | ਇਹਨਾਂ ਡੇਰਿਆਂ ਨੂੰ ਭਵਿੱਖ ਦੇ ਧਰਮ ਆਖਿਆ ਜਾ ਸਕਦਾ ਹੈ, ‘ਜੇ ਲੋਕ ਇਸੇ ਤਰ੍ਹਾਂ ਅੰਧ ਵਿਸ਼ਵਾਸ ਦੀ ਪੱਟੀ ਬੰਨ੍ਹ ਰੱਬ ਦੇ ਸੰਕਲਪ ਨੂੰ ਸੱਚ ਮੰਨਦੇ ਰਹੇ ਅਤੇ ਤਦ ਤੱਕ ਜਦ ਤੱਕ ਸ਼ਰਧਾ ਦਾ ਸਥਾਨ ਤਰਕ ਨਹੀਂ ਲੈ ਲੈਂਦਾ | ਜਦ ਕੋਈ ਵੀ ਧਾਰਮਿਕ ਜਨੂੰਨੀ ਆਪਣੇ ਧਰਮ ਦੇ ਪਿੱਛੇ “ਕੌਮ” ਲਫ਼ਜ਼ ਜ਼ਬਰਦਸਤੀ, ਬਿਨ੍ਹਾਂ ਕੌਮ ਦੀ ਪਰਿਭਾਸ਼ਾ ਜਾਣੇ (ਪਰਿਭਾਸ਼ਾ : ਸੱਭਿਆਚਾਰ, ਬੋਲੀ, ਧਰਾਤਲ ਦੀ ਸਾਂਝ} ਨੱਥੀ ਕਰ ਦਿੰਦਾ ਹੈ ਤਾਂ ਆਪਣੀ ਅਕਲ ਦਾ ਜਲੂਸ ਖੁਦ ਹੀ ਕੱਢ ਬੈਠਦਾ ਹੈ | ਪੰਜਾਬ ਦੇ ਬਾਸ਼ਿੰਦਿਆਂ ਦੀ ਕੌਮ ਪੰਜਾਬੀਅਤ ਤੇ ਸਿਰਫ ਪੰਜਾਬੀਅਤ ਹੀ ਹੋ ਸਕਦੀ ਹੈ ਨਾ ਕਿ ਕਿਸੇ ਧਰਮ ਦਾ ਨਾਮ, ਪੂਰੇ ਸੰਸਾਰ ‘ਤੇ ਇਸ ਤੱਥ ਨੂੰ ਪਰਖਣ ਲਈ ਨਜ਼ਰ ਦੌੜਾਈ ਜਾ ਸਕਦੀ ਹੈ | ਕਿਸੇ ਵੀ ਕੌਮ ਅੰਦਰ ਆਪਣੇ ਹਰੇਕ ਅੰਦਰੂਨੀ ਮਸਲੇ ਨੂੰ ਲੈਕੇ ਸਹਿਮਤੀ ਹੋਵੇ ਇਹ ਜ਼ਰੂਰੀ ਨਹੀਂ, ਇਹ ਮਸਲਾ ਤਦ ਹੋਰ ਵੀ ਉਲਝਣ ਭਰਿਆ ਹੋ ਜਾਂਦਾ ਹੈ ਜਦ ਕਿਸੇ ਧਰਾਤਲ ‘ਤੇ ਧਰਮ ਦੇ ਨਾਲ ਨਾਲ ਜਾਤ-ਪਾਤ ਦੇ ਵਖਰੇਵੇਂ ਹੋਂਦ ਵਿੱਚ ਹੋਣ | ਇਹ ਵਖਰੇਵਾਂ ਜਦ ਕੋਈ ਧਰਮ ਫਿਰਕੂ (ਫਾਸ਼ੀਵਾਦੀ) ਰੁੱਖ ਅਖਤਿਆਰ ਕਰ ਲੈਂਦਾ ਹੈ ਕੌਮ ਦੇ ਸੰਕਲਪ ‘ਤੇ ਭਾਰੂ ਵਿਰੋਧਤਾਈ ਦੇ ਰੂਪ ਵਿੱਚ ਉਭਰਕੇ ਸਾਹਮਣੇ ਆਉਂਦਾ ਹੈ |

ਗੱਲ ਮੌਜੂਦਾ ਘਟਨਾਵਾਂ ਤੋਂ ਸ਼ੁਰੂ ਕਰਦੇ ਹਾਂ | ਬਲਵੰਤ ਸਿਂਘ ਰਾਜੋਆਣਾ ਪਿਛਲੇ ਤਕਰੀਬਨ 16 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਉਸਦੀ ਕੋਈ ਸਿਆਸੀ ਸਰਗਰਮੀ ਕਦੇ ਅਖਬਾਰ ਵਿੱਚ ਕਿਤੇ ਕਾਤਰ ਰੂਪ ਤੋਂ ਵੱਧ ਨਹੀਂ ਸੀ ਛਪੀ | ਉਹ ਖਾਲਿਸਤਾਨ ਪੱਖੀ ਵਿਚਾਰਧਾਰਾ ਦਾ ਮੁਦਈ ਹੈ, ਇਸ ਵਕਫੇ ਦੌਰਾਨ ਖਾਲਿਸਤਾਨ ਦੇ ਹਮਾਇਤੀਆਂ ਨੇ ਵੀ ਉਸਨੂੰ ਯਾਦ ਕੀਤਾ ਹੋਵੇਗਾ ਇਹ ਵੀ ਨਹੀਂ ਲਗਦਾ, ਜਗਤਾਰ ਸਿਂਘ ਹਵਾਰਾ ਤਾਂ ਜੇਲ੍ਹ ਵਿੱਚੋਂ ਭੱਜਣ ਕਾਰਨ ਸੁਰਖੀਆਂ ਵਿੱਚ ਰਿਹਾ | ਇਸ ਲੰਘੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਸਨੇ (ਬਲਵੰਤ ਸਿਂਘ ਰਾਜੋਆਣਾ ਨੇ) ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ), (ਖਾਲਿਸਤਾਨੀ ਜਿਸਨੂੰ ਆਪਣਾ ਵਿਰੋਧੀ ਮੰਨਦੇ ਹਨ) ਦੇ ਹੱਕ ਵਿੱਚ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ (ਅੱਜ ਕੋਈ ਵੀ ਖਾਲਿਸਤਾਨੀ ਲੀਡਰ ਪੰਜਾਬ ਵਿੱਚੋਂ ਇੱਕ ਵੀ ਸੀਟ ਜਿੱਤਣ ਦੀ ਹਾਲਤ ਵਿੱਚ ਨਹੀਂ, ਚੋਣ ਨਤੀਜੇ ਸਾਡੇ ਸਭ ਦੇ ਸਾਹਮਣੇ ਹਨ) ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਤੋਂ ਤੁਰੰਤ ਬਾਅਦ ਜਿਸ ਦਿਨ ਪੰਜਾਬ ਸਰਕਾਰ ਦਾ ਸਹੁੰ-ਚੁੱਕ ਸਮਾਗਮ ਸੀ, ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਵਾਲੀ ਅਦਾਲਤੀ ਹੁਕਮਾਂ ਦੀ ਚਿੱਠੀ ਖੋਲੀ ਗਈ (ਜੋ 5 ਮਾਰਚ, 2012 ਨੂੰ ਭੇਜੇ ਗਏ ਸੀ… ਇਤਫਾਕ ਵੀ ਹੋ ਸਕਦਾ ਹੈ ਪਰ ਅੱਗੇ ਜਾਕੇ ਕੁਝ ਕੁਝ ਸਾਫ਼ ਹੋਵੇਗਾ) ਅੱਜ ਰਾਜੋਆਣਾ ਰਾਜੋਆਣਾ ਹੋਣ ਵਿੱਚ ਮੀਡੀਆ ਦਾ ਵੱਡਾ ਯੋਗਦਾਨ ਹੈ |
http://www.rozanaspokesman.com/fullpage.aspx?view=main&mview=Mar&dview=14&pview=1

