By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵਾਹਾਕਾ ਦੀ ਇੱਕ ਯਾਦ – ਸੱਤਦੀਪ ਗਿੱਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਵਾਹਾਕਾ ਦੀ ਇੱਕ ਯਾਦ – ਸੱਤਦੀਪ ਗਿੱਲ
ਨਿਬੰਧ essay

ਵਾਹਾਕਾ ਦੀ ਇੱਕ ਯਾਦ – ਸੱਤਦੀਪ ਗਿੱਲ

Suhi Saver
Last updated: May 7, 2026 6:01 am
Suhi Saver
Published: September 18, 2016
Share
SHARE
ਲਿਖਤ ਨੂੰ ਇੱਥੇ ਸੁਣੋ

ਇੱਕ ਕਾਨਫਰੰਸ ਲਈ ਆਇਆ ਸੀ, ਪਰ ਉਸ ਤੋਂ ਬਾਅਦ ਘੁੰਮਣ ਦਾ ਪਲੈਨ ਸੀ। ਮੈਕਸੀਕੋ ਵਿੱਚ 18 ਦਿਨ ਮੈਕਸੀਕੋ ਸ਼ਹਿਰ, ਪੂਏਬਲਾ, ਵਾਹਾਕਾ ਅਤੇ ਪੂਏਰਤੋ ਐਸਕੋਨਦੀਦੋ ਵਿੱਚੋਂ ਲੰਘਦਿਆਂ ਮਹਿਸੂਸ ਕੀਤਾ ਕਿ ਮੈਕਸੀਕੋ ਕਾਫੀ ਹੱਦ ਤੱਕ ਹਿੰਦੁਸਤਾਨ ਵਰਗਾ ਹੀ ਹੈ।
 
ਜਦ ਮੈਂ ਹੋਸਟਲ ਪਹੁੰਚਿਆ ਤਾਂ ਇੱਕ ਅੱਧਖੜ੍ਹ ਉਮਰ ਦਾ ਬੰਦਾ ਵੇਖਿਆ ਤੇ ਉਹਨੂੰ ਵੇਖਦੇ ਸਾਰ ਹੀ ਮੈਨੂੰ ਉਸ ਵੱਲ ਖਿੱਚ ਮਹਿਸੂਸ ਹੋਈ। ਮੈਂ ਉਸ ਕੋਲ ਗਿਆ ਤੇ ਉਸਨੂੰ ਪੁੱਛਿਆ ਕਿ ਉਹ ਕਿੱਥੋਂ ਹੈ।
“ਸੰਯੁਕਤ ਰਾਜ ਅਮਰੀਕਾ, ਤੇ ਤੂੰ  ?”
“ਹਿੰਦੁਸਤਾਨ”
“ਮੈਂ ਹਿੰਦੁਸਤਾਨ ਗਿਆ ਹੋਇਆ ਹਾਂ”
ਇਹ ਸੁਣਕੇ ਮੈਂ ਉਸ ਦੇ ਕੋਲ ਪਈ ਕੁਰਸੀ ਉੱਤੇ ਜਾਕੇ ਬਹਿ ਗਿਆ।
“ਤੁਸੀਂ ਕੀ ਕਰਦੇ ਹੋ?”“ਮੈਂ ਜ਼ਿੰਦਗੀ ਵਿੱਚ ਕਈ ਅਜੀਬੋ ਗਰੀਬ ਕੰਮ ਕਰ ਚੁੱਕਿਆ ਹਾਂ। ਇੱਕ ਵੇਲਾ ਸੀ ਜਦ ਮੈਂ ਗਿਰਜਾਘਰ ਦੇ ਬਾਹਰ ਸਿਰ ਪਰਨੇ ਖੜ੍ਹ ਜਾਂਦਾ ਸੀ ਤੇ ਇੱਕ ਦਿਨ ਵਿੱਚ ਅਗਲੇ ਕੁਝ ਦਿਨਾਂ ਜੋਗੇ ਪੈਸੇ ਕਮਾ ਲੈਂਦਾ ਸੀ। ਇੱਕ ਵਾਰ ਮੈਂ ਹਿੰਦੁਸਤਾਨ ਵਿੱਚ ਯੋਗਾ ਟੀਚਰ ਬਣਨ ਗਿਆ ਪਰ ਜਲਦੀ ਹੀ ਮੈਨੂੰ ਖ਼ੁਦ ਯੋਗਾ ਸਿਖਾਉਣ ਦਾ ਕੰਮ ਦੇ ਦਿੱਤਾ ਗਿਆ।

