ਹੁਸ਼ਿਆਰਪੁਰ ਦੀ ਦੀ ਜੰਮੀ ਜਾਈ ਮੇਰੀ ਮਾਂ ਬਚਪਨ ਤੋਂ ਈ ਇਕ ਅਖਾਣ ਬੋਲਿਆ ਕਰਦੀ ਸੀ ”ਢਿੱਡ ਚੋਂ ਈ ਗ਼ਦੂਦਾਂ ਜਮ ਦੀਆਂ ਨੀ” ਉਦੋਂ ਏਸ ਅਖਾਣ ਦੀ ਸਮਝ ਨਹੀਂ ਸੀ ਆਉਂਦੀ, ਹੁਣ ਜੰਡਿਆਲੇ ਦੇ ਗਵਾਂਢੋਂ ਉੱਠੀ ਏਸ ਗ਼ਦੂਦ ਨੇ ਸਾਰਾ ਕੁਝ ਸਮਝਾ ਦਿੱਤਾ ਏ। ਜਦੋਂ ਮੈਨੂੰ ਜ਼ਾਹਿਦ ਇਕਬਾਲ ਦੇ ਫੜੇ ਜਾਣ ਦੀ ਖ਼ਬਰ ਮਿਲੀ , ਅੰਮ੍ਰਿਤਾ ਪ੍ਰੀਤਮ ਦੀ ਯਾਦ ਪਾਣੀ ਬਣ ਕੇ ਅੱਖ ਵਿਚ ਤੁਰ ਪਈ।ਸਤਾਹਠ ਸਾਲ ਪਹਿਲਾਂ ਸੁੱਖ ਮਜ਼ਹਬ ਨਾਲ਼ ਤਾਅਲੁੱਕ ਰੱਖਣ ਵਾਲੀ ਇਕ ਕੁੜੀ ਨੇ ਵਾਰਿਸ ਨੂੰ ਦੁੱਖ ਦਰਦ ਦਾ ਸਾਂਝੀ ਮੰਨ ਕੇ ਵੈਣ ਪਾਏ ਤੇ ਸਾਰੇ ਪੰਜਾਬੀਆਂ ਨੂੰ ਰੂਹ ਛੱਡਿਆ।ਅੱਜ ਸਤਾਹਠ ਸਾਲ ਬਾਦ ਵਾਰਿਸ ਦੇ ਹਮ ਮਜ਼ਹਬ ਤੇ ਹਮਸਾਏ ਨੇ ਉਸ ਦੇ ਨਾਮ ਨੂੰ ਵੇਚ ਵੱਟ ਕੇ ਉਸ ਨਾਲ਼ ਪਿਆਰ ਕਰੇਂਦੇ ਲੋਕਾਂ ਨਾਲ਼ ਏਡਾ ਧੋਖਾ ਚਾ ਕੀਤਾ,ਜੀ ਕਰਦਾ ਸੀ ਅੰਮ੍ਰਿਤਾ ਮਿਲੇ ਤਾਂ ਇਕ ਵਾਰ ਫ਼ਿਰ ਉਹਦੇ ਹੱਥ ਚੁੰਮ ਲਾਂ।
ਜਦੋਂ ਉਸਦੀ ਕਿਤਾਬ ”ਹੀਰ ਵਾਰਿਸ ਸ਼ਾਹ ਵਿਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ” ਛਪੀ ਤਾਂ ਸੁਲਤਾਨ ਖਾਰਵੀ ਨੇ ਬੜਾ ਵਾਵੇਲਾ ਕੀਤਾ।।