ਘਰਾਣਿਆਂ(ਅੰਬਾਨੀ,ਅਡਾਨੀ,ਮੋਦੀ,ਮਿੱਤਲਾਂ,ਟਾਟਿਆਂ,ਬਿਰਲਿਆਂ,ਜਿੰਦਲਾਂ) ਨੇ ਕੀਤਾ ਸੀ। ਦੁਨੀਆਂ ਦੀ ਖਪਤ ਦੀ ਵੱਡੀ ਅਬਾਦੀ ਵਾਲੀ ਦੋ ਨੰਬਰ ਤੇ ਆਉਂਦੀ ਵਿਸ਼ਾਲ ਮੰਡੀ ਉੱਪਰ ਲਾਲਚੀ ਨਿਗਾਹਾਂ ਨਾਲ ਤੱਕ ਰਹੇ ਉਪਰੋਕਤ ਵੱਡੇ ਸਨਅਤੀ/ਵਪਾਰਕ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਮੋਦੀ ਹਕੂਮਤ ਨੇ ਇਲੈਕ੍ਰਾਨਿਕ ਮੀਡੀਆਂ ਦੀ ਆਪਣੇ ਪੰਜ ਸਾਲ ਦੇ ਰਾਜ ਭਾਗ ਦੌਰਾਨ ਰੱਜਕੇ ਕੀਤੀ।
ਦੂਸਰੇ ਪਾਸੇ ਜੋ ਵੀ ਕੋਈ ਮੀਡੀਆਂ ਘਰਾਣਾ ਅੱਖ ਵਿੱਚ ਅੱਖ ਪਾਕੇ ਵੇਖਣ ਦੀ ਮਾੜੀ ਮੋਟੀ ਗੁਸਤਾਖੀ ਕਰਦਾ ਵੀ ਸੀ ਤਾਂ ਹਕੂਮਤੀ ਸੰਦਾਂ ਰਾਹੀਂ ਉਸ ਦੀ ਚੂੜੀ ਕਸਕੇ ਚੁੱਪ ਕਰਵਾਉਣ ਦੀ ਸਾਜਿਸ਼ ਰਚ ਲਈ ਜਾਂਦੀ। ਅਗਰ ਫਿਰ ਵੀ ਕੋਈ ਅਦਾਰਾ ਜਾਂ ਮੀਡੀਆ ਸਖਸ਼ ਪੈਰ’ਚ ਪੈਰ ਧਰਕੇ ਨਾਂ ਚੱਲਦਾ ਤਾਂ ਉਸ ਨੂੰ ਚਲਦਾ ਕਰ ਦਿੱਤਾ ਜਾਂਦਾ ਰਿਹਾ ਹੈ। ਦ ਵਾਇਰ ਦੇ ਸੰਪਾਦਕ ਵਿਨੋਦ ਦੂਆ,ਪਰਸੁਨ ਵਾਜਪੇਈ,ਰਵੀਸ਼ ਕੁਮਾਰ ਜਿਹੇ ਮੋਦੀ-ਸ਼ਾਹਾਂ ਦੀ ਸ਼ਰਨ ਵਿੱਚ ਨਾਂ ਜਾਣ ਵਾਲੇ ਉਂਗਲਾਂ ਉੱਪਰ ਗਿਣੇ ਜਾਣ ਵਾਲੇ ਪੱਤਰਕਾਰਾਂ ਨੂੰ ਅਨੇਕਾਂ ਹਕੂਮਤੀ ਅਤੇ ਆਪਣੇ ਪਾਲੇ ਹੋਏ ਆਰ.ਐੱਸ.ਐੱਸ ,ਬਜਰੰਗ ਦਲੀਆਂ ਰਾਹੀਆਂ ਟਰੋਲ ਕਰਨ,ਔਰਤਾਂ ਨਾਲ ਬਲਾਤਕਾਰ ਕਰਨ,ਮੌਤ ਦੇ ਘਾਟ ਉਤਾਰਨ ਤੱਕ ਦੀਆਂ ਧਮਕੀਆਂ ਮਿਲਣਾ ਆਮ ਵਰਤਾਰਾ ਬਣਿਆ ਹੋਇਆ ਹੈ।
