By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅੱਖਾਂ ਦੀ ਦੇਖਭਾਲ -ਡਾ. ਜਤਿੰਦਰ ਸਿੰਘ ਗੁੰਬਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਅੱਖਾਂ ਦੀ ਦੇਖਭਾਲ -ਡਾ. ਜਤਿੰਦਰ ਸਿੰਘ ਗੁੰਬਰ
ਹੈਲਥ ਲਾਈਨ

ਅੱਖਾਂ ਦੀ ਦੇਖਭਾਲ -ਡਾ. ਜਤਿੰਦਰ ਸਿੰਘ ਗੁੰਬਰ

ckitadmin
Last updated: October 22, 2025 12:47 pm
ckitadmin
Published: July 22, 2014
Share
SHARE
ਲਿਖਤ ਨੂੰ ਇੱਥੇ ਸੁਣੋ

ਬੱਚਿਆਂ ਵਿਚ ਸਿੱਖਿਆ ਦੇ ਵਿਕਾਸ ਲਈ ਦਿਮਾਗ ਅਤੇ ਗਿਆਨ ਇੰਦਰੀਆਂ ਦਾ ਅਹਿਮ ਮਹੱਤਵ ਹੈ। ਪੜ੍ਹਾਈ ਅਤੇ ਸਿਖਲਾਈ ਦਾ ਪਹਿਲਾਂ ਪੜਾਅ ਸਕੂਲ ਹੈ। ਪਹਿਲਾਂ ਬੱਚੇ ਨੂੰ 5-6 ਸਾਲ ਦੀ ਉਮਰ ’ਚ ਸਕੂਲ ਭੇਜਿਆ ਜਾਂਦਾ ਸੀ। ਅੱਜ ਬਦਲਦੇ ਯੁੱਗ ਵਿਚ ਬੱਚੇ ਨੂੰ ਸਕੂਲ ਭੇਜਣ ਦੀ ਉਮਰ ਢਾਈ-ਤਿੰਨ ਸਾਲ ਹੋ ਗਈ ਹੈ। ਇਸਦਾ ਮਾੜਾ ਅਸਰ ਸਭ ਤੋਂ ਪਹਿਲਾਂ ਅੱਖਾਂ ’ਤੇ ਪੈਂਦਾ ਹੈ। ਜੇ ਇਸ ਦੌਰਾਨ ਬੱਚੇ ਨੂੰ ਨਜ਼ਰ ਦੀ ਖਰਾਬੀ ਜਾਂ ਢੇਡਾਪਣ ਆ ਜਾਂਦਾ ਹੈ ਤਾਂ ਇਹ ਮੁਸ਼ਕਲ ਉਸਦੀ ਗਿਆਨ ਅਤੇ ਸਿਖਲਾਈ ਦੇ ਰਾਹ ਵਿਚ ਰੁਕਾਵਟ ਬਣਦੀ ਹੈ।

ਅੱਖਾਂ ਸੰਬੰਧੀ ਬਿਮਾਰੀਆਂ ਦੇ ਲੱਛਣ

ਅੱਜ ਬੱਚਿਆਂ ਦੀ ਜੀਵਨ ਸ਼ੈਲੀ ਵਿਚ ਜਿਥੇ ਟੈਲੀਵਿਜ਼ਨ, ਕੰਪਿੳੂਟਰ, ਵੀਡਿਓ ਗੇਮਾਂ ਨੇ ਅੱਖਾਂ ’ਤੇ ਬੋਝ ਪਾਇਆ ਹੋਇਆ ਹੈ ਉਥੇ ਇਨ੍ਹਾਂ ਕਰਕੇ ਅੱਖਾਂ ਦੇ ਰੋਗ ਦਾ ਵੀ ਛੇਤੀ ਪਤਾ ਚੱਲ ਜਾਂਦਾ ਹੈ। ਬੱਚਿਆਂ ਵਿਚ ਹੇਠ ਲਿਖੇ ਲੱਛਣ ਅਧਿਆਪਕਾਂ ਅਤੇ ਮਾਪਿਆਂ ਵਾਸਤੇ ਖਤਰੇ ਵਾਂਗ ਹਨ, ਜਿਵੇਂ