ਇਹ ਚੋਰੀ ਦਾ ਮਾਲ ਈ,ਇਸ ਸਬੂਤ ਦੇਣ ਦੀ ਕੋਸ਼ਿਸ਼ ਵੀ ਕੀਤੀ,ਅਸੀਂ ਕਿਹਾ ਗੁਆਂਢੀ ਏ ,ਸ਼ਰੀਕਾ ਪੁੱਟਦਾ ਈ।ਡਾਕਟਰ ਅਜ਼ਹਰ ਮਹਿਮੂਦ ਚੌਧਰੀ ਤੇ ਡਾਕਟਰ ਵਸੀਮ ਗਰਦੀਜ਼ੀ ਬਹੁਤ ਖ਼ੁਸ਼ ਸਨ,ਇਕ ਹੀਰ ਗਾਵਣ ਵਾਲਾ ਤੇ ਦੂਜਾ ਉਸ ਤੇ ਪੀ ਐਚ ਡੀ ਕਰਨ ਵਾਲਾ।ਇਕ ਗਲ ਇੰਜ ਸਾਰਿਆਂ ਨੂੰ ਖੜਕੇ ਪਈ,ਅੱਧਾ ਗਲਾਸ ਖ਼ਾਲੀ ਵਿਖਾਉਣ ਨਾਲੋਂ ਜੇ ਅੱਧਾ ਭਰਿਆ ਵਿਖਾਉਂਦਾ ਤੇ ਠੀਕ ਨਹੀਂ ਸੀ ? ਡਾਕਟਰ ਅਮਜਦ ਭੱਟੀ ਨੇ ਆਖਿਆ,ਮਿਲਾਵਟੀ ਸ਼ਿਅਰਾਂ ਦਾ ਤੇ ਪਹਿਲੇ ਈ ਸਭ ਨੂੰ ਪਤਾ ਈ, ਅਸਲ ਗੱਲ ਤੇ ਮਾਲ ਨੂੰ ਖਰਾ ਕਰ ਕੇ ਵਿਖਾਣ ਦੀ ਈ, ਅਸਲ ਮਸੌਦਾ ਬਣਾਉਂਦਾ ਤੇ ਗੱਲ ਸੀ ,ਗੱਲ ਆਈ ਗਈ ਹੋ ਗਈ।ਆਲ ਦੁਆਲੇ ਕਿਤਾਬ ਦੀ ਮਸ਼ਹੂਰੀ ਕੀਤੀ ਗਈ।ਖ਼ਬਰਾਂ ਦਰਸ਼ਨ ਬੈਂਸ ਜੀ ਤੱਕ ਵੀ ਪਹੁੰਚੀਆਂ ,ਵਾਰ ਸੇ ਦਾ ਨਾਮ ਸੀ ,ਹੀਰ ਦਾ ਜਮਾਲ ਸੀ, ਅੱਖ ਕੌਣ ਉਘੇੜ ਦਾ ਈ।ਉਨ੍ਹਾਂ ਸਿਰ ਅੱਖਾਂ ਤੇ ਚਾ ਲਿਆ।
੧੧੦੨ ਦੀ ਕਾਨਫ਼ਰੰਸ ਦਾ ਦੌਰ ਦੌਰਾ ਸੀ,ਹਰ ਪਾਸੇ ਰਾਬਤੇ ਹੋ ਰਹੇ ਸਨ ,ਮੈਨੂੰ ਬੈਂਸ ਸਾਹਿਬ ਨੇ ਪਾਕਿਸਤਾਨੀ ਰਾਈਟਰਜ਼ ਦੇ ਨਾਮ ਭੇਜਣ ਲਈ ਕਿਹਾ।ਮੈਂ ਆਪਣੇ ਵਾਲੋਂ ਅਹਿਲ ਇਲਮ ਤੇ ਪੰਜਾਬੀਅਤ ਨਾਲ਼ ਕਮਿਟਮੈਂਟ ਰੱਖਣ ਵਾਲੇ ਲਿਖਾਰੀਆਂ ਦੀ ਇਕ ਲਿਸਟ ਬਣਾਈ।