ਇਸ ਦਿਨ ਇਹ ਖ਼ਬਰ ਫਰੰਟ ’ਤੇ ਲੱਗੀ ਬਿਲਕੁਲ ਉਸ ਦਿਨ ਜਿਸ ਦਿਨ ਸਹੁੰ ਚੁੱਕ ਸਮਾਗਮ ਸੀ ਚੱਪੜ-ਚਿੜੀ ਵਿਖੇ |

15 ਮਾਰਚ, 2012 ਦਾ ਅਖਬਾਰ
http://www.rozanaspokesman.com/fullpage.aspx?view=main&mview=Mar&dview=15&pview=13

ਇਸ ਵਿੱਚ ਬਾਦਲ ਦੀ ਸਪੋਰਟ ਕਰਨ ਤੇ ਅਕਾਲੀ ਦਲ ਮਾਨ ਵੱਲੋਂ ਅਫਸੋਸ ਲਿਖਿਆ ਪੜ੍ਹ ਸਕਦੇ ਹੋ |

16 ਮਾਰਚ, 2012 ਦੇ ਪੇਪਰ ਵਿੱਚ ਵੇਦਾਂਤੀ ਵੱਲੋਂ ਕੇਸਰੀ ਝੰਡੇ ਝੁਲਾਉਣ ਦਾ ਆਦੇਸ਼
http://www.rozanaspokesman.com/fullpage.aspx?view=main&mview=Mar&dview=16&pview=1

ਸਭ ਤੋਂ ਪਹਿਲਾਂ ਰਾਜੋਆਣਾ ਨੇ ਝੰਡੇ ਝੁਲਾਉਣ ਲਈ ਨਹੀਂ ਕਿਹਾ ਸੀ ਜਿਵੇਂ ਕਿ ਪ੍ਰਚਾਰਿਆ ਜਾ ਰਿਹਾ ਹੈ, ਇਹ ਸਭ ਤੋਂ ਵੇਦਾਂਤੀ ਨੇ ਕਿਹਾ ਸੀ, ਵੇਦਾਂਤੀ ਕੌਣ ਹੈ ਇਹ ਕਿਸੇ ਤੋਂ ਨਹੀਂ ਭੁੱਲਿਆ |

17 ਮਾਰਚ, 2012
http://www.rozanaspokesman.com/fullpage.aspx?view=main&mview=Mar&dview=17&pview=1

ਮੁੱਖ ਮੰਤਰੀ ਪ੍ਰਕਾਸ਼ ਸਿਂਘ ਵੱਲੋਂ ਫਾਂਸੀ ਰੁਕਵਾਉਣ ਦੀ ਹਰ ਸੰਭਵ ਕੋਸ਼ਿਸ਼ ਦਾ ਭਰੋਸਾ

18 ਮਾਰਚ, 2012
http://www.rozanaspokesman.com/fullpage.aspx?view=main&mview=Mar&dview=18&pview=1

ਫਰੰਟ ਪੰਨਾ ਖੁਦ ਪੜ੍ਹੋ ਜੀ ਝੰਡੇ ਕਿਵੇਂ ਪੰਜਾਬ ਵਿੱਚ ਫੈਲੇ …
19 ਮਾਰਚ, 2012
http://www.rozanaspokesman.com/fullpage.aspx?view=main&mview=Mar&dview=19&pview=1

20 ਮਾਰਚ, 2012
http://www.rozanaspokesman.com/fullpage.aspx?view=main&mview=Mar&dview=20&pview=12