 

 

ਫਿਰ ਉਹ ਥੋੜ੍ਹੀ ਦੇਰ ਲਈ ਰੁੱਕ ਗਿਆ ਅਤੇ ਫਿਰ ਦੁਬਾਰਾ ਬੋਲਿਆ –
“ਤੈਨੂੰ ਸੰਸਕ੍ਰਿਤ ਆਉਂਦੀ ਹੈ?”
“ਨਹੀਂ” ਮੈਂ ਜਵਾਬ ਦਿੱਤਾ। ਸੰਸਕ੍ਰਿਤ ਤਾਂ ਮਰੀ ਹੋਈ ਜ਼ੁਬਾਨ ਹੈ ਮੈਂ ਮਨ ਹੀ ਮਨ ਵਿੱਚ ਕਿਹਾ।ਫਿਰ ਉਹ ਮੈਨੂੰ ਦੱਸਣ ਲੱਗਿਆ ਕਿ ਮੈਂ ਗੀਤਾ ਪੜ੍ਹੀ ਹੋਈ ਹੈ। ਇਸ ਤੋਂ ਬਾਅਦ ਉਹ ਸੰਸਕ੍ਰਿਤ ਵਿੱਚ ਕੁਝ ਉਚਾਰਨ ਲੱਗਿਆ। ਕੁਝ ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਰਿਗਵੇਦ ਵਿੱਚ ਮੌਜੂਦ “ਮਹਾਂਮ੍ਰਤਿਉਂਜੈ ਮੰਤਰ” ਦਾ ਉਚਾਰਨ ਕਰ ਰਿਹਾ ਸੀ।

“ਓਮ ਤਰਿਅੰਬਕੰ ਯਜਾਮਹੇ ਸੁਗੰਧਿੰਮ ਪੁਸ਼ਟਿਵਰਧਨੰ।
ਉਰਵਾਰੁਕਮਿਵ ਬੰਧਨਾਂਨ੍ ਮ੍ਰਤਯੋਰਮੁਕਸ਼ੀਏ ਮਾਮ੍ਰਤਾਤ੍ ॥”

ਮੰਨਿਆ ਜਾਂਦਾ ਹੈ ਕਿ ਇਸ ਮੰਤਰ ਦੇ ਉਚਾਰਨ ਨਾਲ ਬੇਵਕਤ ਮੌਤ ਟਲ ਜਾਂਦੀ ਹੈ।

ਉਹ ਫਿਰ ਬੋਲਣ ਲੱਗਿਆ :

“ਮੈਨੂੰ ਪਿੱਛੇ ਜਿਹੇ ਪਤਾ ਲੱਗਿਆ ਕਿ ਮੈਂ ਕਰੋੜਪਤੀ ਹਾਂ। ਤੂੰ ਯਕੀਨ ਨਹੀਂ ਕਰੇਂਗਾ ਪਰ ਮੈਨੂੰ ਪਤਾ ਲੱਗਿਆ ਕਿ ਮੈਂ ਕਿੰਗ ਲੀਓਪੋਲਡ ਦੇ ਪਰਿਵਾਰ ਵਿੱਚੋਂ ਹਾਂ ਅਤੇ ਮੈਂ ਉਸਦਾ ਗਰੇਟ ਗਰੇਟ ਗਰੇਟ ਗਰੇਟ (ਮੈਂ ਗਰੇਟ ਦੀ ਗਿਣਤੀ ਨਹੀਂ ਕਰ ਪਾਇਆ) ਗਰੈਂਡਸਨ (ਪੜ ਪੜ ਪੜ ਪੜਪੋਤਾ) ਹਾਂ।”

“ਮੈਂ ਯਕੀਨ ਨਹੀਂ ਕਰਦਾ”
“ਮੈਨੂੰ ਵੀ ਯਕੀਨ ਨਹੀਂ ਆਉਂਦਾ”
 