ਫ਼ਿਰ ਇਕ ਦਿਨ ਫ਼ੋਨ ਤੇ ਗੱਲ ਹੋਈ ਤਾਂ ਕਹਿਣ ਲੱਗੀ,ਜ਼ਾਹਿਦ ਇਕਬਾਲ ਨਾਲ਼ ਸ਼ਈਰ ਕਰ ਲਇਉ,ਉਹ ਕੋਆਰਡੀਨੇਟਰ ਈ।ਜ਼ਾਹਿਦ ਇਕਬਾਲ ਹਰ ਪਾਸੇ ਚੱਲਣ ਲੱਗ ਪਿਆ।ਪੰਜਾਬੀ ਲਿਖਾਰੀਆਂ ਦੀ ਵੱਡੀ ਗਿਣਤੀ ਉਸ ਦੇ ਨਾਮ ਤੋਂ ਵਾਕਫ਼ ਨਹੀਂ ਸੀ,ਸਭ ਹੈਰਾਨ ਸਨ,ਗੱਲ ਕਾਨਫ਼ਰੰਸ ਦੀ ਸੀ।ਜਿਹੜੇ ਮੁਖ਼ਲਿਸ ਉਹ ਏਸ ਗੱਲੋਂ ਚੁੱਪ ਕਿ ਮੇਜ਼ਬਾਨ ਸਾਨੂੰ ਚਗਲ਼ ਨਾ ਸਮਝਣ ,ਜਿਹਨਾਂ ਲਈ ਕੈਨੇਡਾ ਦੀ ਫੇਰੀ ਹੀ ਸਭ ਕੁੱਝ ਸੀ ਉਹ ਲੇਲੀਆਂ ਵਾਂਗ ਉਸ ਦੇ ਅੱਗੇ ਪਿੱਛੇ ਫਿਰਨ।
ਕਾਨਫ਼ਰੰਸ ਲਈ ਪੜ੍ਹੇ ਜਾਣ ਵਾਲੇ ਮਜ਼ਮੂਨ ਲੱਖਾ ਵਿਨੇ ਸ਼ੁਰੂ ਹੋਈ।ਮੈਂ ”ਪੰਜਾਬੀਅਤ।।ਕਿਉਂ ਤੇ ਕਿਵੇਂ।।”ਦੇ ਨਾਮ ਨਾਲ਼ ਮਜ਼ਮੂਨ ਲਿਖ ਕੇ ਭੇਜਿਆ,ਮਜ਼ਮੋਂ ਵਿਚ ਇਕ ਸ਼ਖ਼ਸੀਅਤ ਦੀ ਪੰਜਾਬੀਅਤ ਲਈ ਜੱਦੋ ਜਹਿਦ ਦਾ ਜ਼ਿਕਰ ਵੀ ਸੀ, ਕੁੱਝ ਦਿਨਾਂ ਬਾਦ ਜ਼ਾਹਿਦ ਇਕਬਾਲ ਦਾ ਫ਼ੋਨ ਆ ਗਿਆ।।।ਤਾਰਿਕ ਸਾਹਿਬ ,ਮਜ਼ਮੂਨ ਵਿਚੋਂ ਉਸ ਸ਼ਖ਼ਸੀਅਤ ਵਾਲਾ ਹਿੱਸਾ ਕੱਟ ਕੇ ਦੁਬਾਰਾ ਘੱਲੋ,ਨਾ ਬਾਰਾਂ ਵਜੇ ਸੀ ਤੇ ਨਾ ਮੈਂ ਜੱਟ,ਪਰ ਮੇਰਾ ਮੀਟਰ ਘੁੰਮ ਗਿਆ”ਤੋਂ ਹੁੰਦਾ ਕੌਣ ਐਂ ਮੈਨੂੰ ਇਹ ਗੱਲ ਕਹਿਣ ਵਾਲਾ,ਨਾ ਤੋਂ ਉਸ ਸ਼ਖ਼ਸੀਅਤ ਨੂੰ ਜਾਣ ਦਾ ਐਂ ਤੇ ਨਾ ਮੈਨੂੰ ,ਇਸ ਸ਼ਖ਼ਸੀਅਤ ਨਾਲ਼ ਮੈਨੂੰ ਵੀ ਗਲੇ ਹੋ ਸਕਦੇ ਨੇਂ ਤੇ ਹੋਰ ਲੋਕਾਂ ਨੂੰ ਵੀ,ਪਰ ਏਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਪਾਕਿਸਤਾਨੀ ਪੰਜਾਬ ਚ ਪੰਜਾਬੀਅਤ ਉਸ ਸ਼ਖ਼ਸ ਦੀ ਵਜ੍ਹਾ ਨਾਲ਼ ਜ਼ਿੰਦਾ ਈ”।ਨਾਲ਼ ਈ ਮੈਂ ਬੈਂਸ ਸਾਹਿਬ ਨੂੰ ਮੇਲ ਕਰ ਦਿੱਤੀ ”ਕਾਨਫ਼ਰੰਸ ਚ ਸ਼ਿਰਕਤ ਕਰਨ ਲਈ ਮੈਂ ਮੁਨਾਸਬ ਆਦਮੀ ਨਹੀਂ ,ਮੇਰੀ ਮਾਜ਼ਰਤ,ਮੇਰੀ ਦੁਆ ਏ ਕਿ ਕਾਨਫ਼ਰੰਸ ਮਿਆਬ ਰਹਵੀ।”ਦਸ ਮਿੰਟ ਦੇ ਅੰਦਰ ਉਨ੍ਹਾਂ ਦਾ ਜਵਾਬ ਆ ਗਿਆ।।ਮਜ਼ਮੂਨ ਮੈਂ ਦੇਖਿਆ ਈ,ਬਹੁਤ ਸੋਹਣਾ ਈ,ਜ਼ਾਹਿਦ ਨੂੰ ਛੱਡੋ ,ਕਾਨਫ਼ਰੰਸ ਚ ਤੁਹਾਡਾ ਆਨਾ ਬਹੁਤ ਜ਼ਰੂਰੀ ਈ।
ਬੈਂਸ ਸਾਹਿਬ ਤੇ ਚਿੱਠਾ ਸਾਹਿਬ ਨੇ ਕਾਨਫ਼ਰੰਸ ਤੋਂ ਪਹਿਲੇ ਪਾਕਿਸਤਾਨ ਉਨ ਦਾ ਪ੍ਰੋਗਰਾਮ ਬਣਾਇਆ,ਸਭ ਖ਼ੁਸ਼ ਸਨ ਕਿ ਚਲੋ ਰੂਬਰੂ ਮੁਲਾਕਾਤ ਹੋਵੇਗੀ,ਮੈਂ ਜ਼ਾਹਿਦ ਨਾਲ਼ ਰਾਬਤਾ ਕੀਤਾ,ਉਸ ਕਿਹਾ ਜਿਸ ਨੇ ਵੀ ਫ਼ੋਨ ਕਰਨਾ ਹੋਵੀ,ਮੇਰੇ ਨੰਬਰ ਤੇ ਕਰੀ,ਗੱਲ ਸਮਝ ਆ ਗਈ,ਇਹ ਪਾਕਿਸਤਾਨੀ ਪੰਜਾਬੀ ਲਿਖਾਰੀਆਂ ਦੀ ਫ਼ਿਤਰਤ ਈ,ਬਾਹਰੋਂ ਕੋਈ ਵੀ ਅਦਬੀ ਸ਼ਖ਼ਸੀਅਤ ਆਵੀ,ਇਹ ਦੂਜਿਆਂ ਨੂੰ ਉਸ ਦੀ ਹਵਾ ਨਹੀਂ ਲੱਗਣ ਦਿੰਦੀ,ਆਪਣੇ ਈ ਏਜੰਡੇ ਬਣਾਉਂਦੇ ਨੇਂ ਤੇ ਅੱਖਾਂ ਵਿਚ ਤਰਾਂ ਤਰਾਂ ਦੇ ਖ਼ਾਬ ਸਜਾ ਕੇ ਤੁਰੇ ਫਿਰਦੇ ਨੇਂ ।