 

 

– ਕਲਾਸ ਵਿਚ ਪਹਿਲੀ ਸੀਟ ’ਤੇ ਬੈਠ ਕੇ ਬਲੈਕ ਬੋਰਡ ਦਾ ਨਜ਼ਰ ਨਾ ਆਉਣਾ ਜਾਂ ਕਾਪੀ ਤੇ ਗਲਤ ਉਤਾਰਨਾ।
– ਅੱਖਾਂ ਵਿਚ ਲਗਾਤਾਰ ਪਾਣੀ ਵਗਣਾ।
– ਅੱਖਾਂ ਦਾ ਵਾਰ ਵਾਰ ਝੱਪਕਣਾ।
– ਪੜ੍ਹਨ ਦੌਰਾਨ ਸਿਰਦਰਦ ਦੀ ਸ਼ਿਕਾਇਤ ਹੋਣਾ।
– ਟੀਵੀ ਦੇਖਦੇ ਸਮੇਂ ਹੌਲੀ ਹੌਲੀ ਸਕਰੀਨ ਦੇ ਕੋਲ ਜਾਣਾ।
– ਕਿਤਾਬ ਜਾਂ ਕਾਪੀ ਨੂੰ ਅੱਖਾਂ ਦੇ ਕੋਲ ਲਿਜਾ ਕੇ ਪੜ੍ਹਨਾ।
– ਅੱਖਾਂ ਨੂੰ ਸਿਕੋੜ ਕੇ ਸਾਫ ਦੇਖਣ ਦੀ ਕੋਸ਼ਿਸ਼ ਕਰਨਾ।
– ਟੀਵੀ ਦੇਖਦੇ ਜਾਂ ਪੜ੍ਹਦੇ ਸਮੇਂ ਸਿਰ ਜਾਂ ਅੱਖਾਂ ਨੂੰ ਟੇਢਾ ਕਰ ਲੈਣਾ।
– ਬਾਹਰ ਧੁੱਪ ਵਿਚ ਇਕ ਅੱਖਾਂ ਨੂੰ ਮੀਟ ਲੈਣਾ।
– ਰਾਤ ਨੂੰ ਘੱਟ ਨਜ਼ਰ ਆਉਣਾ।
– ਸੂਰਜ ਦੀ ਰੌਸ਼ਨੀ ਬਰਦਾਸ਼ਤ ਨਾ ਕਰਨਾ।
– ਪੜ੍ਹਾਈ ਵਿਚ ਧਿਆਨ ਨਾ ਲੱਗਣਾ ਜਾਂ ਪ੍ਰੀਖਿਆ ਵਿਚ ਵਾਰ ਵਾਰ ਫੇਲ ਹੋਣਾ।
– ਅੱਖਾਂ ਵਿਚ ਟੇਢਾਪਣ ਨਜ਼ਰ ਆਉਣਾ।
– ਅੱਖਾਂ ਦੇ ਆਕਾਰ ਵਿਚ ਫਰਕ ਹੋਣਾ।
ਇਨ੍ਹਾਂ ਵਿਚੋਂ ਕੁਝ ਲੱਛਣ ਕਈ ਵਾਰੀ ਆਪਣੇ ਆਪ ਕੁਝ ਦਿਨਾਂ ਵਿਚ ਠੀਕ ਹੋ ਜਾਂਦੇ ਹਨ ਪਰ ਜੇ ਇਹ ਲੰਬਾ ਸਮਾਂ ਰਹਿਣ ਤਾਂ ਸਾਨੂੰ ਸੁਚੇਤ ਤੇ ਸਾਵਧਾਨ ਹੋਣ ਦੀ ਜਰੂਰਤ ਹੈ।