ਇਸ ਤਾਰੀਖ ਤੋਂ ਫੁੱਲ ਪੇਜ ਦਾ ਇਸ਼ਤਿਹਾਰ ਸ਼ੁਰੂ ਹੋ ਗਿਆ ਜੋ ਦਾਦੂਵਾਲ ਵੱਲੋਂ ਜਾਰੀ ਸੀ | ਬਾਅਦ ਵਿੱਚ ਮਤਲਬ ਅਗਲੇ ਦਿਨਾਂ ਵਿੱਚ ਇਹ ਇਸ਼ਤਿਹਾਰ ਕਿਸ ਵੱਲੋਂ ਜਾਰੀ ਕੀਤੇ ਤੋਂ ਬਿਨਾ ‘ਸਿਰਫ Advtdvt. ਲਿਖਕੇ’ ਛਪਦਾ ਰਿਹਾ | ਮਤਲਬ ਕਿ ਮੀਡੀਆ ਦੇ ਇੱਕ-ਦੋ ਹਿੱਸਿਆਂ ਨੇ ਰਾਜੋਆਣੇ ਦੇ ਸੰਦੇਸ਼ਾਂ ਨੂੰ ਖੂਬ ਉਛਾਲਿਆ ਜਿਵੇਂ ਗੁਜ਼ਰੇ ਵਕਤ ਵਿੱਚ ਅੰਨਾ ਹਜ਼ਾਰੇ ਨੂੰ ਤੁਲ ਦਿੱਤੀ ਸੀ | ਜਿਸ ਦਾਦੂਵਾਲ ਨੇ ਸਰੀਰ-ਦਾਨ ਕਰਨ ਵਾਲੀ ਵਸੀਅਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਸੌਂਪੀ, ਉਸ ਬਾਰੇ ਦੋ ਕੁ ਦਿਨਾਂ ਬਾਅਦ ਹੀ ਰਾਜੋਆਣਾ ਦੀ ਭੈਣ ਦੇ ਵਿਚਾਰ ਬਦਲ ਗਏ ਪਤਾ ਨਹੀਂ ਕਿਉਂ ? ਹੋ ਸਕਦਾ ਹੈ ਮਾਲੀ ਇਮਦਾਦ ਸਿੱਧੀ ਰਾਜੋਆਣਾ ਦੀ ਭੈਣ ਨੂੰ ਮਿਲਣ ਲੱਗੀ ਹੋਵੇ ਤੇ ਇਹ ਇਸ਼ਤਿਹਾਰ ਉਸ ਵੱਲੋਂ ਹੋਣ (ਜਿਹਾ ਕਿ ਇੱਕ ਵੀਰ ਵੱਲੋਂ ਕੀਤੀ ਗਈ ਰਿਕਾਰਡਿੰਗ ਤੋਂ ਅੰਦਾਜਾ ਹੁੰਦਾ ਹੈ)  ਖੈਰ ! ਰਾਜ ਕਰਦੀ ਜਮਾਤ ਦਾ ਕਬਜਾ ਹੁੰਦਾ ਹੈ ਮੀਡੀਆ ਦੇ ਉੱਤੇ, ਹਰ ਕੋਈ ਇਸ ਗੱਲ ਤੋਂ ਜਾਣੂ ਹੈ | ਬਾਦਲ ਦੇ ਹੁੰਦੇ ਐਡੇ ਐਡੇ ਇਸ਼ਤਿਹਾਰ ਕਿਵੇਂ ਲਗਦੇ ਰਹੇ ਉਹ ਵੀ ਬਿਨਾਂ ਜਾਰੀ ਕਰਤਾ ਦੇ ਨਾਮ ਦੇ ? ਸ਼ਾਇਦ ਇਸਦਾ ਕਾਰਨ ਇਹ ਹੋਵੇ ਕਿ ਰਾਜੋਆਣਾ ਨੇ ਉਸਦੀ ਵੋਟਾਂ ਵਿੱਚ ਸਪੋਰਟ ਕੀਤੀ ਸੀ | ਪਿੱਛੇ ਜਿਹੇ ਇੱਕ ਨਕਸਲੀ ਆਗੂ ਮਾਰਿਆ ਗਿਆ, ਉਸਦੀ ਨਿੱਕੀ ਜਿਹੀ ਖਬਰ ਮਸਾਂ ਇੱਕ ਦਿਨ ਛਪੀ ਸੀ, ਐਡੇ ਐਡੇ ਸੰਦੇਸ਼ ਤਾਂ ਦੂਰ ਦੀ ਗੱਲ ਆ | (ਗੋਲੀ ਮਾਰਨਾ, ਫਾਂਸੀ ਲਗਾ ਦੇਣਾ, ਕਿਸੇ ਨੂੰ ਭੁੱਖੇ ਰਹਿਕੇ ਮਰਨ ਲਈ ਮਜਬੂਰ ਕਰਨਾ ਇੱਕੋ ਗੱਲ ਹੈ ਤੇ ਅੰਕੜੇ ਹਨ ਕਿ ਦਸ ਹਜ਼ਾਰ ਬੱਚਾ ਰੋਜ਼ ਭੁੱਖ ਨਾਮ ਦੀ “ਫਾਂਸੀ” ‘ਤੇ ਟੰਗਿਆ ਜਾਂਦਾ ਹੈ, ਕਿਤੇ ਵੀ ਕੋਈ ਰੋਸ ਮਾਰਚ ਨਹੀਂ ਨਿਕਲਦਾ | ਇਹ ਮਨੁੱਖਤਾ ਦੀ ਦੁਹਾਈ ਦੇਣ ਵਾਲੇ ਰਾਸਟਰੀ ਹਿੰਦੂ ਪ੍ਰੀਸ਼ਦ ਵਾਲੇ, ਜਾਂ ਹੋਰ ਧਰਮਾਂ ਵਾਲੇ ਵਿਰੋਧ ’ਤੇ ਕਿਉਂ ਨਹੀਂ ਉੱਤਰਦੇ  ??? ਥੋੜਾ ਸਮਾਂ ਪਹਿਲਾਂ ਇੱਕ ਸਿੱਖ ਕਿਸਾਨ ਦੀ ਗੋਬਿੰਦਪੁਰਾ ਕਾਂਢ ਵਿੱਚ ਪੁਲਿਸ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ | ਉਹ ਵੀ ਤਾਂ ਹੱਕਾਂ ਲਈ ਹੀ ਜੰਗ ਕਰ ਰਿਹਾ ਸੀ ਪਰ ਕਿਸੇ ਸਿੱਖ ਜਥੇਬੰਦੀ ਨੇ ਉਸਨੂੰ ਸ਼ਹੀਦ ਨਹੀਂ ਐਲਾਨਿਆਂ, ਇਸ ਅੱਖ ਵਿਚਲੇ ਟੀਰ ਬਾਰੇ ਕੋਈ ਕੀ ਆਖੇ ?

ਮੁੱਦਾ ਜੋ ਹੈ ਕਿ ਜਿਸ ਦਿਨ ਪੰਜਾਬ ਸਰਕਾਰ ਸਹੁੰ ਚੁੱਕਣ ਜਾ ਰਹੀ ਤਕਰੀਬਨ ਉਸੇ  ਦਿਨ ਇਸ ਮੁੱਦੇ ਦਾ ਉੱਛਲਣਾ ਤੇ ਇੱਕ ਦਿੱਲੀ ਫੇਰੀ ਵਿੱਚ, ਜਦ ਸੈਂਟਰ ਵਿੱਚ ਵਿਰੋਧੀ ਪਾਰਟੀ ਦੀ ਸਰਕਾਰ ਹੋਵੇ ਫਾਂਸੀ ਮਾਫ਼ ਕਰਵਾ ਲਿਆਉਣੀ “ਟਾਲ ਦੇਣੀ” (ਸਾਨੂੰ ਸਭ ਨੂੰ ਪਤਾ ਕਿ ਵਿਰੋਧੀ ਪਾਰਟੀ ਸੁਖਾਲੇ (ਛੇਤੀ ਕੀਤੇ) ਰਾਹ ਨਹੀਂ ਦਿੰਦੀ ਹੁੰਦੀ, ਕਿਉਂਕਿ ਉਸਦਾ ਮਕਸਦ ਹਰ ਹਾਲਤ ਵਿਰੋਧੀ ਧਿਰ ਨੂੰ ਖੁੱਡੇ ਲਾਈਨ ਲਾਉਣਾ ਹੁੰਦਾ ਹੈ | ਸਾਰੇ ਮੰਤਰੀ, ਕਾਨੂੰਨ ਸਟੇਟ ਦੀ ਜੇਬ ਵਿੱਚ ਹੁੰਦੇ ਆ) ਕੁਝ ਤਾਂ ਰਾਜ ਹਨ ਜੋ ਹਾਲੇ ਤੱਕ ਪਰਦੇ ਪਿੱਛੇ ਹਨ | `

ਹੁਣ ਗੱਲ ਕਰਦੇ ਹਾਂ ਅਤੀਤ ਦੀ :
ਗੋਲਡਨ ਟੈਂਪਲ ’ਤੇ ਅਟੈਕ ਤੇ ਲੱਡੂ ਕਿਉਂ ਵੰਡੇ ਗਏ ?
ਇਹ ਲੱਡੂ ਪੰਜਾਬੀ ਹਿੰਦੂਆਂ ਵੱਲੋਂ ਭਿੰਡਰਾਂਵਾਲੇ ਦੇ ਮਰਨ ‘ਤੇ ਵੰਡੇ ਗਏ ਨਾ ਕਿ ਹਰਿਮੰਦਰ ਸਾਹਿਬ ‘ਤੇ ਅਟੈਕ ਕਾਰਨ, ਕਿਉਂਕਿ ‘ਹਰਿਮੰਦਰ ਸਾਹਿਬ’ ਦਾ ਜੇਕਰ ਉਹਨਾਂ ਦੇ ਮਨ ਵਿੱਚ ਸਤਿਕਾਰ ਨਾ ਵੀ ਹੋਵੇ ਤਾਂ ਵੀ ਨੇੜੇ ਵਸਦੇ ਹਿੰਦੂਆਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ ਦੁਕਾਨਾਂ ਜੋ ਆਉਣ ਵਾਲੇ ਸ਼ਰਧਾਲੂਆਂ/ਯਾਤਰੀਆਂ ਕਾਰਨ ਚਲਦੀਆਂ ਹਨ  ਉਹ ਹਰਿਮੰਦਰ ਨੂੰ ਢਾਉਣ ਦੀ ਸੋਚ ਹੀ ਨਹੀਂ ਸੀ ਸਕਦੇ, ਪਰ ਇਹ ਸੱਚ ਹੈ ਕਿ ਲੱਡੂ ਵੰਡੇ ਗਏ, ਦੇਖਣਾ ਪਵੇਗਾ ਕਿ “ਮੈਂ 5000 ਹਿੰਦੂ ਵੱਢਾਂਗਾ” ਤੇ ਸਿੱਖਾਂ ਨੂੰ ਹਿੰਦੂਆਂ ਨੂੰ ਕਤਲ ਕਰ ਦੇਣ ਦੇ ਸੰਦੇਸ਼ ਦੇਣ ਵਾਲਾ (ਆਖਣ ਵਾਲਾ) ਇਸ ਹਮਲੇ ਵਿੱਚ ਮਾਰਿਆ ਗਿਆ ਸੀ, ਲੱਡੂ ਵੰਡਣਾ ਇੱਕ ਪ੍ਰਤੀਕਰਮ ਹੋ ਸਕਦਾ ਹੈ ਪਰ ਕਰਮ ਨਹੀਂ, ਕਿਉਂਕਿ ਹਿੰਦੂਆਂ ਦੇ ਜਿਉਣ ਦੇ ਜੁਗਾੜ (ਪੈਦਾਵਾਰੀ ਸੰਬੰਧ) ਸਿੱਖ ਜਗਤ ਨਾਲ ਜੁੜੇ ਹੋਏ ਸਨ/ਹਨ (ਇਵੇਂ ਕੋਈ ਵੀਰ ਤਰਕ ਕਰੇਗਾ ਤਾਂ ਅੱਜ ਦੇ ਸੰਬੰਧਾਂ ਦਾ ਸ਼ੀਸ਼ਾ ਦਿਖਾਇਆ ਜਾ ਸਕਦਾ ਹੈ (ਰਾਜੋਆਣਾ ਜਿਸ ਪਾਰਟੀ ਦੀ ਵੋਟਾਂ ਵਿੱਚ ਸਪੋਰਟ ਕਰਦਾ ਹੈ ਉਸਦੀ ਸੰਘ ਨਾਲ ਸ਼ਰੇਆਮ ਗਲਵਕੜੀ ਪਾਈ ਹੋਈ ਹੈ)| ਹਰਿਮੰਦਰ ‘ਤੇ ਹਮਲੇ ਦੀ ਦੋਸ਼ੀ ਸਿੱਧੇ ਤੇ ਅਸਿੱਧੇ ਰੂਪ ਵਿੱਚ ਭਾਰਤੀ ਸਟੇਟ ਹੀ ਹੈ ਕਿਉਂਕਿ ਭਿੰਡਰਾਂਵਾਲਾ ਵੀ ਉਹਨਾਂ ਦੀ ਹੀ ਅਕਾਲੀ ਦਲ ਨੂੰ ਖਤਮ ਕਰਨ ਲਈ ਕੀਤੀ ਹੋਈ ਪੈਦਾਇਸ਼ ਸੀ | ੧) ਦਲ ਖਾਲਸਾ ਦੀ ਨੀਂਹ ਅਰੋਮਾ ਹੋਟਲ ਵਿੱਚ ਰੱਖੀ ਜਿਸਦੇ ਬਿਲ ਦੇ ਪੈਸੇ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿਂਘ ਨੇ ਦਿੱਤੇ, ੨) ਚੰਦੋ ਕਲਾਂ ਵਿੱਚੋਂ ਹਰਿਆਣਾ ਪੁਲਿਸ ਦਾ ਭਿੰਡਰਾਂਵਾਲੇ ਨੂੰ ਸੁੱਰਖਿਅਤ ਮਹਿਤਾ ਚੌਂਕ ਪਹੁੰਚਾਉਣਾ, ੩) ਗਿਆਨੀ ਜ਼ੈਲ ਸਿੰਘ ਦਾ ਭਿੰਡਰਾਂਵਾਲੇ ਦੀ ਰਿਹਾਈ ਲਈ ਦਿੱਲੀ ਪਾਰਲੀਮੈਂਟ ਵਿੱਚ ਆਖਣਾ (ਜਦਕਿ ਇਹ ਕੰਮ ਅਦਾਲਤ ਦਾ ਹੁੰਦਾ ਹੈ)  ੩) ਭਿੰਡਰਾਂਵਾਲੇ ਦਾ ਰਿਹਾਈ ਦੇ ਬਾਅਦ ਦਿੱਲੀ ਵਿੱਚ ਨਜਾਇਜ਼ ਅਸਲੇ ਸਮੇਤ ਬੱਸਾਂ ਦੀਆਂ ਛੱਤਾਂ ਤੇ ਚੜ੍ਹਕੇ ਖੁੱਲਮ-ਖੁੱਲਾ ਘੁੰਮਦੇ ਰਹਿਣਾ ਕਿਸੇ ਨੇ ਗ੍ਰਿਫਤਾਰ ਨਾ ਕਰਨਾ (ਵੇਰਵੇ : ਸਤੀਸ਼ ਜੈਕਬ ਤੇ ਮਾਰਕ ਟੱਲੀ ਦੀ ਕਿਤਾਬ ਵਿੱਚੋਂ ਹਨ, ਜੋ ਬੀ.ਬੀ.ਸੀ. ਦੇ ਪੱਤਰਕਾਰ ਸਨ ਇਸ ਲਈ ਭਰੋਸੇਯੋਗ ਲਗਦੇ ਹਨ) ਆਖੀਰ ਉਹ (ਭਿੰਡਰਾਂਵਾਲਾ) ਤਾਕਤ ਹਾਸਿਲ ਕਰਕੇ ਭਾਰਤੀ ਸਟੇਟ ਦੇ ਖਿਲਾਫ਼ ਹੀ ਭੁਗਤਣ ਲੱਗਿਆ ਜਿਵੇਂ ਕਿ ਫਾਸ਼ੀਵਾਦ ਦਾ ਸੁਭਾਅ ਹੁੰਦਾ ਹੈ | ਬਲਿਊਸਟਾਰ ਦੇ ਆਪ੍ਰੇਸ਼ਨ ਤੋਂ ਬਹੁਤ ਦਿਨ ਪਹਿਲਾਂ ਹੀ ਹਰਿਮੰਦਰ ਸਾਹਿਬ ਵਿੱਚ ਮੋਰਚਾ-ਬੰਦੀ ਕਰ ਲਈ ਗਈ ਸੀ (ਹਰਿਮੰਦਰ ਸਾਹਿਬ ਨੂੰ ਲੜਾਈ ਲਈ ਚੁਣਨਾ ਅਜਮੇਰ ਸਿੰਘ ਲਈ ਦੂਰ-ਅੰਦੇਸ਼ੀ ਸੋਚ ਹੈ, ਪਰ ਕੋਈ ਹਰਿਮੰਦਰ ਨੂੰ ਪਿਆਰ ਕਰਨ ਵਾਲਾ ਸਿੱਖ ਇਸ ਨੂੰ ਸਹੀ ਨਹੀਂ ਆਖੇਗਾ) ਆਖਣ ਦਾ ਅਰਥ ਬਲਿਊਸਟਾਰ ਆਪ੍ਰੇਸ਼ਨ ਦੇ ਭਾਗੀਦਾਰ ਭਿੰਡਰਾਂਵਾਲਾ ਤੇ ਉਸਦੇ ਸਹਿਯੋਗੀ ਤੇ ਭਾਰਤੀ ਸਟੇਟ ਦੋਵੇਂ ਹੀ ਸਨ |