ਇਸ ਤੋਂ ਵੀ ਦੇ ਕਦਮ ਅੱਗੇ ਜਾਂਦਿਆਂ ਗੌਰੀ ਲੰਕੇਸ਼ ਵਰਗੀਆਂ ਸਖਸ਼ੀਅਤਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਂਦਾ ਰਿਹਾ। ਇਸੇ ਕਰਕੇ ਭਾਰਤ ਪੱਤਰਕਾਰਾਂ ਲਈ ਖਤਰੇ ਭਰਪੂਰ ਮੁਲਕਾਂ ਵਿੱਚ ਗਿਣਿਆ ਜਾਂਦਾ ਹੈ। ਐਨ.ਡੀ.ਟੀਵੀ ਨੂੰ ਬੰਦ ਕਰਾਉਣ ਦੀ ਮੋਦੀ ਹਕੂਮਤ ਦੀ ਕੋਈ ਪਹਿਲੀ ਸਾਜ਼ਿਸ਼ ਨਹੀਂ। ਇਸ ਤੋਂ ਪਹਿਲਾਂ ਵੀ ਸਾਲ 2018 ਵਿੱਚ ਐਨ.ਡੀ.ਟੀਵੀ ਦੇ ਮਾਲਕ ਪਰਨਵ ਰੋਇ ਖਿਲਾਫ ਸ਼ਿਕੰਜਾ ਕਸਣ ਦੀ ਨੀਅਤ ਨਾਲ ਈਡੀ ਵੱਲੋਂ ਮੁਕੱਦਮਾ ਦਰਜ ਕਰਵਾਇਆ ਸੀ।
ਹੁਣ ਸੇਬੀ ਵੱਲੋਂ ਨਿਯਮਾਂ ਦੀ ਪਾਲਣਾ ਨਾਂ ਕਰਨ ਦਾ ਬਹਾਨਾ ਬਣਾਕੇ ਇਸ ਚੈਨਲ ਨੂੰ ਬੰਦ ਕਰਾਉਣ ਦੀ ਨਵੀਂ ਸਾਜ਼ਿਸ਼ ਰਚੀ ਗਈ ਹੈ। ਇਹ ਐਨ.ਡੀ.ਟੀਵੀ ਦੀ ਅਵਾਜ ਬੰਦ ਕਰਾਉਣ ਦੀ ਸਾਜਿਸ਼ ਹੀ ਨਹੀਂ ਸਗੋਂ ਹਕੂਮਤੀ ਹੱਲੇ ਦੀ ਮਾਰ ਹੇਠ ਅੱਗੇ ਹਰ ਉਹ ਅਵਾਜ ਹੋਵੇਗੀ ਜੋ ਵੀ ਲੋਕ ਹਿੱਤ ਵਿੱਚ ਅਵਾਜ ਉਠਾਵੇਗੀ। ਉਹ ਭਾਵੇਂ ਜਲ,ਜੰਗਲ, ਜ਼ਮੀਨ,ਬੇਰੁਜ਼ਗਾਰੀ, ਕਾਲੇਧਨ,ਮਹਿੰਗਾਈ, ਕਾਲਾਬਜ਼ਾਰੀ,ਔਰਤਾਂ,ਦਲਿਤਾਂ,ਘੱਟਗਿਣਤੀਆਂ ਉੱਪਰ ਹੁੰਦੇ ਜ਼ੁਰਮਾਂ ਖਿਲਾਫ ਹੋਵੇ ਜਾਂ ਕਿਸੇ ਹੋਰ ਸਮਾਜਿਕ ਵਰਤਾਰੇ ਖਿਲਾਫ,ਨੂੰ ਇਸੇ ਹੀ ਢੰਗ ਨਾਲ ਕੁਚਲ ਦੇਣ ਦਾ ਮੋਦੀ ਹਕੂਮਤ ਦਾ ਅਣਐਲਾਨੀਆ ਸੂਚਕ ਹੈ। ਇਸ ਵੱਡੇ ਹੱਲੇ ਨੂੰ ਸਾਰੀਆਂ ਇਨਕਲਾਬੀ,ਜਮਹੂਰੀ,ਜਨਤਕ,ਇਨਸਾਫਪਸੰਦ,ਦਲਿਤ,ਘੱਟਗਿਣਤੀਆਂ,ਕਿਸਾਨਾਂ,ਮਜਦੂਰਾਂ,ਔਰਤਾਂ,ਨੌਜਵਾਨ,ਵਿਦਿਆਰਥੀਆਂ ਦੀ ਪ੍ਰਤੀਨਿਧਤਾ ਕਰਦੀਆਂ ਜਥੇਬੰਦੀਆਂ ਨੂੰ ਵਡੇਰੇ ਖਤਰੇ ਦੇ ਸਨਮੁੱਖ ਇਸ ਨੂੰ ਵੱਡੀ ਚਣਿੌਤੀ ਵਜੋਂ ਲੈਂਦਿਆਂ ਘੱਟੋ-ਘੱਟ ਸਮਝ ਦੇ ਅਧਾਰ ਤੇ ਵਿਸ਼ਾਲ ਸਾਂਝਾ ਮੋਰਚਾ ਬਣਾਕੇ ਹੱਲੇ ਨੂੰ ਠੱਲਣ,ਚਟਾਣ ਬਣਕੇ ਖੜਨ ਤੋਂ ਅੱਗੇ ਪਿੱਛੇ ਮੋੜਨ ਲਈ ਸੰਘਰਸ਼ਾਂ ਦਾ ਪਿੜ ਮੱਲਦਿਆਂ ਅੱਗੇ ਆਉਣਾ ਚਾਹੀਦਾ ਹੈ।