ਫਿਰ ਉਸ ਮੈਨੂੰ ਦੱਸਣ ਲੱਗਿਆ ਕਿ ਕਿਵੇਂ ਉਸਨੇ ਆਪਣੇ ਪਿਛੋਕੜ ਅਤੇ ਜਾਇਦਾਦ ਬਾਰੇ ਨਹੀਂ ਪਤਾ ਸੀ।
ਇਸ ਸਭ ਬਾਰੇ ਉਸਨੂੰ ਆਪਣੀ ਮਾਂ ਦੀ ਮੌਤ ਤੋਂ ਬਾਅਦ ਪਤਾ ਲੱਗਿਆ ਜਦੋਂ ਬੈਂਕ ਵੱਲੋਂ ਉਸਨੂੰ ਫੋਨ ਆਇਆ ਕਿ ਉਸ ਕੋਲ ਬਹੁਤ ਸਾਰੇ ਪੈਸੇ ਹਨ। ਫਿਰ ਉਹ ਮੈਨੂੰ ਦੱਸਣ ਲੱਗਿਆ:

“ਮੇਰਾ ਬਾਕੀ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਮੈਨੂੰ ਇਸ ਬਾਰੇ ਪਤਾ ਲੱਗੇ ਅਤੇ ਉਹ ਮੇਰੀ ਸਾਰੀ ਜਾਇਦਾਦ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪਰ ਹੁਣ ਮੈਂ ਇਹਨਾਂ ਸਾਰੇ ਸਾਲਾਂ ਬਾਅਦ ਸਭ ਕੁਝ ਲੈਣ ਆਇਆ ਹਾਂ। ਮੈਂ ਅਰਜਣ ਦੇ ਵਾਂਗੂੰ ਹਾਂ ਪਰ ਇਸ ਵਾਰ ਮੈਨੂੰ ਕ੍ਰਿਸ਼ਨ ਭਗਵਾਨ ਦੀ ਜ਼ਰੂਰਤ ਨਹੀਂ ਕਿਉਂਕਿ ਮੈਨੂੰ ਪਤਾ ਹੈ ਇਹ ਜੰਗ ਮੈਂ ਕਿਸ ਤਰ੍ਹਾਂ ਜਿੱਤਣੀ ਹੈ.”

ਜਿੱਥੇ ਸਾਰਾ ਵਾਹਾਕਾ ਵੱਖ-ਵੱਖ ਸੱਭਿਆਚਾਰਾਂ ਨਾਲ ਜੁੜਿਆ ਗੇਲਾਗੇਤਸਾ ਤਿਉਹਾਰ ਮਨਾ ਰਿਹਾ ਸੀ, ਮੈਂ ਆਪਣੇ ਹੋਸਟਲ ਵਿੱਚ ਬੈਠਾ ਭਾਰਤੀ ਮਿਥਿਹਾਸ ਬਾਰੇ ਸੋਚ ਰਿਹਾ ਸੀ।
 

ਸੰਪਰਕ: +91-81306 97154
ਅਜ਼ਾਦ – ਅਮਨਦੀਪ ਸਿੰਘ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
…ਤੇ ਭਾਲਦੇ ਅਸੀਂ ਚੰਗਾ ਸਮਾਜ ਹਾਂ – ਕੁਲਵਿੰਦਰ ਕੰਗ
ਖੇਡਾਂ ਆਪਸੀ ਪਿਆਰ ਮੇਲ ਮਿਲਾਪ ਖਿਲਾਰ ਸਕਦੀਆਂ ਨੇ -ਡਾ. ਅਮਰਜੀਤ ਟਾਂਡਾ
ਕੌਮਾਂਤਰੀ ਨਰਸ ਦਿਵਸ -ਗੋਬਿੰਦਰ ਸਿੰਘ ਢੀਂਡਸਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸਿਹਤ ਵਿਭਾਗ ਦੀ ਨਵੀਂ ਯੋਜਨਾ: ਜਨਮ ਸਾਥੀ ਯੋਜਨਾ

Suhi Saver
Suhi Saver
August 22, 2015
ਇੱਕ ਪਾਸਾ -ਰਮਨਦੀਪ ਕੌਰ
ਦੂਜੇ ਪਾਸਿਉਂ– ਮਾਂ ਬਨਣ ਤੋਂ ਬਾਅਦ ਮੇਰਾ ਪਹਿਲਾ ਮਦਰਜ਼-ਡੇਅ – ਲਵੀਨ ਕੌਰ ਗਿੱਲ
ਸਿਲੇਬਸ ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ -ਡਾ. ਨਿਸ਼ਾਨ ਸਿੰਘ
ਆਤਮਹੱਤਿਆ ਸਮੱਸਿਆਵਾਂ ਦਾ ਹੱਲ ਨਹੀਂ- ਗੁਰਵਿੰਦਰ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?