ਦਿੱਲੀ ਦਾ ਕਤਲੇਆਮ ਵੀ ਇਸ ਦੌਰ ਵਿੱਚ ਘਟੀਆਂ ਘਟਨਾਵਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ | ਇੱਥੇ ਵੀ ਨਹੀਂ ਭੁੱਲਿਆ ਜਾ ਰਿਹਾ ਕਿ ਭਾਰਤੀ ਸਟੇਟ ਦਾ ਖਾਸਾ ਹਿੰਦੂਤਵੀ ਹੈ ਪਰ ਨਾਲ ਇੱਕ ਸਵਾਲ ਜਰੂਰ ਜੁੜ ਗਿਆ ਹੈ ਕਿ ਜੇ ਇੱਕ ਸਟੇਟ ਹਿੰਦੂਤਵੀ ਫਾਸ਼ੀਵਾਦ ਦਾ ਖਾਸਾ ਰੱਖ ਸਕਦਾ ਹੈ ਤਾਂ ਪੰਜਾਬ ਵਿੱਚ ਸਿੱਖ ਫਾਸ਼ੀਵਾਦ ਦੇ ਹਾਲਾਤ ਕਦੇ ਵੀ ਨਹੀਂ ਬਣੇ ਹੋਣੇ ਇਹ ਕਿਸ ਤਰ੍ਹਾਂ ਸੋਚਿਆ ਜਾਵੇ ? ਜਦ ਸਾਡੇ ਸਾਹਮਣੇ ਕਤਲਾਂ ਦੀ ਲੰਮੀ ਲਿਸਟ ਤੇ ਪੰਜਾਬ ਤੋਂ ਉਜੜਕੇ ਪੰਜਾਬ ਤੋਂ ਬਾਹਰ ਗਏ ਹਿੰਦੂਆਂ ਦਾ ਵੇਰਵਾ ਅੱਖਾਂ ਸਾਹਵੇਂ ਹੋਵੇ |

ਨੌਜਵਾਨਾਂ ਦਾ ਖਾਓ ਬਣਿਆ ਉਹ ਸਮਾਂ ਪੰਜਾਬ ਵਿੱਚ, ਚਾਹੇ ਉਹ ਕੋਈ ਮੇਰਾ ਨਿਰਦੋਸ਼ ਸਿੱਖ ਭਰਾ ਸੀ, ਜਾਂ ਹਿੰਦੂ ਵੀਰ ਜਾਂ ਕੋਈ ਪੁਲਿਸ ਵਾਲਾ ਸੀ (ਪੰਜਾਬ ਪੁਲਿਸ ਵਿੱਚ ਵੀ ਸਿੱਖ ਹੀ ਬਹੁਤਾਤ ਵਿੱਚ ਸਨ) ਪੁਲਿਸ ਮੁਖੀ ਵੀ ਸਿੱਖ ਹੀ ਸੀ ਜਿਸਨੇ ਇਹ ਜਲਾਦਪੁਣਾ ਕੀਤਾ ਜਿਸਨੂੰ ਜਸਵੰਤ ਖਾਲੜਾ ਨੇ ਨੰਗਾ ਕਰਨ ਦਾ ਜ਼ੇਰਾ ਕੀਤਾ  | ਰਾਜੋਆਣਾ ਦੇ ਪਿਤਾ ਜੋ ਕਿ ਕਾਮਰੇਡ ਸਨ ਉਹ ਵੀ “ਖਾੜਕੂ ਸੂਰਮਿਆਂ” ਵੱਲੋਂ ਹੋਰਾਂ ਕਾਮਰੇਡਾਂ ਵਾਂਗ ਹੀ ਮਾਰੇ ਗਏ ਕਿਉਂਕਿ ਫਾਸ਼ੀਵਾਦ ਤੇ ਕਾਮਰੇਡਾਂ ਇੱਕ ਦੂਜੇ ਦੇ ਦੁਸ਼ਮਣ ਹਨ ਸਦਾ ਤੋਂ ਹੀ | ਸਰਕਾਰਾਂ ਫਾਸ਼ੀਵਾਦ ਦਾ ਸਹਾਰਾ ਲੈਕੇ ਕਾਮਰੇਡਾਂ ਨੂੰ ਸਦਾ ਤੋਂ ਖਤਮ ਕਰਦੀਆਂ ਆਇਆਂ ਹਨ |