ਅਧਿਆਪਕਾਂ ਦਾ ਯੋਗਦਾਨ
ਕਿਉਂਕਿ ਬੱਚਾ ਮਾਪਿਆਂ ਤੋਂ ਬਾਅਦ ਬਹੁਤਾ ਸਮਾਂ ਸਕੂਲ ਵਿਚ ਆਪਣੇ ਸਾਥੀਆਂ ਅਤੇ ਅਧਿਆਪਕਾਂ ਦੀ ਦੇਖ-ਰੇਖ ਵਿਚ ਗੁਜ਼ਾਰਦਾ ਹੈ, ਇਸ ਲਈ ਜੇ ਅਧਿਆਪਕ ਅੱਖਾਂ ਪ੍ਰਤੀ ਜਾਗਰੂਕ ਹੋਣ ਤਾਂ ਬਹੁਤ ਸਾਰੇ ਤਰੀਕਿਆਂ ਨਾਲ ਅੱਖਾਂ ਦੀ ਸੰਭਾਲ ਵਿਚ ਮੁੱਖ ਭੂਮਿਕਾ ਨਿਭਾਅ ਸਕਦੇ ਸਕਦੇ ਹਨ ਜਿਵੇਂ-
– ਬੱਚਿਆਂ ਦੀ ਹਰ ਸਾਲ ਸਕੂਲ ਸਿਹਤ ਪ੍ਰੋਗਰਾਮ ਤਹਿਤ ਨਜ਼ਰ ਟੈਸਟ ਕੀਤੀ ਜਾਵੇ ।
– ਸਕੂਲ ਦੀ ਸ਼੍ਰੇਣੀ ਵਿਚ ਬੱਚਿਆਂ ਨੂੰ ਰੋਲ ਨੰਬਰ ਮੁਤਾਬਕ ਪੱਕੀ ਸੀਟ ਨਹੀਂ ਦੇਣੀ ਚਾਹੀਦੀ ਸਗੋਂ ਸਾਰੇ ਬੱਚਿਆਂ ਦੀ ਸੀਟ ਵਾਰੀ ਵਾਰੀ ਬਦਲਣੀ ਚਾਹੀਦੀ ਹੈ।
– ਜੇ ਕੋਈ ਬੱਚਾ ਸਕੂਲ ਵਿਚ ਐਨਕ ਲਗਾ ਕੇ ਆਉਂਦਾ ਹੈ ਤਾਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਸ ਦੇ ਸੰਗੀ ਸਾਥੀਆਂ ਨੂੰ ਤੰਗ ਕਰਨ ਤੋਂ ਰੋਕਣ ਅਤੇ ਬੱਚਿਆਂ ਨੂੰ ਐਨਕ ਲਾਉਣ ਦੀ ਪ੍ਰੇਰਨਾ ਦੇਣ।

– ਜੇ ਕੋਈ ਬੱਚਾ ਸਕੂਲੀ ਜਾਂਚ ਵਿਚ ਕਲਰ ਬਲਾਈਂਡ ਹੈ ਤਾਂ ਅਧਿਆਪਕ ਸ਼ੁਰੂ ਤੋਂ ਹੀ ਉਸਨੂੰ ਰੇਲਵੇ, ਹਵਾਈ ਫੌਜ, ਸਮੁੰਦਰੀ ਫੌਜ, ਕੱਪੜਾ ਉਤਪਾਦਕ ਜਾਂ ਡਰਾਇੰਗ ਖੇਤਰ ਵਿਚ ਜਾਣ ਤੋਂ ਮਨ੍ਹਾਂ ਕਰ ਸਕਦੇ ਹਨ ਤਾਂ ਜੋ ਵੱਡਾ ਹੋ ਕੇ ਉਸਨੂੰ ਮਾਯੂਸ ਨਾ ਹੋਣਾ ਪਵੇ।

ਮਾਪਿਆਂ ਦਾ ਯੋਗਦਾਨ
– ਬੱਚਿਆਂ ਨੂੰ ਘਰ ਵਿਚ ਕੁਦਰਤੀ ਰੌਸ਼ਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਘੱਟ ਰੌਸ਼ਨੀ ਜਾਂ ਹਨੇਰੇ ਕਮਰੇ ਵਿਚ ਬੈਠ ਕੇ ਪੜ੍ਹਨ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਕਮਜੋਰ ਹੋ ਜਾਂਦੀਆਂ ਹਨ।

