By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੀ ਤਾਜ ਮਹਿਲ ਭਾਰਤੀ ਸੱਭਿਅਤਾ ਦਾ ਹਿੱਸਾ ਨਹੀਂ ? – ਰਾਮ ਪੁਨਿਆਨੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਕੀ ਤਾਜ ਮਹਿਲ ਭਾਰਤੀ ਸੱਭਿਅਤਾ ਦਾ ਹਿੱਸਾ ਨਹੀਂ ? – ਰਾਮ ਪੁਨਿਆਨੀ
ਨਜ਼ਰੀਆ view

ਕੀ ਤਾਜ ਮਹਿਲ ਭਾਰਤੀ ਸੱਭਿਅਤਾ ਦਾ ਹਿੱਸਾ ਨਹੀਂ ? – ਰਾਮ ਪੁਨਿਆਨੀ

ckitadmin
Last updated: July 18, 2025 10:44 am
ckitadmin
Published: August 9, 2017
Share
SHARE
ਲਿਖਤ ਨੂੰ ਇੱਥੇ ਸੁਣੋ

ਸੱਭਿਆਚਾਰ ਸਾਡੇ ਜੀਵਨ ਦਾ ਅਹਿਮ  ਹਿੱਸਾ ਹੈ । ਇਸਨੂੰ ਸਮਝਣ ਲਈ ਸਾਨੂੰ ਲੋਕਾਂ ਦੇ ਜੀਉਣ ਦੇ ਤਰੀਕੇ , ਖਾਣ-ਪੀਣ , ਪਹਿਰਾਵਾ ,ਸੰਗੀਤ ,ਭਾਸ਼ਾ , ਸਾਹਿਤ , ਕਲਾ ਤੇ ਧਰਮ ਸਮਝਣਾ ਹੋਵੇਗਾ । ਭਾਰਤੀ ਸੱਭਿਅਤਾ ਦੇ ਨਿਰਮਾਣ `ਚ ਵੱਖ -ਵੱਖ ਧਰਮਾਂ ਦੀ ਅਹਿਮ ਭੂਮਿਕਾ ਰਹੀ ਹੈ । ਭਾਰਤੀ ਸੱਭਿਅਤਾ  ਕੀ ਹੈ ? ਭਾਰਤੀ ਲੋਕਾਂ ਦਾ   ਸੱਭਿਆਚਾਰ  ਅਸਲ `ਚ ਬਹੁਲਵਾਦੀ ਹੈ । ਭਾਰਤੀ ਰਾਸ਼ਟਰਵਾਦੀ ਵੀ ਮੁਲਕ ਦੇ ਇਸ ਸਰੂਪ ਨੂੰ ਮਾਨਤਾ ਦਿੰਦੇ ਸਨ । ਪਿਛਲੇ ਕੁਝ ਸਾਲਾਂ ਤੋਂ ਹਿੰਦੂ ਰਾਸ਼ਟਰਵਾਦੀਆਂ ਦੇ   ਉਦੈ ਦੇ ਨਾਲ ਖਾਸਕਰ ਪਿਛਲੇ ੩ ਸਾਲਾਂ `ਚ  ਸੰਸਕ੍ਰਿਤੀ ਦੀ ਸਾਡੀ ਸਮਝ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਹੋ ਰਹੀ ਹੈ । ਸੰਸਕ੍ਰਿਤੀ ਦੇ ਜੋ ਪੱਖ ਗੈਰ -ਬਰਾਹਮਣਵਾਦੀ ਹਨ ਉਹਨਾਂ ਨੂੰ ਦਰਕਿਨਾਰ ਕੀਤਾ ਜਾਣ ਲੱਗਾ ਹੈ । ਇਸਦੀ ਤਾਜ਼ਾ ਮਿਸਾਲ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ  ਅਦਿੱਤਆ ਨਾਥ ਦਾ ਉਹ ਬਿਆਨ ਹੈ ਜਿਸ `ਚ ਉਸਨੇ ਕਿਹਾ ਹੈ ਕਿ ਤਾਜ ਮਹਿਲ ਭਾਰਤੀ ਸਭਿਅਤਾ ਦਾ ਹਿੱਸਾ ਨਹੀਂ ਇਸ ਲਈ ਵਿਦੇਸ਼ੀ ਸੈਲਾਨੀਆਂ ਨੂੰ ਤਾਜ ਮਹਿਲ ਦੀ ਤਸਵੀਰ ਨਾ ਭੇਟ ਕੀਤੀ ਜਾਵੇ । ਉਹਨਾਂ ਨਰਿੰਦਰ ਮੋਦੀ ਵਾਂਗ` ਗੀਤਾ` ਭੇਟ ਕਰਨ ਦੀ ਪਿਰਤ  ਨੂੰ ਉਤਸ਼ਾਹਿਤ ਕਰਨ ਲਈ ਕਿਹਾ ।

 

 

