ਨੱਚਦੀ ਔਰਤ ਗਾਉਂਦੀ ਔਰਤ
ਜੱਗ ਦੇ ਖ਼ਾਬ ਸਜਾਂਦੀ ਔਰਤ
ਜੱਗ ਦੇ ਖ਼ਾਬ ਸਜਾਂਦੀ ਔਰਤ
ਕਿਹਾ ਸਮਾਜ ਅੱਜ ਡਰਦੀ ਦਿਸੇ
ਸੰਭਲ ਸੰਭਲ ਕੇ ਜਾਂਦੀ ਔਰਤ
ਮਜਬੂਰੀ ਵਿਚ ਉਲਝੀ ਦਿਸਦੀ
ਕਿਧਰੇ ਜਿਸਮ ਦਿਖਾਂਦੀ ਔਰਤ
ਗਿੱਧੇ ਭੰਗੜੇ ਅੱਜ ਬਦਲ ਗਏ
ਮਹਿਫਿਲਾਂ ਨੂੰ ਰੁਸ਼ਨਾਉਂਦੀ ਔਰਤ

ਜਿਸਮ ਦੇ ਭੁੱਖੇ ਮਰਦ ਸਾਜ਼ਸ਼ੀ
ਕਠਪੁਤਲੀ ਬਣ ਜਾਂਦੀ ਔਰਤ
ਫੈਸ਼ਨ ਸ਼ੋਅ ਅਤੇ ਡਾਂਸ ਬਾਰ ਦੇ
ਚੱਕਰਾਂ ਵਿੱਚ ਫਸ ਜਾਂਦੀ ਔਰਤ
ਮਰਦ ਸਮਾਜ ਬਣ ਬੈਠਾ ਉੱਚਾ
ਖੁਦ ਕਿਉਂ ਫ਼ਰਕ ਬਣਾਂਦੀ ਔਰਤ
ਖੁਦ ਕਿਉਂ ਫ਼ਰਕ ਬਣਾਂਦੀ ਔਰਤ
ਹਸਦਾ ਵਸਦਾ ਵੇਹੜਾ ਚਾਹੁੰਦੀ
ਹਰ ਪਲ ਖਾਬ ਸਜਾਂਦੀ ਔਰਤ
ਸਮਾਜ ਦੇ ਠੇਕੇ ਦਾਰੋ ਬਖਸ਼ਦੋ
ਹੱਸ ਹੱਸ ਜੀਣਾ ਚਾਹੁੰਦੀ ਔਰਤ
ਸੰਪਰਕ: 003 934 543 68549

