By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ‘ਆਪ’ ਵੱਲੋਂ ਬਲਕਾਰ ਨੂੰ ਟਿਕਟ ਦੇਣ ਦਾ ਸਖ਼ਤ ਵਿਰੋਧ – ਬਲਜਿੰਦਰ ਕੋਟਭਾਰਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ‘ਆਪ’ ਵੱਲੋਂ ਬਲਕਾਰ ਨੂੰ ਟਿਕਟ ਦੇਣ ਦਾ ਸਖ਼ਤ ਵਿਰੋਧ – ਬਲਜਿੰਦਰ ਕੋਟਭਾਰਾ
ਖ਼ਬਰਸਾਰ

‘ਆਪ’ ਵੱਲੋਂ ਬਲਕਾਰ ਨੂੰ ਟਿਕਟ ਦੇਣ ਦਾ ਸਖ਼ਤ ਵਿਰੋਧ – ਬਲਜਿੰਦਰ ਕੋਟਭਾਰਾ

ckitadmin
Last updated: August 29, 2025 7:35 am
ckitadmin
Published: May 22, 2014
Share
SHARE
ਲਿਖਤ ਨੂੰ ਇੱਥੇ ਸੁਣੋ

ਆਮ ਆਦਮੀ ਪਾਰਟੀ ਵੱਲੋਂ ਤਲਵੰਡੀ ਸਾਬੋਂ ਵਿਧਾਨ ਸਭਾ ਜਿਮਨੀ ਚੋਣ ਲਈ ਗਾਇਕ ਬਲਕਾਰ ਸਿੱਧੂ ਦਾ ਉਮੀਦਵਾਰ ਵਜੋਂ ਅਫ਼ਵਾਹ ਦਾ ਸਖ਼ਤ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ। ਬਲਕਾਰ ਦੇ ਪੰਜਾਬੀ ਸੱਭਿਆਚਾਰ ਦੇ ਉਲਟ ਗਾਏ ਗੀਤ ‘ਪਿੰਡ ਦੀ ਰੌਣਕ ਲੈਂਗੀ ਨ੍ਹੀ ਤੂੰ ਮੁਟਿਆਰੇ ਹਾਣ ਦੀਏ. .’ ਆਦਿ ਨੂੰ ਵੀ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ। ਇਸ ਤੋਂ ਪਹਿਲਾ ਵੀ ਬਠਿੰਡਾ ਪਾਰਲੀਮੈਂਟ ਸੀਟ ਤੋਂ ਸਿਆਸਤ ਪੱਖੋਂ ਕੋਰਾ ਇੱਕ ਅਜਿਹਾ ਗਾਇਕ ਜ਼ਮਾਨਤ ਜ਼ਬਤ ਕਰਵਾ ਚੁੱਕਿਆ ਹੈ।

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਾਫ਼ ਕਿਹਾ ਹੈ ਕਿ ਬਠਿੰਡਾ ਇਲਾਕੇ ਦੀ ਗਹਿਗੱਚ ਸਿਆਸਤ ਵਿੱਚ ਕਿਸੇ ਦਾਗੀ ਜਾਂ ਗਾਇਕ ਉਮੀਦਵਾਰ ਦੀ ਥਾਂ ਸਾਫ਼ ਸੁਥਰੇ ਅਕਸ ਵਾਲੇ ਵਿਆਕਤੀ ਦੀ ਜ਼ਰੂਰਤ ਹੈ। 5 ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਤੋਂ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਗਾਇਕ ਬਲਕਾਰ ਸਿੱਧੂ ਦਾ ਨਾਂਅ ਆ ਜਾਣ ‘ਤੇ ਇਲਾਕੇ ਦੇ ਲੋਕਾਂ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਆਗੂ ਤੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਜੋ ਵਿਆਕਤੀ ਨਾ ਕੇਵਲ ਸਮਾਜ ਵਿੱਚ ਲੱਚਰ ਗਾਇਕੀ ਨੂੰ ਪ੍ਰਚਲਤ ਕਰ ਰਿਹਾ ਹੈ, ਸਗੋਂ ਉਸ ‘ਤੇ ਗਾਇਕੀ ਦੀ ਆੜ ਹੇਠ ਕਬੂਤਰਬਾਜ਼ੀ ਕਰਨ ਵਰਗੇ ਸੰਗੀਨ ਦੋਸ਼ ਵੀ ਲੱਗ ਚੁੱਕੇ ਹਨ, ਅਜਿਹੇ ਵਿਆਕਤੀ ਨੂੰ ਜੇ ਚੰਗੇ ਸਿਧਾਂਤਾਂ ਦੀ ਗੱਲ ਕਰਨ ਵਾਲੀ ‘ਆਪ’ ਵੀ ਟਿਕਟ ਦਿੱਤੀ ਹੈ ਤਾਂ ਇਹ ਨਾ ਕੇਵਲ ਲੋਕਾਂ ਨਾਲ ਧਰੋਹ ਹੈ, ਸਗੋਂ ਇਸ ਪਾਰਟੀ ਦਾ ਸਮਾਜਿਕ ਤੌਰ ‘ਤੇ ਦੀਵਾਲਾ ਵੀ ਸਾਹਮਣੇ ਆਉਂਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ‘ਆਪ’ ਕੋਲ ਜ਼ਮੀਨੀ ਹਕੀਕਤਾਂ ‘ਤੇ ਵਿਚਰਣ ਵਾਲਾ ਕੋਈ ਨੇਤਾ ਨਹੀਂ ਹੈ।

 

 

ਇਹ ਵੀ ਜ਼ਿਕਰਯੋਗ ਹੈ ਕਿ ਤਾਜ਼ਾ ਲੰਘ ਗਈਆਂ ਚੋਣਾਂ ਦੌਰਾਨ ਬਠਿੰਡਾ ਵਾਸੀਆਂ ਨੇ ਬਠਿੰਡਾ ਲੋਕ ਸਭਾ ਚੋਣਾਂ ਵਿੱਚ ਰਾਜਸੀ ਭੇੜ ਵਿੱਚ ਗਾਇਕ ਜਸਰਾਜ ਜੱਸੀ ਦਾ ਵਿਰੋਧ ਕਰਦਿਆ ਕਿਸੇ ਸਿਆਸੀ ਵਿਆਕਤੀ ਨੂੰ ਟਿਕਟ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਆਮ ਆਦਮੀ ਪਾਰਟੀ ਵੱਲੋਂ ਬੁਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ, ਜਿਸ ਦਾ ਨਤੀਜਾ ਆਮ ਆਦਮੀ ਪਾਰਟੀ ਦੇ ਜੱਸੀ ਦੀ ਬਹੁਤ ਘੱਟ ਵੋਟ ਹੋਣ ਕਾਰਣ ਜਮਾਨਤ ਹੀ ਜਬਤ ਹੋ ਗਈ ਸੀ। ਹਲਕਾ ਨਿਵਾਸੀਆਂ ਦਾ ਗੁੱਸਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਇਸ ਗਲਤੀ ਤੋਂ ਵੀ ਕੋਈ ਸਬਕ ਨਾ ਲੈ ਕੇ ਪਹਿਲਾ ਵਰਗੇ ਕਿਸੇ ਗੈਰ ਸਿਆਸੀ, ਅਨਾੜੀ ਤੇ ਲੱਚਰ ਗਾਇਕ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਇਸ ਦਾ ਹਸਰ ਵੀ ਨਾ ਕੇਵਲ ਜੱਸੀ ਵਰਗਾ ਹੋ ਸਕਦਾ ਹੈ, ਸਗੋਂ ਇਹ ਸ਼ੱਕ ਵੀ ਯਕੀਨ ਵਿੱਚ ਬਦਲ ਜਾਵੇਗਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਗੂ ਸੱਤਾਧਾਰੀ ਧਿਰ ਨਾਲ ਮਿਲ ਕੇ ਖ਼ੇਡ ਖ਼ੇਡ ਰਿਹਾ ਹੈ।

ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਖੇਤਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਸਪੱਸ਼ਟ ਕਰਦਿਆ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਪਾਰਟੀ ਵੱਲੋਂ ਅਜੇ ਤੱਕ ਕਿਸੇ ਵੀ ਉਮੀਦਵਾਰ ਨੂੰ ਤਲਵੰਡੀ ਸਾਬੋਂ ਵਿਧਾਨ ਸਭਾ ਸੀਟ ‘ਤੇ ਹਾਮੀ ਨਹੀਂ ਭਰੀ। ਜਦੋਂ ਬਲਕਾਰ ਦੀ ਬਾਰੇ ਪੁੱਛਿਆ ਤਾਂ ਉਹ ਸਾਫ਼ ਕਿਹਾ ਕਿ ਪਾਰਟੀ ਦੇ ਆਗੂ ਇਸ ਗੱਲ ਦੇ ਹਿਮਾਇਤੀ ਹਨ ਕਿ ਪਾਰਟੀ ਦਾ ਲੋਕਾਂ ਵਿੱਚ ਚੰਗਾ ਪ੍ਰਭਾਵ ਦੇਣ ਲਈ ਨਾ ਕੇਵਲ ਸਾਫ਼ ਸੁਥਰੇ ਅਕਸ਼ ਵਾਲੇ ਸਗੋਂ ਕਿਸੇ ਰਾਜਸੀ ਘਾਲੋਟੇ ਵਿਆਕਤੀ ਨੂੰ ਟਿਕਟ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪਾਰਟੀ ਦੇ ਆਗੂ ਤੇ ਵਰਕਰ ਆਪਣੀਆਂ ਭਾਵਨਾਵਾਂ ਨੂੰ ਪਾਰਟੀ ਦੀ ਹਾਈਕਮਾਂਡ ਨੂੰ ਜਾਣੂ ਕਰਵਾਉਂਣਗੇ। ਇੱਥੇ ਹੀ ਨਹੀਂ ਆਮ ਆਦਮੀ ਪਾਰਟੀ ਦਾ ਤਲਵੰਡੀ ਹਲਕੇ ਦੇ ਬਣੇ ‘ਵਟਸ ਅੱਪ’ ‘ਤੇ ਗਰੁੱਪ ਵੀ ਬਲਕਾਰ ਨੂੰ ਟਿਕਟ ਦੇਣ ਦਾ ਜ਼ਬਰਦਸਤ ਵਿਰੋਧ ਕਰ ਰਿਹਾ ਹੈ। ਏ. ਐਸ. ਐਫ. ਦੇ ਆਗੂ ਸੁਮੀਤ ਸੰਮੀ ਦਾ ਕਹਿਣਾ ਹੈ ਕਿ ਕੀ ਆਮ ਆਦਮੀ ਪਾਰਟੀ ਨੂੰ ਵੀ ਚੰਗੇ ਨੇਤਾਵਾਂ ਦੀ ਬਜਾਏ ਕਾਂਗਰਸ ਤੇ ਭਾਜਪਾ ਵਾਂਗ ਕਲਾਕਾਰਾਂ ਦਾ ਆਸਰਾ ਲੈਣ ਲੱਗੀ ਹੈ।

ਪਾਕਿਸਤਾਨ ’ਚ ਪੰਜਾਬੀ ਦੇ ਹੱਕ ’ਚ ਕੋਈ ਲੋਕ ਲਹਿਰ ਨਹੀਂ : ਸਈਦਾ ਦੀਪ -ਸ਼ਿਵ ਇੰਦਰ ਸਿੰਘ
ਸਿੱਖਿਆ ਦਾ ਚਾਨਣ ਮੁਨਾਰਾ ਪਿੰਡ ਮੌਜੀਆਂ ਦਾ ਸਰਕਾਰੀ ਸਕੂਲ – ਸੰਦੀਪ ਕੁਮਾਰ ਰਾਣਾ
ਇਹ ਪੰਜਾਬ ਵੀ ਮੇਰਾ ਹੈ? -1 – ਅਮਨਦੀਪ ਹਾਂਸ
ਤਿੰਨੋਂ ਪ੍ਰਮੁੱਖ ਉਮੀਦਵਾਰਾਂ ਲਈ ਵਕਾਰ ਦਾ ਸਵਾਲ ਬਣੀ ਸੰਗਰੂਰ ਸੀਟ -ਸ਼ਿਵ ਇੰਦਰ ਸਿੰਘ
ਅੱਧੀ ਦੁਨੀਆ ਕੋਲ ਜਿੰਨੀ ਸੰਪਤੀ ਹੈ, ਸਿਰਫ਼ 62 ਵਿਅਕਤੀ ਮਾਲਕ ਹਨ ਉਤਨੀ ਸੰਪਤੀ ਦੇ -ਰਿਸ਼ੀ ਨਾਗਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਅਜੋਕੇ ਦੌਰ ’ਚ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਿਕਤਾ -ਡਾ. ਮੇਹਰ ਮਾਣਕ

ckitadmin
ckitadmin
March 25, 2013
ਔਕਾਤੋਂ ਬਾਹਰ ਦੇ ਸੁਪਨੇ – ਮਿੰਟੂ ਬਰਾੜ
ਅਡੋਲ ਕਮਿਊਨਿਸਟ ਨਿਹਚਾ ਦਾ ਮੁਜੱਸਮਾ ਬਾਬਾ ਬੂਝਾ ਸਿੰਘ
ਆਸਟ੍ਰੇਲੀਆ `ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ -ਕਰਨ ਬਰਾੜ
ਲੈ ਕੇ ਮਾਂ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ.. -ਅਮਨਦੀਪ ਹਾਂਸ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?