ਜਰਮਨੀ ਜੀ ਉਤੇਜਨਾ ਵਿੱਚ “ਖਾਲਸਿਆਂ ਦਾ ਦੇਸ਼” ਬਣਾਉਣ ’ਤੇ ਉਤਾਰੂ ਹਨ/ਸਨ ਪਰ ਕੋਈ ਵੀ ਵਿਉਂਤਬੰਦੀ ਕੋਲ ਨਹੀਂ, ਭਿੰਡਰਾਂਵਾਲੇ ਦੇ ਤਕਰੀਬਨ ਸਾਰੇ ਲੈਕਚਰ ਧਿਆਨ ਨਾਲ ਸੁਣੇ ਜਾ ਸਕਦੇ ਹਨ, ਕਿਤੇ ਵੀ ਕੋਈ ਰੂਪ-ਰੇਖਾ ਨਹੀਂ ਦੱਸੀ ਗਈ, ਸਿਰਫ ਇਹ ਜ਼ਾਹਿਰ ਹੈ ਕਿ ਹਿੰਦੂ ਇੱਥੋਂ ਭੱਜ ਜਾਣ ਤੇ ਬਾਹਰਲੀਆਂ ਸਟੇਟਾਂ ਵਿੱਚੋਂ ਸਿੱਖ ਪੰਜਾਬ ਵਿੱਚ ਆ ਜਾਣ…….. (ਵੇਰਵਾ ਫਿਰ ਉਸੇ ਕਿਤਾਬ ਵਿੱਚੋਂ) ਕੀ ਇਹ ਲੰਗੜਾ ਜਿਹਾ ਪੰਜਾਬ ਆਤਮ ਨਿਰਭਰ ਹੋ ਸਕਦਾ ਹੈ ? ਮਤਲਬ ਕੀ ਅਸੀਂ ਉਸ ਵੰਡ ਨੂੰ ਉਤਸ਼ਾਹਿਤ ਕਰੀਏ ਜਿੱਥੇ ਲੱਖਾਂ ਕਤਲ ਹੋਣੇ ਹੀ ਹੋਣੇ ਹਨ….(ਪੁਰਾਣੀ ਤਾਰੀਖੀ ਕੌੜੀ ਸੱਚਾਈ 1947 ਦੀ ਤਕਸੀਮ ਵਾਂਗ ) ਇਸ ਤੋਂ ਬਿਨਾਂ ਕੋਈ ਹੋਰ ਪ੍ਰਾਪਤੀ ਮੇਰਾ ਵੀਰ ਦੱਸ ਦੇਵੇ ਤਾਂ ਸ਼ੁਕਰੀਆ …………. ਸਾਨੂੰ ਹਿੰਦੂਤਵੀ ਫਾਸ਼ੀਵਾਦ ਦਾ ਵਿਰੋਧ ਕਰਨਾ ਹੀ ਚਾਹੀਦਾ ਹੈ, ਪਰ ਢੰਗ “ਹੋਰ ਧਾਰਮਿਕ ਫਾਸ਼ੀਵਾਦ” ਨਹੀਂ ਸਗੋਂ ਲੋਕ ਲਹਿਰ ਹੀ ਸਾਰਥਿਕ ਕਦਮ ਹੈ | ਇਹ ਗੱਲ ਉਂਝ ਹੀ ਹਾਸੋ ਹੀਣੀ ਹੈ ਕਿ ਹਿੰਦੂਤਵੀ ਫਾਸ਼ੀਵਾਦ ਦਾ ਮੁਕਾਬਲਾ ਭਾਰਤ ਵਿੱਚ ਕੋਈ ਹੋਰ ਧਾਰਮਿਕ ਫਾਸ਼ੀਵਾਦ ਕਰ ਸਕਦਾ ਹੈ |

ਰਹੀ ਗੱਲ ਭਾਸ਼ਾ ਦੀ… ਪੰਜਾਬੀ ਹਿੰਦੂਆਂ ਦਾ ਖੁਦ ਨੂੰ ਹਿੰਦੀ ਭਾਸ਼ੀ ਲਿਖਾਉਣ ਵੀ ਵਕਤੀ ਪ੍ਰਤੀਕਰਮ ਮਾਤਰ ਹੀ ਸੀ ਕਿਉਂਕਿ ਮਰਦਮ ਸ਼ੁਮਾਰੀ ਤਾਂ ਉਸ ਤੋਂ ਬਾਅਦ ਵੀ ਬਹੁਤ ਵੇਰ ਹੋ ਚੁੱਕੀ ਹੈ ਤੇ ਦੇਖਿਆ ਜਾ ਸਕਦਾ ਹੈ ਕਿ ਸਮੁੱਚੇ ਪੰਜਾਬੀਆਂ  ਨੇ ਆਪਣੀ ਮਾਤ ਭਾਸ਼ਾ ਕੀ ਲਿਖਾਈ ਹੈ | ਇੱਥੇ ਅਸੀਂ ਕਿਸੇ ਨੂੰ ਹਿੰਦੀ ਬੋਲਦਾ ਨਹੀਂ ਦੇਖਦੇ, ਜੇ ਦੇਖਦੇ ਹਾਂ ਤਾਂ ਉਸ ਵਿੱਚ ਉਹ ਸਾਰੇ ਹੀ ਆ ਜਾਂਦੇ ਹਨ ਜਿਨ੍ਹਾਂ ਦੇ ਬੱਚੇ ਸਟੈਂਡਰਡ ਦੇ ਪ੍ਰਾਈਵੇਟ ਸਕੂਲਾਂ ਵਿੱਚ ਸੀ.ਬੀ.ਐੱਸ.ਈ. ਦੇ ਸਿਲੇਬਸ ਵਿੱਚ ਪੜ੍ਹਦੇ ਹਨ ਜਾਂ ਜਿਨ੍ਹਾਂ ਦੇ ਸੰਬੰਧ ਕਿਸੇ ਤਰ੍ਹਾਂ ਪ੍ਰਵਾਸੀ ਮਜਦੂਰਾਂ ਨਾਲ ਜੁੜੇ ਹੋਏ ਹਨ |