– ਬੱਚਿਆਂ ਨੂੰ ਕੁਰਸੀ ਮੇਜ਼ ਉਤੇ ਬੈਠ ਕੇ ਪੜ੍ਹਨ ਦੀ ਆਦਤ ਪਾਈ ਜਾਵੇ।
– ਬੱਚਿਆਂ ਦੀ ਖੁਰਾਕ ਵਿਚ ਦੁੱਧ, ਅੰਡਾ, ਪਨੀਰ, ਹਰੀਆਂ ਸਬਜ਼ੀਆਂ, ਅੰਬ, ਪਪੀਤਾ, ਮਛਲੀ ਸ਼ਾਮਲ ਹੋਵੇ।
– ਬੱਚਿਆਂ ਨੂੰ ਰੋਜ਼ਾਨਾ ਖੇਡ ਅਤੇ ਕਸਰਤ ਲਈ ਪ੍ਰੇਰਿਤ ਕੀਤਾ ਜਾਵੇ।
– ਲਗਾਤਾਰ ਇਕ ਘੰਟੇ ਤੋਂ ਵੱਧ ਟੈਲੀਵਿਜ਼ਨ ਜਾਂ ਕੰਪਿੳੂਟਰ ’ਤੇ ਨਹੀਂ ਬੈਠਣਾ ਚਾਹੀਦਾ।
– ਤਿਉਹਾਰ ਮੌਕੇ ਹਮੇਸ਼ਾ ਆਪਣੀ ਨਿਗਰਾਨੀ ਵਿਚ ਹੀ ਬੱਚਿਆਂ ਨੂੰ ਪਟਾਖੇ ਚਲਾਉਣ ਦਿਓ।

ਬੱਚਿਆਂ ਨੂੰ ਤੇਜ ਅਤੇ ਨੁਕੀਲੇ ਹਥਿਆਰ ਜਿਵੇਂ ਕਿ ਤੀਰ ਕਮਾਨ, ਸੋਟੀਆਂ, ਗੁੱਲੀ ਡੰਡੇ, ਪਿੰਨ, ਤਿੱਖੇ ਨੋਕਦਾਰ ਔਜ਼ਾਰਾਂ ਨਾਲ ਖੇਡਣ ਤੋਂ ਵਰਜਣਾ ਚਾਹੀਦਾ ਹੈ।

ਸ਼ੂਗਰ: ਜਾਗਰੂਕਤਾ ਹੀ ਇਲਾਜ -ਵਿਕਰਮ ਸਿੰਘ ਸੰਗਰੂਰ
ਸਿਹਤ ਦਾ ਦੁਸ਼ਮਣ ਗ਼ੁੱਸਾ -ਡਾ. ਸੁਮੇਸ਼ ਹਾਂਡਾ
ਡਾਇਬਟੀਜ਼: ਸਿਹਤਮੰਦ ਕਿਵੇਂ ਰਹੀਏ -ਡਾ. ਐਸ ਪੀ ਐਸ ਗਰੋਵਰ
ਤਿੰਨ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ
ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੀ ਮਨਾਈ 18ਵੀਂ ਬਰਸੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਵਾਹ ਓ ਖਰਬੂਜ਼ਿਆ ਤੇਰੇ ਵੀ ਨਵੇਕਲੇ ਰੰਗ – ਰਵੇਲ ਸਿੰਘ

ckitadmin
ckitadmin
July 23, 2019
ਵੇਲ੍ਹ ਮੱਛੀਆਂ -ਨੀਲ
ਆਦਮੀ – ਹਰਮਿੰਦਰ ਸਿੰਘ ਭੱਟ
ਸਾਕਾ ਨੀਲਾ ਤਾਰਾ: ਕੀ ਜ਼ਿੰਮੇਵਾਰ ਧਿਰਾਂ ਕਦੇ ਅੰਤਰ ਝਾਤ ਮਾਰਨਗੀਆਂ? -ਹਰਚਰਨ ਸਿੰਘ ਪ੍ਰਹਾਰ
ਜਦੋਂ ਇੱਕ ਬੁਰੀ ਧਾਰਣਾ ਅਸਲੀਅਤ ਨੂੰ ਟੱਕਰਦੀ ਹੈ -ਪ੍ਰਾਗਿਆ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?