ਨਾਰੋਵਾਲ ਵਿਚ ਹਾਸ਼ਿਮ ਸ਼ਾਹ ਕਾਨਫ਼ਰੰਸ ਦੇ ਦਿਨ ਸਨ।ਬੈਂਸ ਸਾਹਿਬ ਤੇ ਚਿੱਠਾ ਸਾਹਿਬ ਨੇ ਅਹਿਸਾਨ ਬਾਜਵਾ ਦੀ ਦਾਅਵਤ ਤੇ ਓਥੇ ਜਾਣਾ ਸੀ ,ਮੈਂ ਹਰ ਸਾਲ ਵਾਂਗ ਬੋਲਣ ਵਾਲਿਆਂ ਵਿਚ ਸ਼ਾਮਿਲ ਸੀ ,ਪਰ ਜਾਣ ਤੇ ਦਿਲ ਨਹੀਂ ਮੰਨਿਆ। ਜ਼ਾਹਿਦ ਨੇ ਬਾਜਵਾ ਸਾਹਿਬ ਨੂੰ ਵੀ ਸ਼ੀਸ਼ੇ ਚ ਉਤਾਰਿਆ ਹੋਇਆ ਸੀ।ਮੈਂ ਸੋਚਿਆ ਬੈਂਸ ਸਾਹਿਬ ਆਪ ਫ਼ੋਨ ਕਰ ਲੇਨਗੀ,ਪਰ ਓਥੇ ਤੇ ਗੱਲ ਈ ਹੋਰ ਸੀ।
ਪੰਜਾਬੀ ਕੰਮਲੈਕਸ ਵਾਲਿਆਂ ਬੈਂਸ ਸਾਹਿਬ,ਚਿੱਠਾ ਸਾਹਿਬ ਤੇ ਉਨ੍ਹਾਂ ਦੀ ਫ਼ੈਮਿਲੀ ਨਾਲ਼ ਫ਼ੰਕਸ਼ਨ ਰੱਖਿਆ ਤੇ ਬੁਲਾਵਾ ਆ ਗਿਆ,ਮੈਂ ਉਨ੍ਹਾਂ ਦਿਨਾਂ ਚ ਯੂਨੀਵਰਸਿਟੀ ਆਫ਼ ਗੁਜਰਾਤ ਨੂੰ ਅਲਵਿਦਾ ਕਿ ਕੇ ਜਨੂਬੀ ਪੰਜਾਬ ਚ ਚੱਲ ਰਹੀ ਸਰਾਈਕੀ ਸੂਬਾ ਮੂਵਮੈਂਟ ਦੇ ਖ਼ਿਲਾਫ਼ ਪੰਜਾਬ ਬਚਾਓ ਤਹਿਰੀਕ ਨੂੰ ਆਰ ਗਿਣਾਈਜ਼ ਕਰ ਰਿਹਾ ਸੀ,ਰੋਜ਼ ਮੀਟਿੰਗ ਯਾ ਜਲਸਾ,ਮੇਰੇ ਕੋਲ਼ ਬਹਾਨਾ ਵੀ ਸੀ,ਪਰ ਮੈਂ ਗਿਆ,ਸੱਜਣ ਆਏ ਮੁੱਖ ਨਾ ਡਿੱਠਾ,ਇਹ ਕੀ ਗੱਲ ਹੋਈ,।