“ਸੰਘਰਸ਼” ਕਲਮਾਂ ਨਹੀਂ ਇਨਸਾਨ ਕਰਦੇ ਹਨ ਜਿਨ੍ਹਾਂ ਪੰਜਾਬ ਲਈ ਲੜਨਾ ਹੈ, ਪੰਜਾਬ ਆਓ ਤੇ ਇਥੋਂ ਦੇ ਹਾਲਾਤਾਂ ਦੇ ਧੁਰ ਅੰਦਰ ਤੱਕ ਝਾਕੋ ਤੇ ਪਲਾਨਿੰਗ ਕਰੋ ਕਿ ਕਿਵੇਂ ਅਤੇ ਕੀ ਕਰਨਾ ਹੈ, ਇੱਕ ਲੋਕ ਲਹਿਰ ਉੱਸਰੇ, ਹਰ ਪੰਜਾਬੀ ਚਾਹੇਗਾ ਕਿ ਪੰਜਾਬ ਖੁਸ਼ਹਾਲ ਹੋਵੇ | ਤੱਤੇ ਨਾਅਰਿਆਂ ਨਾਲ ਮੈਦਾਨ ਫਤਹਿ ਨਹੀਂ ਹੁੰਦੇ ਤੇ ਨਾ ਹੀ ਇੱਕਲੇ ਹਥਿਆਰਾਂ ਨਾਲ | ਆਦਮੀਂ ਇੱਕ ਜਰਨਲ ਦੇ ਟੈਂਕ ਤੋਂ ਵਧ ਵੀ ਕੁਝ ਹੁੰਦਾ ਹੈ (ਬ੍ਰੈਖਤ) ਉਹ ਮੁਹੱਬਤ ਵੀ ਕਰਨਾ ਜਾਣਦਾ ਹੈ ਤੇ ਚੰਗੀ ਮਾੜੀ ਸੋਚਣਾ ਵੀ | ਲੋੜ ਉਸ 80% ਲੋਕਾਂ ਨੂੰ ਨਾਲ ਲੈਕੇ ਤੁਰਨ ਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਨੂੰ ਹਿੰਦੂਤਵ ਜਾਂ ਕੋਈ ਹੋਰ ਧਰਮ ਕੁਝ ਨਹੀਂ ਦਿੰਦਾ ਜੋ ਬਿਲਕੁਲ ਹਾਸ਼ੀਏ ’ਤੇ ਸੁੱਟ ਦਿੱਤੇ ਗਏ ਹਨ | ਜੇਕਰ ਅੱਜ ਸੱਚੇ ਦਿਲ ਨਾਲ ਕੋਈ ਧਿਰ ਸੋਚੇ ਪੰਜਾਬ/ਭਾਰਤ ਦੇ ਬਹੁਗਿਣਤੀ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਧਰਮ ਕਿਤੇ ਨਹੀਂ ਉਹ ਸਮਸਿਆਵਾਂ ਹਨ : ਬੇਰੁਜ਼ਗਾਰੀ, ਪੜ੍ਹਾਈ, ਸਿਹਤ ਸਹੂਲਤਾਂ ਵਗੈਰਾ ਵਗੈਰਾ ਜਿਨ੍ਹਾਂ ਨੂੰ ਕੋਈ ਖਾਲਿਸਤਾਨ ਜਾਂ ਹਿੰਦੂਤਵ ਨਹੀਂ ਸੁਲਝਾ ਸਕਦਾ ਸਗੋਂ ਇਹ ਧਰਮ ਯੁਧ ਇਹਨਾਂ ਸਮੱਸਿਆਵਾਂ ਨੂੰ ਅੱਖੋਂ ਪਰੋਖਾ ਕਰਨ ਦਾ ਸੰਦ ਬਣਦੇ ਹਨ ਆਖਰ ਮੁਲਖ ਸਿਰਫ ਗਲੋਬ ਤੇ ਛਪਿਆ ਨਕਸ਼ਾ ਨਹੀਂ ਹੁੰਦਾ | ਹਿੰਦੋਸਤਾਨ ਵਿੱਚ ਖਿੱਚੀ ਇੱਕ ਹੋਰ ਲ੍ਕੀਰ  ਇਹਨਾਂ ਸਮੱਸਿਆਵਾਂ ਨੂੰ ਕਿਵੇਂ ਸੁਲਝਾ ਸਕਦੀ ਹੈ ?

ਸੁਕੀਰਤ ਜੀ ਦਾ ਨੁਕਸ ਉਹੀ ਹੈ ਜੋ ਮੇਰੇ ਪੰਜਾਬੀ ਵੀਰਾਂ ਵੱਲੋਂ ਨੋਟ ਕੀਤਾ ਗਿਆ, ਉਹਨਾਂ ਦਾ ਲਿਖਿਆ ਸਟੇਟ ਦੇ ਹੱਕ ਵਿੱਚ ਹੀ ਭੁਗਤਦਾ ਹੈ | ਉਹੀ ਗਲਤੀ ਜਰਮਨੀ ਜੀ ਵੱਲੋਂ ਦਹੁਰਾ ਦਿੱਤੀ ਗਈ ਕਿਉਂਕਿ ਉਹਨਾਂ ਦੇ ਜ਼ਿਹਨ ਵਿੱਚ ਪੰਜਾਬ ਖਾਲਿਸਤਾਨ ਹੀ ਹੈ | ਇਸ ਲੇਖ ਨੂੰ ਦਿੱਤੇ ਗਏ ਸਿਰਲੇਖ ਵਿੱਚ “ਸੁਫ਼ਨੇ” ਜੋੜਿਆ ਹੈ, ਕਿਉਂਕਿ ਸੁਫਨਾ ਜ਼ਰੂਰੀ ਨਹੀਂ ਕਿ ਸੱਚਾ ਹੀ ਹੋਵੇ ਹਰ ਗਰੀਬ ਮਰ ਰਿਹਾ ਬੱਚਾ ਅਗਲੀ ਸਵੇਰ ਸ਼ਾਹੀ ਪਕਵਾਨ ਮਿਲਣ ਦੇ ਸੁਫ਼ਨੇ ਦੇਖਦਾ ਹੈ, ਕਿਉਂਕਿ ਸੁਫ਼ਨੇ ਸਾਡੀਆਂ ਅਧੂਰੀਆਂ ਖਾਹਿਸ਼ਾਂ ਹੁੰਦੇ ਹਨ ਮਨੋਵਿਗਿਆਨੀਆਂ ਦੀ ਨਜ਼ਰ ਵਿੱਚ |

ਅਸੀਂ ਦੋਹਰੇ ਮਾਪਦੰਡ ਬਣਾਕੇ ਸੋਚਦੇ ਹਾਂ ਜਦ ਹਿੰਦੂਆਂ ਨੂੰ ਬੱਸਾਂ ਵਿੱਚੋਂ ਉਤਾਰਕੇ ਮਾਰਨ ਦੀ ਗੱਲ ਆਉਂਦੀ ਹੈ (ਜਿਨ੍ਹਾਂ ਦੀ ਜ਼ਿੰਮੇਵਾਰੀ ਬਕਾਇਦਾ ਕਿਸੇ ਨਾ ਕਿਸੇ ਖਾੜਕੂ ਗਰੁੱਪ ਵੱਲੋਂ ਛਪਦੀ ਰਹੀ ਸੀ) ਤਾਂ ਅਸੀਂ ਆਖਦੇ ਹਾਂ ਕਿ ਇਹ ਸਟੇਟ ਦੇ ਕੰਮ ਸਨ ਸਿੱਖਾਂ ਨੂੰ ਬਦਨਾਮ ਕਰਨ ਲਈ ਤੇ ਜਦ ਦਿੱਲੀ ਦੇ ਕਤਲੇਆਮ ਦੀ ਗੱਲ ਆਉਂਦੀ ਹੈ ਤਾਂ ਕਦੇ ਨਹੀਂ ਆਖਦੇ ਕਿ ਇਹ ਸਟੇਟ ਦੇ ਪਾਲੇ ਹੋਏ ਗੁੰਡਿਆਂ ਦਾ ਕੰਮ ਸੀ ਕਿਉਂਕਿ ਆਮ ਹਿੰਦੂ ਅਜਿਹਾ ਕਰਨਾ ਤਾਂ ਦੂਰ, ਕਰਨ ਦੀ ਸੋਚੇਗਾ ਵੀ ਨਹੀਂ ਤੇ ਨਾ ਹੀ ਸਿੱਖ ਹਿੰਦੂਆਂ ਨੂੰ ਮਾਰਨ ਦੀ ਸੋਚ ਸਕਦਾ ਹੈ, ਦੋਵੇਂ ਥਾਂ ਹੋਈਆਂ ਮੰਦਭਾਗੀਆਂ ਘਟਨਾਵਾਂ ਫਾਸ਼ੀਵਾਦ ਦੀਆਂ ਕੀਤੀਆਂ ਹੋਈਆਂ ਸਨ, ਇਹੋ ਸੱਚ ਹੈ ਤੇ ਕਲਮਾਂ ਵਾਲਿਆਂ ਦਾ ਇਹ ਫਰਜ਼ ਹੈ ਕਿ ਦੋਵੇਂ ਵਰਤਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਣ ਤੇ ਇਹਨਾਂ ਵਰਤਾਰਿਆਂ ਦੀ ਖਿਲਾਫਤ ਕਰਨ |