ਤਾਜ ਮਹਿਲ ਨੂੰ ਯੂਨੈਸਕੋ ਦੁਆਰਾ ਦੁਨੀਆ ਦੇ ਸੱਤ ਅਜੂਬਿਆਂ `ਚੋਂ ਇੱਕ ਮੰਨਿਆ ਗਿਆ ਹੈ । ਇਹ ਵਿਦੇਸ਼ੀ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਤਾਂ ਹੈ ਹੀ ਸਗੋਂ ਭਾਰਤ ਦੀ ਵਸਤੂ ਕਲਾ ਦਾ ਉੱਤਮ ਨਮੂਨਾ ਵੀ ਹੈ । ਇਸਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗਮ ਮੁਮਤਾਜ ਦੀ ਯਾਦ `ਚ ਕਰਵਾਇਆ ਸੀ । ਇਸ ਇਮਾਰਤ ਬਾਰੇ ਹੁਣ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ  ਕਿ ਇਥੇ ਪਹਿਲਾਂ ਸ਼ਿਵ ਮੰਦਰ ਹੁੰਦਾ ਸੀ , ਉਸਨੂੰ ਮਕਬਰੇ `ਚ ਤਬਦੀਲ ਕਰ ਦਿੱਤਾ ਗਿਆ ਸੀ । ਇਤਿਹਾਸਕ ਤੱਥ ਇਸ ਦਾਅਵੇ ਨੂੰ ਝੁਠਲਾਉਂਦੇ ਹਨ । ਸ਼ਾਹਜਹਾਂ ਦੇ` ਬਾਦਸ਼ਾਹਨਾਮਾ` `ਚ ਇਹ ਸਾਫ ਲਿਖਿਆ ਹੈ ਕਿ ਤਾਜ ਮਹਿਲ ਦਾ ਨਿਰਮਾਣ ਸ਼ਾਹਜਹਾਂ ਨੇ ਹੀ ਕਰਵਾਇਆ ਸੀ । ਉਸ ਸਮੇਂ ਦੇ ਇੱਕ   ਯੂਰਪੀ ਪਰਵਾਸੀ ਪੀਟਰ ਮੁੰਡੀ ਲਿਖਦਾ ਹੈ ਕਿ ਆਪਣੀ ਸਭ ਤੋਂ ਪਿਆਰੀ ਪਤਨੀ ਦੀ ਮੌਤ ਕਾਰਨ ਬਾਦਸ਼ਾਹ ਗਹਿਰੇ ਸਦਮੇ` ਚ ਹਨ ਤੇ ਉਸਦੀ ਯਾਦ `ਚ ਇੱਕ ਸ਼ਾਨਦਾਰ ਮਕਬਰਾ ਬਣਾ ਰਹੇ ਹਨ । ਇੱਕ ਫਰਾਂਸਿਸ ਜੌਹਰੀ ਟੇਵਰਨਿਅਰ ਜੋ ਉਸ ਸਮੇਂ ਭਾਰਤ `ਚ ਸਨ ਨੇ ਵੀ ਇਸਦਾ ਜ਼ਿਕਰ ਕੀਤਾ ਹੈ । ਸ਼ਾਹਜਹਾਂ ਦੇ ਰੋਜ਼ਾਨਾ ਖ਼ਰਚ ਦੀਆਂ ਕਿਤਾਬਾਂ` ਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਸੰਗਮਰਮਰ ਅਤੇ ਕਿਰਤੀਆਂ ਤੇ ਕਿੰਨਾ ਧਨ ਖ਼ਰਚ ਹੋਇਆ ।
            
ਤਾਜ ਮਹਿਲ ਬਾਰੇ ਕੂੜ ਪ੍ਰਚਾਰ ਦਾ ਆਧਾਰ ਇਸ ਗੱਲ ਨੂੰ ਬਣਾਇਆ ਜਾ ਰਿਹਾ ਹੈ ਕਿ ਜਿਸ ਜ਼ਮੀਨ `ਤੇ ਤਾਜ ਮਹਿਲ ਬਣਾਇਆ ਗਿਆ ਹੈ , ਉਸਨੂੰ ਸ਼ਾਹਜਹਾਂ ਨੇ ਰਾਜਾ ਜਯ  ਸਿੰਘ ਕੋਲੋਂ ਖ਼ਰੀਦਿਆ ਸੀ । ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜੋ ਦਾਅਵਾ ਕੀਤਾ ਜਾਂਦਾ ਹੈ ਕਿ ਰਾਜਾ ਜਯ  ਸਿੰਘ ਦੀ ਇਸ ਜ਼ਮੀਨ `ਤੇ ਸ਼ਿਵ ਮੰਦਰ ਸੀ ,ਅਸਲ` ਚ ਜਯ  ਸਿੰਘ ਵੈਸ਼ਨਵ ਸੀ (ਵਿਸ਼ਨੂੰ ਨੂੰ ਮੰਨਣ ਵਾਲਾ )  ਉਸ ਦੁਆਰਾ ਸ਼ਿਵ ਮੰਦਰ ਬਣਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।
       
ਇਥੇ ਇਹ ਗੱਲ ਹਾਸੋਹੀਣੀ ਹੈ ਕਿ ਪਹਿਲਾਂ ਤਾਂ ਤਾਜ ਮਹਿਲ ਨੂੰ ਸ਼ਿਵ ਮੰਦਰ ਦੱਸਿਆ ਜਾਂਦਾ ਹੈ ਹੁਣ ਇਸਨੂੰ ਭਾਰਤੀ  