ਬੈਂਸ ਸਾਹਿਬ ਮਿਲੀ,ਜ਼ਾਹਿਦ ਦਿਆਂ ਫੁਰਤੀਆਂ ਦੇਖ ਕੇ ਦਿਲ ਕੀਤਾ,ਬੈਂਸ ਸਾਹਿਬ ਨੂੰ ਕਹਵਾਂ ,ਬੰਦਾ ਨਾਪ ਤੋਲ ਲਇਉ,ਪਰ ਓਥੇ ਉਹਦਾ ਭਾਰ ਈ ਬਹੁਤ ਸੀ,ਮੈਂ ਚੁੱਪ ਚਾਪ ਪਰਤ ਆਇਆ,
ਕਾਨਫ਼ਰੰਸ ਹੋ ਗਈ ,ਮੈਂ ਨਾ ਜਾ ਸਕਿਆ,ਸਲੀਮ ਪਾਸ਼ਾ ਤੇ ਡਾਕਟਰ ਅਜ਼ਹਰ ਗਏ ਤੇ ਨਾਲ਼ ਨਾਲ਼ ਜ਼ਾਹਿਦ ਇਕਬਾਲ ਦੀ ਦਾਸਤਾਨ ਵੀ ਸੁਣਾਂਦੇ ਰਹੀ,ਵਾਪਸ ਆ ਕੇ ਡਾਕਟਰ ਅਜ਼ਹਰ ਨੇ ਉਸ ਦੇ ਕਰਤੂਤਾਂ ਬਾਰੇ ਮਜ਼ਮੂਨ ਵੀ ਲਿਖਿਆ,ਪਰ ਉਦੋਂ ਤੱਕ ਉਹ ਅਪਣਾ ਕੰਮ ਕਰ ਚੁੱਕਿਆ ਸੀ,
ਮੈਨੂੰ ਨਹੀਨ ਪਤਾ ਜ਼ਾਹਿਦ ਇਕਬਾਲ ਨੇ ਦਰਸ਼ਨ ਸਿੰਘ ਬੈਂਸ ਤੇ ਉਨ੍ਹਾਂ ਦੀ ਫ਼ੈਮਿਲੀ ਨਾਲ਼ ਕਿੰਨੇ ਲਿਖਿਆ ਕਰੋੜ ਦਾ ਫ਼ਰਾਡ ਕੀਤਾ ਈ।ਪੈਸਿਆਂ ਦਾ ਸ਼ਾਇਦ ਇਸ ਫ਼ੈਮਿਲੀ ਨੂੰ ਇੰਨਾਂ ਹਰਖ ਨਾ ਹੋਵੀ,ਪੰਜਾਬ ਤੇ ਪੰਜਾਬੀਅਤ ਲਈ ਉਨ੍ਹਾਂ ਦੇ ਭਰੋਸੇ ਤੇ ਭਾਰੀ ਸੱਟ ਲੱਗੀ ਈ।ਇਹ ਸੱਟ ਨਾਨਕ ਤੇ ਮਰਦਾਨੇ ਦੇ ਰਿਸ਼ਤੇ ਤੇ ਸੱਟ ਈ,ਇਹ ਅਰਜੁਨ ਦੇਵ ਤੇ ਮੀਆਂ ਮੇਰ ਦੇ ਰਿਸ਼ਤੇ ਤੇ ਸੱਟ ਈ,ਤੇ ਇਹ ਵਾਰ ਸ ਸ਼ਾਹ ਤੇ ਅੰਮ੍ਰਿਤਾ ਪ੍ਰੀਤਮ ਦੇ ਇਸ ਲਾਜ਼ਵਾਲ ਰਿਸ਼ਤੇ ਤੇ ਸੱਟ ਏ ਜੋ ਸਾਨੂੰ ਟੁੱਟ ਕੇ ਵੀ ਇਕ ਦੂਜੇ ਨਾਲ਼ ਜੋੜੀ ਪਿਆ ਈ। ਇਹ ਸੱਟ ਸਾਡੇ ਤੋਂ ਆਪ ਨਹੀਂ ਜਰੀ ਜਾ ਰਹੀ ,ਦਰਸ਼ਨ ਸਿੰਘ ਬੈਂਸ ਤੇ ਉਨ੍ਹਾਂ ਦੀ ਫ਼ੈਮਿਲੀ ਨੇ ਕਿੱਦਾਂ ਜਰੀ ਹੋਵੇਗੀ।
ਅੱਜ ਜ਼ਾਹਿਦ ਇਕਬਾਲ ਫੜਿਆ ਗਿਆ ਈ,ਜਿਣਸਾਂ ਉੱਖਲੀ ਘੱਤ ਛਿੜੀ ਗਿਆਂ ਤੇ ਆਪੋ ਆਪਣੇ ਜੌਹਰ ਦਸ ਗਿਆਂ ਨੇਂ ।ਜੇ ਇੰਝ ਦੇ ਧੋਖੇ ਦੇ ਬਾਵਜੂਦ ਕੈਨੇਡਾ ਚ ਵਸਦੇ ਪੰਜਾਬੀ ਪਿਆਰੇ ਨਵੀਂ ਆ ਰਹੀ ਕਾਨਫ਼ਰੰਸ ਲਈ ਪਾਕਿਸਤਾਨੀ ਪੰਜਾਬ
ਦੇ ਲਿਖਾਰੀਆਂ ਤੇ ਐਤਮਾਦ ਕਰ ਰਹੇ ਨੇਂ ਤੇ ਇਹ ਜਿਣਸ ਦੇ ਜੌਹਰ ਦਾ ਫ਼ਰਕ ਈ,ਹੋਰ ਕੋਈ ਗੱਲ ਨਹੀਂ ।
ਜ਼ਾਹਿਦ ਇਕਬਾਲ ਨੇ ਆਪਣੀ ਕਿਤਾਬ ਦੇ ਸ਼ੁਰੂ ਚ ਲਿਖਿਆ ਸੀ ਕਿ” ਮਿਲਾਵਟੀ ਸ਼ਿਅਰਾਂ ਵਾਲੀ ਕਿਤਾਬ ”ਤੇ ਕੰਮ ਕਰਦੀਆਂ ਉਹ ਵਾਰਿਸ ਸ਼ਾਹ ਦੇ ਮਜ਼ਾਰ ਚ ਲੱਗੀ ਬੇਰੀ ਦੇ ਪੁੱਤਰ ਤੋੜਕੇ ਖਾਂਦਾ ਰਿਹਾ ਏ ਤੇ ਉਸ ਨੂੰ ਉਨ੍ਹਾਂ ਪੁੱਤਰਾਂ ਤੋਂ ਫ਼ੈਜ਼ ਮਿਲਿਆ ਈ।ਮੈਨੂੰ ਇਹ ਤੇ ਨਹੀਂ ਪਤਾ ਕਿ ਜ਼ਾਹਿਦ ਇਕਬਾਲ ਨੇ ਵਾਰਿਸ ਸ਼ਾਹ ਦੀ ਬੇਰੀ ਦੇ ਕਿੰਨੇ ਪੁੱਤਰ ਖਾਹਦੇ ਸਨ,ਪਰ ਮੈਨੂੰ ਇਹ ਯਕੀਨ ਏ ਕਿ ਉਸ ਨੇ ਵਾਰਿਸ ਦੀ ਬੇਰੀ ਦਾ ਉਹ ਪੱਤਰ ਜ਼ਰੂਰ ਖਾਹਦਾ ਹੋਵੇ ਗਾ ਜਿਸ ਅਤੇ ਵਾਰਿਸ ਸ਼ਾਹ ਦੇ ਪੰਜਾਬ ਨੂੰ ਲੁੱਟਣ ਵਾਲੇ ਅਹਿਮਦ ਸ਼ਾਹ ਅਬਦਾਲੀ ਦਾ ਨਾਂ ਲਿਖਿਆ ਹੋਵੇਗਾ।