ਜੇ ਭਾਰਤ ਕਿਸੇ ਲਈ ਸੁਰੱਖਿਅਤ ਨਹੀਂ (ਹਿੰਦੂਤਵੀ ਹੋਣ ਕਾਰਨ) ਤਾਂ ਇਸਨੂੰ ਤੋੜਕੇ ਬਣਾਇਆ “ਸੁਫਨੇ ਵਿਚਲਾ ਕੋਈ ਹੋਰ ਦੇਸ਼” ਸਭ ਲਈ (ਸੁਕੀਰਤ ਲਈ) ਸੁਰਖਿਅਤ ਹੋਵੇਗਾ ਇਸਦੀ ਕੀ ਗਰੰਟੀ ਹੈ ? ਉਦਾਹਰਨ ਹਿੱਤ ਪਾਕਿਸਤਾਨ ਦੇ ਹਾਲਾਤ ਦੇਖੇ ਜਾ ਸਕਦੇ ਹਨ |

ਫਾਂਸੀ ਅਣਮਨੁੱਖੀ ਸਜ਼ਾ ਹੈ ਜਿਸ ਦੇ ਖਿਲਾਫ਼ ਸਾਨੂੰ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਵੇਂ ਕਿ ਕੀਤੀ ਵੀ ਗਈ ਹੈ | ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਨੂੰ ਹੁੰਦੀ ਹੈ ਜਾਂ ਕਿਸੇ ਨੂੰ ਗੋਲੀ ਮਾਰ ਦੇਣਾ ਜਾਂ ਬੰਬ ਨਾਲ ਉਡਾ ਦੇਣਾ ਵੀ ਅਣਮਨੁੱਖੀ ਕਰਮ ਹੀ ਹੈ ਤੇ ਨਿੰਦਣਯੋਗ | ਗੁਰਦਾਸਪੁਰ ਦੀ ਘਟਨਾ ਨੇ ਇੱਕ ਮਾਂ ਦੀ ਝੋਲੀ ਖਾਲੀ ਕਰ ਦਿੱਤੀ ਉਸਨੂੰ ਆਪਣੇ ਪੁੱਤਰ ਨੂੰ ਮਿਲਿਆ ਸ਼ਹੀਦ ਦਾ ਰੁਤਬਾ ਕੀ ਚੰਗਾ ਲਗਦਾ ਹੋਵੇਗਾ, ਕੁਝ ਪੈਸੇ ਦੇ ਦਿੱਤੇ ਜਾਣਗੇ ਉਹਨਾਂ ਨਾਲ ਉਸਦੇ ਘਰ ਦਾ ਬੁਝਿਆ ਚਿਰਾਗ਼ ਦੁਬਾਰਾ ਨਹੀਂ ਬਲ ਸਕਦਾ ਸੋ ਪੰਜਾਬੀ ਵੀਰੋ ਆਓ ਜਨੂਨੀ ਬਣਨ ਦੀ ਥਾਵੇਂ ਸੋਚਵਾਨ ਬਣੀਏ |

ਈ ਮੇਲ: iqbaldnl@gmail.com

ਇਸ ਵਿਸ਼ੇ ਬਾਬਤ ਆਪਣਾ ਪ੍ਰਤੀਕਰਮ ਭੇਜਣ ਲਈ ਈ-ਮੇਲ ਪਤਾ :
suhisaver@gmail.com
shivinder1@yahoo.com

ਮੋਦੀ ਵਲੋਂ ਸਿਰਜਿਆ ਤਲਿਸਮ ਟੁੱਟ ਰਿਹਾ ਹੈ ! – ਹਰਜਿੰਦਰ ਸਿੰਘ ਗੁਲਪੁਰ
ਕੱਠਪੁਤਲੀਆਂ ਦੇ ਨਾਲ ਇਜ਼ਰਾਈਲੀ ਤਾਕਤ ਦਾ ਵਿਰੋਧ -ਸ਼ਾਲਿਨੀ ਸ਼ਰਮਾ
ਕੀ ਕਰੀਏ ਤੇ ਕਿੰਝ ਕਰੀਏ -ਗੁਰਦੀਪ ਸਿੰਘ ਭਮਰਾ
ਭਾਰਤੀ ਅੱਤਵਾਦੀ ਅਤੇ ਸ਼ਾਹਰੁਖ਼ ਦੀ ਸਕਿਉਰਿਟੀ -ਮੁਹੰਮਦ ਸ਼ੋਇਬ ਆਦਿਲ
ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਬਹਾਨੇ ਨਾਵਲ ਬਾਰੇ ਚਰਚਾ – ਤਨਵੀਰ ਸਿੰਘ ਕੰਗ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਫਲਸਤੀਨ ਉੱਤੇ ਹਮਲੇ ਪਿਛਲੇ ਮਕਸਦ – ਮਨਦੀਪ

ckitadmin
ckitadmin
August 7, 2020
ਮਹਿੰਗੀਆਂ ਲਗਜ਼ਰੀ ਕਾਰਾਂ ਦੇ ਸਬਜ਼ਬਾਗ ਦਿਖਾ ਕੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰਦੀਆਂ ਹਵਾਲਾ ਕੰਪਨੀਆਂ
ਆਮ ਆਦਮੀ -ਜਸਪ੍ਰੀਤ ਸਿੰਘ
ਕੁਝ ਅਸਤੀਫ਼ੇ, ਕੁਝ ਸਵਾਲ -ਸੁਕੀਰਤ
ਮੁਸਲਿਮ ਆਬਾਦੀ ਦੇ ਵਾਧੇ ਸੰਬੰਧੀ ਗੁੰਮਰਾਹਕੁੰਨ ਪਰਚਾਰ – ਹਰਜਿੰਦਰ ਸਿੰਘ ਗੁਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?