ਕਿਵੇਂ ਕਹਾਂ ਕਿ ਚੰਗਾ ਹੋਵੇ ਨਵਾਂ ਸਾਲ
ਚਾਰੋਂ ਪਾਸੇ ਹੈ ਕੋਹਰਾਮ ‘ਤੇ ਬੁਰਾ ਹਾਲ
ਤੰਗੀ ਮੰਦੀ ‘ਤੇ ਗੰਦੀ ਦੇ ਆਲਮ ‘ਚ
ਜੀ ਰਿਹਾ ਹਰ ਬਸ਼ਰ ਹਾਲੋ ਬੇ-ਹਾਲ
ਜਦੋਂ ਨਾਪਾਕ ਜ਼ੇਹਾਦ ਦੀ ਬਲੀ ਲਈ
ਸ਼ਿਕਾਰ ਬਣਾਏ ਜਾਣ ਫਰਿਸ਼ਤਿਆਂ ਜਿਹੇ ਬਾਲ
ਬਾਜ਼ਾਰ ‘ਚ ਵਿਕ ਰਿਹਾ ਹੈ ਬੰਦਾ ਤਿਲ ਤਿਲ
ਮਸ਼ਹੁਰੀ’ਚ ਵਿਖਾਇਆ ਜਾ ਰਿਹਾ ਜਿਸਮਾਂ ਦਾ ਨਾਚ
ਲੇਬਰ ਚੌਂਕ ‘ਚੋਂ ਪਰਤਦੇ ਖਾਲੀ ਹੱਥ ਰੋਜ਼
ਕਦੋਂ ਤੱਕ ਝਲਣਗੇ ਗ਼ਰੀਬੀ ਦੀ ਮਾਰ
ਹੱਕੀ ਲੜਾਈ ਲਈ ਕਾਮਿਆਂ, ਮੁਲਾਜ਼ਮਾਂ ਦੀ
ਕੀਤੀ ਜਾਂਦੀ ਹੋਵੇ ਸ਼ਰੇਬਜ਼ਾਰ ਜਦੋਂ ਕੁੱਟ-ਮਾਰ
ਜਿਓ ‘ਤੇ ਜਿਉਣ ਦਿਓ ਦੀ ਧਾਰਨਾ ਛੰਡ ਕੇ
ਸਾਜ਼ਸ਼ੀ ਸਜਾ ਰਿਹਾ ਧਰਮ-ਤਬਦੀਲੀ ਦੀ ਮਾਲ
ਨਸ਼ੇ ਵੰਡ ਕਿ ਸਤਾ ਦੇ ਲਾਲਚ ‘ਚ
ਹਾਕਮ ਕਰ ਰਿਹਾ ਜਵਾਨੀ ਦੇਸ਼ ਦੀ ਗਲਤਾਨ
ਇਹ ਨਿਰਾਸ਼ਵਾਦ ਨਹੀ ਫਿਕਰਮੰਦੀ ਹੈ
ਅਜਿਹਾ ਅੰਤ ਹੈ ਵਰਗਿਸ ਤਾਂ ਕਿਹਾ ਹੋਵੇਗਾ ਆਗ਼ਾਜ਼
ਸੰਪਰਕ: +91 98782 61522

