ਇਸ਼ਕ ਨੇ ਦਿੱਤੇ ਜੋ ਦਰਦ ਮੈਨੂੰ ਹੀ ਪਤਾ,
ਦਰਦ ਜ਼ਿੰਦਗੀ ‘ਚ’ ਨਾਉਂ ਆਪਣੇ,
ਕਰਣ ਦੀ ਆਦਤ ਬਣ ਗਈ ਏ!
ਦਰਦ ਜ਼ਿੰਦਗੀ ‘ਚ’ ਨਾਉਂ ਆਪਣੇ,
ਕਰਣ ਦੀ ਆਦਤ ਬਣ ਗਈ ਏ!
ਉਹ ਨਾ ਮਿਲੇ ਐਨਾ ਚਾਹੁਣ ਤੇ ਵੀ ਸਾਨੂੰ,
ਫ਼ਿਰ ਵੀ ਉਸ ਬੇਦਰਦ ਲਈ ,
ਕਿਉਂ ਮਰਨ ਦੀ ਆਦਤ ਬਣ ਗਈ ਏ!
ਕੰਡਿਆਂ ਭਰੇ ਰਾਹਾਂ ’ਤੇ ਚਲਦਾ ਹਾਂ ਇੱਕ ਡਗਰ,
ਜ਼ਾਲਿਮ ਮੌਤ ਤੋਂ ਵੀ ਨਾ ਹੁਣ ,
ਡਰਨ ਦੀ ਆਦਤ ਬਣ ਗਈ ਏ!
ਦੁਨੀਆਂ ਕਹਿੰਦੀ ਏ ਤੇ ਕਹਿਣੋ ਹਟਦੀ ਵੀ ਨਹੀਂ ,
ਕਰੀ ਆਪਣੀ ਮਰਜ਼ੀ ਪਰ ਹੁੰਗਾਰਾ ,
ਭਰਨ ਦੀ ਆਦਤ ਬਣ ਗਈ ਏ!
ਕੋਈ ਪਰਵਾਹ ਨਹੀਂ ਕੀਤੀ ਕਦੇ ਵੀ ਕਿਸੇ ਗੱਲ ਦੀ ,
ਤਾਹੀਉਂ ਸਾਨੂੰ ਤਾਂ ਜਿੱਤ ਕੇ ਵੀ ,
ਹਰਨ ਦੀ ਦੀ ਆਦਤ ਬਣ ਗਈ ਏ!
ਤਾਹੀਉਂ ਸਾਨੂੰ ਤਾਂ ਜਿੱਤ ਕੇ ਵੀ ,
ਹਰਨ ਦੀ ਦੀ ਆਦਤ ਬਣ ਗਈ ਏ!
ਕਸੂਰ ਇਹ ਵੀ ਸੀ ਮੇਰਾ ਕਿ ਮੈਂ ਪਿਆਰ ਕੀਤਾ,
ਨੈਣੋਂ ਹੰਝੂਆਂ ਨੂੰ ਹਰ ਪਲ ,
ਝਰਨ ਦੀ ਆਦਤ ਬਣ ਗਈ ਏ!
ਸੁਰਿੰਦਰ ਮੌਤ ਨੂੰ ਗਲੇ ਲਗਾ ਲੈਣਾ ਚੰਗਾ ,
ਇਸ ਜਿਸਮ ਨੂੰ ਤਾਂ ਹਰਦਮ,
ਸੜਨ ਦੀ ਆਦਤ ਆਦਤ ਬਣ ਗਈ ਏ!