ਸੱਭਿਅਤਾ ਦਾ ਹਿੱਸਾ ਨਹੀਂ ਮੰਨਿਆ ਜਾ ਰਿਹਾ ।  ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਗੀਤਾ ਨੂੰ ਇੰਨੀ ਤਰਜੀਹ ਕਿਉਂ  ਦਿੱਤੀ ਜਾਣ ਲੱਗੀ ? ਪਹਿਲਾਂ ਜਦੋਂ ਸਾਡੇ ਮੁਲਕ ਦੇ ਕਿਸੇ ਨੇਤਾ ਨੇ ਵਿਦੇਸ਼ੀ ਦੌਰੇ `ਤੇ ਜਾਣਾ ਹੁੰਦਾ ਤਾਂ ਦੂਜੇ ਮੁਲਕ ਦੇ ਨੇਤਾ ਨੂੰ ਗਾਂਧੀ ਜੀ ਦੀ ਆਤਮ -ਕਥਾ ਦੀ ਕਾਪੀ ਭੇਟ ਕੀਤੀ ਜਾਂਦੀ ਸੀ । ਹੁਣ  ਪ੍ਰਧਾਨ ਮੰਤਰੀ ਮੋਦੀ ਗੀਤਾ ਭੇਟ ਕਰਦੇ ਹਨ ।ਗੀਤਾ ਨੂੰ ਸਾਡੇ ਦੇਸ਼ ਦੇ ਸਭ ਧਰਮਾਂ ਦਾ ਪ੍ਰਤੀਨਿਧ ਗ੍ਰੰਥ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਇਸਨੂੰ ਸਮਝਣ ਲਈ ਸਾਨੂੰ ਅੰਬੇਡਕਰ ਦੀ ਉਸ ਗੱਲ ਨੂੰ ਯਾਦ ਕਰਨਾ ਪਵੇਗਾ , ਜਦੋਂ ਉਹ ਕਹਿੰਦੇ ਹਨ , “ ਗੀਤਾ ਅਸਲ  `ਚ ਮਨੂ ਸਮ੍ਰਿਤੀ ਦਾ ਆਸਾਨ ਰੂਪਾਂਤਰਣ ਹੈ ਅਤੇ ਮਨੂ ਸਮ੍ਰਿਤੀ ਬ੍ਰਾਹਮਣਵਾਦ ਦਾ ਮੂਲ ਗ੍ਰੰਥ ਹੈ “। ਬ੍ਰਾਹਮਣਵਾਦੀ ਸੱਭਿਆਚਾਰ ਦੇ ਜਿਨ੍ਹਾਂ ਹੋਰ ਪ੍ਰਤੀਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਉਹਨਾਂ `ਚੋਂ ਇੱਕ ਗਾਂ ਵੀ ਹੈ ।  ਗੀਤਾ ਅਤੇ ਗਾਂ ਦੋਵੇਂ ਬ੍ਰਾਹਮਣਵਾਦ ਦੇ ਪ੍ਰਤੀਕ ਹਨ; ਵਰਤਮਾਨ ਸੱਤਾ, ਹਿੰਦੂਤਵ ਤੇ ਹਿੰਦੂ ਧਰਮ ਦੇ ਨਾਮ `ਤੇ ਬ੍ਰਾਹਮਣਵਾਦ ਨੂੰ ਫੈਲਾ ਰਹੀ ਹੈ ।
            
ਆਜ਼ਾਦੀ ਅੰਦੋਲਨ ਦੇ ਅਗਵਾਨੂੰ ਸਾਰੇ ਧਰਮਾਂ , ਖੇਤਰਾਂ , ਭਾਸ਼ਾਵਾਂ ਤੇ ਪ੍ਰਤੀਕਾਂ ਨੂੰ ਭਾਰਤੀ ਮੰਨਦੇ ਸਨ । ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਸਭ ਧਰਮ ਵਧੇ ਫੁਲੇ । ਦੇਸ਼ ਦੇ ਲੋਕ ਸਦੀਆਂ ਤੋਂ ਵੱਖ -ਵੱਖ ਧਰਮਾਂ ਨੂੰ ਮੰਨਦੇ ਹੋਏ ਮਿਲਜੁਲ ਕੇ ਰਹਿੰਦੇ ਆਏ ਹਨ । ਇਹਨਾਂ `ਚ ਕੁਝ ਧਰਮ ਭਾਰਤ `ਚ ਪੈਦਾ ਹੋਏ ਕੁਝ ਬਾਹਰੋਂ ਆਏ । ਭਾਰਤੀ ਸੱਭਿਅਤਾ ਦੇ ਸਾਰੇ ਪੱਖਾਂ `ਚ ਵੱਖ -ਵੱਖ ਧਰਮਾਂ ਦੇ ਲੋਕਾਂ ਦੀਆਂ ਪ੍ਰੰਪਰਾਵਾਂ ਦੀ ਝਲਕ ਮਿਲਦੀ ਹੈ ।
        
ਖਾਣ ਪੀਣ ਦੀਆਂ ਸਾਡੀਆਂ ਆਦਤਾਂ `ਚ ਪੱਛਮੀ ਏਸ਼ੀਆਈ ਪ੍ਰਭਾਵ ਮਿਲਦਾ ਹੈ । ਸਾਡੇ ਪਹਿਰਾਵੇ ਤੇ ਵਸਤੂ -ਕਲਾ `ਤੇ ਵੀ ਵਿਭਿਨ ਧਰਮਾਂ ਤੇ ਦੁਨੀਆ ਦੇ ਵਿਭਿਨ ਹਿਸਿਆਂ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ।  ਭਗਤਾਂ ਤੇ ਸੰਤਾਂ ਨੂੰ ਮੰਨਣ ਵਾਲਿਆਂ `ਚ ਮੁਸਲਮਾਨ ਵੀ ਸ਼ਾਮਿਲ ਸਨ । ਅੱਜ ਵੀ ਵੱਡੀ ਗਿਣਤੀ `ਚ ਹਿੰਦੂ  ਸੂਫ਼ੀ ਸੰਤਾਂ ਦੀਆਂ ਦਰਗਾਹਾਂ `ਤੇ ਜਾਂਦੇ ਹਨ ।
        
ਵੱਖ -ਵੱਖ ਧਰਮਾਂ ਦੇ ਲੋਕਾਂ ਦੀ ਭਾਗੀਦਾਰੀ ਨਾਲ ਹੀ ਭਾਰਤੀ ਸੱਭਿਆਚਾਰ ਦਾ ਨਿਰਮਾਣ ਹੁੰਦਾ ਹੈ । ਵਰਤਮਾਨ ਸੱਤਾਧਾਰੀਆਂ ਲਈ ਸਿਰਫ ਬ੍ਰਾਹਮਣਵਾਦੀ ਪ੍ਰਤੀਕ ਇਸ ਦੇਸ਼ ਦੀ ਅਗਵਾਈ ਕਰਦੇ ਹਨ । ਯੋਗੀ ਅਦਿੱਤਿਆਨਾਥ ਜੋ ਕਹਿ ਰਹੇ ਹਨ ਉਸਦਾ ਅਰਥ ਇਹੀ ਹੈ ।
ਪੰਜਾਬ ਅਤੇ ਪੰਜਾਬੀਆਂ ਦੇ ਮਸਲਿਆਂ ਬਾਰੇ ਕੋਈ ਉਸਾਰੂ ਚਰਚਾ ਨਹੀਂ ਹੋ ਰਹੀ ਸ਼ੁਰੂ -ਡਾ. ਸਵਰਾਜ ਸਿੰਘ
ਆਨ ਲਾਈਨ ਪੜਾਈ ਜਾਂ ਬੱਚਿਆਂ ‘ਤੇ ਅੱਤਿਆਚਾਰ –ਡਾ. ਨਿਸ਼ਾਨ ਸਿੰਘ ਰਾਠੌਰ
ਉੱਚ ਵਿੱਦਿਆ ਦੀਆਂ ਚੁਣੌਤੀਆਂ ਅਤੇ ਸੁਝਾਅ – ਸੁਮੀਤ ਸ਼ੰਮੀ
ਬਰੂਨੋ ਦੀਆਂ ਸੰਤਾਨਾਂ – ਸੁਭਾਸ਼ ਗਤਾੜੇ
ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਉੱਤੇ ਸੁਕੀਰਤ ਦੇ ਲੇਖ ਨਾਲ ਸ਼ੁਰੂ ਹੋਈ ਬਹਿਸ ਨੂੰ ਅਸੀਂ ਇਸ ਲਈ ਰੋਕ ਦਿੱਤਾ ਸੀ ਕਿ ਇਸ ਬਹਿਸ ’ਚ ਸੰਜੀਦਗੀ ਵਾਲਾ ਕੁਝ ਨਹੀਂ ਸੀ (ਖ਼ਾਸ ਕਰ ਸਾਡੇ ਤੱਤੇ ਵੀਰਾਂ ਵੱਲੋਂ ਜੋ ਬਿਆਨਬਾਜ਼ੀ ਹੋ ਰਹੀ ਸੀ ਜਾਂ ਲਿਖਿਆ ਜਾ ਰਿਹਾ ਸੀ)। ਇਸ ਸਭ ਹਾਲਤ ਬਾਰੇ ਕਰਮ ਬਰਸਟ ਹੁਰਾਂ ਇੱਕ ਲੇਖ ਭੇਜਿਆ ਹੈ, ਜਿਸ ਨੂੰ ਇੱਥੇ ਛਾਪ ਰਹੇ ਹਾਂ ਤੇ ਇਹ ਆਸ ਵੀ ਕਰਦੇ ਹਾਂ ਕਿ ਇਸ ਲੇਖ ਤੋਂ ਸਾਡੇ ਜਨੂਨੀ ਵੀਰ ਸੇਧ ਲੈ ਕੇ ਸੰਵਾਦ ਦਾ ਲੜ੍ਹ ਜ਼ਰੂਰ ਫੜਨਗੇ। (ਸੰਪਾ.) ਸੁਕੀਰਤ ਨੇ ਮਨੁੱਖੀ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਬਾਬਤ ਕੁਝ ਬੁਨਿਆਦੀ ਸਵਾਲ ਉਠਾਏ ਹਨ। ਇਨ੍ਹਾਂ ਸਵਾਲਾਂ ਬਾਬਤ ਠਰ੍ਹਮੇ ਨਾਲ ਚਰਚਾ ਕਰਨ ਦੀ ਥਾਂ ਕੁਝ ਦੇਸੀਂ ਜਾਂ ਬਦੇਸ਼ੀਂ ਬੈਠੇ ਤੱਤੇ ਭਰਾਵਾਂ ਨੇ ਕਾਮ-ਰੇਟ ਵਰਗੇ ਪੁਰਾਣੇ ਲਕਬ ਵਰਤ ਕੇ ਗੱਲ ਨੂੰ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਹੈ। ਅਸੀਂ ਅਨੇਕਾਂ ਸਾਲਾਂ ਤੋਂ ਕਮਿਊਨਿਸਟਾਂ ਲਈ ”ਕੌਮਨਸ਼ਟ” ਜਿਹੇ ਵਿਸ਼ੇਸ਼ਣ ਸੁਣਦੇ ਆ ਰਹੇ ਹਾਂ। ਇਹ ਕਿਸੇ ਲਿਖਤ ‘ਤੇ ਸੰਵਾਦ ਕਰਨ ਦਾ ਨਹੀਂ, ਬਲਕਿ ਵਿਵਾਦ ਕਰਨ ਦਾ ਤਰੀਕਾ ਹੈ। ਇਸੇ ਲਈ ਅੱਜ ਤੱਕ ਸਿੱਖਾਂ ਸਮੇਤ ਦੁਨੀਆਂ ਦੇ ਕਿਸੇ ਵੀ ਧਰਮ ਦਾ ਆਮ ਸ਼ਰਧਾਲੂ ਤਾਂ ਦੂਰ ਦੀ ਗੱਲ ਹੈ, ਕੋਈ ਵੱਡੇ ਤੋਂ ਵੱਡਾ ਧਰਮ-ਗੁਰੂ ਵੀ ਕਮਿਊਨਿਸਟਾਂ ਨਾਲ ਚੱਜ ਨਾਲ ਸੰਵਾਦ ਨਹੀਂ ਰਚਾ ਸਕਿਆ। ਇਹ ਕੋਈ ਅਨਹੋਣੀ ਗੱਲ ਨਹੀਂ, ਸ਼ਾਇਦ ਬਹੁਤੇ ਵੀਰਾਂ ਨੂੰ ਪਤਾ ਹੀ ਨਾ ਹੋਵੇ, ਕਿ ਖਾਲਿਸਤਾਨੀ ਲਹਿਰ ਨੇ ਆਪਣੇ ਮੁੱਢ ਵਿੱ ਚ ਹੀ ਕਮਿਊਨਿਸਟਾਂ ਨੂੰ ਆਪਣੇ ਸਭ ਤੋਂ ਵੱਡੇ ਚਾਰ ਦੁਸ਼ਮਣਾਂ ‘ਚੋਂ ਇਕ ਮਿੱਥ ਲਿਆ ਸੀ। ਇਸੇ ਨੀਤੀ ਵਿੱਚੋਂ ਹੀ ‘ਚੰਗਿਆੜੀ’ ਦੇ ਸੰਪਾਦਕ ਸੁਖਰਾਜ ਖੱਦਰ ਅਤੇ ‘ਪ੍ਰੀਤਲੜੀ’ ਦੇ ਸੰਪਾਦਕ ਸੁਮੀਤ ਸਿੰਘ ਨੂੰ ”ਬਾਬਿਆਂ” ਨੇ ਪਹਿਲੇ ਹੱਲੇ ਵਿੱਚ ਹੀ ਸੋਧਾ ਲਾ ਦਿੱਤਾ ਸੀ। ਇਹ ਉਹ ਦੌਰ ਸੀ, ਜਦੋਂ ਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਆਸੀ ਦ੍ਰਿਸ਼ ਉੱਪਰ ਮਸ਼ਹੂਰ ਹੋਏ ਸਨ, ਨਾ ਬਦਨਾਮ ”ਸਾਕਾ ਨੀਲਾ ਤਾਰਾ” ਅਤੇ ਨਾ ਹੀ ਦਿੱਲੀ ਜਾਂ ਹੋਰਨਾਂ ਥਾਵਾਂ ‘ਤੇ ਅਤਿ ਦੇ ਵਹਿਸ਼ੀ ਸਿੱਖ ਵਿਰੋਧੀ ਨਸਲਕੁਸ਼ੀ ਵਰਗੇ ਵਰਤਾਰੇ ਹੋਂਦ ਵਿਚ ਆਏ ਸਨ। ਇਨ੍ਹਾਂ ਸਾਰੀਆਂ ਸਿੱਖ ਖਾਸ਼ ਕਰਕੇ ਮਨੁੱਖਤਾ ਵਿਰੋਧੀ ਕਰਤੂਤਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਮਿਊਨਿਸਟਾਂ ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗ ਦੇਸ਼ ਭਗਤਾਂ ਦੇ ਕਤਲ ਹੋਣੇ ਸ਼ੁਰੂ ਹੋ ਚੁੱਕੇ ਸਨ, ਜਿਨ੍ਹਾਂ ਨੇ ਗਦਰ ਲਹਿਰ ਤੋਂ ਲੈਕੇ ਪੰਜਾਬ ਵਿਚ ਚੱਲੀ ਹਰੇਕ ਖਾੜਕੂ ਲਹਿਰ ਦੌਰਾਨ ਕੇਂਦਰੀ ਅਤੇ ਸੂਬਾਈ ਹਕੂਮਤ ਦੇ ਕਹਿਰ ਨੂੰ ਆਪਣੇ ਪਿੰਡਿਆਂ ‘ਤੇ ਝੱਲਿਆ ਸੀ। ਭਾਈ ਰਾਜੋਆਣਾ ਦੇ ਸਮਰਥਕਾਂ ਨੂੰ ਇਹ ਵੀ ਚੇਤੇ ਨਾ ਹੋਵੇ ਕਿ ਪੰਜਾਬ ਵਿੱਚ ਆਰੀਆ ਸਮਾਜੀ ਗ੍ਰੋਹ ਦੇ ਸਭ ਤੋਂ ਵੱਡੇ ਥੰਮ ਲਾਲਾ ਜਗਤ ਨਰਾਇਣ ਦਾ ਕਤਲ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਾਈਂ (ਮਰਹੂਮ) ਭਾਈ ਨਛੱਤਰ ਸਿੰਘ ਰੋਡੇ ਨੇ ਹੀ ਕੀਤਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਖ਼ੁਦ ਆਪ ਜਾਂ ਆਪਣੇ ਕਿਸੇ ਨਿਕਟਵਰਤੀ ਨੂੰ ਇਸ ਝਮੇਲੇ ਵਿੱਚ ਫਸਿਆ ਦੇਖਣਾ ਨਹੀਂ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਆਪਣੇ ਪਿੰਡ ਦੇ ਸਭ ਤੋਂ ਪਤਿਤ ਲੇਕਿਨ ਹੱਦ ਦਰਜੇ ਦੇ ਈਮਾਨਦਾਰ, ਲੜਾਕੂ ਅਤੇ ‘ਲਾਈਲੱਗ’ ਵੀਰ ਨੂੰ ”ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ” ਦੀ ਕਹਾਵਤ ਮੁਤਾਬਕ ਵੰਝ ‘ਤੇ ਚੜ੍ਹਾ ਦਿੱਤਾ ਅਤੇ ਆਪ ਪਹਿਲਾਂ ਹੀ ਧਰਮ ਪ੍ਰਚਾਰ ਕਰਨ ਹਿੱਤ ਬੰਬਈ ਵੱਲ ਨਿਕਲ ਗਏ ਸਨ। ਇਹ ਉਨ੍ਹਾਂ ਦੀ ਸੋਚੀ ਸਮਝੀ ਰਣਨੀਤੀ ਸੀ ਜਾਂ ਕੁਝ ਹੋਰ, ਇਹ ਨਿਰੀ ਤੁੱਕੇਬਾਜ਼ੀ ਹੋਵੇਗੀ। ਇਨ੍ਹਾਂ ਵੀਰਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਨੂੰ ਦਾਦਰ ਦੇ ਗੁਰਦਵਾਰੇ ‘ਚੋਂ ਰਾਤੋ ਰਾਤ ਮਹਿਤਾ ਚੌਕ ਪਹੁੰਚਾਣ ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਅਤੇ ਬੀਬੀ ਇੰਦਰਾ ਦੀਆਂ ਖੂਫ਼ੀਆ ਏਜੰਸੀਆਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਸਿੱਖਾਂ ਦੇ ਇਕ ਹੋਰ ਵੱਡੇ ਦੁਸ਼ਮਣ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ (ਮਰਹੂਮ) ਭਜਨ ਲਾਲ ਨੇ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਵਿਚ ਪੂਰੀ ਵਾਹ ਲਗਾ ਦਿੱਤੀ ਸੀ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬੱਸ ਦੰਦ ਪੀਹਣ ਜੋਗਾ ਰਹਿ ਗਿਆ ਸੀ। ਪੰਜਾਬ ਪੁਲੀਸ ਨੇ ਇਸੇ ਬੁਖਲਾਹਟ ਵਿਚ ਚੰਦੋਕਲਾਂ ਵਾਲਾ ਕੁਕਰਮ ਕਰ ਦਿਖਾਇਆ ਸੀ। ਮੇਰੀ ਸੁਕੀਰਤ ਨਾਲ ਜਾਣ ਪਛਾਣ ਨਹੀਂ ਅਤੇ ਜੇ ਹੁੰਦੀ ਵੀ ਤਦ ਵੀ ਮੈਂ ਉਸ ਨਾਲ ਬਹੁਤ ਸਾਰੀਆ ਗੱਲਾਂ ‘ਤੇ ਸਹਿਮਤ ਨਹੀਂ ਹਾਂ। ਪਹਿਲੀ ਗੱਲ ਮੈਂ ਫਾਂਸੀ ਦੇਣ ਵਰਗੀ ਕਰਤੂਤ ਨੂੰ ਸੱਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਸਮਝਦਾ ਹਾਂ। ਦੁਨੀਆਂ ਭਰ ਦੇ 57 ਦੇਸ਼ਾਂ ਵਿੱਚੋਂ ਇਹ ਲਾਹਨਤ ਖ਼ਤਮ ਕੀਤੀ ਜਾ ਚੁੱਕੀ ਹੈ। ਦੂਜੀ ਗੱਲ ਭਾਈ ਰਾਜੋਆਣਾ ਦੇ ਸੰਬੰਧ ਵਿੱਚ ਭਾਵੇਂ ਅਕਾਲੀ ਸਰਕਾਰ ਦੀ ਸਰਪਰਸਤੀ ਅਧੀਨ ਹੀ ਪੰਜਾਬੀਆਂ ਨੇ ਉਸ ਦੀ ਫ਼ਾਂਸੀ ਦੀ ਸ਼ਜ਼ਾ ਮੁਆਫ਼ ਕਰਵਾਉਣ ਲਈ ਜਿਸ ਏਕੇ ਦਾ ਸਬੂਤ ਦਿੱਤਾ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਤੀਜੀ ਗੱਲ ਜੇਕਰ ਕੋਈ ਧਰਮ ਅਸਥਾਨ ਜਾਂ ਧਰਮ ਗੁਰੂ ਕਿਸੇ ਵਿਅਕਤੀ ਨੂੰ ”ਜ਼ਿੰਦਾ ਸ਼ਹੀਦ” ਦਾ ਰੁਤਬਾ ਦਿੰਦਾ ਹੈ, ਭਾਵੇਂ ਉਹ ਕੋਈ ਰਾਜੋਆਣਾ ਹੋਵੇ, ਦਾਰਾ ਸਿੰਘ ਹੋਵੇ ਜਾਂ ਅਫ਼ਜ਼ਲ ਕਸਾਬ ਹੋਵੇ, ਇਹ ਸਬੰਧਤ ਮਜ਼੍ਹਹਬ ਦੇ ਧਰਮ ਗੁਰੂਆਂ ਅਤੇ ਸੰਗਤਾਂ ਉੱਪਰ ਛੱਡ ਦੇਣਾ ਚਾਹੀਦਾ ਹੈ। ਜੇ ਕਿਸੇ ਲਈ ਇੰਦਰਾ ਜਾਂ ਬੇਅੰਤ ਸਿੰਘ ਵਰਗੇ ਕਸਾਈ ”ਸ਼ਹੀਦ” ਹੋ ਸਕਦੇ ਹਨ ਤਾਂ ਘੱਟ ਗਿਣਤੀਆਂ ਨੂੰ ਵੀ ਉਨਾ ਹੀ ਹੱਕ ਹੈ, ਕਿ ਉਹ ਆਪਣੇ ਕਿਸੇ ਮੈਂਬਰ ਨੂੰ ਸ਼ਹੀਦ ਮੰਨਣ ਜਾਂ ਨਾ ਮੰਨਣ। ਇਹੀ ਹੱਕ ਕਮਿਊਨਿਸਟਾਂ ਦੇ ਹਿੱਸੇ ਵੀ ਆਉਂਦਾ ਹੈ, ਕਿ ਉਨ੍ਹਾਂ ਨੇ ਕਿਸ ਵਿਅਕਤੀ ਨੂੰ ਸ਼ਹੀਦ ਮੰਨਣਾ ਹੈ ਜਾਂ ਨਹੀਂ। ਕਿਸੇ ਅਨਭੋਲ ਵਿਅਕਤੀ ਦੀ ਵਿਧਵਾ ਦੀ ਫਰਿਆਦ ‘ਤੇ ਗੌਰ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਸ ਦੀ ਮਰਜ਼ੀ ਅੱਗੇ ਸਿਰ ਨਹੀਂ ਝੁਕਾਇਆ ਜਾ ਸਕਦਾ। ਉਸ ਦਾ ਦੁਖ ਵੰਡਾਉਣ ਦੇ ਹੋਰ ਬੜੇ ਤਰੀਕੇ ਹਨ। ਕੋਈ ”ਦੁਸ਼ਮਣ” ਵਾਰ ਵਾਰ ਅੜਿੱਕੇ ਨਹੀਂ ਆਉਂਦਾ ਹੁੰਦਾ। ਕੁਝ ਅਨਭੋਲ ਰੂਹਾਂ ਦੀ ਬਲੀ ਦੀ ਵੀ ਅਣਸਰਦੀ ਲੋੜ ਪੈ ਜਾਂਦੀ ਹੈ। ਅਸਲ ਵਿੱਚ ਗੱਲ ਤਾਂ ਗੁਰਬਾਣੀ ਦੀਆਂ ਪ੍ਰੰਪਰਾਵਾਂ ਨੂੰ ਮੁੜ ਤੋਂ ਬੁਲੰਦ ਕਰਨ ਦੀ ਲੋੜ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਤੋਂ ਬਾਅਦ ਗੁਰਬਾਣੀ ਦੀ ਚੌਥੀ ਵੱਡੀ ਮਹਾਨ ਪ੍ਰੰਪਰਾ ”ਗੋਸਟਿ” ਭਾਵ ਸੰਵਾਦ ਦੀ ਹੈ। ਇਸ ਵੇਲੇ ਮੇਰੇ ਦਿਮਾਗ ਵਿੱਚ ਉਹ ਸਾਖੀ ਆ ਰਹੀ ਹੈ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਵਿਚ ਬੈਠੇ ਮੁਲਾਣਿਆਂ ਨਾਲ ਗੋਸਟਿ ਕਰ ਰਹੇ ਹਨ। ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ 33ਵੀਂ ਪਉੜੀ ਵਿੱਚ ਬਹੁਤ ਹੀ ਖੂਬਸੂਰਤ ਸ਼ਬਦੀ-ਚਿੱਤਰ ਪੇਸ਼ ਕੀਤਾ ਹੈ। ਗੋਸਟਿ ਦੌਰਾਨ ਮੁਲਾਣੇ ਪੁੱਛ ਰਹੇ ਸਨ। ਪੁੱਛਨਿ ਫੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦਰਗਹ ਅੰਦਰ ਲਹਨਿ ਨ ਢੋਈ। ਕਰਨ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ। ਇਹ ਉਹ ਸਮਾਂ ਸੀ, ਜਦੋਂ ਬਾਬਾ ਜੀ ਹਾਲੇ ਸਿਰਫ਼ ਸਿੱਖ ਧਰਮ ਦੀ ਨੀਂਹ ਰੱਖ ਰਹੇ ਸਨ ਅਤੇ ਮੱਕੇ ਵਿਚ ਮੁਲਾਣਿਆਂ ਦੇ ਸਥਾਪਤ ਸੰਸਾਰ ਵਿੱਚ ਉਨ੍ਹਾਂ ਨਾਲ ਹੀ ਤਿੱਖੇ ਸੰਵਾਦੀ ਖਹਿਭੇੜ ਵਿਚ ਪਏ ਹੋਏ ਤਰਕ-ਰੱਤੇ ਗਿਆਨ ਨਾਲ ਲਲਕਾਰ ਰਹੇ ਸਨ। ਹੁਣ ਸੁਕੀਰਤ ਦੇ ਲੇਖ ‘ਤੇ ਜਿਹੋ ਜਿਹੇ ਪ੍ਰਤੀਕਰਮ ਕੁਝ ਗਰਮ ਖਿਆਲੀ ਵੀਰਾਂ ਨੇ ਕੀਤੇ ਹਨ, ਅਤੇ 1977 ਤੋਂ ਲੈਕੇ ਬੇਅੰਤ ਸਿੰਘ ਦੇ ਕਤਲ ਤੱਕ ਪੰਜਾਬ ਵਿੱਚ ”ਸਿੱਖੀ ਭੇਖ ਵਿਚਲੇ ਮੌਲਾਣਿਆਂ” ਨੇ ਜਿਹੜਾ ਖਰੂਦ ਪਾਇਆ ਹੈ, ਤਾਂ ਮੈਨੂੰ ਸ਼ੱਕ ਹੀ ਨਹੀਂ, ਸਗੋਂ ਪੱਕਾ ਯਕੀਨ ਹੈ, ਕਿ ਮੱਕੇ ਵਿੱਚ ਆਪਣੇ ਬਾਬਾ ਜੀ ਦੀ ਮ੍ਰਿਤਕ ਦੇਹ ਵੀ ਕਿਸੇ ਨੇ ਨਹੀਂ ਸਾਂਭਣੀ ਸੀ। ਇਸ ਲਈ ਵੀਰਨੋ, ਅਜੇ ਵੀ ਡੁੱਲੇ ਬੇਰ ਬੇਸ਼ਕ ਚੋਖੇ ਖ਼ਰਾਬ ਹੋ ਚੁੱਕੇ ਹਨ, ਲੇਕਿਨ ਜੇਕਰ ਚੰਗੀ ਤਰ੍ਹਾਂ ਝਾੜਪੂੰਝ ਕੇ ਝੋਲੀ ਵਿੱਚ ਪਾ ਲਈਏ ਅਤੇ ਗੁਰਬਾਣੀ ਦੀ ਗੋਸਟਿ ਪ੍ਰੰਪਰਾ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਈਏ, ਤਾਂ ਅਸੀਂ ਬਾਕੀ ਧਰਮਾਂ ਦੇ ਕੁਰਾਹੇ ਪਏ ਮਨਮਤੀਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹਾਂ। ਈ-ਮੇਲ: karambarsat@gmail.com
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਕਿਤਾਬਾਂ

ਕਰਮਯੋਗੀ ਪ੍ਰਿੰ. ਹਰਭਜਨ ਸਿੰਘ ਤੇ ਮੇਰਾ ਪਿੰਡ ਮਾਹਿਲਪੁਰ

ckitadmin
ckitadmin
January 4, 2016
ਮਾਲਵੇ ਦਾ ਮਸ਼ਹੂਰ ਪਿੰਡ ਪੱਖੋ ਕਲਾਂ – ਗੁਰਚਰਨ ਪੱਖੋਕਲਾਂ
ਕਾਂਗਰਸ ਨਾਲੋਂ ਕਿਤੇ ਮੋਹਰੀ ਸੀ ਗ਼ਦਰ ਪਾਰਟੀ
ਜਾਗੋ ਕਲਮੋਂ ਜਾਗੋ – ਬਿੰਦਰ ਜਾਨ -ਏ-ਸਾਹਿਤ
ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਮਸੀਹੇ ਦੀ ਭੂਮਿਕਾ ਨਿਭਾਅ ਰਿਹਾ ਹੈ : ਜੰਟਾ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?